ਅਮਰਪਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੁੱਧ ਦਾ ਸਵਾਗਤ ਕਰਦੀ ਅਮਰਪਾਲੀ

ਅਮਰਪਾਲੀ ਬੋਧੀ ਕਾਲ (ਲਗਪਗ 500 ਈਪੂ) ਵਿੱਚ ਵੈਸ਼ਾਲੀ ਰਾਜ ਦੀ ਇਤਹਾਸ ਪ੍ਰ੍ਸਿੱਧ ਨਾਚੀ ਹੋਈ ਹੈ।[1] ਬੁੱਧ ਦੀ ਸਿੱਖਿਆ ਪਾ ਕੇ ਉਹ ਇੱਕ ਅਰਹੰਤ ਬਣੀ। ਉਸ ਦਾ ਜ਼ਿਕਰ ਪੁਰਾਣੀਆਂ ਪਾਲੀ ਕਿਤਾਬਾਂ ਅਤੇ ਬੋਧੀ ਪਰੰਪਰਾਵਾਂ ਵਿੱਚ, ਖਾਸ ਤੌਰ ਤੇ ਅੰਬਾਂ ਦੇ ਉਸ ਦੇ ਝੁੰਡ (ਅੰਬਾਪਾਲੀ ਵਣ, ਜੋ ਬਾਅਦ ਵਿੱਚ ਅਮਰਪਾਲੀ[2] ਨੇ ਸੰਘ ਨੂੰ ਭੇਟ ਕਰ ਦਿੱਤਾ ਸੀ ਅਤੇ ਜਿਥੇ ਬੁੱਧ ਨੇ ਆਪਣਾ ਮਸ਼ਹੂਰ ਅੰਬਾਪਾਲਿਕਾ ਸੂਤਰ ਦੀ ਸਿੱਖਿਆ ਦਿੱਤੀ ਸੀ) ਵਿੱਚ ਬੁੱਧ ਦੇ ਠਹਿਰਨ ਨਾਲ ਜੁੜ ਕੇ ਆਉਂਦਾ ਹੈ। [3][4][5][6] ਉਸ ਦਾ ਇੱਕ ਨਾਮ ਅੰਬਪਾਲੀ ਵੀ ਹੈ। ਉਸ ਯੁੱਗ ਵਿੱਚ ਰਾਜ ਨਾਚੀ ਦਾ ਪਦ ਬਹੁਤ ਗੌਰਵ ਪੂਰਵ ਅਤੇ ਸਨਮਾਨਿਤ ਮੰਨਿਆ ਜਾਂਦਾ ਸੀ। ਆਮ ਵਿਅਕਤੀ ਤਾਂ ਉਸ ਤੱਕ ਪਹੁੰਚ ਵੀ ਨਹੀਂ ਸਕਦੇ ਸਨ। ਸਮਾਜ ਦੇ ਉੱਚ ਵਰਗ ਦੇ ਲੋਕ ਵੀ ਉਸ ਦੇ ਕ੍ਰਿਪਾਕਟਾਕਸ਼ ਲਈ ਲਾਲਾਇਤ ਰਹਿੰਦੇ ਸਨ। ਕਹਿੰਦੇ ਹਨ, ਭਗਵਾਨ ਤਥਾਗਤ ਨੇ ਵੀ ਉਸਨੂੰ ਆਰਿਆ ਅੰਬਾ ਕਹਿਕੇ ਸੰਬੋਧਿਤ ਕੀਤਾ ਸੀ ਅਤੇ ਉਸ ਦੀ ਪਰਾਹੁਣਚਾਰੀ ਕਬੂਲ ਕੀਤੀ ਸੀ। ਧੰਮਸੰਘ ਵਿੱਚ ਪਹਿਲਾਂ ਭਿਕਸ਼ੁਣੀਆਂ ਨਹੀਂ ਲਈ ਜਾਂਦੀਆਂ ਸਨ, ਯਸ਼ੋਧਰਾ ਨੂੰ ਵੀ ਬੁੱਧ ਨੇ ਭਿਕਸ਼ੁਣੀ ਬਣਾਉਣ ਤੋਂ ‍ਮਨਾਹੀ ਕਰ ਦਿੱਤੀ ਸੀ, ਪਰ ਅਮਰਪਾਲੀ ਦੀ ਸ਼ਰਧਾ, ਭਗਤੀ ਅਤੇ ਮਨ ਦੇ ਵੈਰਾਗ ਤੋਂ ਪ੍ਰਭਾਵਿਤ ਹੋਕੇ ਨਾਰੀਆਂ ਨੂੰ ਵੀ ਉਨ੍ਹਾਂ ਨੇ ਸੰਘ ਵਿੱਚ ਪਰਵੇਸ਼ ਦਾ ਅਧਿਕਾਰ ਪ੍ਰਦਾਨ ਕੀਤਾ।

