ਸੰਧਾਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਧਾਵਾਲੀਆ (ਜਾਂ ਸਿੰਧਾਂਵਾਲੀਆ ) ਅਜੋਕੇ ਭਾਰਤ ਅਤੇ ਪਾਕਿਸਤਾਨ ਦਾ ਇੱਕ ਜਾਟ ਕਬੀਲਾ ਹੈ।[1]

ਸੰਧਾਵਾਲੀਆ ਜੱਟ ਸਿੱਖਾਂ ਦਾ ਇੱਕ ਖ਼ਾਸ ਪਰਿਵਾਰ ਸਿੱਖ ਸੰਘ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਕਾਬਜ਼ ਸੀ। ਇਸ ਪਰਿਵਾਰ ਦਾ ਪੂਰਵਜ ਚੌਧਰੀ ਚੰਦਾ ਸਿੰਘ ਸੀ, ਜੋ ਅਜੋਕੇ ਪਾਕਿਸਤਾਨ ਦੇ ਪਿੰਡ ਸੰਧੂ ਵਾਲਾ ਵਿਖੇ ਆ ਕੇ ਵਸਿਆ ਅਤੇ ਸਿੱਟੇ ਵਜੋਂ ਸੰਧਾਵਾਲੀਆ ਵਜੋਂ ਜਾਣਿਆ ਜਾਣ ਲੱਗਿਆ। ਉਸਦੇ ਪੁੱਤਰ ਰਾਜਾਸਾਂਸੀ ਚਲੇ ਗਏ।[2]

ਨੌਨਿਹਾਲ ਸਿੰਘ ਦੇ ਕਤਲ ਤੋਂ ਬਾਅਦ, ਸੰਧਾਵਾਲੀਆ ਪਰਿਵਾਰ ਨੇ ਚੰਦ ਕੌਰ ਦੇ ਹਾਕਮ ਬਣਨ ਦਾ ਸਮਰਥਨ ਕੀਤਾ।[3] ਪਰ, ਜਦੋਂ ਸ਼ੇਰ ਸਿੰਘ ਨੇ ਚੰਦ ਕੌਰ ਨੂੰ ਗੱਦੀ ਛੱਡਣ ਲਈ ਮਜਬੂਰ ਕੀਤਾ, ਤਾਂ ਸੰਧਾਵਾਲੀਆਂ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਅਤੇ ਉਸਦੀ ਹਕੂਮਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।[4] ਸੰਧਾਵਾਲੀਆਂ ਨੂੰ ਖਾਲਸਾ ਸਾਮਰਾਜ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਬ੍ਰਿਟਿਸ਼ ਭਾਰਤ ਵਿੱਚ ਕਲਕੱਤੇ ਭੱਜ ਗਏ।[5]

1843 ਵਿੱਚ ਅਜੀਤ ਸਿੰਘ ਸੰਧਾਵਾਲੀਆ ਨੇ ਆਪਣੇ ਚਾਚਿਆਂ ਨਾਲ਼ ਰਲ਼ਕੇ ਸ਼ੇਰ ਸਿੰਘ ਦੇ ਕਤਲ ਦੀ ਸਾਜਿਸ਼ ਰਚੀ।

ਹਵਾਲੇ[ਸੋਧੋ]

  1. "Braving the ravages of time". The Tribun. 27 November 2020. Retrieved 3 July 2021.
  2. Hari Ram Gupta (2001). History of the Sikhs: The Sikh commonwealth or Rise and fall of Sikh misls. Munshiram Manoharlal Publishers. ISBN 978-81-215-0165-1.
  3. Khalid, Haroon (2016-05-13). "In Lahore, overflowing garbage marks the spot where the final blow was dealt to the Sikh Empire". Scroll.in (in ਅੰਗਰੇਜ਼ੀ (ਅਮਰੀਕੀ)). Retrieved 2023-06-06.
  4. Singh, Gavin (2020-12-21). The Butcher of Sobraon: A Fake War and the Genocide of Khalsa (in ਅੰਗਰੇਜ਼ੀ). Xlibris Corporation. ISBN 978-1-6641-1385-5.
  5. Singh, Khushwant. The Fall of the Kingdom of the Punjab (PDF). Penguin.