ਸਮੱਗਰੀ 'ਤੇ ਜਾਓ

ਅਮਰਜੀਤ ਗੁਰਦਾਸਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਰਜੀਤ ਗੁਰਦਾਸਪੁਰੀ
ਜਨਮ ਦਾ ਨਾਮਅਮਰਜੀਤ ਗੁਰਦਾਸਪੁਰੀ
ਜਨਮ1933
ਮੂਲਬਰਤਾਨਵੀ ਪੰਜਾਬ
ਮੌਤ24 ਫਰਵਰੀ 2022
ਵੰਨਗੀ(ਆਂ)ਲੋਕ ਸੰਗੀਤ
ਕਿੱਤਾਕਿਰਸਾਨੀ, ਲੋਕ ਗਾਇਕੀ

ਅਮਰਜੀਤ ਗੁਰਦਾਸਪੁਰੀ (1933 - 24 ਫਰਵਰੀ 2022) ਭਾਰਤੀ ਕਮਿਉਨਿਸਟ ਪਾਰਟੀ ਦੇ ਸੱਭਿਆਚਾਰਕ ਵਿੰਗ ਇਪਟਾ ਦੇ ਬਾਨੀ ਕਾਰਕੁਨ, ਅਤੇ ਉਘਾ ਲੋਕ ਗਾਇਕ ਸੀ। ਉਹ ਇਪਟਾ ਦੀ ਪੰਜਾਬ ਇਕਾਈ ਦਾ ਸਰਪ੍ਰਸਤ ਸੀ।[1] ਉਸ ਨੇ ਖੁਸ਼ਹੈਸੀਅਤ ਮੋਰਚੇ ਅਤੇ ਹੋਰ ਸੰਘਰਸ਼ਾਂ ਵਿਚ ਹਿੱਸਾ ਲਿਆ।[2]

ਜੀਵਨ

[ਸੋਧੋ]
ਅਮਰਜੀਤ ਗੁਰਦਾਸਪੁਰੀ ਆਪਣੇ ਧਰਮ ਪਤਨੀ ਨਾਲ, ਚੰਡੀਗੜ੍ਹ ਕਲਾ ਭਵਨ 25-10-15-

ਅਮਰਜੀਤ ਨੇ 1933 ਵਿੱਚ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਜਨਮ ਲਿਆ। ਉਹ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਉਦੋਵਾਲੀ ਕਲਾਂ ਦੇ ਵਾਸਿੰਦਾ ਸੀ।

ਸਨਮਾਨ

[ਸੋਧੋ]

ਸ੍ਰੀ ਗੁਰਦਾਸਪੁਰੀ ਨੂੰ " ਅਵਤਾਰ ਜੰਡਿਆਲਵੀਂ " ਪੁਰਸਕਾਰ ਸਨਮਾਨ ਪ੍ਰਾਪਤ ਹੋਇਆ ਹੈ। ਉਸ ਨੂੰ ਇਹ ਸਨਮਾਨ 25 ਅਕਤੂਬਰ 2015 ਨੂੰ ਅਦਾਰਾ ਹੁਣ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਵਿਖੇ ਦਿੱਤਾ ਗਿਆ।[3]

ਅਮਰਜੀਤ ਗੁਰਦਾਸਪੁਰੀ ਅਵਤਾਰ ਜੰਡਿਆਲਵੀਂ ਪੁਰਸਕਾਰ ਸਮਾਰੋਹ ਵਿਖੇ ਆਪਣਾ ਕਲਮ ਪੇਸ਼ ਕਰਦੇ ਹੋਏ

ਪੰਜਾਬ ਕਲਾ ਪ੍ਰੀਸ਼ਦ ਵੱਲੋਂ ਉਸ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ‘ਗੌਰਵ ਪੰਜਾਬ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਮਸ਼ਹੂਰ ਗੀਤ

[ਸੋਧੋ]
  • ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ
  • ਸਿੰਘਾ ਜੇ ਚੱਲਿਆ ਚਮਕੌਰ
  • ਕਲਗੀਧਰ ਦੀਆਂ ਪਾਈਏ ਬਾਤਾਂ
  • ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ
  • ਵੀਰਾ ਅੰਮੜੀ ਜਾਇਆ ਜਾਹ ਨਾਹੀਂ
  • ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ
  • ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ

ਬਾਹਰਲੇ ਲਿੰਕ

[ਸੋਧੋ]

ਹਵਾਲੇ

[ਸੋਧੋ]
  1. ਅਮਰਜੀਤ ਗੁਰਦਾਸਪੁਰੀ ਇਪਟਾ ਪੰਜਾਬ ਦੇ ਸਰਪ੍ਰਸਤ ਬਣੇ
  2. Service, Tribune News. "ਇਕ ਯੁੱਗ ਦਾ ਅੰਤ". Tribuneindia News Service. Retrieved 2022-02-26.
  3. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2015-10-26. {{cite web}}: Unknown parameter |dead-url= ignored (|url-status= suggested) (help)