ਅਰਪਨਾ ਕੌਰ
Jump to navigation
Jump to search
ਅਰਪਨਾ ਕੌਰ (ਜਨਮ 1954) ਨਾਮਵਰ ਚਿੱਤਰਕਾਰ ਹੈ। ਉਹ ਪ੍ਰਮੁੱਖ ਪੰਜਾਬੀ ਲਿਖਾਰੀ ਅਜੀਤ ਕੌਰ ਦੀ ਬੇਟੀ ਹੈ।
ਜੀਵਨ ਵੇਰਵੇ[ਸੋਧੋ]
ਅਰਪਨਾ ਦਾ ਜਨਮ 1954 'ਚ ਦਿੱਲੀ ਭਾਰਤ ਵਿੱਚ ਹੋਇਆ। ਉਹ ਕਲਾ ਅਤੇ ਸੰਗੀਤ ਵਿੱਚ ਅਮੀਰ ਵਾਤਾਵਰਣ ਵਿੱਚ ਪਰਵਾਨ ਚੜ੍ਹੀ ਕਲਾਕਾਰ ਹੈ। ਅਰਪਨਾ ਦੀ ਸਖਸ਼ੀਅਤ ਤੇ ਉਸ ਦੀ ਮਾਤਾ, ਪਦਮਸ੍ਰੀ ਅਜੀਤ ਕੌਰ ਦਾ ਪ੍ਰਭਾਵ ਬੜਾ ਉਘੜਵਾਂ ਹੈ।
ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਸਾਹਿਤ ਵਿੱਚ ਐਮਏ ਦੀ ਡਿਗਰੀ ਹਾਸਲ ਕੀਤੀ। ਉਹ ਆਪੇ ਸਿੱਖੀ ਹੋਈ ਚਿੱਤਰਕਾਰ ਹੈ। ਅਰਪਨਾ ਨੇ ਆਪਣੀ ਚਿੱਤਰਕਾਰੀ ਲਈ ਮੋਟਿਫ਼ ਆਪਣੀ ਮਾਂ ਦੀਆਂ ਲਿਖਤਾਂ, ਪੰਜਾਬੀ ਲੋਕ ਸਾਹਿਤ, ਪਹਾੜੀ ਚਿੱਤਰਕਲਾ ਪਰੰਪਰਾ ਅਤੇ ਭਾਰਤੀ ਲੋਕ-ਕਲਾ ਤੋਂ ਆਏ। ਉਸ ਦੀ ਕਲਾ ਤੇ ਸਥਾਨਕ ਅਤੇ ਵਿਸ਼ਵ ਘਟਨਾਵਾਂ ਤੋਂ ਪ੍ਰੇਰਿਤ ਉਸ ਦੇ ਨਿੱਜੀ ਤਜਰਬਿਆਂ ਦਾ ਸਿੱਧਾ ਪ੍ਰਭਾਵ ਦਿੱਸਦਾ ਹੈ।[1]
1975 ਅਤੇ 1996 ਦੇ ਵਿਚਕਾਰ, ਅਰਪਨਾ ਨੇ ਆਪਣੀ ਚਿੱਤਰਕਾਰੀ ਦੇ 18 ਸੋਲੋ ਸ਼ੋ ਕੀਤੇ, ਅਤੇ ਨੌ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਅਤੇ ਕਲਾ ਉਤਸਵਾਂ ਵਿੱਚ ਹਿੱਸਾ ਲਿਆ।[2]