ਅਰਬੀ ਮਾਰੂਥਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਬੀ ਮਾਰੂਥਲ (صحراء عربية)
ਮਾਰੂਥਲ
ਨਾਸਾ ਵਰਲਡ ਵਿੰਡ ਵੱਲੋਂ ਲਈ ਗਈ ਅਰਬੀ ਮਾਰੂਥਲ ਦੀ ਉਪਗ੍ਰਿਹੀ ਤਸਵੀਰ
ਦੇਸ਼ ਜਾਰਡਨ, ਇਰਾਕ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਯਮਨ
ਲੈਂਡਮਾਰਕ ਅਲ-ਨਫ਼ੂਦ
ਅਲ-ਸਬਤਈਨ ਟਿੱਬੇ
ਅਲ ਵਹੀਬਾ ਟਿੱਬੇ
ਰਬ ਅਲ-ਖ਼ਾਲੀ
ਉਚਤਮ ਬਿੰਦੂ ਮਾਊਂਟ ਅਲ-ਨਬੀ ਸ਼ੁਐਬ 12,336 ft (3,760 m)
 - ਦਿਸ਼ਾ-ਰੇਖਾਵਾਂ 18°16′2″N 42°22′5″E / 18.26722°N 42.36806°E / 18.26722; 42.36806
ਲੰਬਾਈ 2,100 ਕਿਮੀ (1,305 ਮੀਲ), E/W
ਚੌੜਾਈ 1,100 ਕਿਮੀ (684 ਮੀਲ), N/S
ਖੇਤਰਫਲ 23,30,000 ਕਿਮੀ (8,99,618 ਵਰਗ ਮੀਲ)
ਜੀਵ-ਖੇਤਰ ਮਾਰੂਥਲ
ਅਰਬੀ ਮਾਰੂਥਲ ਦਾ ਨਕਸ਼ਾ। WWF ਵੱਲੋਂ ਉਲੀਕੇ ਗਏ ਵਾਤਾਵਰਨੀ-ਖੇਤਰ। ਨਾਸਾ ਦੀ ਉਪਗ੍ਰਿਹੀ ਤਸਵੀਰ। ਪੀਲੀ ਲਕੀਰ ਵਿੱਚ "ਅਰਬੀ ਮਾਰੂਥਲ ਅਤੇ ਪੂਰਬੀ ਸਹਾਰਵੀ-ਅਰਬੀ ਮਾਰੂਥਲੀ ਝਾੜ-ਖੇਤਰ" ਨਾਮਕ ਵਾਤਾਵਰਨੀ-ਇਲਾਕਾ[1] ਅਤੇ ਦੋ ਛੋਟੇ, ਮਿਲਦੇ-ਜੁਲਦੇ ਇਲਾਕੇ "ਫ਼ਾਰਸੀ ਖਾੜੀ ਮਾਰੂਥਲ ਅਤੇ ਅਰਧ-ਮਾਰੂਥਲ"[2] ਅਤੇ "ਲਾਲ ਸਾਗਰ ਨੂਬੋ-ਸਿੰਧੀ ਤਪਤ-ਖੰਡੀ ਮਾਰੂਥਲ ਅਤੇ ਅਰਧ-ਮਾਰੂਥਲ" ਸ਼ਾਮਲ ਹਨ।[3] ਰਾਸ਼ਟਰੀ ਸਰਹੱਦਾਂ ਕਾਲੇ ਰੰਗ ਵਿੱਚ ਹਨ।

