ਅਲੀ ਫਜ਼ਲੀ ਮੋਨਫ਼ੇਅਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੀ ਫਜ਼ਲੀ ਮੋਨਫ਼ੇਅਰਡ
ਤਸਵੀਰ:Ali Fazeli Monfared.webp
ਜਨਮ(2001-01-02)ਜਨਵਰੀ 2, 2001
ਮੌਤਮਈ 4, 2021(2021-05-04) (ਉਮਰ 20)
ਮੌਤ ਦਾ ਕਾਰਨਕਤਲ
ਰਾਸ਼ਟਰੀਅਤਾਇਰਾਨੀ
ਹੋਰ ਨਾਮਅਲੀਰੇਜ਼ਾ

ਅਲੀ "ਅਲੀਰੇਜ਼ਾ" ਫਜ਼ਲੀ ਮੋਨਫ਼ੇਅਰਡ (2001 - 4 ਮਈ, 2021) ਇੱਕ ਗੇਅ ਈਰਾਨੀ ਨਾਗਰਿਕ ਸੀ, ਜਿਸਨੂੰ ਉਸਦੇ ਜਿਨਸੀ ਝੁਕਾਅ ਕਾਰਨ ਈਰਾਨ ਦੇ ਖੁਜ਼ੇਸਤਾਨ ਪ੍ਰਾਂਤ ਦੇ ਅਹਵਾਜ਼ ਸ਼ਹਿਰ ਨੇੜੇ ਤਿੰਨ ਆਦਮੀਆਂ, ਅਰਥਾਤ ਉਸਦੇ ਸੌਤੇਲੇ ਭਰਾ ਅਤੇ ਦੋ ਚਚੇਰੇ ਭਰਾਵਾਂ ਦੁਆਰਾ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀਆਂ ਖ਼ਬਰਾਂ ਨੇ ਮਹੱਤਵਪੂਰਨ ਔਨਲਾਈਨ ਕਵਰੇਜ ਪੈਦਾ ਕੀਤੀ ਅਤੇ ਕਾਰਕੁੰਨਾਂ ਅਤੇ ਮਸ਼ਹੂਰ ਹਸਤੀਆਂ ਦੁਆਰਾ ਈਰਾਨ ਵਿੱਚ ਹੋਮੋਫੋਬੀਆ ਨੂੰ ਚੁਣੌਤੀ ਦੇਣ ਲਈ ਕਾਲ ਕੀਤੀ ਗਈ।[1][2][3]

ਇਤਿਹਾਸ[ਸੋਧੋ]

ਆਨਰ ਕਿਲਿੰਗ ਵਜੋਂ ਪਛਾਣੇ ਗਏ ਇਸ ਕੇਸ[4] ਵਿਚ ਸਿਰ ਵੱਢ ਕੇ ਉਸਦਾ ਕਤਲ ਕੀਤਾ ਗਿਆ ਸੀ ਜਦੋਂ ਫਾਜ਼ਲੀ ਮੋਨਫ਼ੇਅਰਡ ਦੇ ਸੌਤੇਲੇ ਭਰਾ ਨੂੰ ਉਸਦੇ ਫੌਜੀ ਸੇਵਾ ਛੋਟ ਕਾਰਡ ਤੋਂ ਉਸਦੇ ਜਿਨਸੀ ਰੁਝਾਨ ਬਾਰੇ ਪਤਾ ਲੱਗਾ ਸੀ।[5][6] ਈਰਾਨ ਦੇ ਫੌਜੀ ਕਾਨੂੰਨ ਗੇਅ ਲੋਕਾਂ ਨੂੰ ਲਾਜ਼ਮੀ ਫੌਜੀ ਸੇਵਾ ਤੋਂ ਛੋਟ ਦਿੰਦੇ ਹਨ। ਦੱਸਿਆ ਜਾਂਦਾ ਹੈ ਕਿ ਫਾਜ਼ਲੀ ਮੋਨਫ਼ੇਅਰਡ ਆਪਣੀ ਫੌਜੀ ਸੇਵਾ ਤੋਂ ਛੋਟ ਪ੍ਰਾਪਤ ਕਰਨ ਤੋਂ ਬਾਅਦ ਤੁਰਕੀ ਜਾਣ ਅਤੇ ਸ਼ਰਣ ਲੈਣ ਦੀ ਯੋਜਨਾ ਬਣਾ ਰਿਹਾ ਸੀ।[7][8] ਈਰਾਨੀ ਐਲ.ਜੀ.ਬੀ.ਟੀ.ਕਿਉ.+ ਅਧਿਕਾਰ ਸਮੂਹ 6ਰੰਗ,[9][10] ਅਨੁਸਾਰ, ਫਜ਼ਲੀ ਮੋਨਫ਼ੇਅਰਡ ਦੀ ਮਾਂ ਨੂੰ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸਦੇ ਸੌਤੇਲੇ ਭਰਾ ਅਤੇ ਚਚੇਰੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।[6][11]

