ਅਰੁੰਧਤੀ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰੁੰਧਤੀ ਰਾਏ
ਅਰੁੰਧਤੀ ਰਾਏ 2013 ਵਿੱਚ
ਜਨਮ(1961-11-24)24 ਨਵੰਬਰ 1961
ਸ਼ਿਲਾਂਗ, ਅਸਾਮ (ਹੁਣ ਮੇਘਾਲਿਆ), ਭਾਰਤ
ਵੱਡੀਆਂ ਰਚਨਾਵਾਂਦ ਗਾਡ ਆਫ ਸਮਾਲ ਥਿੰਗਸ
ਕੌਮੀਅਤਭਾਰਤੀ
ਕਿੱਤਾਨਾਵਲਕਾਰ, ਨਿਬੰਧਕਾਰ, ਸਮਾਜਸੇਵੀ
ਧਰਮਨਾਸਤਕ[1]
ਇਨਾਮਬੁੱਕਰ ਪੁਰਸਕਾਰ (1997)
ਸਿਡਨੀ ਸ਼ਾਂਤੀ ਪੁਰਸਕਾਰ (2004)
ਦਸਤਖ਼ਤ
ਬੀਬੀਸੀ ਪ੍ਰੋਗਰਾਮ ਬੁੱਕਕਲੱਬ ਤੋਂ, 2 ਅਕਤੂਬਰ 2011.[2]

ਬੁਕਰ ਇਨਾਮ ਪ੍ਰਾਪਤ ਅਰੁੰਧਤੀ

ਸੁਜ਼ਾਨਾ ਅਰੁੰਧਤੀ ਰਾਏ[3] (ਜਨਮ: 24 ਨਵੰਬਰ, 1961) ਅੰਗਰੇਜ਼ੀ ਦੀ ਪ੍ਰਸਿੱਧ ਲੇਖਿਕਾ ਅਤੇ ਸਮਾਜਸੇਵੀ ਹੈ। ਉਸ ਨੇ ਕੁੱਝ ਇੱਕ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦ ਗਾਡ ਆਫ ਸਮਾਲ ਥਿੰਗਸ ਲਈ ਬੁਕਰ ਇਨਾਮ ਪ੍ਰਾਪਤ ਅਰੁੰਧਤੀ ਰਾਏ ਨੇ ਲਿਖਣ ਦੇ ਇਲਾਵਾ ਨਰਮਦਾ ਬਚਾਓ ਅੰਦੋਲਨ ਸਮੇਤ ਭਾਰਤ ਦੇ ਦੂਜੇ ਜਨ-ਅੰਦੋਲਨਾਂ ਵਿੱਚ ਵੀ ਹਿੱਸਾ ਲਿਆ ਹੈ। ਕਸ਼ਮੀਰ ਸੰਬੰਧੀ ਉਸ ਦੇ ਵਿਵਾਦਾਸਪਦ ਬਿਆਨਾਂ ਦੇ ਕਾਰਨ ਉਹ ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਹੈ।

ਜੀਵਨ[ਸੋਧੋ]

