ਅਭਿਨਵ ਬਿੰਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਭਿਨਵ ਸਿੰਘ ਬਿੰਦਰਾ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤ
ਜਨਮਦੇਹਰਾਦੂਨ, ਉਤਰਾਖੰਡ, ਭਾਰਤ
ਸਿੱਖਿਆਬੇਚਲਰ ਆਫ ਬਿਜਿਨਸ ਐਡਮਿਨਸਟਰੇਸ਼ਨ (BBA)
ਅਲਮਾ ਮਾਤਰਦੀ ਦੂਨ ਸਕੂਲ
ਸੰ ਸਟੀਫਨਸ ਸਕੂਲ, ਚੰਡੀਗੜ੍ਹ
ਯੂਨਿਵਰਸਟੀ ਆਫ਼ ਕੋਲੋਰਾਡੋ ਬਾਉਲਡਰ
ਪੇਸ਼ਾਖਿਡਾਰੀ (ਨਿਸ਼ਾਨੇਬਾਜੀ
ਮਾਤਾ-ਪਿਤਾਅਪਜੀਤ ਬਿੰਦਰਾ
ਬਬਲੀ ਬਿੰਦਰਾ
Medal record
Shooting at the Summer Olympics
ਸੋਨੇ ਦਾ ਤਮਗਾ – ਪਹਿਲਾ ਸਥਾਨ 2008 Summer Olympics 2008 Beijing
ISSF World Shooting Championships
ਸੋਨੇ ਦਾ ਤਮਗਾ – ਪਹਿਲਾ ਸਥਾਨ 2006 ISSF World Shooting Championships 2006 Zagreb
ਸੋਨੇ ਦਾ ਤਮਗਾ – ਪਹਿਲਾ ਸਥਾਨ 2002 Commonwealth Games 2002 Manchester
ਚਾਂਦੀ ਦਾ ਤਗਮਾ – ਦੂਜਾ ਸਥਾਨ 2002 Commonwealth Games 2002 Manchester
ਸੋਨੇ ਦਾ ਤਮਗਾ – ਪਹਿਲਾ ਸਥਾਨ 2006 Commonwealth Games 2006 Melbourne
ਕਾਂਸੀ ਦਾ ਤਗਮਾ – ਤੀਜਾ ਸਥਾਨ 2006 Commonwealth Games 2006 Melbourne
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Commonwealth Games 2010 Delhi
ਚਾਂਦੀ ਦਾ ਤਗਮਾ – ਦੂਜਾ ਸਥਾਨ 2010 Commonwealth Games 2010 Delhi
Asian Games
ਚਾਂਦੀ ਦਾ ਤਗਮਾ – ਦੂਜਾ ਸਥਾਨ 2010 Asian Games 2010 Guangzhou

ਅਭਿਨਵ ਸਿੰਘ ਬਿੰਦਰਾ (ਪੈਦਾ 28 ਸਤੰਬਰ 1982, ਦੇਹਰਾਦੂਨ ਵਿੱਚ[1]) ਇੱਕ ਭਾਰਤੀ ਨਿਸ਼ਾਨੇਬਾਜ ਅਤੇ 10 ਮੀਟਰ ਏਅਰ ਰਾਇਫਲ ਮੁਕਾਬਲੇ ਦਾ ਵਿਸ਼ਵ ਅਤੇ ਓਲੰਪਿਕ ਚੈਂਪਿਅਨ ਹੈ। 2008 ਬੀਜਿੰਗ ਓਲਿਪੰਕ ਖੇਡਾਂ ਦੌਰਾਨ 10 ਮੀਟਰ ਏਅਰ ਰਾਇਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਉਹ ਨਿੱਜੀ ਸੋਨ ਤਮਗਾ ਜਿੱਤਣ ਵਾਲਾ ਪਹਿੱਲਾ ਭਾਰਤੀ ਖਿਡਾਰੀ ਬਣ ਗਿਆ[2]। ਇਹ 1980 ਦੇ ਬਾਅਦ ਭਾਰਤ ਦਾ ਪਹਿੱਲਾ ਸੋਨ ਤਮਗਾ ਸੀ। ਇਸ ਤੋਂ ਪਹਿਲਾ 1980 ਵਿੱਚ ਭਾਰਤ ਲਈ ਆਖਰੀ ਵਾਰ ਪੁਰਸ਼ਾਂ ਦੀ ਫੀਲਡ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ ਸੀ।[3][4] ਇਸ ਤੋਂ ਇਲਾਵਾ, ਉਹ ਇੱਕੋ ਸਮੇਂ ਤੇ ਵਿਸ਼ਵ ਚੈਂਪਿਅਨ ਅਤੇ ਓਲੰਪਿਕ ਚੈਂਪਿਅਨ ਦਾ ਖਿਤਾਬ ਹਾਸਲ ਕਾਰਨ ਵਾਲਾ ਇੱਕੋ ਇੱਕ ਭਾਰਤੀ ਖਿਡਾਰੀ ਹੈ। ਉਸ ਨੇ ਵਿਸ਼ਵ ਚੈਂਪਿਅਨ ਦਾ ਖਿਤਾਬ 2006 ਆਈ. ਐੱਸ. ਐੱਸ. ਐੱਫ. ਵਿਸ਼ਵ ਨਿਸ਼ਾਨੇਬਾਜੀ ਮੁਕਾਬਾਲੇ ਵਿੱਚ ਸੋਨ ਤਮਗਾ ਜਿੱਤ ਕੇ ਹਾਸਿਲ ਕਿੱਤਾ।

