ਸਮੱਗਰੀ 'ਤੇ ਜਾਓ

ਅਰਚਨਾ ਗਿਰਿਸ਼ ਕਾਮਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਚਨਾ ਗਿਰਿਸ਼ ਕਾਮਤ
ਨਿੱਜੀ ਜਾਣਕਾਰੀ
ਨਾਗਰਿਕਤਾਭਾਰਤੀ
ਜਨਮ17 ਜੂ ਨ, 2000
ਵਿਰਲ, ਯੂਕੇ
ਖੇਡ
ਖੇਡਟੇਬਲ ਟੈਨਿਸ

ਅਰਚਨਾ ਕਾਮਤ (ਜਨਮ 17 ਜੂਨ, 2000) ਇੱਕ ਭਾਰਤੀ ਟੇਬਲ ਟੈਨਿਸ ਖਿਡਾਰਨ ਹੈ। ਉਸ ਨੇ 2018 ਵਿੱਚ ਭਾਰਤੀ ਸੀਨੀਅਰ ਮਹਿਲਾ ਨੈਸ਼ਨਲ ਟੇਬਿਲ ਟੈਨਿਸ ਚੈਂਪੀਅਨਸ਼ਿਪ ਜਿੱਤੀ।[1] ਉਹ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੇਬਲ ਟੈਨਿਸ ਟੀਮ ਦਾ ਹਿੱਸਾ ਹੈ। ਉਸ ਨੇ ਗਿਆਨਸੇਕਰਨ ਸਾਥੀਆਨ ਨਾਲ ਜੋੜੀ ਬਣਾਈ ਜਿਨ੍ਹਾਂ ਨੇ ਸਾਲ 2019 ਵਿੱਚ ਕਟਕ ਵਿੱਚ ਰਾਸ਼ਟਰ ਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਮਿਕਸਡ ਡਬਲਜ਼ ਈਵੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ।[2]

ਨਿੱਜੀ ਜ਼ਿੰਦਗੀ ਤੇ ਪਿਛੋਕੜ

[ਸੋਧੋ]

ਅਰਚਨਾ ਕਾਮਤ ਨੇ ਨੌਂ ਸਾਲ ਦੀ ਉਮਰ ਵਿੱਚ ਟੇਬਿਲ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ। ਉਸ ਦੇ ਮਾਤਾ-ਪਿਤਾ ਬੰਗਲੌਰ ਵਿੱਚ ਅੱਖਾਂ ਦੇ ਮਾਹਰ ਸਨ। ਉਸ ਦੇ ਮਾਪਿਆਂ ਗਿਰਿਸ਼ ਅਤੇ ਅਨੁਰਾਧਾ ਕਾਮਤ ਨੇ ਉਸ ਨੂੰ ਸੰਗੀਤ, ਡਾਂਸ ਅਤੇ ਕਲਾ ਨਾਲ ਜਾਣੂ ਕਰਵਾਇਆ। ਪਰ ਅਰਚਨਾ ਨੇ ਟੇਬਲ ਟੈਨਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ। ਉਸ ਦੇ ਭਰਾ ਅਭਿਨਵ ਨੇ ਉਸ ਦੀ ਖੇਡ ਪ੍ਰਤੀ ਵਿਸ਼ੇਸ਼ ਪ੍ਰਤਿਭਾ ਵੇਖੀ ਅਤੇ ਉਸ ਨੂੰ ਟੇਬਲ ਟੈਨਿਸ ਨੂੰ ਗੰਭੀਰਤਾ ਨਾਲ ਲੈਣ ਲਈ ਉਤਸ਼ਾਹਿਤ ਕੀਤਾ। ਫਿਰ ਅਰਚਨਾ ਨੇ ਹੋਰ ਗੰਭੀਰਤਾ ਨਾਲ ਅਭਿਆਸ ਕਰਨਾ ਅਤੇ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ 2013 ਵਿੱਚ ਸਬ-ਜੂਨੀਅਰ ਭਾਰਤੀ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ।[3]

ਉਸ ਨੇ ਸਾਲ 2018 ਵਿੱਚ ਦੁਰਗਾਪੁਰ ਵਿੱਚ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ।[4] ਉਸ ਨੇ ਆਪਣੇ ਕਰੀਅਰ ਦਾ ਵੱਡਾ ਮੁਕਾਮ ਹਾਸਲ ਕਰਦੇ ਹੋਏ 2019 ਵਿੱਚ ਭਾਰਤੀ ਸੀਨੀਅਰ ਮਹਿਲਾ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ। ਮਾਂ ਅਨੁਰਾਧਾ ਕਾਮਤ ਨੇ ਅਰਚਨਾ ਦੇ ਵੱਖ-ਵੱਖ ਘਰੇਲੂ, ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਆਪਣੀ ਨੌਕਰੀ ਛੱਡ ਦਿੱਤੀ।[5]

ਅਰਚਨਾ ਕਾਮਤ ਦੀ ਸ਼ੈਲੀ ਖੇਡ ਵਿੱਚ ਧਾਵਾ ਬੋਲਣ ਵਾਲੀ ਹੈ।[6]

ਪੇਸ਼ੇਵਰ ਪ੍ਰਾਪਤੀਆਂ

[ਸੋਧੋ]

ਅਰਚਨਾ ਕਾਮਤ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਦੇ 2013 ਵਿੱਚ ਇੰਡੀਅਨ ਸਬ-ਜੂਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਜਿੱਤ ਕੇ ਆਪਣੀ ਪਛਾਣ ਬਣਾਈ।