ਅਰਬੀ ਮਾਰੂਥਲ ਪੱਛਮੀ ਏਸ਼ੀਆ ਵਿੱਚ ਸਥਿਤ ਹੈ। ਇਹ ਇੱਕ ਵਿਸ਼ਾਲ ਰੇਗਿਸਤਾਨੀ ਬੀਆਬਾਨ ਹੈ ਜੋ ਯਮਨ ਤੋਂ ਲੈ ਕੇ ਫ਼ਾਰਸੀ ਖਾੜੀ ਅਤੇ ਓਮਾਨ ਤੋਂ ਲੈ ਕੇ ਜਾਰਡਨ ਅਤੇ ਇਰਾਕ ਤੱਕ ਫੈਲੀ ਹੋਈ ਹੈ। ਇਹ ਅਰਬ ਪਰਾਇਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਕਾਬਜ਼ ਹੈ; ਇਸ ਦਾ ਖੇਤਰਫਲ ਲਗਭਗ 2,330,000 ਵਰਗ ਕਿ.ਮੀ. ਹੈ। ਇਸ ਦੇ ਮੱਧ ਵਿੱਚ ਰਬ ਅਲ-ਖ਼ਾਲੀ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਅਟੁੱਟ ਰੇਤ-ਖੰਡਾਂ ਵਿੱਚੋਂ ਇੱਕ ਹੈ। ਇੱਥੋਂ ਦੇ ਚਰਮ ਸੀਮਾ ਦੇ ਵਾਤਾਵਰਨ (ਲਾਲ ਟਿੱਬਿਆਂ ਤੋਂ ਲੈ ਕੇ ਘਾਤਕ ਦਲਦਲਾਂ ਤੱਕ) ਵਿੱਚ ਗਜ਼ੈਲ, ਆਰਿਕਸ, ਰੇਤ ਬਿੱਲੀਆਂ ਅਤੇ ਕੰਡੇਦਾਰ ਪੂਛਾਂ ਵਾਲੀਆਂ ਛਿਪਕਲੀਆਂ ਵਰਗੇ ਕੁਝ ਆਪਣੇ-ਆਪ ਨੂੰ ਢਾਲਣ ਵਾਲੇ ਜਾਨਵਰ ਹੀ ਜਿਉਂਦੇ ਰਹਿ ਸਕਦੇ ਹਨ। ਮੌਸਮ ਬਹੁਤ ਹੀ ਅੱਤ ਦਾ ਹੈ ਅਤੇ ਦੁਪਹਿਰ ਦਾ ਤਾਪਮਾਨ ਅੱਗਲਾਊ ਅਤੇ ਰਾਤ ਵੇਲੇ ਜਮਾਊ ਹੁੰਦਾ ਹੈ।

ਰਾਜਨੀਤਿਕ ਸਰਹੱਦਾਂ[ਸੋਧੋ]

ਇਹ ਮਾਰੂਥਲ ਜ਼ਿਆਦਾਤਰ ਸਾਉਦੀ ਅਰਬ ਵਿੱਚ ਹੈ ਅਤੇ ਇਸ ਦੇ ਆਸ ਪਾਸ ਦੇ ਦੇਸ਼ ਮਿਸਰ (ਸਿਨਾਈ), ਦੱਖਣੀ ਇਰਾਕ ਅਤੇ ਦੱਖਣੀ ਜੌਰਡਨ ਵਿੱਚ ਫੈਲਿਆ ਹੋਇਆ ਹੈ। ਅਰਬ ਦਾ ਮਾਰੂਥਲ 5 ਦੇਸ਼ਾਂ ਨਾਲ ਲੱਗਿਆ ਹੋਇਆ ਹੈ। ਫ਼ਾਰਸ ਦੀ ਖਾੜੀ ਦੀ ਸਰਹੱਦ ਨਾਲ ਲੱਗਦਿਆਂ, ਇਸ ਵਿੱਚ ਕਤਰ ਦਾ ਵਿਸਥਾਰ ਹੋਇਆ ਹੈ ਅਤੇ ਅੱਗੇ ਪੂਰਬ ਵਿਚ, ਇਹ ਖੇਤਰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲਗਭਗ ਸਾਰੇ ਅਬੂ ਧਾਬੀ ਨੂੰ ਕਵਰ ਕਰਦਾ ਹੈ। ਰੁਬਾਲ-ਖਲੀ ਸਾਉਦੀ ਅਰਬ ਤੋਂ ਪਾਰ ਕਰਕੇ ਪੱਛਮੀ ਓਮਾਨ ਅਤੇ ਪੂਰਬੀ ਯਮਨ ਵਿੱਚ ਜਾਂਦਾ ਹੈ।

ਹਵਾਲੇ[ਸੋਧੋ]

  1. "Arabian Desert and East Sahero-Arabian xeric shrublands". Terrestrial Ecoregions. World Wildlife Fund.
  2. "Persian Gulf desert and semi-desert". Terrestrial Ecoregions. World Wildlife Fund.
  3. "Red Sea Nubo-Sindian tropical desert and semi-desert". Terrestrial Ecoregions. World Wildlife Fund.