ਅਥਲੈਟਿਕਸ (ਖੇਡਾਂ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਥਲੈਟਿਕਸ
ਖੇਡ ਅਦਾਰਾਅੰਤਰਰਾਸ਼ਟਰੀ ਅਥਲੈਟਿਕਸ ਸੰਘ ਪ੍ਰੀਸ਼ਦ
ਖ਼ਾਸੀਅਤਾਂ
Mixed genderYes
ਕਿਸਮਆਉਟਡੋਰ ਜਾਂ ਇਨਡੋਰ
ਪੇਸ਼ਕਾਰੀ
ਓਲੰਪਿਕ ਖੇਡਾਂਓਲੰਪਿਕਸ ਖੇਡਾਂ
ਪੈਰਾ ਓਲੰਪਿਕ ਖੇਡਾਂਓਲੰਪਿਕਸ ਖੇਡਾਂ ਗਰਮ ਰੁੱਤ

ਅਥਲੈਟਿਕਸ ਦੌੜਾਂ, ਛਾਲਾਂ, ਥਰੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਕਿਹਾ ਜਾਂਦਾ ਹੈ। ਇਸ ਸਭ ਟ੍ਰੈਕ ਐਂਡ ਫੀਲਡ ਵਿੱਚ ਹੁੰਦੀਆਂ ਹਨ। ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ ਦੌੜ ਦੇ ਅੰਤਰਗਤ 60ਮੀਟਰ ਦੌੜ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, 5000 ਮੀਟਰ ਦੌੜ, 10,000 ਮੀਟਰ ਦੌੜ, 110 ਮੀਟਰ (ਅੜਿੱਕਾ ਦੌੜ) ਤੇ400 ਮੀਟਰ(ਅੜਿੱਕਾ ਦੌੜ), 3000ਮੀਟਰ ਸਟੈਪਲ ਚੇਜ਼, 4×100 ਮੀਟਰ(ਰਿਲੇਅ ਦੌੜ), 4×400 ਮੀਟਰ(ਰਿਲੇਅ ਦੌੜ) ਛਾਲ ਦੇ ਮੁਕਬਾਲਿਆ ਵਿੱਚ ਉੱਚੀ ਛਾਲ, ਲੰਬੀ ਛਾਲ, ਪੋਲ ਵਾਲਟ, ਤਿਹਰੀ ਛਾਲ, ਥਰੋਅ ਵਿੱਚ ਗੋਲਾ ਸੁੱਟਣਾ, ਚੱਕਾ ਸੁੱਟਣਾ, ਨੇਜਾਬਾਜ਼ੀ, ਹੈਮਰ, ਰੋਡ ਈਵੇਂਟ ਵਿੱਚ ਮੈਰਾਥਨ, [[20 ਕਿਟਗਬਣਡ ਲੋਮੀਟਰ ਪੈਦਲ ਦੌੜ]], 50 ਕਿਲੋਮੀਟਰ ਪੈਦਲ ਦੌੜ, ਡੀਕੈਥਲਾਨ ਸ਼ਾਮਲ ਹੈ।

ਅਥਲੈਟਿਕਸ ਅਤੇ ਭਾਰਤ[ਸੋਧੋ]

ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਅਥਲੈਟਿਕਸ ਵਿੱਚ ਭਾਰਤ ਸਿਰਫ਼ ਦੋ ਚਾਂਦੀ ਦੇ ਤਗਮੇ ਹੀ ਜਿਤੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਨੌਰਮਨ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ। ਭਾਰਤ ਵਿੱਚ ਚਰਚਿਤ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।ਗੁਰਬਚਨ ਸਿੰਘ ਰੰਧਾਵਾ,ਸ੍ਰੀ ਰਾਮ ਸਿੰਘ, ਪੀ.ਟੀ.ਊਸ਼ਾ, ਅੰਜੂ ਬਾਬੀ ਜਾਰਜ,ਵਿਕਾਸ ਗੌੜਾ,ਕ੍ਰਿਸ਼ਨਾ ਪੂਨੀਆ,ਲਲਿਤਾ ਬਾਬਰ ਇੱਕ-ਇੱਕ ਵਾਰ ਫਾਇਨਲ ਵਿੱਚ ਜਗ੍ਹਾ ਬਣਾ ਚੁੱਕੇ ਹਨ।

ਹੋਰ ਦੇਖੋ[ਸੋਧੋ]

ਅੰਤਰਰਾਸ਼ਟਰੀ ਅਥਲੈਟਿਕਸ ਸੰਘ ਪ੍ਰੀਸ਼ਦ

ਹਵਾਲੇ[ਸੋਧੋ]