ਈਰਾਨ ਦੇ ਐਲ.ਜੀ.ਬੀ.ਟੀ. ਵਿਰੋਧੀ ਫੌਜੀ ਕਾਨੂੰਨ ਨੂੰ ਫਾਜ਼ਲੀ ਮੋਨਫ਼ੇਅਰਡ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।[12][13]

ਉਹਨਾਂ ਵਿਅਕਤੀਆਂ ਅਨੁਸਾਰ ਜੋ ਅਲੀਰੇਜ਼ਾ ਫਜ਼ਲੀ ਮੋਨਫ਼ੇਅਰਡ ਨੂੰ ਉਸਦੀ ਹੱਤਿਆ ਤੋਂ ਪਹਿਲਾਂ ਜਾਣਦੇ ਸਨ, ਉਸਨੂੰ ਕਈ ਸਾਲਾਂ ਤੋਂ ਗੇਅ ਅਤੇ ਟ੍ਰਾਂਸਫੋਬਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸਦੀ ਉਸਨੇ ਕਦੇ ਵੀ "ਅਧਿਕਾਰੀਆਂ ਦੇ ਹੱਥੋਂ ਹਿੰਸਾ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੇ ਡਰੋਂ" ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਸੀ।[14]

ਪ੍ਰਤੀਕਿਰਿਆ[ਸੋਧੋ]

ਅਮਰੀਕੀ ਗਾਇਕ ਡੇਮੀ ਲੋਵਾਟੋ ਸਮੇਤ ਕਾਰਕੁਨਾਂ ਅਤੇ ਮਸ਼ਹੂਰ ਹਸਤੀਆਂ ਨੇ ਈਰਾਨ ਵਿੱਚ ਹੋਮੋਫੋਬੀਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਤਲ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ।[15] ਈਰਾਨੀ ਐਲ.ਜੀ.ਬੀ.ਟੀ. ਕਾਰਕੁਨ ਮਸੀਹ ਅਲੀਨੇਜਾਦ, ਜੋ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦਾ ਹੈ, ਉਸ ਨੇ ਇਨਸਾਈਡਰ ਨੂੰ ਦੱਸਿਆ ਕਿ "ਮੈਂ ਉਸਦੇ ਪੇਜ ਨੂੰ ਵੇਖਣ ਗਿਆ ਅਤੇ ਮੈਂ ਪਾਇਆ ਕਿ ਉਹ ਜ਼ਿੰਦਗੀ ਨਾਲ ਭਰਪੂਰ ਸੀ। ਤੁਰੰਤ, ਮੈਂ ਆਪਣੇ ਸੋਸ਼ਲ ਮੀਡੀਆ 'ਤੇ ਉਸਦੀ ਮੌਤ ਬਾਰੇ ਪੋਸਟ ਕੀਤਾ ਅਤੇ ਇਹ ਵਾਇਰਲ ਹੋ ਗਿਆ। ਮੈਂ ਚਾਹੁੰਦਾ ਹਾਂ ਕਿ ਕਾਸ਼ ਉਸਨੂੰ ਜਿਉਂਦੇ-ਜੀਅ ਇਸ ਤਰ੍ਹਾਂ ਦਾ ਧਿਆਨ ਮਿਲਿਆ ਹੁੰਦਾ।" [15]

ਬਹੁਤ ਸਾਰੇ ਐਲ.ਜੀ.ਬੀ.ਟੀ. ਈਰਾਨੀ ਲੋਕਾਂ ਨੇ ਕਤਲ ਦੇ ਵਿਰੋਧ ਵਿੱਚ ਆਪਣੇ ਸਾਥੀਆਂ ਨਾਲ ਸੈਰ ਕਰਨ ਅਤੇ ਸਤਰੰਗੀ ਝੰਡੇ ਪ੍ਰਦਰਸ਼ਿਤ ਕਰਨ ਲਈ ਗੁਪਤ ਤੌਰ 'ਤੇ ਵੀਡੀਓ ਬਣਾਈਆਂ।[16] ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਹੱਤਿਆ ਦੀ ਪੂਰੀ ਜਾਂਚ ਕੀਤੀ ਅਤੇ ਈਰਾਨ ਦੇ ਐਂਟੀ-ਗੇਅ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।[17]