ਅਰੁੰਧਤੀ ਦਾ ਜਨਮ ਸ਼ਿਲਾਂਗ, ਅਸਾਮ, (ਹੁਣ ਮੇਘਾਲਿਆ) ਵਿੱਚ ਹੋਇਆ ਸੀ।[4] ਉਸ ਦੀ ਮਾਂ ਮੇਰੀ ਰਾਏ, ਮਲਿਆਲੀ ਸੀਰੀਆਈ ਇਸਾਈ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਇੱਕ ਔਰਤ ਆਗੂ ਸੀ ਅਤੇ ਉਸਨੇ ਇੱਕ ਬੰਗਾਲੀ ਹਿੰਦੂ, ਚਾਹ ਦੇ ਬਾਗਾਂ ਦੇ ਕਾਸਤਕਾਰ, ਰਣਜੀਤ ਰਾਏ ਨਾਲ ਵਿਆਹ ਕਰਵਾਇਆ ਸੀ। ਪਰ ਬਹੁਤਾ ਚਿਰ ਨਹੀਂ ਸੀ ਨਿਭੀ ਤੇ ਤਲਾਕ ਦੇ ਦਿੱਤਾ ਸੀ। ਅਰੁੰਧਤੀ ਦੱਖਣੀ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਐਮਾਨਾਮ ਵਿੱਚ ਪ੍ਰਵਾਨ ਚੜ੍ਹੀ। ਮੁਢਲੀ ਪੜ੍ਹਾਈ ਕਾਰਪਸ ਕ੍ਰਿਸਟੀ, ਕੋੱਟਾਯਾਮ ਤੋਂ ਕਰ ਕੇ ਉਹ ਤਮਿਲਨਾਡੂ ਦੇ ਨੀਲਗਿਰੀ ਖੇਤਰ ਵਿੱਚ ਲਾਰੰਸ ਸਕੂਲ, ਲਵਡੇਲ ਵਿੱਚ ਚਲੀ ਗਈ। ਫਿਰ ਉਸ ਨੇ ਆਰਕੀਟੇਕਟ ਦੀ ਪੜ੍ਹਾਈ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ, ਦਿੱਲੀ ਤੋਂ ਕੀਤੀ। ਇੱਥੇ ਉਹ ਆਪਣੇ ਪਹਿਲੇ ਪਤੀ ਆਰਕੀਟੈਕ ਜੇਰਾਰਡ ਡਾ ਕੁਨਹਾ ਨੂੰ ਮਿਲੀ ਸੀ। ਆਪਣੇ ਦੂਸਰੇ ਪਤੀ, ਫ਼ਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨਾਲ ਉਸ ਦੀ ਮੁਲਾਕਾਤ 1984 ਵਿੱਚ ਹੋਈ ਸੀ। ਆਪਣੇ ਕੈਰੀਅਰ ਦੀ ਸ਼ੁਰੂਆਤ ਉਸ ਨੇ ਅਭਿਨੇ ਤੋਂ ਕੀਤੀ। ਇਨਾਮ-ਜੇਤੂ ਮੈਸੀ ਸਾਹਿਬ ਫਿਲਮ ਵਿੱਚ ਉਸ ਨੇ ਇੱਕ ਪਿੰਡ ਦੀ ਕੁੜੀ ਦੀ ਭੂਮਿਕਾ ਨਿਭਾਈ।[5] ਇਸ ਦੇ ਇਲਾਵਾ ਉਸ ਨੇ ਕਈ ਫਿਲਮਾਂ ਲਈ ਪਟਕਥਾਵਾਂ ਵੀ ਲਿਖੀਆਂ। ਇਨ੍ਹਾਂ ਵਿੱਚ In Which Annie Gives It Those Ones (1989), Electric Moon (1992) ਨੂੰ ਖਾਸੀ ਸ਼ਾਬਾਸ਼ੀ ਮਿਲੀ। 1997 ਵਿੱਚ ਜਦੋਂ ਉਸ ਨੂੰ ਗਾਡ ਆਫ ਸਮਾਲ ਥਿੰਗਸ ਲਈ ਬੁਕਰ ਮਿਲਿਆ ਤਾਂ ਸਾਹਿਤ ਜਗਤ ਦਾ ਧਿਆਨ ਉਸ ਵੱਲ ਗਿਆ। ਅਰੁੰਧਤੀ ਦਾ ਉੱਪਰੋਕਤ ਨਾਵਲ ਦਰਅਸਲ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਿਤਾਏ ਬਚਪਨ ਦੇ ਆਸ-ਪਾਸ ਘੁੰਮਦੀ ਉਸ ਦੀ ਆਪਣੀ ਜੀਵਨ ਗਾਥਾ ਹੀ ਹੈ।

ਨਿੱਜੀ ਜੀਵਨ[ਸੋਧੋ]

ਰਾਏ ਵਾਪਸ ਦਿੱਲੀ ਪਰਤੀ, ਜਿੱਥੇ ਉਸ ਨੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ 'ਚ ਅਹੁਦਾ ਹਾਸਲ ਕੀਤਾ। 1984 ਵਿੱਚ, ਉਹ ਸੁਤੰਤਰ ਫਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨੂੰ ਮਿਲੀ, ਜਿਸ ਨੇ ਰਾਏ ਨੂੰ ਉਸ ਦੀ ਪੁਰਸਕਾਰ ਨਾਲ ਸਨਮਾਨਿਤ ਫਿਲਮ ਮੈਸੀ ਸਾਹਿਬ ਵਿੱਚ ਬਤੌਰ ਅਯਾਲੀ ਦੀ ਪੇਸ਼ਕਸ਼ ਕੀਤੀ। ਬਾਅਦ ਵਿੱਚ, ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਅੰਦੋਲਨ ਅਤੇ ਦੋ ਫਿਲਮਾਂ, ਐਨੀ ਅਤੇ ਇਲੈਕਟ੍ਰਿਕ ਮੂਨ ਉੱਤੇ ਇੱਕ ਟੈਲੀਵਿਜ਼ਨ ਸੀਰੀਜ਼ ਵਿੱਚ ਸਹਿਯੋਗ ਕੀਤਾ। ਫਿਲਮ ਜਗਤ ਨਾਲ ਜੁੜੇ, ਰਾਏ ਨੇ ਏਰੋਬਿਕਸ ਦੀਆਂ ਕਲਾਸਾਂ ਚਲਾਉਣ ਦੇ ਨਾਲ ਵੱਖੋ-ਵੱਖਰੀਆਂ ਨੌਕਰੀਆਂ ਕੀਤੀਆਂ। ਰਾਏ ਅਤੇ ਕ੍ਰਿਸ਼ਨ ਆਖਰ ਵਿੱਚ ਵੱਖ ਹੋ ਗਏ। ਉਹ 1997 'ਚ ਪ੍ਰਕਾਸ਼ਤ ਹੋਏ ਆਪਣੇ ਨਾਵਲ 'ਦ ਗਾਡ ਆਫ ਸਮਾਲ ਥਿੰਗਸ' ਦੀ ਸਫਲਤਾ ਨਾਲ ਆਰਥਿਕ ਤੌਰ 'ਤੇ ਸੁਰੱਖਿਅਤ ਹੋ ਗਈ ਸੀ।

