ਅਪੋਰੀਆ
Jump to navigation
Jump to search
ਅਪੋਰੀਆ (ਯੂਨਾਨੀ: ἀπορία: "ਅਲੰਘ, ਦੁਰਲੰਘ, ਸਾਧਨਾਂ ਦੀ ਕਮੀ, ਗੁੰਝਲ") ਦਰਸ਼ਨ ਵਿੱਚ ਇੱਕ ਦਾਰਸ਼ਨਿਕ ਬੁਝਾਰਤ ਜਾਂ ਗੁੰਝਲਦਾਰ ਸਥਿਤੀ ਦਾ ਅਤੇ ਵਖਿਆਨ-ਕਲਾ ਵਿੱਚ ਲਾਭਦਾਇਕ ਸ਼ੰਕਾਭਰੀ ਅਭਿਅੰਜਨਾ ਦਾ ਲਖਾਇਕ ਸੰਕਲਪ ਹੈ। ਇਹ ਬਹੁ-ਮੁਖੀ ਅਨਿਸ਼ਚਿਤਤਾ ਅਤੇ ਅਰਥਾਂ ਦੀਆਂ ਦੁਚਿੱਤੀਆਂ ਵੱਲ ਸੰਕੇਤ ਕਰਦਾ ਹੈ।
ਪਰਿਭਾਸ਼ਾਵਾਂ[ਸੋਧੋ]
ਅਪੋਰੀਆ ਦੀਆਂ ਪਰਿਭਾਸ਼ਾਵਾਂ ਇਤਿਹਾਸ ਦੌਰਾਨ ਬਦਲਦੀਆਂ ਰਹੀਆਂ ਹਨ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ ਇਸ ਸ਼ਬਦ ਲਈ ਦੋ ਰੂਪ ਦਿੱਤੇ ਹਨ। ਇੱਕ ਵਿਸ਼ੇਸ਼ਣ ਅਤੇ ਦੂਜਾ ਨਾਂਵ। ਮਿਲਦੇ ਅਰਥਾਂ ਤੋਂ ਇਸ ਸ਼ਬਦ ਦੇ ਉੱਪਰੋਕਤ ਅਰਥਾਂ ਦੀ ਪੁਸ਼ਟੀ ਹੁੰਦੀ ਹੈ। ਅੰਗਰੇਜ਼ੀ ਵਿੱਚ ਪਹਿਲੀ ਵਾਰ ਇਹ ਸ਼ਬਦ 16ਵੀਂ ਸਦੀ ਦੇ ਅੱਧ ਵਿੱਚ ਵਰਤਿਆ ਗਿਆ ਮਿਲਦਾ ਹੈ ਅਤੇ ਇਹ ਮੂਲ ਯੂਨਾਨੀ ਸ਼ਬਦ ਲਾਤੀਨੀ ਰਾਹੀਂ ਹੋ ਕੇ ਆਇਆ।[1]