ਅਬਦੁਲ ਕਰੀਮ ਤੇਲਗੀ
ਅਬਦੁਲ ਕਰੀਮ ਤੇਲਗੀ (1961 ਤੋਂ 2017) ਇੱਕ ਦੋਸ਼ੀ ਭਾਰਤੀ ਜਾਅਲੀਦਾਰ ਸੀ। ਉਸ ਨੇ ਭਾਰਤ ਵਿੱਚ ਨਕਲੀ ਸਟੈਂਪ ਪੇਪਰ ਛਾਪ ਕੇ ਪੈਸਾ ਕਮਾਇਆ ਸੀ। 23 ਅਕਤੂਬਰ 2017 ਨੂੰ ਬੰਗਲੌਰ ਵਿਖੇ ਕਈ ਅੰਗਾਂ ਦੀ ਅਸਫਲਤਾ ਕਾਰਨ ਮਰ ਗਿਆ।
ਮੁੱਢਲਾ ਜੀਵਨ
[ਸੋਧੋ]ਤੇਲਗੀ ਦੀ ਮਾਂ ਸ਼ਰੀਫੈਬੀ ਲਾਡਸਾਬ ਤੇਲਗੀ ਸੀ ਅਤੇ ਉਸਦਾ ਪਿਤਾ ਭਾਰਤੀ ਰੇਲਵੇ ਦਾ ਕਰਮਚਾਰੀ ਸੀ। ਛੋਟੀ ਉਮਰ ਵਿੱਚ ਹੀ ਤੇਲਗੀ ਦੇ ਪਿਤਾ ਦੀ ਮੌਤ ਹੋ ਗ। ਉਸਨੇ ਸਰਵੋਦਯਾ ਵਿਦਿਆਲਾ ਖਾਨਪੁਰ, ਇੱਕ ਅੰਗਰੇਜ਼ੀ ਮਾਧਿਅਮ ਸਕੂਲ ਤੋਂ ਪੜ੍ਹਾ ਕੀਤੀ ਅਤੇ ਰੇਲਾਂ 'ਤੇ ਫਲ ਅਤੇ ਸਬਜ਼ੀਆਂ ਵੇਚ ਕੇ ਆਪਣੀ ਪੜ੍ਹਾ ਦਾ ਕਰਚਾ ਕੱਢਿਆ। ਅਖੀਰ ਵਿੱਚ, ਉਹ ਸਾਊਦੀ ਅਰਬ ਚਲਾ ਗਿਆ ਅਤੇ ਸੱਤ ਸਾਲ ਬਾਅਦ ਉਹ ਭਾਰਤ ਪਰਤਿਆ। ਉਸ ਸਮੇਂ ਉਹ ਜਾਅਲੀਪੁਣੇ ਵਿੱਚ ਕਰੀਅਰ ਸ਼ੁਰੂ ਕੀਤਾ ਅਤੇ ਸ਼ੁਰੂਆਤ ਵਿੱਚ ਜਾਅਲੀ ਪਾਸਪੋਰਟਾਂ 'ਤੇ ਧਿਆਨ ਕੇਂਦਰਤ ਕੀਤਾ।
ਜਾਅਲੀਪੁਣੇ ਦਾ ਕਰੀਅਰ
[ਸੋਧੋ]ਸਟੈਂਪ ਪੇਪਰ ਦੇ ਜਾਅਲੀਪੁਣੇ ਤੋਂ ਬਾਅਦ ਤੇਲਗੀ ਹੋਰ ਜਟਿਲ ਕਾਢਾਂ ਵੱਲ ਚਲਾ ਗਿਆ। ਉਸ ਨੇ 350 ਲੋਕਾਂ ਨੂੰ ਏਜੰਟਾਂ ਦੇ ਤੌਰ 'ਤੇ ਨਿਯੁਕਤ ਕੀਤਾ ਜੋ ਨਕਲੀ ਪੇਪਰ ਭਾਰੀ ਮਾਤਰਾ ਵਿੱਚ, ਬੈਂਕਾਂ, ਬੀਮਾ ਕੰਪਨੀਆਂ ਅਤੇ ਸਟਾਕ ਦਲਾਲੀ ਫਰਮਾਂ ਸਮੇਤ ਖ੍ਰੀਦਦਾਰਾਂ ਨੂੰ ਵੇਚਦੇ ਸਨ। ਤੇਲਗੀ ਦਾ ਘਪਲਾ 200 ਨਿਲੀਅਨ ਤੋਂ ਵੱਧ ਹੋਣ ਦਾ ਅਨੁਮਾਨ ਸੀ।[1] ਇਸ ਘੁਟਾਲੇ ਦਾ ਇੱਕ ਪਹਿਲੂ ਹੈ ਜਿਸ ਕਾਰਨ ਇਹ ਬਹੁਤ ਚਿੰਤਾ ਦਾ ਵਿਸ਼ਾ ਸੀ ਕਿ ਇਸ ਵਿੱਚ ਬਹੁਤ ਸਾਰੇ ਪੁਲਿਸ ਅਫ਼ਸਰਾਂ ਸਮੇਤ ਹੋਰ ਸਰਕਾਰੀ ਕਰਮਚਾਰੀਆਂ ਦੀ ਸ਼ਮੂਲੀਅਤ ਸੀ। ਉਦਾਹਰਣ ਦੇ ਤੌਰ 'ਤੇ, ਇੱਕ ਸਹਾਇਕ ਪੁਲਿਸ ਜਾਂਚ ਕਰਤਾ ਜਿਸਦੀ ਤਖਾਹ 9,000 ਰੁਪੈ ਪ੍ਰਤੀ ਮਹੀਨਾ ਸੀ, ਕੋਲ 1 ਬਿਲੀਅਨ ਡਾਲਰ ਤੋਂ ਵੱਧ ਦੀ ਸੰਪਤੀ ਪ੍ਰਾਪਤ ਹੋਈ ਹੈ।[2]