ਰਾਏ ਪ੍ਰਮੁੱਖ ਮੀਡੀਆ ਸ਼ਖਸੀਅਤ ਪ੍ਰਣਯ ਰਾਏ, ਪ੍ਰਮੁੱਖ ਭਾਰਤੀ ਟੈਲੀਵਿਜ਼ਨ ਮੀਡੀਆ ਸਮੂਹ ਐਨਡੀਟੀਵੀ ਦਾ ਮੁਖੀ। ਦੀ ਚਚੇਰੀ ਭੈਣ ਹੈ। ਉਹ ਦਿੱਲੀ ਵਿੱਚ ਹੀ ਰਹਿੰਦੀ ਹੈ।

ਵਿਚਾਰਧਾਰਾ[ਸੋਧੋ]

ਅਰੁੰਧਤੀ ਰਾਏ ਦੀ ਵਿਚਾਰਧਾਰਾ ਗਰੀਬ ਤੇ ਮਜ਼ਲੂਮਾਂ ਪੱਖੀ ਹੈ।[6]

ਅਵਾਰਡ[ਸੋਧੋ]

ਰਾਏ ਨੂੰ ਉਸ ਦੇ ਨਾਵਲ ਦ ਗਾਡ ਆਫ ਸਮਾਲ ਥਿੰਗਸ ਲਈ 1997 ਦਾ ਬੁੱਕਰ ਪੁਰਸਕਾਰ ਦਿੱਤਾ ਗਿਆ ਸੀ। ਇਸ ਪੁਰਸਕਾਰ ਵਿੱਚ ਤਕਰੀਬਨ 30,000 ਡਾਲਰ ਦਾ ਇਨਾਮ ਅਤੇ ਇੱਕ ਹਵਾਲਾ ਦਿੱਤਾ ਗਿਆ ਸੀ। ਰਾਏ ਨੇ ਉਸ ਨੂੰ ਮਿਲੀ ਇਨਾਮੀ ਰਾਸ਼ੀ ਦੇ ਨਾਲ-ਨਾਲ ਆਪਣੀ ਕਿਤਾਬ ਵਿਚੋਂ ਰਾਇਲਟੀ ਮਨੁੱਖੀ ਅਧਿਕਾਰਾਂ ਦੇ ਕਾਰਨਾਂ ਲਈ ਦਾਨ ਕੀਤੀ।

ਪੁਸਤਕ ਸੂਚੀ[ਸੋਧੋ]

ਗਲਪ[ਸੋਧੋ]

ਗੈਰ-ਗਲਪ[ਸੋਧੋ]