ਉਸ ਨੇ ਜੂਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ 2018 ਜਿੱਤੀ। ਇੱਕ ਸਾਲ ਬਾਅਦ ਉਸ ਨੇ ਭਾਰਤੀ ਸੀਨੀਅਰ ਮਹਿਲਾ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ ਅਤੇ ਸਾਲ 2019 ਵਿੱਚ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ। ਇਸ ਨਾਲ ਉਸ ਨੂੰ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਰਾਸ਼ਟਰੀ ਟੇਬਲ ਟੈਨਿਸ ਟੀਮ ਦਾ ਹਿੱਸਾ ਬਣਾ ਦਿੱਤਾ ਗਿਆ।[7]

ਬਿਉਨਸ ਆਇਰਸ ਵਿੱਚ 2018 ਵਿੱਚ ਯੂਥ ਓਲੰਪਿਕ ਖੇਡਾਂ ਲਈ ਯੋਗਤਾ ਹਾਸਲ ਕਰਨਾ ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਪਲ ਸੀ ਜਿੱਥੇ ਉਹ ਸੈਮੀਫਾਈਨਲ ਵਿੱਚ ਪਹੁੰਚੀ ਅਤੇ ਚੌਥੇ ਸਥਾਨ ’ਤੇ ਰਹੀ।[8]

ਅਰਚਨਾ ਕਾਮਤ ਨੇ ਜੀ. ਸਾਥੀਅਨ ਨਾਲ ਮਿਲ ਕੇ ਮਿਕਸਡ ਡਬਲਜ਼ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਜੋੜੀ ਨੇ ਕਟਕ 2019 ਵਿੱਚ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ।[9]

ਭਾਰਤੀ ਮਹਿਲਾ ਟੈਨਿਸ ਖਿਡਾਰੀਆਂ ਵਿੱਚ ਕਾਮਤ ਚੌਥੇ ਸਥਾਨ ’ਤੇ ਹੈ।

ਤਮਗੇ

[ਸੋਧੋ]
  • ਸਬ ਜੂਨੀਅਰ ਇੰਡੀਅਨ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ, 2013 (ਮਹਿਲਾਵਾਂ ਦਾ ਸਿੰਗਲਜ਼) ਵਿੱਚ ਇੱਕ ਸੋਨ ਤਮਗਾ
  • ਜੂਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ, 2018 (ਮਹਿਲਾਵਾਂ ਦਾ ਸਿੰਗਲਜ਼) ਵਿੱਚ ਇੱਕ ਸੋਨੇ ਦਾ ਤਮਗਾ
  • ਇੰਡੀਅਨ ਨੈਸ਼ਨਲ ਸੀਨੀਅਰ ਮਹਿਲਾ ਟੇਬਲ ਟੈਨਿਸ ਚੈਂਪੀਅਨਸ਼ਿਪ, 2018 (ਮਹਿਲਾਵਾਂ ਦਾ ਸਿੰਗਲਜ਼) ਵਿੱਚ ਇੱਕ ਸੋਨ ਤਮਗਾ।

ਹਵਾਲੇ

[ਸੋਧੋ]
  1. "ਡਬਲ ਟੇਬਲ ਟੈਨਿਸ ਦੀਆਂ ਭਾਰਤ ਦੀਆਂ ਸਿਰਮੌਰ 25 ਖਿਡਾਰਨਾਂ 'ਚੋਂ ਇੱਕ ਨੂੰ ਜਾਣੋ". BBC News ਪੰਜਾਬੀ. Retrieved 2021-02-18.
  2. "Sathiyan Gnanasekaran and Archana Girish Kamath add to Indian success". International Table Tennis Federation (in ਅੰਗਰੇਜ਼ੀ (ਬਰਤਾਨਵੀ)). 2019-07-22. Retrieved 2021-02-18.
  3. "ਡਬਲ ਟੇਬਲ ਟੈਨਿਸ ਦੀਆਂ ਭਾਰਤ ਦੀਆਂ ਸਿਰਮੌਰ 25 ਖਿਡਾਰਨਾਂ 'ਚੋਂ ਇੱਕ ਨੂੰ ਜਾਣੋ". BBC News ਪੰਜਾਬੀ. Retrieved 2021-02-18.
  4. Staff, Scroll. "Junior Table Tennis Championships: Archana Kamath, Manav Thakkar bag titles". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-02-18.
  5. "ਡਬਲ ਟੇਬਲ ਟੈਨਿਸ ਦੀਆਂ ਭਾਰਤ ਦੀਆਂ ਸਿਰਮੌਰ 25 ਖਿਡਾਰਨਾਂ 'ਚੋਂ ਇੱਕ ਨੂੰ ਜਾਣੋ". BBC News ਪੰਜਾਬੀ. Retrieved 2021-02-18.
  6. "Archana Kamath". DH Changemakers (in ਅੰਗਰੇਜ਼ੀ). 2018-12-28. Retrieved 2021-02-18.
  7. "Archana Kamath brings offence to the table". Hindustan Times (in ਅੰਗਰੇਜ਼ੀ). 2019-08-09. Retrieved 2021-02-18.
  8. "ਡਬਲ ਟੇਬਲ ਟੈਨਿਸ ਦੀਆਂ ਭਾਰਤ ਦੀਆਂ ਸਿਰਮੌਰ 25 ਖਿਡਾਰਨਾਂ 'ਚੋਂ ਇੱਕ ਨੂੰ ਜਾਣੋ". BBC News ਪੰਜਾਬੀ. Retrieved 2021-02-18.
  9. "Sathiyan Gnanasekaran and Archana Girish Kamath add to Indian success". International Table Tennis Federation (in ਅੰਗਰੇਜ਼ੀ (ਬਰਤਾਨਵੀ)). 2019-07-22. Retrieved 2021-02-18.

ਬਾਹਰੀ ਲਿੰਕ

[ਸੋਧੋ]