ਅਰਥਨਾਰੀਸਾ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Arthanareesa Varma
ਜਨਮ(1874-07-27)27 ਜੁਲਾਈ 1874
ਮੌਤ7 ਦਸੰਬਰ 1964(1964-12-07) (ਉਮਰ 90)
ਹੋਰ ਨਾਮKavichingam, Rajarishi, Nayagar
ਪੇਸ਼ਾJournalist, poet, writer, freedom fighter
ਲਹਿਰIndian independence movement

ਅਰਥਨਾਰੀਸਾ ਵਰਮਾ ਇੱਕ ਭਾਰਤੀ ਸੁਤੰਤਰਤਾ ਸੈਨਾਨੀ, ਕਵੀ, ਲੇਖਕ ਅਤੇ ਪੱਤਰਕਾਰ ਸੀ। ਉਹ ਵੰਨੀਅਰ ਰਾਜਨੀਤੀ ਵਿੱਚ ਆਪਣੀ ਪ੍ਰਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ[ਸੋਧੋ]

ਵਰਮਾ ਦਾ ਜਨਮ ਤਾਮਿਲਨਾਡੂ ਦੇ ਸਲੇਮ ਵਿਖੇ 27 ਜੁਲਾਈ 1874 ਨੂੰ ਸੁਗਾਵਨਾ ਪਦਾਯਾਚੀ ਅਤੇ ਲਕਸ਼ਮੀ ਅੰਮਲ ਦੇ ਘਰ ਹੋਇਆ ਸੀ।

ਜੀਵਨੀ[ਸੋਧੋ]

1911 ਵਿੱਚ ਵਰਮਾ ਨੇ "ਸਵਦੇਸ਼ ਅਭਿਮਾਨੀ " ਨਾਮਕ ਪਬਲਿਸ਼ਿੰਗ ਹਾਊਸ ਦੇ ਮੈਨੇਜਰ ਵਜੋਂ ਕੰਮ ਕੀਤਾ। ਉਹ ਸੁਬਰਾਮਣਿਆ ਭਾਰਤੀ ਦੀਆਂ ਕਵਿਤਾਵਾਂ ਤੋਂ ਪ੍ਰਭਾਵਿਤ ਹੋਇਆ। 1931 ਵਿੱ ਵਰਮਾ ਨੇ ਖ਼ੁਦ "ਵੀਰ ਭਾਰਤੀ " ਨਾਮਕ ਇੱਕ ਰਸਾਲਾ ਪ੍ਰਕਾਸ਼ਿਤ ਕੀਤਾ ਅਤੇ ਇਸਦਾ ਸੰਪਾਦਕ ਰਿਹਾ। ਰਸਾਲੇ ਦਾ ਉਦੇਸ਼ ਪੂਰੇ ਭਾਰਤ ਵਿੱਚ ਆਜ਼ਾਦੀ ਅੰਦੋਲਨ ਅਤੇ ਇਸ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਨੂੰ ਫੈਲਾਉਣਾ ਸੀ। ਉਹ ਭਾਰਤੀ ਸੁਤੰਤਰਤਾ ਸੈਨਾਨੀ ਥਿਰੂ ਆਰ.ਆਰ. ਛੀਨਾ ਰਾਮਾ ਗੌਂਡਰ ਦਾ ਦੋਸਤ ਸੀ। ਬ੍ਰਿਟਿਸ਼ ਸਰਕਾਰ ਨੇ ਭਾਰਤੀ ਸੁਤੰਤਰਤਾ ਅੰਦੋਲਨ ਦੇ ਨਿਊਜ਼ ਜਰਨਲ ਦੇ ਸਮਰਥਨ 'ਤੇ ਪਾਬੰਦੀ ਲਗਾਉਣ ਲਈ ਜਰਨਲਜ਼ ਰੈਗੂਲੇਸ਼ਨ ਐਕਟ ਵਿਚ ਸੋਧ ਕੀਤੀ। ਵਰਮਾ ਦੀ "ਵੀਰਭਾਰਤੀ " 'ਤੇ ਵੀ ਬ੍ਰਿਟਿਸ਼ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।[1]

ਸੁਬਰਾਮਣੀਆ ਭਾਰਤੀ ਦੀ ਮੌਤ 'ਤੇ ਕਵਿਤਾ ਲਿਖਣ ਵਾਲਾ ਉਹ ਇਕਲੌਤਾ ਕਵੀ ਸੀ।[2]

ਵਰਮਾ ਨੇ ਵੰਨੀਅਰ ਰਾਜਨੀਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਉਸ ਨੂੰ ਵੰਨੀਅਰ ਰਾਜਨੀਤੀ ਦਾ ਮੋਹਰੀ ਮੰਨਿਆ ਜਾਂਦਾ ਸੀ।[3]

ਮੌਤ[ਸੋਧੋ]

ਵਰਮਾ ਦੀ ਮੌਤ 7 ਦਸੰਬਰ 1964 ਨੂੰ ਤਿਰੂਵੰਨਾਮਲਾਈ ਵਿਖੇ ਹੋਈ।[4]

ਕੰਮ[ਸੋਧੋ]

ਰਸਾਲੇ[ਸੋਧੋ]

  • ਕਸ਼ਤਰੀਅਨ
  • ਕਸ਼ਤ੍ਰੀਆ ਸਿਗਮਣੀ
  • ਤਾਮਿਲ ਮੰਨਨ
  • ਸ਼੍ਰੀ ਵੰਨੀ ਵੰਸਾ ਪਿਰਕਾਸਿਕੈ
  • ਵੰਨਿਆਕੁਲਾ ਮਿਤਰਨ
  • ਵਿਰਪਰਤੀ[5]

ਹਵਾਲੇ[ਸੋਧੋ]

  1. "RajaRishi Arthanarisa Varma".[permanent dead link]
  2. Bergunder, Michael; Frese, Heiko; Schröder, Ulrike (2011). Ritual, Caste, and Religion in Colonial South India (in ਅੰਗਰੇਜ਼ੀ). Primus Books. p. 280. ISBN 978-93-80607-21-4.
  3. Bergunder, Michael; Frese, Heiko; Schröder, Ulrike (2011). Ritual, Caste, and Religion in Colonial South India (in ਅੰਗਰੇਜ਼ੀ). Primus Books. p. 280. ISBN 978-93-80607-21-4.
  4. "விடுதலை போராட்ட வீரர் அர்த்தநாரீச வர்மாவுக்கு நினைவு மண்டபம் அமைக்க வேண்டும்- ராமதாஸ் || Ramadoss says Varma memorial hall should be set up". Maalaimalar (in English). 2019-07-20. Archived from the original on 2020-10-23. Retrieved 2020-10-21. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  5. Bergunder, Michael; Frese, Heiko; Schröder, Ulrike (2011). Ritual, Caste, and Religion in Colonial South India (in ਅੰਗਰੇਜ਼ੀ). Primus Books. p. 280. ISBN 978-93-80607-21-4.Bergunder, Michael; Frese, Heiko; Schröder, Ulrike (2011). Ritual, Caste, and Religion in Colonial South India. Primus Books. p. 280. ISBN 978-93-80607-21-4.