ਅਨੰਦਪੁਰ ਸਾਹਿਬ ਦੀ ਦੂਜੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੰਦਪੁਰ ਸਾਹਿਬ ਦੀ ਦੂਜੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
ਮਿਤੀ 1704[1]
ਥਾਂ/ਟਿਕਾਣਾ
ਨਤੀਜਾ ਅਨੰਦਪੁਰ ਸਾਹਿਬ
ਮੁਗਲ ਅਤੇ ਪਹਾੜੀ ਰਾਜਿਆ ਦੀ ਜਿੱਤ
ਲੜਾਕੇ
Punjab flag.svg ਸਿੱਖ (ਖ਼ਾਲਸਾ) ਪਹਾੜੀ ਰਾਜੇ, ਮੁਗਲ
ਫ਼ੌਜਦਾਰ ਅਤੇ ਆਗੂ
Punjab flag.svgਸ਼ੇਰ ਸਿੰਘ
Punjab flag.svgਨਾਹਰ ਸਿੰਘ
Punjab flag.svgਉਦੇ ਸਿੰਘ
ਜਗਤੁੱਲ੍ਹਾ
ਕੇਸਰੀ ਚੰਦ
ਘੁਮੰਡ ਚੰਦ

ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1704 ਈ: ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ।

ਕਾਰਨ[ਸੋਧੋ]

ਗੁਰੂ ਗੋਬਿੰਦ ਸਿੰਘ ਦੀ ਵਧਦੀ ਹੋਈ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜੇ ਸਿੱਖਾਂ ਨਾਲ ਈਰਖਾ ਕਰਨ ਲੱਗ ਪਏ। ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਨੂੰ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਲਈ ਕਿਹਾ ਤੇ ਗੁਰੂ ਸਾਹਿਬ ਦੇ ਮਨਾ ਕਰਨ ਕਾਰਨ ਉਨ੍ਹਾਂ ਨੇ ਹਮਲਾ ਕਰ ਦਿੱਤਾ।

ਯੁੱਧ[ਸੋਧੋ]

ਇਸ 'ਚ ਸਿੱਖਾਂ ਨੇ ਉਨ੍ਹਾਂ ਨੂੰ ਪਿੱਛੇ ਹਟਨ ਲਈ ਮਜ਼ਬੂਰ ਕਰ ਦਿੱਤਾ ਜਿਸ ਕਾਰਨ ਪਹਾੜੀ ਰਾਜਿਆਂ ਅਤੇ ਭੀਮ ਚੰਦ ਨੇ ਮੁਗਲ ਸਲਤਨਤ ਤੋਂ ਸਹਾਇਤਾ ਮੰਗੀ। ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਉਥੇ ਆ ਗਿਆ। ਵਜ਼ੀਰ ਖਾਂ, ਪਹਾੜੀ ਰਾਜਿਆਂ ਅਤੇ ਰੰਘੜਾਂ ਨੇ ਗੁਰੂ ਸਾਹਿਬ 'ਤੇ ਹਮਲਾ ਬੋਲ ਦਿੱਤਾ। ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਹੀ ਹਮਲੇ ਨੂੰ ਅਸਫ਼ਲ ਬਣਾ ਸਦਿੱਤਾ। ਇਸ 'ਤੇ ਮੁਗਲ ਫੌਜ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ ਜਿਸ ਨਾਲ ਸਿੱਖਾਂ ਨੂੰ ਸਮਾਂ ਮਿਲ ਗਿਆ। ਉਨ੍ਹਾਂ ਗੁਰੂ ਸਾਹਿਬ ਨੂੰ ਅਨੰਦਪੁਰ ਛੱਡ ਜਾਣ ਲਈ ਕਿਹਾ ਪਰ ਗੁਰੂ ਗੋਬਿੰਦ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਮਨਾਉਣ ਲਈ ਚਾਲੀ ਸਿੱਖਾਂ ਨੇ ਗੁਰੂ ਗੋਬਿੰਦ ਨੂੰ ਬੇਦਾਵਾ ਦਿੱਤਾ ਤੇ ਗੁਰੂ ਸਾਹਿਬ ਦੂਜੇ ਸਿੱਖਾਂ ਅਤੇ ਮਾਤਾ ਗੁਜਰੀ ਦੇ ਕਹਿਣ 'ਤੇ 21 ਦਸੰਬਰ, 1704 ਨੂੰ ਅਨੰਦਪੁਰ ਸਹਿਬ ਨੂੰ ਛੱਡ ਦਿਤਾ।

ਹਵਾਲੇ[ਸੋਧੋ]

  1. Jacques, Tony. Dictionary of Battles and Sieges. Greenwood Press. p. 48. ISBN 978-0-313-33536-5. Archived from the original on 2015-06-26. Retrieved 2015-09-11.