ਸਮੱਗਰੀ 'ਤੇ ਜਾਓ

ਅਮਿਤ ਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ
ਦਫ਼ਤਰ ਸੰਭਾਲਿਆ
9 ਜੁਲਾਈ 2014
ਤੋਂ ਪਹਿਲਾਂਰਾਜਨਾਥ ਸਿੰਘ
Member of the Gujarat Legislative Assembly
for Naranpura
ਦਫ਼ਤਰ ਸੰਭਾਲਿਆ
2012
ਹਲਕਾNaranpura
MLA, Sarkhej
ਦਫ਼ਤਰ ਵਿੱਚ
1997–2012
ਤੋਂ ਪਹਿਲਾਂHarishchandra Lavjibhai Patel
ਹਲਕਾSarkhej
ਨਿੱਜੀ ਜਾਣਕਾਰੀ
ਜਨਮ
ਅਮਿਤਭਾਈ ਅਨਿਲਚੰਦਰ ਸ਼ਾਹ

(1964-10-22) 22 ਅਕਤੂਬਰ 1964 (ਉਮਰ 60)[1]
ਮੁੰਬਈ, ਮਹਾਰਾਸ਼ਟਰ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਸੋਨਲ ਸ਼ਾਹ
ਬੱਚੇJay
ਅਲਮਾ ਮਾਤਰGujarat University
ਵੈੱਬਸਾਈਟwww.amitshah.co.in

ਅਮਿਤਭਾਈ ਅਨਿਲਚੰਦਰ "ਅਮਿਤ" ਸ਼ਾਹ (ਜਨਮ 22 ਅਕਤੂਬਰ 1964) ਇੱਕ ਭਾਰਤੀ ਰਾਜਨੇਤਾ ਅਤੇ ਭਾਰਤੀ ਜਨਤਾ ਪਾਰਟੀ ਦਾ ਵਰਤਮਾਨ ਪ੍ਰਧਾਨ ਹੈ। ਉਹ ਭਾਰਤ ਦੇ ਗੁਜਰਾਤ ਰਾਜ ਦੇ ਘਰੇਲੂ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦਾ ਮਹਾਸਚਿਵ ਰਹਿ ਚੁੱਕਾ ਹੈ। ਉਹ ਗੁਜਰਾਤ ਸਰਕਾਰ ਮੇਂ ਵਿਧਾਇਕ ਹੈ।[4]

ਸ਼ਾਹ ਲਗਾਤਾਰ ਚਾਰ ਚੋਣ ਵਿੱਚ ਸਰਖੇਜ ਤੋਂ ਵਿਧਾਇਕ ਚੁਣਿਆ ਗਿਆ ਸੀ: 1997 (ਉਪ-ਚੋਣ), 1998, 2002 ਅਤੇ 2007। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਸਾਥੀ ਹੈ, ਅਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਦੇ ਕਾਰਜਕਾਲ ਦੌਰਾਨ ਰਾਜ ਸਰਕਾਰ ਵਿੱਚ ਅਨੇਕ ਪੋਰਟਫੋਲੀਓ ਤੇ ਰਿਹਾ ਹੈ। ਉਹ ਨਰਾਨਪੁਰ ਤੋਂ ਵਿਧਾਇਕ ਹੈ, ਜਿਥੋਂ ਉਹ 2012 ਵਿੱਚ ਦੂਜੇ-ਵੱਡੇ ਫਰਕ ਨਾਲ ਜਿੱਤਿਆ ਸੀ।

ਸ਼ਾਹ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਿਆਸੀ ਤੌਰ 'ਤੇ ਅਹਿਮ ਰਾਜ, ਉੱਤਰ ਪ੍ਰਦੇਸ਼ ਦਾ  2014 ਲੋਕ ਸਭਾ ਚੋਣ ਦੌਰਾਨ ਭਾਜਪਾ ਇੰਚਾਰਜ ਸੀ। ਭਾਜਪਾ ਅਤੇ ਇਸ ਦੇ ਸਹਿਯੋਗੀ 80 ਵਿੱਚੋਂ 73 ਸੀਟ ਜਿੱਤ ਕੇ ਸਮੁੱਚੇ ਰਾਜ ਨੂੰ ਹੂੰਝਾ ਫੇਰ ਗਏ ਸਨ ਅਤੇ ਆਪਣਾ ਉਦੋਂ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕਰਵਾਇਆ ਸੀ। ਇਸ ਦੇ ਨਤੀਜੇ ਦੇ ਤੌਰ 'ਤੇ, ਸ਼ਾਹ ਕੌਮੀ ਪ੍ਰਮੁੱਖਤਾ ਨੂੰ ਪੁੱਜ ਗਿਆ  ਅਤੇ ਜੁਲਾਈ 2014 ਵਿੱਚ ਪਾਰਟੀ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਮੁੱਢਲਾ ਜੀਵਨ 

[ਸੋਧੋ]

