ਸੰਸਾਰਪੁਰ (ਜਲੰਧਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਸਾਰਪੁਰ
ਪਿੰਡ
ਸੰਸਾਰਪੁਰ (ਜਲੰਧਰ) is located in Punjab
ਸੰਸਾਰਪੁਰ
ਸੰਸਾਰਪੁਰ
ਪੰਜਾਬ, ਭਾਰਤ ਵਿੱਚ ਸਥਿਤੀ
31°16′15″N 75°36′19″E / 31.2707°N 75.6052°E / 31.2707; 75.6052ਗੁਣਕ: 31°16′15″N 75°36′19″E / 31.2707°N 75.6052°E / 31.2707; 75.6052
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਅਬਾਦੀ (2001)
 • ਕੁੱਲ4,061
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਅਧਿਕਾਰਿਤਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)

ਸੰਸਾਰਪੁਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ।

ਸੰਸਾਰਪੁਰ ਦੇ ਖਿਡਾਰੀ[ਸੋਧੋ]

ਜਲੰਧਰ ਛਾਉਣੀ ਦੀ ਨਿਆਈਂ ਵਿੱਚ ਵੱਸਦੇ ਇਸ ਪਿੰਡ ਦੇ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਆਪਣੇ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਗੋਲਡ ਮੈਡਲ ਜਿੱਤੇ ਹਨ। ਇਸ ਗੌਰਵਮਈ ਪ੍ਰਾਪਤੀ ਵਿੱਚ ਸੰਸਾਰਪੁਰ ਪਿੰਡ ਦੇ ਹਾਕੀ ਖਿਡਾਰੀਆਂ ਦਾ ਅਹਿਮ ਰੋਲ ਹੈ। ਇਸ ਪਿੰਡ ਵਿਚੋਂ 14 ਓਲੰਪਿਕ ਖਿਡਾਰੀ ਦੇਸ਼ ਲਈ ਖੇਡੇ ਹਨ। ਦੁਨੀਆ ਭਰ ਵਿੱਚ ਅੱਜ ਤੱਕ ਇਹ ਰਿਕਾਰਡ ਹੈ।

ਉੱਘੇ ਖਿਡਾਰੀਆਂ ਦੇ ਨਾਂ[ਸੋਧੋ]

  • ਕਰਨਲ ਗੁਰਮੀਤ ਸਿੰਘ (1928 ਐਮਸਟਰਡਮ ਓਲੰਪਿਕ ਹਾਕੀ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਕੌਮੀ ਹਾਕੀ ਟੀਮ ਵਿੱਚ ਸ਼ਾਮਿਲ)
  • ਸ਼ਮਸ਼ੇਰ ਸਿੰਘ (1936 ਵਿੱਚ ਰੈਸਟ ਆਫ ਇੰਡੀਆ ਵੱਲੋਂ ਖੇਡੇ)
  • ਊਧਮ ਸਿਘ ਕੁਲਾਰ (1948 ਵਿੱਚ ਓਲੰਪਿਕ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ ਸ਼ਾਮਲ ਸਨ - ਫਿਰ ਉਸ ਨੇ 1952, 1956, 1960 ਅਤੇ 1964 ਵਿੱਚ ਓਲੰਪਿਕ ਵਿੱਚ ਭਾਗ ਲਿਆ)
  • ਗੁਰਦੇਵ ਸਿੰਘ (1960 ਵਿੱਚ ਭਾਰਤ ਦੀ ਕੌਮੀ ਟੀਮ ਦਾ ਮੈਂਬਰ ਰਿਹਾ।)[1]
  • ਦਰਸ਼ਨ ਸਿੰਘ ਕੁਲਾਰ
  • ਅਜੀਤਪਾਲ ਸਿੰਘ ਕੁਲਾਰ
  • ਕਰਨਲ ਬਲਬੀਰ ਸਿੰਘ ਕੁਲਾਰ
  • ਤਰਸੇਮ ਸਿੰਘ ਕੁਲਾਰ
  • ਜਗਜੀਤ ਸਿੰਘ ਕੁਲਾਰ

ਹਵਾਲੇ[ਸੋਧੋ]