ਸਮੱਗਰੀ 'ਤੇ ਜਾਓ

ਅਨੁਰਾਗ ਕਸ਼ਿਅਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੁਰਾਗ ਕਸ਼ਿਅਪ
ਜਨਮ
ਅਨੁਰਾਗ ਸਿੰਘ ਕਸ਼ਿਅਪ

(1972-09-10) 10 ਸਤੰਬਰ 1972 (ਉਮਰ 52)
ਪੇਸ਼ਾਫ਼ਿਲਮ ਡਾਇਰੈਕਟਰ, ਨਿਰਮਾਤਾ, ਸਕਰੀਨ ਲੇਖਕ ਅਤੇ ਅਦਾਕਾਰ
ਸਰਗਰਮੀ ਦੇ ਸਾਲ1996–ਅੱਜ
ਜੀਵਨ ਸਾਥੀ
(ਵਿ. 2003⁠–⁠2009)

(ਵਿ. 2011)
ਬੱਚੇ1
ਰਿਸ਼ਤੇਦਾਰਅਭਿਨਵ ਕਸ਼ਿਅਪ (ਭਾਈ)
ਅਨੁਭੂਤੀ ਕਸ਼ਿਅਪ (ਭੈਣ)

ਅਨੁਰਾਗ ਸਿੰਘ ਕਸ਼ਿਅਪ (ਜਨਮ 10 ਸਤੰਬਰ 1972) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਹੈ। ਅਨੁਰਾਗ ਨੇ ਫ਼ਿਲਮ ਪਾਂਚ ਨਾਲ ਨਿਰਦੇਸ਼ਕ ਵਜੋਂ ਸ਼ੁਰੁਆਤ ਕੀਤੀ। ਉਸਨੇ 1993 ਮੁੰਬਈ ਬੰਬ ਧਮਾਕਿਆਂ ਬਾਰੇ ਬਲੈਕ ਫ਼੍ਰਾਈਡੇ (2004) ਪੁਰਸਕਾਰ ਜੇਤੂ ਫ਼ਿਲਮ ਅਤੇ ਨੋ ਸਮੋਕਿੰਗ (2007), ਦੇਵ ਡੀ (2009), ਗੁਲਾਲ (2009), ਦੈਟ ਗਰਲ ਇਨ ਯੈਲੋ ਬੂਟਸ (2011) ਅਤੇ ਗੈਂਗਸ ਆਫ ਵਾਸੇਪੁਰ (2012) ਫ਼ਿਲਮਾਂ ਦਾ ਨਿਰਦੇਸ਼ਨ ਕੀਤਾ।

ਜੀਵਨ ਵੇਰਵੇ

[ਸੋਧੋ]

ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲ੍ਹੇ ਵਿੱਚ ਹੋਇਆ ਅਤੇ ਉਹ ਵੱਖ ਵੱਖ ਸ਼ਹਿਰਾਂ ਵਿੱਚ ਵੱਡਾ ਹੋਇਆ। ਉਸ ਨੇ ਆਪਣੀ ਪੜ੍ਹਾਈ ਦੇਹਰਾਦੂਨ ਅਤੇ ਗਵਾਲੀਅਰ ਵਿੱਚ ਕੀਤੀ ਅਤੇ ਉਸ ਦੀਆਂ ਕੁੱਝ ਫ਼ਿਲਮਾਂ ਵਿੱਚ ਇਨ੍ਹਾਂ ਸ਼ਹਿਰਾਂ ਦੀ ਛਾਪ ਵਿਖਾਈ ਦਿੰਦੀ ਹੈ, ਵਿਸ਼ੇਸ਼ ਤੌਰ ਤੇ ਗੈਂਗਸ ਆਫ ਵਾਸੇਪੁਰ, ਜਿਸ ਵਿੱਚ ਉਸ ਨੇ ਉਸ ਘਰ ਦਾ ਪ੍ਰਯੋਗ ਕੀਤਾ ਜਿੱਥੇ ਉਹ ਵੱਡਾ ਹੋਇਆ। ਫ਼ਿਲਮਾਂ ਦੇਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ, ਪਰ ਇਹ ਸਕੂਲੀ ਸਿੱਖਿਆ ਦੇ ਦੌਰਾਨ ਛੁੱਟ ਗਿਆ। ਇਹ ਸ਼ੌਕ ਦੋਬਾਰਾ ਕਾਲਜ ਵਿੱਚ ਜਾਗਰਿਤ ਹੋਇਆ। ਇੱਥੇ ਇੱਕ ਥਿਏਟਰ ਟੋਲੀ ਨਾਲ ਜੁੜ ਕੇ ਜਦੋਂ ਉਹ ਇੱਕ ਅੰਤਰਾਸ਼ਟਰੀ ਫ਼ਿਲਮ ਉਤਸਵ ਵਿੱਚ ਸ਼ਾਮਿਲ ਹੋਇਆ ਤਾਂ ਉਸ ਵਿੱਚ ਫ਼ਿਲਮਾਂ ਬਣਾਉਣ ਦੀ ਇੱਛਾ ਜਾਗੀ। ਇਥੋਂ ਹੀ ਉਸ ਦੇ ਕੈਰੀਅਰ ਦੀ ਸ਼ੁਰੁਆਤ ਹੋਈ।

ਫ਼ਿਲਮਾਂ ਬਣਾਉਣ ਦੀ ਲਾਲਸਾ ਦੀ ਖਿੱਚ ਨਾਲ ਅਨੁਰਾਗ ਕਸ਼ਿਅਪ ਜੂਨ 1993 ਵਿੱਚ ਜੇਬ ਵਿੱਚ 5000-6000 ਰੁਪਏ ਪਾ ਕੇ ਮੁੰਬਈ ਪਹੁੰਚ ਗਿਆ, ਜਿਥੇ ਪਹਿਲੇ 8-9 ਮਹੀਨੇ ਉਸ ਦੇ ਲਈ ਬਹੁਤ ਜ਼ਿਆਦਾ ਕਸ਼ਟਦਾਇਕ ਰਹੇ। ਇਸਦੌਰਾਨ ਉਸ ਨੂੰ ਸੜਕਾਂ ਤੇ ਸੁਨਾ ਪਿਆ ਅਤੇ ਕੰਮ ਦੀ ਭਾਲ ਵਿੱਚ ਦਰ ਦਰ ਭਟਕਣਾ ਪਿਆ।

ਹਵਾਲੇ

[ਸੋਧੋ]