ਅਮਿਤ ਸ਼ਾਹ ਦਾ ਜਨਮ ਇੱਕ ਖਾਂਦੇ ਪੀਂਦੇ ਜੈਨ ਗੁਜਰਾਤੀ-ਬਣੀਆ ਪਰਿਵਾਰ ਵਿੱਚ, ਮੁੰਬਈ ਵਿੱਚ ਹੋਇਆ ਸੀ।[5][3][6] ਉਸ ਦਾ ਪਿਤਾ ਅਨਿਲ ਚੰਦਰ ਸ਼ਾਹ, ਮਾਨਸਾ ਤੋਂ ਇੱਕ ਵਪਾਰੀ ਸੀ, ਜਿਸਦਾ ਇੱਕ ਸਫਲ ਪੀਵੀਸੀ ਪਾਈਪ ਦਾ ਕਾਰੋਬਾਰ ਸੀ।[7] ਉਸ ਨੇ ਮੇਹਸਾਣਾ ਵਿੱਚ ਉਸ ਦੀ ਪੜ੍ਹਾਈ ਕੀਤੀ ਸੀ ਅਤੇ ਸੀ ਯੂ ਸ਼ਾਹ ਸਾਇੰਸ ਕਾਲਜ ਤੋਂ ਜੈਵਰਸਾਇਣਕੀ ਦਾ ਅਧਿਐਨ ਕਰਨ ਲਈ ਅਹਿਮਦਾਬਾਦ ਚਲੇ ਗਿਆ। ਉਸ ਨੇ ਜੈਵਰਸਾਇਣਕੀ ਵਿੱਚ ਬੀਐਸਸੀ ਕੀਤੀ, ਅਤੇ ਆਪਣੇ ਪਿਤਾ ਦੇ ਕਾਰੋਬਾਰ ਦੇ ਲਈ ਕੰਮ ਕੀਤਾ।[7] ਉਸ ਨੇ ਇੱਕ ਸ਼ੇਅਰ ਦਲਾਲ ਦੇ ਤੌਰ 'ਤੇ, ਅਤੇ ਅਹਿਮਦਾਬਾਦ ਵਿੱਚ ਸਹਿਕਾਰੀ ਬੈਕਾਂ ਵਿੱਚ ਵੀ ਕੰਮ ਕੀਤਾ।[8]

ਸ਼ਾਹ ਬਚਪਨ ਤੋਂ ਹੀ Rashtriya Swayamsevak Sangh ਸ਼ਾਖਾ ਵਿੱਚ ਭਾਗ ਲੈਣ ਲੱਗ ਪਿਆ ਸੀ। ਉਹ ਅਹਿਮਦਾਬਾਦ ਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਆਰ.ਐਸ.ਐਸ. ਰਸਮੀ ਤੌਰ 'ਤੇ  ਸਵੈਮ ਸੇਵਕ ਬਣ ਗਿਆ।[9] ਪਹਿਲੀ ਵਾਰ ਅਹਿਮਦਾਬਾਦ ਆਰ.ਐਸ.ਐਸ. ਸਰਕਲ ਦੁਆਰਾ 1982 ਵਿੱਚ ਨਰਿੰਦਰ ਮੋਦੀ ਨਾਲ ਉਸ ਦੀ ਮੁਲਾਕਾਤ ਹੋਈ ਸੀ। [9] ਉਸ ਵੇਲੇ, ਮੋਦੀ ਇੱਕ ਆਰ.ਐਸ.ਐਸ. ਪ੍ਰਚਾਰਕ ਸੀ, ਸ਼ਹਿਰ ਦੇ ਨੌਜਵਾਨਾਂ ਵਿੱਚ ਕੰਮ ਦਾ ਇੰਚਾਰਜ ਸੀ।[7]

ਮੁੱਢਲਾ ਰਾਜਨੀਤਿਕ ਕੈਰੀਅਰ 

[ਸੋਧੋ]

ਅਮਿਤ ਸ਼ਾਹ ਨੇ 1983 ਵਿਚ, ਆਰ.ਐਸ.ਐਸ. ਦੇ ਵਿਦਿਆਰਥੀ ਵਿੰਗ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ  ਦੇ ਇੱਕ ਨੇਤਾ ਦੇ ਤੌਰ 'ਤੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ।[9][10] ਉਹ 1986 ਵਿੱਚ ਮੋਦੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇੱਕ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਇਆ। [7] ਉਹ1987 ਚ ਭਾਜਪਾ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ ਦਾ ਇੱਕ ਕਾਰਕੁਨ ਬਣ ਗਿਆ। ਫਿਰ ਉਹ ਹੌਲੀ ਹੌਲੀ ਵਾਰਡ ਸਕੱਤਰ, ਤਾਲੁਕਾ ਸਕੱਤਰ, ਰਾਜ ਸਕੱਤਰ, ਉਪ-ਪ੍ਰਧਾਨ, ਅਤੇ ਜਨਰਲ ਸਕੱਤਰ ਦੇ ਵੱਖ-ਵੱਖ ਅਹੁਦਿਆਂ ਤੇ ਅੱਗੇ ਵਧਦਾ ਗਿਆ।[9] ਉਸ ਨੇ 1991 ਲੋਕ ਸਭਾ ਚੋਣ ਦੌਰਾਨ ਗਾੰਧੀਨਗਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੇ ਲਈ ਪ੍ਰਚਾਰ ਕੀਤਾ।[1]

ਹਵਾਲੇ

[ਸੋਧੋ]