2014 ਵਿੱਚ, ਅਭਿਨਵ ਬਿੰਦਰਾ ਨੇ GoSports ਫਾਊਨਡੇਸ਼ਨ, ਬੰਗਲੌਰ ਦੇ ਬੋਰਡ ਦੇ ਸਲਾਹਕਾਰ ਦੇ ਤੋਰ ਤੇ ਸ਼ਾਮਿਲ ਹੋਏ. GoSports ਫਾਊਡੇਸ਼ਨ ਦੇ ਸਹਿਯੋਗ ਨਾਲ ਅਭਿਨਵ ਬਿੰਦਰਾ ਨਿਸ਼ਾਨੇਬਾਜ਼ੀ ਵਿਕਾਸ ਪ੍ਰੋਗਰਾਮ ਦੁਆਰਾ ਉਹ ਭਾਰਤ ਵਿੱਚ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਨੂੰ ਸਮਰਥਨ ਮੁਹੱਈਆ ਕਰਵਾਉਣ ਗੇ[5]. ਮਈ 2016 ਵਿੱਚ, ਭਾਰਤੀ ਓਲੰਪਿਕ ਐਸੋਸੀਏਸ਼ਨ ( ਆਈ.ਓ.ਏ. ) ਰਿਓ 2016 ਓਲੰਪਿਕ ਵਿੱਚ ਭਾਰਤੀ ਦਲ ਦੇ ਲਈ ਸਦਭਾਵਨਾ ਰਾਜਦੂਤ ਦੇ ਤੌਰ 'ਤੇ ਅਭਿਨਵ ਬਿੰਦਰਾ ਨਿਯੁਕਟੀ ਕੀਤੀ[6].

ਕੈਰੀਅਰ[ਸੋਧੋ]

ਸ਼ੁਰੂਆਤੀ ਸਾਲ[ਸੋਧੋ]

