ਸਮੱਗਰੀ 'ਤੇ ਜਾਓ

ਅਬਦੁਲ ਹਾਮੀਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਬਦੁਲ ਹਮੀਦ ਤੋਂ ਮੋੜਿਆ ਗਿਆ)
ਹਵਲਦਾਰ

ਅਬਦੁਲ ਹਾਮੀਦ

ਜਨਮ(1933-07-01)1 ਜੁਲਾਈ 1933
ਧਾਮੂਪੁਰ ਗਾਗ਼ਿਆਬਾਦ ਜ਼ਿਲ੍ਹਾ ਬਰਤਾਨੀਆ ਭਾਰਤ
ਮੌਤ10 ਸਤੰਬਰ 1965(1965-09-10) (ਉਮਰ 32)
ਚੀਮਾ ਖੇਮਕਰਨ ਤਰਨ ਤਾਰਨ ਜ਼ਿਲ੍ਹਾ ਪੰਜਾਬ, ਭਾਰਤ
ਵਫ਼ਾਦਾਰੀ ਭਾਰਤ
ਸੇਵਾ/ਬ੍ਰਾਂਚ ਭਾਰਤੀ ਫੌਜ
ਸੇਵਾ ਦੇ ਸਾਲ1954–1965
ਰੈਂਕ
ਹਵਾਲਦਾਰ
ਯੂਨਿਟ4 ਗਰਨੇਡ
ਲੜਾਈਆਂ/ਜੰਗਾਂਭਾਰਤ-ਚੀਨ ਜੰਗ
ਭਾਰਤ-ਪਾਕਿਸਤਾਨ ਯੁੱਧ (1965)
ਆਸਲ ਉਤੜ ਦੀ ਲੜਾਈ
ਇਨਾਮ ਪਰਮਵੀਰ ਚੱਕਰ
ਸਮਰ ਸੇਵਾ ਪਦਕ
ਰਕਸ਼ਾ ਪਦਕ
ਸੈਨਾ ਸੇਵਾ ਪਦਕ

ਅਬਦੁਲ ਹਾਮੀਦ (1 ਜੁਲਾਈ 1933 – 10 ਸਤੰਬਰ, 1965) ਭਾਰਤੀ ਫੌਜ਼ ਦੇ ਚਾਰ ਗਰਨੇਡੀਅਰ ਦੇ ਸਿਪਾਹੀ ਸਨ। ਇਸ ਸਿਪਾਹੀ ਨੇ ਭਾਰਤ-ਪਾਕਿਸਤਾਨ ਯੁੱਧ (1965) ਸਮੇਂ ਖੇਮਕਰਨ ਖੇਤਰ ਵਿੱਚ ਬਹੁਤ ਬਹਾਦਰੀ ਨਾਲ ਵਿਰੋਧੀ ਨੂੰ ਮਾਤ ਦਿਤੀ ਜਿਸ ਤੇ ਭਾਰਤ ਸਰਕਾਰ ਨੇ ਇਸ ਮਹਾਨ ਦੇਸ਼ ਸ਼ਹੀਦ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਧ ਵੀਰਤਾ ਵਾਲਾ ਪੁਰਸਕਾਰ ਪਰਮਵੀਰ ਚੱਕਰ ਦਿਤਾ। ਇਸ ਬਹਾਦਰ ਸਿਪਾਹੀ ਨੇ ਮਰਨ ਤੋਂ ਪਹਿਲਾ ਆਪਣੀ ਗਨ ਵਾਲੀ ਜੀਪ ਦੀ ਮਦਦ ਨਾਲ ਪਾਕਿਸਤਾਨ ਦੇ ਪੈਟਰਨ ਟੈਂਕ ਨੂੰ ਨਸ਼ਟ ਕੀਤਾ। ਇਸ ਬਹਾਦਰ ਸਿਪਾਹੀ ਦਾ ਜਨਮ ਉੱਤਰ ਪ੍ਰਦੇਸ਼ ਦੇ ਨਗਰ ਗਾਜੀਪੁਰ ਵਿੱਖੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਇਸ ਦੇ ਪਿਤਾ ਜੀ ਵੀ ਸਿਪਾਹੀ ਸੀ। ਅਬਦੁਲ ਹਾਮੀਦ 27 ਦਸੰਬਰ 1954 ਨੂੰ ਚਾਰ ਗਰਨੇਡੀਅਰ ਵਿੱਚ ਭਰਤੀ ਹੋਇਆ। ਇਸ ਨੇ ਆਪਣੀ ਸੇਵਾ ਕਾਲ ਸਮੇਂ ਸੈਨਾ ਸੇਵਾ ਪਦਕ, ਸਰਮ ਸੇਵਾ ਪਦਕ ਅਤੇ ਰਕਸ਼ਾ ਪਦਕ ਪ੍ਰਾਪਤ ਕੀਤਾ। ਇਸ ਦੇ ਨਾਮ ਤੇ ਪਰਮਵੀਰ ਚੱਕਰ ਟੀਵੀ ਪ੍ਰੋਗਰਾਮ ਵਿੱਚ ਅਬਦੁਲ ਹਾਮੀਦ ਦੀ ਭੂਮਿਕਾ ਨਸੀਰੂਦੀਨ ਸ਼ਾਹ ਨੇ ਨਿਭਾਈ। 10 ਸਤੰਬਰ 1965 ਨੂੰ ਬਹਾਦਰ ਸਿਪਾਹੀ ਜੰਗ ਦੇ ਮੈਂਦਾਨ ਵਿੱਚ ਸ਼ਹੀਦ ਹੋ ਗਿਆ।[1]

ਹਵਾਲੇ

[ਸੋਧੋ]
  1. Gandhi, S. S., ed. (2006). Portraits of Valour – India's Gallantry Awards and their recipients (3= ed.). New Delhi: The Defence Review. p. 132. {{cite book}}: Cite has empty unknown parameter: |coauthors= (help)