17 ਜਨਵਰੀ 2006 ਨੂੰ, ਤੇਲਗੀ ਅਤੇ ਉਸਦੇ ਕਈ ਸਹਿਯੋਗੀਆਂ ਨੂੰ 30 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ।[3] 28 ਜੂਨ 2007 ਨੂੰ, ਤੇਲਗੀ ਨੂੰ ਘਪਲੇ ਦੇ ਇੱਕ ਹੋਰ ਪਹਿਲੂ ਲਈ 13 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ 'ਤੇ 10 ਬਿਲੀਅਨ ਡਾਲਰ ਜੁਰਮਾਨਾ ਵੀ ਲਗਾਇਆ ਗਿਆ ਸੀ। ਆਮਦਨ ਕਰ ਵਿਭਾਗ ਨੇ ਬੇਨਤੀ ਕੀਤੀ ਸੀ ਕਿ ਜੁਰਮਾਨਾ ਭਰਨ ਲਈ ਤੇਲਗੀ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾਵੇ।[4]
ਮੌਤ
[ਸੋਧੋ]ਉਹ 20 ਸਾਲ ਤੋਂ ਜ਼ਿਆਦਾ ਸਮੇਂ ਤੱਕ ਏਡਸ ਸਮੇਤ ਹੋਰ ਬੀਮਾਰੀਆਂ ਤੋਂ ਇਲਾਵਾ, ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ ਨਾਲ ਪੀੜਤ ਸੀ। ਤੇਲਗੀ ਮੈਨਿਨਜਾਈਟਿਸ ਤੋਂ ਪੀੜਤ ਸੀ ਅਤੇ 23 ਅਕਤੂਬਰ 2017 ਨੂੰ ਵਿਕਟੋਰੀਆ ਹਸਪਤਾਲ, ਬੰਗਲੌਰ ਵਿਖੇ ਉਸਦੀ ਮੌਤ ਹੋ ਗਈ ਸੀ।
ਹਵਾਲੇ
[ਸੋਧੋ]- ↑ "Telgi Scam". The Financial Express. 19 ਨਵੰਬਰ 2003. Archived from the original on 8 November 2011. Retrieved 27 May 2011.
{{cite news}}
: Unknown parameter|deadurl=
ignored (|url-status=
suggested) (help) - ↑ Dharker, Anil (30 November 2003). "Telgi is so Indian". The Hindu. Archived from the original on 2004-03-27. Retrieved 27 May 2011.
{{cite news}}
: Unknown parameter|dead-url=
ignored (|url-status=
suggested) (help)"ਪੁਰਾਲੇਖ ਕੀਤੀ ਕਾਪੀ". Archived from the original on 2004-03-27. Retrieved 2018-06-21.{{cite web}}
: Unknown parameter|dead-url=
ignored (|url-status=
suggested) (help) Archived 2004-03-27 at the Wayback Machine. - ↑ "Stamp paper scam: Telgi gets 10-year RI". indianexpress.com. Indian Express. 2011. Retrieved 7 November 2011.
- ↑ "Telgi gets 13 years jail, Rs 1000 crore fine". Rediff India Abroad. 28 June 2007. Retrieved 27 May 2011.