ਅਜੋਕੀ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਕਲਾਸੀਕਲ ਭੌਤਿਕ ਵਿਗਿਆਨ ਆਮ ਤੌਰ 'ਤੇ ਰੋਜ਼ਾਨਾ ਪ੍ਰਸਥਿਤੀਆਂ: ਪ੍ਰਕਾਸ਼ ਦੀ ਸਪੀਡ ਤੋਂ ਕਿਤੇ ਜਿਆਦਾ ਘੱਟ ਸਪੀਡਾਂ, ਅਤੇ ਐਟਮਾਂ ਦੇ ਅਕਾਰਾਂ ਤੋਂ ਕਿਤੇ ਜਿਆਦਾ ਵਿਸ਼ਾਲ ਅਕਾਰਾਂ ਨਾਲ ਵਾਸਤਾ ਰੱਖਦੀ ਹੈ। ਅਜੋਕੀ ਭੌਤਿਕ ਵਿਗਿਆਨ ਆਮ ਤੌਰ 'ਤੇ ਉੱਚ ਵਿਲੌਸਿਟੀਆਂ ਅਤੇ ਸੂਖਮ ਦੂਰੀਆਂ ਨਾਲ ਵਾਸਤਾ ਰੱਖਦੀ ਹੈ

ਮਾਡਰਨ ਫਿਜ਼ਿਕਸ ਜਾਂ ਅਜੋਕੀ ਭੌਤਿਕ ਵਿਗਿਆਨ, ਵਿਗਿਆਨ ਅਤੇ ਇੰਜਨਿਅਰਿੰਗ ਦੇ ਔਜ਼ਾਰਾਂ ਦਾ ਉਪਯੋਗ ਕਰਨ ਵਾਲੇ ਪਦਾਰਥ ਦੀਆਂ ਪਰਸਪਰ ਕ੍ਰਿਆਵਾਂ ਦੀਆਂ ਛੁਪੀਆਂ ਪ੍ਰਕ੍ਰਿਆਵਾਂ ਨੂੰ ਸਮਝਣ ਲਈ ਇੱਕ ਕੋਸ਼ਿਸ਼ ਹੈ। ਇਸ ਤੋਂ ਭਾਵ ਹੈ ਕਿ ਵਰਤਾਰੇ ਦੇ 19ਵੀਂ ਸਦੀ ਦੇ ਵਿਵਰਣ ਕੁਦਰਤ ਦੀ ਵਿਆਖਿਆ ਕਰਨ ਲਈ ਕਾਫੀ ਨਹੀਂ ਹਨ ਜਿਵੇਂ ਅਜੋਕੇ ਯੰਤਰਾਂ ਨਾਲ ਨਿਰੀਖਣ ਕੀਤੇ ਗਏ ਹਨ। ਇਹ ਆਮ ਤੌਰ 'ਤੇ ਮੰਨ ਲਿਆ ਜਾਂਦਾ ਹੈ ਕਿ ਇਹਨਾਂ ਨਿਰੀਖਣਾਂ ਦਾ ਇੱਕ ਅਨੁਕੂਲ ਵਿਵਰਣ ਕੁਆਂਟਮ ਮਕੈਨਿਕਸ ਅਤੇ ਸਪੇਖਿਕਤਾ ਦੇ ਤੱਤਾਂ ਦਾ ਸਹੋਯੋਗੀ ਹੋਵੇਗਾ।

ਸੂਖਮ ਵਿਲੌਸਿਟੀਆਂ ਅਤੇ ਵਿਸ਼ਾਲ ਦੂਰੀਆਂ ਆਮ ਤੌਰ 'ਤੇ ਕਲਾਸੀਕਲ ਭੌਤਿਕ ਵਿਗਿਆਨ ਦਾ ਖੇਤਰ ਹੁੰਦੀਆਂ ਹਨ। ਅਜੋਕੀ ਭੌਤਿਕ ਵਿਗਿਆਨ ਅਕਸਰ ਅੱਤ ਹੱਦ ਦੀਆਂ ਹਾਲਤਾਂ (ਕੰਡੀਸ਼ਨਾਂ) ਨੂੰ ਸ਼ਾਮਿਲ ਕਰਦੀ ਹੈ; ਅਭਿਆਸ ਵਿੱਚ, ਕੁਆਂਟਮ ਪ੍ਰਭਾਵ ਵਿਸ਼ੇਸ਼ ਤੌਰ 'ਤੇ ਐਟਮਾਂ (ਮੋਟੇ ਤੌਰ 'ਤੇ 10−9 ਮੀਟਰ) ਨਾਲ ਤੁਲਨਾ ਕਰਨ ਯੋਗ ਦੂਰੀਆਂ ਸ਼ਾਮਿਲ ਕਰਦੇ ਹਨ, ਜਦੋਂਕਿ ਸਾਪੇਖਾਤਮਿਕ (ਰਿਲੇਟਵਿਸਟਿਕ) ਪ੍ਰਭਾਵ ਪ੍ਰਕਾਸ਼ ਦੀ ਸਪੀਡ (ਮੋਟੇ ਤੌਰ 'ਤੇ 108 ਮੀਟਰ/ਸਕਿੰਟ) ਨਾਲ ਤੁਲਨਾਯੋਗ ਵਿਲੌਸਿਟੀਆਂ ਨੂੰ ਸ਼ਾਮਿਲ ਕਰਦੇ ਹਨ।