ਅਭਿਨਵ ਬਿੰਦਰਾ ਦਾ ਜਨਮ ਪੰਜਾਬੀ ਸਿੱਖ ਪਰਿਵਾਰ ਦੇ ਘਰ ਵਿੱਚ ਹੋਇਆ ਸੀ.[7] ਉਹਨਾਂ ਨੇ St ਸਟੀਫਨ ਸਕੂਲ, ਚੰਡੀਗੜ੍ਹ ਵਿੱਚ ਦਾਖਿਲਾ ਲੈਣ ਤੋ ਪਹਿਲਾਂ ਦੂਨ ਸਕੂਲ ਵਿੱਚ ਦੋ ਸਾਲ ਤੱਕ ਪੜ੍ਹਾਈ ਕੀਤੀ. ਉਹਨੇ ਸਨ 2000 ਵਿੱਚ ਸਟੀਫਨ ਤੋ ਆਪਣੀ ਸਨਾਤਕ ਸਤਰ ਦੀ ਪੜ੍ਹਾਈ ਕੀਤੀ.[8][9] ਉਸ ਦੇ ਮਾਤਾ-ਪਿਤਾ ਨੇ ਇੱਕ ਇਨਡੋਰ ਸ਼ੂਟਿੰਗ ਰੇਜ ਆਪਣੇ ਪਟਿਆਲਾ ਸਥਿਤ ਘਰ ਵਿੱਚ ਬਣਾ ਕੇ ਦਿਤੀ.[10][11] . ਉਹਨਾ ਦੇ ਸਲਾਹਕਾਰ ਡਾਕਟਰ ਅਮਿਤ ਭੱਟਾਚਾਰੀਆ ਸੀ ਜੋ ਕੀ ਉਹਨਾਂ ਦੇ ਕੈਰੀਅਰ ਨਾਲ ਸ਼ੁਰੂ ਤੋ ਹੀ ਬਹੁਤ ਨਜਦੀਕੀ ਤੋਰ ਤੇ ਜੁੜੇ ਹੋਏ ਸੀ। ਭੱਟਾਚਾਰੀਆ ਅਤੇ ਉਪ ਕਰਨਲ ਢਿਲੋ ( ਜੋ ਕਿ ਉਸ ਦੀ ਪਹਿਲੀ ਕੋਚ ਸੀ) ਪਹਿਲੇ ਲੋਕ ਸਨ ਜਿੰਨਾ ਨੇ ਅਭਿਨਵ ਵਿੱਚ ਨਿਸ਼ਾਨੇ ਬਾਜ ਦੀ ਸੰਭਾਵੀ ਲੱਭੀ ਸੀ[12][13]. ਬਿੰਦਰਾ ਸਨ 2000 ਦੇ ਓਲੰਪਿਕ ਵਿੱਚਸਭ ਤੋ ਛੋਟੀ ਉਮਰ ਦੇ ਭਾਰਤੀ ਭਾਗੀਦਾਰ ਸੀ[14]. ਉਸ ਦੇ ਮੌਜੂਦਾ ਕੋਚ ਇੱਕ ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਗੈਬਰੀਏਲੀ Bühlmann ਹਨ ਜੋ ਕਿ ਬਸਲ, ਸਵੀਟਜਰਲੇਂਡ ਤੋ ਹਨ, ਜਿਨਾ ਨਾਲ ਉਸ ਨੇ ਓਲੰਪਿਕ ਤੋ ਪਹਿਲਾਂ ਜਰਮਨੀ ਵਿੱਚ ਸਿਖਲਾਈ ਲੀਤੀ.

2000 ਓਲੰਪਿਕ 'ਚ ਬਿੰਦਰਾ 590 ਦੇ ਸਕੋਰ ਪ੍ਰਾਪਤ ਕੀਤਾ ਸੀ ਅਤੇ ਉਹ ਯੋਗਤਾ ਦੌਰੇ ਵਿੱਚ 11 ਵੇ ਸਥਾਨ ਤੇ ਸੀ, ਇਸ ਦਾ ਮਤਲਬ ਉਹ ਫਾਈਨਲ ਵਾਸਤੇ ਯੋਗਤਾ ਪੂਰੀ ਨਹੀਂ ਕਰ ਸਕਿਆ ਸੀ ਕਿਊ ਕਿ ਪਹਿਲੇ 8 ਸਥਾਨਾ ਦੇ ਪ੍ਰਤਭਾਗੀ ਹੀ ਫਾਈਨਲ ਵਿੱਚ ਪਹੁੰਚਦੇ ਹਨ।[15] ਇਸ ਨਿਰਾਸ਼ਾਜਨਕ ਪ੍ਰਦਰਸ਼ਨ ਤੋ ਬਾਅਦ ਬਿੰਦਰਾ ਨੇ ਕਿਹਾ ਕਿ ਉਸ ਦਾ ਨਿਸ਼ਾਨੇ ਬਾਜੀ ਤੋ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਸੀ।

ਉਮਦਾ ਅੰਤਰਰਾਸ਼ਟਰੀ ਪ੍ਰਦਰਸ਼ਨ[ਸੋਧੋ]