ਮੁੱਢਲੀ ਜ਼ਿੰਦਗੀ[ਸੋਧੋ]

ਆਮਰਪਾਲੀ ਜਾਂ ਅੰਬਪਾਲੀ ਦਾ ਜਨਮ 600-500 ਈਪੂ ਦੇ ਆਲੇ-ਦੁਆਲੇ ਹੋਇਆ ਸੀ। ਉਸਦੇ ਮਾਪਿਆਂ ਬਾਰੇ ਕੁਝ ਪਤਾ ਨਹੀਂ ਅਤੇ ਉਹ ਵੈਸ਼ਾਲੀ ਵਿਚ ਸ਼ਾਹੀ ਬਾਗ ਵਿੱਚ ਇੱਕ ਅੰਬ ਦੇ ਰੁੱਖ ਦੇ ਪੈਰਾਂ ਵਿੱਚ ਪਈ ਮਿਲੀ ਸੀ, ਇਸ ਲਈ ਉਸ ਦਾ ਨਾਮ ਆਮਰਪਾਲੀ ਪਿਆ ਸੀ।[7][8] ਮਹਾਨਮਨਨਾਮ ਨਾਮ ਦੇ ਇੱਕ ਜਾਗੀਰਦਾਰ ਨੂੰ ਦਰਿਆ ਗੰਗਾ ਦੇ ਕੰਢੇ ਤੇ ਹੁਣ ਇੱਕ ਜ਼ਿਲ੍ਹੇ,ਵੈਸ਼ਾਲੀ ਦੀ ਆਮਰਪਾਲੀ ਦੀ ਦੁਰਲੱਭ ਸੁੰਦਰਤਾ ਦਾ ਪਤਾ ਲਗਿਆ ਸੀ, ਜਦੋਂ ਹਾਲੀਂ ਉਹ ਇੱਕ ਬੱਚੀ ਹੀ ਸੀ। ਆਮਰਪਾਲੀ ਦੀ ਸੁੰਦਰਤਾ ਦਾ ਭਰਮਾਇਆ, ਉਹ ਆਪਣਾ ਰਾਜ ਛੱਡਕੇ ਅਤੇ ਵੈਸ਼ਾਲੀ ਵਿਚ ਇਕ ਛੋਟੇ ਜਿਹੇ ਪਿੰਡ ਅੰਬਾਰ ਵਿੱਚ ਰਹਿਣ ਲੱਗ ਪਿਆ ਸੀ।[9] (ਨਿਰੁਕਤੀ ਪੱਖੋਂ, ਇਹ ਦੋਵੇਂ ਭਿੰਨਰੂਪ ਦੋ ਸੰਸਕ੍ਰਿਤ ਸ਼ਬਦਾਂ ਦੇ ਸੁਮੇਲ ਤੋਂ ਬਣੇ ਹਨ:"ਆਮਰ" ਦਾ ਮਤਲਬ ਹੈ ਅੰਬ, ਅਤੇ "ਪਲਵਾ" ਦਾ ਮਤਲਬ ਨਵੇਂ ਪੱਤੇ ਨਿਕਲ ਰਹੇ ਪੱਤੇ।[10]

ਹਵਾਲੇ[ਸੋਧੋ]