ਅਜੀਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਜੀਤ ਕੌਰ
ਜਨਮ (1934 -11-16) 16 ਨਵੰਬਰ 1934 (ਉਮਰ 87)
ਲਹੌਰ
ਵੱਡੀਆਂ ਰਚਨਾਵਾਂਫਾਲਤੂ ਔਰਤ
ਨਾ ਮਾਰੋ
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਸਿੱਖਿਆਐਮ ਏ ਇਕਨਾਮਿਕਸ, ਬੀ ਐੱਡ
ਕਿੱਤਾਲੇਖਕ, ਕਵੀ, ਕਹਾਣੀਕਾਰ ਅਤੇ ਨਾਵਲਕਾਰ
ਜੀਵਨ ਸਾਥੀਰਾਜਿੰਦਰ ਸਿੰਘ (ਵਿਆਹ 1952), ਜਲਦੀ ਅਲੱਗ
ਔਲਾਦਅਰਪਨਾ (ਧੀ), ਕੈਂਡੀ (ਧੀ)
ਇਨਾਮ1979 ਖਾਨਾਬਦੋਸ਼ (ਆਤਮਕਥਾ) ਲਈ ਸਾਹਿਤ ਅਕਾਦਮੀ ਇਨਾਮ
1979 - ਪੰਜਾਬ ਸਰਕਾਰ ਦਾ ਸ਼ਰੋਮਣੀ ਸਾਹਿਤ ਇਨਾਮ
1983 - ਪੰਜਾਬੀ ਅਕਾਦਮੀ ਦਿੱਲੀ ਦਾ ਸਾਹਿਤ ਇਨਾਮ
1986 - ਬਾਬਾ ਬਲੀ ਆਵਾਰਡ
1989 - ਭਾਰਤੀ ਭਾਸ਼ਾ ਪਰੀਸ਼ਦ ਇਨਾਮ
ਵਿਧਾਨਾਵਲ, ਕਹਾਣੀ, ਯਾਦਾਂ

ਅਜੀਤ ਕੌਰ (ਜਨਮ 16 ਨਵੰਬਰ 1934-) ਆਜ਼ਾਦੀ ਦੇ ਬਾਅਦ ਦੀ ਪੰਜਾਬੀ ਸਾਹਿਤਕਾਰ ਹੈ। ਉਹ ਪੰਜਾਬੀ ਗਲਪ ਖਾਸ ਕਰ ਕਹਾਣੀ ਦੀ ਇੱਕ ਵਿਲੱਖਣ ਦਸਤਖ਼ਤ ਹੈ ਜਿਸ ਨੇ "ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਬੇ-ਵਾਕੀ ਤੇ ਡੂੰਘਾਈ ਵਿੱਚ ਪੇਸ਼ ਕੀਤਾ ਹੈ।[1] ਅਤੇ ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰਾਂ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਦਲੇਰੀ ਨਾਲ ਬਿਆਨ ਕੀਤਾ ਹੈ।"[2] ਸਾਥੀ ਲੁਧਿਆਣਵੀ ਅਨੁਸਾਰ "ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।"[3] ਉਹਨਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ।ਅਜੀਤ ਕੌਰ ਦਾ ਨਾਰੀਵਾਦ ਬਾਰੇ ਖਿਆਲ ਹੈ ਕਿ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ਼ ਮਰਦਾਂ ਦੇ ਵਿਰੁੱਧ ਹੋਣਾ ਹੀ ਇਸ ਦਾ ਮਤਲਬ ਨਹੀਂ।[4]

ਮੁੱਢਲਾ ਜੀਵਨ[ਸੋਧੋ]

ਅਜੀਤ ਕੌਰ ਦਾ ਜਨਮ 16 ਨਵੰਬਰ 1934 ਨੂੰ ਲਾਹੌਰ ਵਿੱਚ ਪਿਤਾ ਮੱਖਣ ਸਿੰਘ ਬਜਾਜ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਉਸ ਨੇ ਮੁਢਲੀ ਸਿੱਖਿਆ ਸੇਕਰਡ ਹਾਰਟ ਸਕੂਲ ਅਤੇ ਖਾਲਸਾ ਹਾਈ ਸਕੂਲ, ਲਾਹੌਰ ਤੋਂ ਹਾਸਲ ਕੀਤੀ। ਅਜੇ ਉਹ ਦਸਵੀਂ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਪਰਵਾਰ ਸਿਮਲੇ ਆ ਗਿਆ। 1948 ਵਿੱਚ ਦਿੱਲੀ ਤੋਂ ਅਜੀਤ ਕੌਰ ਨੇ ਐਮ ਏ ਇਕਨਾਮਿਕਸ ਅਤੇ ਬੀ ਐੱਡ ਕੀਤੀ। ਉਸ ਨੇ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਵੀ ਕੀਤਾ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਿਹ[ਸੋਧੋ]

ਨਾਵਲ[ਸੋਧੋ]

ਆਤਮਕਥਾ[ਸੋਧੋ]

ਯਾਦਾਂ[ਸੋਧੋ]

ਯਾਤਰਾ ਬ੍ਰਿਤਾਂਤ[ਸੋਧੋ]

ਅਨੁਵਾਦ[ਸੋਧੋ]

ਇਨਾਮ ਸਨਮਾਨ[ਸੋਧੋ]

ਰਚਨਾਵਾਂ ਦੇ ਅਧਾਰ ਉੱਤੇ ਕੰਮ[ਸੋਧੋ]

ਇਹਨਾਂ ਦੀ ਆਤਮਕਥਾ ਖਾਨਾਬਦੋਸ਼ ਦਾ ਕਈ ਦੇਸ਼ੀ - ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਉਹ ਹੁਣ ਵੀ ਆਪ ਨੂੰ ਖਾਨਾਬਦੋਸ਼ ਹੀ ਮੰਨਦੀ ਹੈ। ਅੰਗਰੇਜੀ ਵਿੱਚ ਇਹਨਾਂ ਦੀ ਕਹਾਣੀਆਂ ਦਾ ਸੰਗ੍ਰਿਹ ਡੈੱਡ ਐਂਡ ਚਰਚਿਤ ਰਿਹਾ ਹੈ। ਉਸ ਦੀਆਂ ਕੁੱਝ ਪ੍ਰਮੁੱਖ ਰਚਨਾਵਾਂ ਜਿਵੇਂ - ਪੋਸਟਮਾਰਟਮ, ਖਾਨਾਬਦੋਸ਼, ਗੌਰੀ, ਕਸਾਈਬਾੜਾ, ਕੂੜਾ-ਕਬਾੜਾ, ਅਤੇ ਕਾਲੇ ਖੂਹ ਹਿੰਦੀ ਅਨੁਵਾਦ ਵਿੱਚ ਵੀ ਮਿਲਦੀਆਂ ਹਨ। ਉਸ ਦੀਆਂ ਸੱਤ ਕਿਤਾਬਾਂ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਨਾ ਮਾਰੋ ਉੱਤੇ ਟੀਵੀ ਧਾਰਾਵਾਹਿਕ ਬਣਿਆ ਹੈ। ਗੁਲਬਾਨੋ, ਚੌਖਟ ਅਤੇ ਮਾਮੀ ਉੱਤੇ ਟੈਲੀ ਫ਼ਿਲਮਾਂ ਬਣੀਆਂ ਹਨ।

ਹਵਾਲੇ[ਸੋਧੋ]