ਅਜੀਤ ਸਿੰਘ ਸੰਧਾਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜੀਤ ਸਿੰਘ ਸੰਧਾਵਾਲੀਆ। ਇੱਕ ਕੰਪਨੀ ਕਲਾਕਾਰ ਦੁਆਰਾ ਵਾਟਰ ਕਲਰ ਨਾਲ਼ ਬਣਾਇਆ ਚਿੱਤਰ, ਪੰਜਾਬ, 1865

ਅਜੀਤ ਸਿੰਘ ਸੰਧਾਵਾਲੀਆ ਸੰਧਾਵਾਲੀਆ ਜੱਟ ਕਬੀਲੇ ਦਾ ਇੱਕ ਸਿੱਖ ਸਰਦਾਰ ਸੀ ਜਿਸਨੇ 15 ਸਤੰਬਰ 1843 ਨੂੰ ਸਿੱਖ ਸਾਮਰਾਜ ਦੇ ਸ਼ਾਸਕ ਸ਼ੇਰ ਸਿੰਘ ਦਾ ਕਤਲ ਕੀਤਾ ਸੀ।[1]

ਜੀਵਨੀ[ਸੋਧੋ]

ਅਜੀਤ ਸਿੰਘ ਸੰਧਾਵਾਲੀਆ ਦਾ ਚਿੱਤਰ

ਅਜੀਤ ਸਿੰਘ ਰਾਜਾਸਾਂਸੀ ਦੇ ਇੱਕ ਸਰਦਾਰ ਬਸਵਾ ਸਿੰਘ ਸੰਧਾਵਾਲੀਆ ਦਾ ਪੁੱਤਰ ਸੀ।[2]

ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ, ਸੰਧਾਵਾਲੀਆ ਕਬੀਲੇ ਨੇ ਚੰਦ ਕੌਰ ਨੂੰ ਹਾਕਮ ਬਣਨ ਲਈ ਸਮਰਥਨ ਦਿੱਤਾ।[1] ਪਰ, ਜਦੋਂ ਸ਼ੇਰ ਸਿੰਘ ਨੇ ਚੰਦ ਕੌਰ ਨੂੰ ਗੱਦੀ ਛੱਡਣ ਲਈ ਮਜ਼ਬੂਰ ਕੀਤਾ, ਤਾਂ ਸੰਧਾਵਾਲੀਆਂ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਅਤੇ ਉਸਦੀ ਹਕੂਮਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।[3] ਸੰਧਾਵਾਲੀਆ ਨੂੰ ਖਾਲਸਾ ਸਾਮਰਾਜ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਬ੍ਰਿਟਿਸ਼ ਭਾਰਤ ਵਿੱਚ ਕਲਕੱਤੇ ਭੱਜ ਗਏ।[4]

ਬ੍ਰਿਟਿਸ਼ ਸਿਵਲ ਸੇਵਕ ਜਾਰਜ ਰਸਲ ਕਲਰਕ ਨੇ ਸ਼ੇਰ ਸਿੰਘ ਨੂੰ ਸੰਧਾਵਾਲੀਆਂ ਨੂੰ ਦੁਬਾਰਾ ਸਾਮਰਾਜ ਵਿੱਚ ਦਾਖਲ ਹੋਣ ਦੇਣ ਲਈ ਮਨਾ ਲਿਆ। ਸ਼ੇਰ ਸਿੰਘ ਨੇ ਅਜੀਤ ਸਿੰਘ ਦਾ ਖੁੱਲ੍ਹੀਆਂ ਬਾਹਵਾਂ ਨਾਲ਼ ਸਵਾਗਤ ਕੀਤਾ। [3]

ਸ਼ੇਰ ਸਿੰਘ ਦਾ ਕਤਲ[ਸੋਧੋ]

ਸੰਧਾਵਾਲੀਆ ਸਰਦਾਰਾਂ ਦੁਆਰਾ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਦਾ ਚਿਤਰਣ

ਅਜੀਤ ਸਿੰਘ ਨੇ ਸ਼ੇਰ ਸਿੰਘ ਨੂੰ ਇੱਕ ਨਵੀਂ ਬੰਦੂਕ ਦਾ ਮੁਆਇਨਾ ਕਰਨ ਲਈ ਬੁਲਾਉਣ ਤੋਂ ਬਾਅਦ ਮਾਰਿਆ। ਅਜੀਤ ਸਿੰਘ ਨੇ ਗੋਲ਼ੀ ਚਲਾ ਦਿੱਤੀ[5] ਅਤੇ ਫਿਰ ਆਪਣੀ ਤਲਵਾਰ ਨਾਲ ਜ਼ਖਮੀ ਸ਼ੇਰ ਸਿੰਘ ਦਾ ਸਿਰ ਵੱਢ ਕੇ ਮਾਰ ਦਿੱਤਾ। [1]

ਸ਼ੇਰ ਸਿੰਘ ਨੂੰ ਮਾਰਨ ਤੋਂ ਬਾਅਦ, ਅਜੀਤ ਸਿੰਘ ਅਤੇ ਉਸਦਾ ਚਾਚਾ, ਲਹਿਣਾ ਸਿੰਘ ਫਰਾਰ ਹੋ ਗਏ ਅਤੇ ਫਿਰ ਉਹਨਾਂ ਨੇ ਸਿੱਖ ਸਾਮਰਾਜ ਦੇ ਵਜ਼ੀਰ ਧਿਆਨ ਸਿੰਘ ਕਤਲ ਵੀ ਕੀਤਾ।[1][5] ਧਿਆਨ ਸਿੰਘ ਦੇ ਅੰਗ ਵੱਢ ਕੇ ਗਟਰ ਵਿੱਚ ਸੁੱਟ ਦਿੱਤੇ ਗਏ।[ਹਵਾਲਾ ਲੋੜੀਂਦਾ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 Khalid, Haroon (2016-05-13). "In Lahore, overflowing garbage marks the spot where the final blow was dealt to the Sikh Empire". Scroll.in (in ਅੰਗਰੇਜ਼ੀ (ਅਮਰੀਕੀ)). Retrieved 2023-06-06.
  2. "Sardar Ajit Singh Sandhawalia of Raja Sansi".
  3. 3.0 3.1 Singh, Gavin (2020-12-21). The Butcher of Sobraon: A Fake War and the Genocide of Khalsa (in ਅੰਗਰੇਜ਼ੀ). Xlibris Corporation. ISBN 978-1-6641-1385-5.
  4. Singh, Khushwant. The Fall of the Kingdom of the Punjab (PDF). Penguin.
  5. 5.0 5.1 https://tribune.com.pk/author/190 (2016-02-27). "The Raja of Rajas". The Express Tribune (in ਅੰਗਰੇਜ਼ੀ). Retrieved 2023-06-06. {{cite web}}: |last= has generic name (help); External link in |last= (help)CS1 maint: numeric names: authors list (link)