 • The End of Imagination. ਕੋੱਟਯਮ: ਡੀ.ਸੀ. ਬੁਕਸ, 1998. ISBN 81-7130-867-8
 • The Cost of Living. ਫਲੈਮਿੰਗੋ, 1999. ISBN 0-375-75614-0
 • The Greater Common Good. Bombay: India Book Distributor, 1999. ISBN 81-7310-121-3
 • The Algebra of Infinite Justice. ਫਲੈਮਿੰਗੋ, 2002. ISBN 0-00-714949-2
 • Power Politics. ਕੈਮਬ੍ਰਿਜ: ਸਾਊਥ ਐਂਡ ਪ੍ਰੈਸ, 2002. ISBN 0-89608-668-2
 • War Talk. ਕੈਮਬ੍ਰਿਜ: ਸਾਊਥ ਐਂਡ ਪ੍ਰੈਸ, 2003. ISBN 0-89608-724-7
 • An Ordinary Person's Guide To Empire. ਕੰਸੋਰਟੀਅਮ, 2004. ISBN 0-89608-727-1
 • Public Power in the Age of Empire. ਨਿਊਯਾਰਕ: ਸੈਵਨ ਸਟੋਰੀਜ਼ ਪ੍ਰੈਸ. 2004. ISBN 9781583226827.
 • The Checkbook and the Cruise Missile: Conversations with Arundhati Roy. ਡੇਵਿਡ ਬਾਰਸਾਮੀਅਨ ਦੁਆਰਾ ਇੰਟਰਵਿਊਆਂ। ਕੈਮਬ੍ਰਿਜ: ਸਾਊਥ ਐਂਡ ਪ੍ਰੈਸ, 2004. ISBN 0-89608-710-7
 • The Shape of the Beast: Conversations with Arundhati Roy। ਨਵੀਂ ਦਿੱਲੀ: ਪੇਂਗੁਇਨ, 2008. ISBN 978-0-670-08207-0
 • Listening to Grasshoppers: Field Notes on Democracy। ਨਵੀਂ ਦਿੱਲੀ: ਪੇਂਗੁਇਨ, 2010. ISBN 978-0-670-08379-4
 • Broken Republic: Three Essays. ਨਵੀਂ ਦਿੱਲੀ: ਹੈਮਿਸ਼ ਹੈਮਿਲਟਨ, 2011. ISBN 978-0-670-08569-9
 • Walking with the Comrades. ਨਵੀਂ ਦਿੱਲੀ: ਪੇਂਗੁਇਨ, 2011. ISBN 978-0-670-08553-8
 • Kashmir: The Case for Freedom. ਵੇਰਸੋ, 2011. ISBN 1-844-67735-4
 • The Hanging of Afzal Guru and the Strange Case of the Attack on the Indian Parliament. ਨਵੀਂ ਦਿੱਲੀ: ਪੇਂਗੁਇਨ. 2013. ISBN 978-0143420750.
 • Capitalism: A Ghost Story. ਸ਼ਿਕਾਗੋ: ਹੇਮਾਰਕਿਟ ਬੁੱਕਸ, 2014. ISBN 978-1-60846-385-5[7]
 • Things that Can and Cannot Be Said: Essays and Conversations (ਜੌਹਨ ਕਿਊਸੈਕ). ਸ਼ਿਕਾਗੋ: ਹੇਮਾਰਕਿਟ ਬੁੱਕਸ, 2016. ISBN 978-1-608-46717-4
 • The Doctor and the Saint: Caste, Race, and Annihilation of Caste, the Debate Between B.R. Ambedkar and M.K. Gandhi. ਸ਼ਿਕਾਗੋ: ਹੇਮਾਰਕਿਟ ਬੁੱਕਸ, 2017. ISBN 978-1-608-46797-6

ਹਵਾਲੇ[ਸੋਧੋ]

 1. Profile – Arundhati RoyNNDB
 2. "Arundhati Roy". Bookclub. 2 October 2011. BBC Radio 4. Retrieved 18 January 2014. {{cite episode}}: Unknown parameter |serieslink= ignored (help)
 3. "Arundhati Roy". Encyclopaedia Brittanica. Retrieved 12 May 2013.
 4. "Arundhati Roy, 1959 –". The South Asian Literary Recordings Project. Library of Congress, New Delhi Office. 15 November 2002. Archived from the original on 4 ਅਪ੍ਰੈਲ 2009. Retrieved 6 April 2009. {{cite web}}: Check date values in: |archivedate= (help); Unknown parameter |deadurl= ignored (help)
 5. ਆਈ ਐਮ ਡੀ ਬੀ ਤੇ Massey Sahib
 6. "ਗਰੀਬ ਦੀ ਮਦਦ ਕਰਨਾ ਗੁਨਾਹ ਹੋ ਗਿਆ, ਇਹ ਦੌਰ ਐਮਰਜੈਂਸੀ ਤੋਂ ਵੀ ਖ਼ਤਰਨਾਕ: ਅਰੁੰਧਤੀ ਰਾਏ" (in ਅੰਗਰੇਜ਼ੀ). Retrieved 2018-08-31.[ਮੁਰਦਾ ਕੜੀ]
 7. Jean Drezet (24 October 2015). "The dark underbelly of state capitalism in India". The Lancet. 386 (10004): 1620. doi:10.1016/S0140-6736(15)00543-7.