ਹਵਾਲੇ[ਸੋਧੋ]

  1. Yurcaba, Jo (May 11, 2021). "Gay Iranian man dead in alleged 'honor killing,' rights group says". NBC News (in ਅੰਗਰੇਜ਼ੀ). Retrieved May 26, 2021.
  2. Esfandiari, Golnaz (May 11, 2021). "Horrific Killing Of Young Gay Man Puts Plight Of Iran's LGBT Community In Spotlight". RadioFreeEurope/RadioLiberty (in ਅੰਗਰੇਜ਼ੀ). Retrieved May 26, 2021.
  3. Gul Tuysuz (2021-05-15). "A card exempted a gay man from serving in Iran's military. It may have cost him his life". CNN (in ਅੰਗਰੇਜ਼ੀ). Retrieved 2021-07-22.
  4. Yurcaba, Jo (May 11, 2021). "Gay Iranian man dead in alleged 'honor killing,' rights group says". NBC News (in ਅੰਗਰੇਜ਼ੀ). Retrieved May 26, 2021.
  5. "گزارش‌ها از قتل یک مرد جوان در اهواز 'به ظن همجنسگرایی'". BBC Persian (in ਫ਼ਾਰਸੀ). May 7, 2021. Archived from the original on 2021-05-08. Retrieved May 26, 2021.
  6. 6.0 6.1 "کشته شدن جوان همجنسگرا در اهواز به دست سه مرد خانواده: قتل بعد از درج گرایش جنسی‌ روی کارت معافیت انجام شد". Iran International (in ਫ਼ਾਰਸੀ). 2021-05-08. Archived from the original on 2021-05-08. Retrieved 2021-05-08.
  7. "Gay man 'beheaded by relatives' in Iran in suspected honour killing". Attitude.co.uk (in ਅੰਗਰੇਜ਼ੀ). 2021-05-10. Archived from the original on 2021-05-10. Retrieved 2021-05-11.
  8. "Gay man brutally murdered and beheaded by family in Iran in 'honour killing'". PinkNews (in ਅੰਗਰੇਜ਼ੀ (ਬਰਤਾਨਵੀ)). 2021-05-09. Archived from the original on 2021-05-11. Retrieved 2021-05-11.
  9. "Man allegedly beheaded by his family for being gay". Newsweek (in ਅੰਗਰੇਜ਼ੀ). 2021-05-12. Archived from the original on 2021-05-12. Retrieved 2021-05-12.
  10. "20-Year-Old Man Reportedly Beheaded by Family For Being Gay". www.out.com (in ਅੰਗਰੇਜ਼ੀ). 2021-05-10. Archived from the original on 2021-05-12. Retrieved 2021-05-12.
  11. ""بازداشت سه نفر" به اتهام قتل یک همجنسگرا در اهواز". Radio Farda (in ਫ਼ਾਰਸੀ). Archived from the original on 2021-05-08. Retrieved 2021-05-08.
  12. "Iran's anti-LGBT military law blamed for murder of gay man". The Jerusalem Post | JPost.com (in ਅੰਗਰੇਜ਼ੀ (ਅਮਰੀਕੀ)). Archived from the original on 2021-05-08. Retrieved 2021-05-09.
  13. "Gay Iranian Man Murdered by Family on Being 'Outed' by Military Service Card". IranWire | خانه (in ਅੰਗਰੇਜ਼ੀ). Archived from the original on 2021-05-09. Retrieved 2021-05-09.
  14. "Iran: Murder of gay man highlights dangers of state-sanctioned abuses against LGBTI people". Amnesty International. 17 May 2021.
  15. 15.0 15.1 Zitser, Joshua (17 May 2021). "Alireza Fazeli Monfared wanted to live as a free gay man in the West. His family in Iran beheaded him days before his dream came true, say activists". Insider (in ਅੰਗਰੇਜ਼ੀ (ਅਮਰੀਕੀ)). Archived from the original on 17 May 2021. Retrieved 17 May 2021.
  16. Kelleher, Patrick (14 May 2021). "Defiant queer Iranians take to the streets in pride flags to protest against brutal honour killing of young gay man". PinkNews. Archived from the original on 14 May 2021. Retrieved 17 May 2021.
  17. "Watchdog Says Killing Of Young Gay Man In Iran Highlights Need To Protect LGBT Rights". RadioFreeEurope/RadioLiberty (in ਅੰਗਰੇਜ਼ੀ). 17 May 2021. Retrieved 18 May 2021.

ਬਾਹਰੀ ਲਿੰਕ[ਸੋਧੋ]