15 ਦੀ ਉਮਰ ਵਿੱਚ, ਅਭਿਨਵ ਬਿੰਦਰਾ 1998 ਦੇ ਰਾਸ਼ਟਰਮੰਡਲ ਖੇਡਾ ਵਿੱਚ ਸਭ ਤੋ ਛੋਟੀ ਉਮਰ ਦੇ ਭਾਗੀਦਾਰ ਬਣੇ ਸੀ। ਉਸ ਨੂੰ ਸ਼ੁਰੂਆਤੀ ਸਫਲਤਾ, 2001 ਵਿੱਚ ਮ੍ਯੂਨਿਚ ਨਵ ਜੂਨੀਅਰ ਵਿਸ਼ਵ ਕਪ ਵਿੱਚ ਇੱਕ ਬ੍ਰੋਨਜ਼ ਤਮਗਾ ਜਿਤਣ ਤੋ ਮਿਲੀ. ਇਸ ਵਿੱਚ ਉਹਨਾਂ ਨੇ ਨਵਾ ਜੂਨੀਅਰ ਰਿਕਾਰਡ 597 / 600 + ਦੇ ਸਕੋਰ ਨਾਲ ਬਣਾਈਆ. ਬਿੰਦਰਾ 2000 ਓਲੰਪਿਕ ਦੇ ਵੀ ਸਭ ਤੋ ਛੋਟੀ ਉਮਰ ਦੇ ਭਾਰਤੀ ਭਾਗੀਦਾਰ ਸੀ.

ਹਵਾਲੇ[ਸੋਧੋ]

  1. Athlete Biography: Abhinav Bindra. The official website of the Beijing 2008 Olympic Games.
  2. India Best21 (23 June 2016). "List of India's best Sportspeople". IndiaBest21. Archived from the original on 30 ਅਗਸਤ 2017. Retrieved 2 ਅਗਸਤ 2016. {{cite web}}: Unknown parameter |dead-url= ignored (help)
  3. Abhinav Bindra wins 10m air rifle gold
  4. Medalists – India, The official website of the Beijing 2008 Olympic Games
  5. Bindra, GoSports join hands to help young shooters
  6. Abhinav Bindra Goodwill Ambassador for Rio 2016 Indian Contingent
  7. "CWG 2010 Shooting | Abhinav Bindra Profile | India Hopes Medal | Commonwealth Games | Delhi – Oneindia News". News.oneindia.in. 28 September 2010. Archived from the original on 4 ਫ਼ਰਵਰੀ 2012. Retrieved 2 August 2016. {{cite web}}: Unknown parameter |dead-url= ignored (help)
  8. "Abhinav Bindra's schools – India". BBC News. 26 July 2010.
  9. http://www.tribuneindia.com/2008/20080812/main4.htm
  10. "Abhinav Bindra's parents feeling on top of the world". Hindustan Times. India. 11 August 2008. Archived from the original on 28 ਅਗਸਤ 2008. Retrieved 2 August 2016. {{cite web}}: Unknown parameter |deadurl= ignored (help) Archived 28 August 2008[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 28 ਅਗਸਤ 2008. Retrieved 14 ਸਤੰਬਰ 2022. {{cite web}}: Unknown parameter |dead-url= ignored (help) Archived 28 August 2008[Date mismatch] at the Wayback Machine.
  11. "CWG 2010 Shooting | Abhinav Bindra Profile | India Hopes Medal | Commonwealth Games | Delhi – Oneindia News". News.oneindia.in. 28 September 2010. Archived from the original on 4 ਫ਼ਰਵਰੀ 2012. Retrieved 2 August 2016. {{cite web}}: Unknown parameter |dead-url= ignored (help)
  12. "Bindra upset at coaches being ignored". The Hindu. Chennai, India. 23 July 2009. Archived from the original on 6 ਨਵੰਬਰ 2012. Retrieved 2 ਅਗਸਤ 2016. {{cite news}}: Unknown parameter |dead-url= ignored (help)
  13. "Abhinav Bindra win gold in Beijing". 11 August 2008. Archived from the original on 22 ਅਗਸਤ 2008. Retrieved 2 August 2016. {{cite web}}: Unknown parameter |dead-url= ignored (help)
  14. "Abhinav Bindra Profile". iloveindia.com.
  15. "China grabs gold, Bindra places 11th in shooting". Rediff. 18 September 2000. Archived from the original on 2 ਸਤੰਬਰ 2008. Retrieved 2 August 2016. {{cite web}}: Unknown parameter |deadurl= ignored (help)

ਬਾਹਰੀ ਲਿੰਕ[ਸੋਧੋ]