ਅਲੈਕਸੇਈ ਲੋਸੇਵ
ਅਲੈਕਸੇਈ ਲੋਸੇਵ | |
---|---|
ਤਸਵੀਰ:Алексей Фёдорович Лосев.jpg | |
ਜਨਮ | |
ਮੌਤ | 24 ਮਈ 1988 | (ਉਮਰ 94)
ਕਾਲ | ਸਮਕਾਲੀ ਫ਼ਲਸਫ਼ਾ |
ਖੇਤਰ | ਰੂਸੀ ਫ਼ਲਸਫ਼ਾ |
ਅਦਾਰੇ | ਮਾਸਕੋ ਯੂਨੀਵਰਸਿਟੀ University of Nizhni Novgorod Moscow Conservatory Moscow State Pedagogical University |
ਮੁੱਖ ਰੁਚੀਆਂ | Culturology |
ਪ੍ਰਭਾਵਿਤ ਕਰਨ ਵਾਲੇ |
ਅਲੱਕਸੇਈ ਫਿਓਦੋਰੋਵਿਚ ਲੋਸੇਵ (ਰੂਸੀ: Алексе́й Фёдорович Ло́сев; 23 ਸਤੰਬਰ 1893 – 24 ਮਈ 1988) ਰੂਸੀ ਫ਼ਿਲਾਸਫ਼ਰ, ਭਾਸ਼ਾ ਵਿਗਿਆਨੀ ਅਤੇ ਸੱਭਿਆਚਾਰ ਸ਼ਾਸਤਰੀ ਸੀ। ਉਹ 20 ਵੀਂ ਸਦੀ ਦੇ ਰੂਸੀ ਫ਼ਲਸਫ਼ੇ ਅਤੇ ਧਰਮ ਸ਼ਾਸਤਰ ਦੀਆਂ ਕੁਝ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਸੀ।
ਮੁੱਢਲਾ ਜੀਵਨ
[ਸੋਧੋ]ਲੋਸੇਵ ਦਾ ਜਨਮ ਡਾਨ ਕੋਸਾਕ ਦੇ ਪ੍ਰਬੰਧਕੀ ਕੇਂਦਰ ਨੋਵੋਚੇਰਕਸਕ ਵਿੱਚ ਹੋਇਆ ਸੀ। ਉਸਦਾ ਨਾਮ ਉਸਦੀ ਨਾਨੀ ਦੇ ਨਾਮ ਅਲੈਕਸੇਈ ਪੋਲਿਆਕੋਵ; ਇੱਕ ਰੂਸੀ ਆਰਥੋਡੋਕਸ ਚਰਚ ਦੀ ਪਾਦਰੀ, ਦੇ ਨਾਮ ਤੇ ਰੱਖਿਆ ਗਿਆ ਸੀ। ਲੋਸੇਵ ਦੇ ਪੜਦਾਦੇ ਦਾ ਨਾਂ ਵੀ ਅਲੈਕਸੇਈ ਸੀ ਤੇ ਉਸਨੂੰ ਨੇਪੋਲੀਅਨ ਦੇ ਯੁੱਧਾਂ ਵੇਲੇ ਬਹਾਦਰੀ ਦਾ ਪੁਰਸਕਾਰ ਵੀ ਮਿਲਿਆ ਹੋਇਆ ਸੀ।
ਲੋਸੇਵ ਨੂੰ ਦਸ ਸਾਲ ਕਲਾਸਿਕ ਦੀ ਪੜ੍ਹਾਈ ਲਈ ਪੜ੍ਹਨੇ ਪਾਇਆ ਗਿਆ। ਜਦੋਂ ਤਕ ਉਸਦੀ ਜਾਣ-ਪਛਾਣ ਫ਼ਲਸਫ਼ੇ ਨਾਲ ਨਹੀਂ ਹੋਈ ਸੀ ਉਹ ਪੜ੍ਹਾਈ ਵੱਲ ਘੱਟ ਰੁਚਿਤ ਸੀ। ਸੰਗੀਤ ਵਿੱਚ ਸ਼ੁਰੂ ਤੋਂ ਹੀ ਦਿਲਚਸਪੀ ਹੋਣ ਕਾਰਨ ਉਹ ਆਪਣਾ ਅਗਲਾ ਜੀਵਨ ਇੱਕ ਵਾਇਲਿਨ ਸਾਜ਼ਿੰਦੇ ਵਜੋਂ ਤਸੁਵਰ ਕਰਦਾ ਸੀ।
ਸਕੂਲ ਦੇ ਆਖਰੀ ਸਾਲ ਵਿੱਚ, ਲੋਸੇਵ ਨੂੰ ਆਪਣੇ ਪ੍ਰੋਫੈਸਰ ਵੱਲੋਂ ਰੂਸੀ ਫ਼ਿਲਾਸਫ਼ਰ ਵਲਾਦੀਮੀਰ ਸੋਲੋਵੋਓਵ ਦੀਆਂ ਲਿਖਤਾਂ ਦੀਆਂ ਅੱਠ ਸੈਂਚੀਆਂ ਦਾ ਇੱਕ ਸੈੱਟ ਤੋਹਫ਼ੇ ਵਜੋਂ ਮਿਲ਼ਿਆ; ਜਿਸਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ। ਲੋਸੇਵ 1911 ਵਿੱਚ ਮਾਸਕੋ ਯੂਨੀਵਰਸਿਟੀ ਵਿੱਚ ਦਾਖਲ ਹੋਇਆ। ਬਰਲਿਨ ਦੇ ਇੱਕ ਵਿਦਿਅਕ ਦੌਰੇ ਦੌਰਾਨ ਉਸਦਾ ਸਮਾਨ ਚੋਰੀ ਹੋ ਗਿਆ, ਜਿਸ ਵਿੱਚ ਉਸ ਦੀਆਂ ਕਿਤਾਬਾਂ ਅਤੇ ਉਸਦੇ ਸਾਰੇ ਹੱਥਲਿਖਤ ਖਰੜੇ ਵੀ ਸਨ। ਇਹ ਦੌਰਾ ਪਹਿਲੀ ਸੰਸਾਰ ਜੰਗ ਕਾਰਨ ਅੱਧ ਵਿਚਾਲੇ ਰਹਿ ਗਿਆ ਸੀ।
ਕਾਰਜ
[ਸੋਧੋ]ਲੋਸੇਵ 1915 ਵਿੱਚ ਦੋ ਡਿਗਰੀਆਂ - ਭਾਸ਼ਾ ਵਿਗਿਆਨ ਅਤੇ ਫ਼ਲਸਫ਼ੇ – ਨਾਲ ਗ੍ਰੇਜੁਏਟ ਹੋਇਆ। ਉਹ ਕਲਾਸਕੀ ਭਾਸ਼ਾ ਵਿਗਿਆਨ ਦਾ ਲੈਕਚਰਰ ਬਣਨ ਦੀ ਤਿਆਰੀ ਲਈ ਮਾਸਕੋ ਇਮਪੀਰੀਅਲ ਯੂਨੀਵਰਸਿਟੀ ਵਿੱਚ ਰਿਹਾ। 1916 ਵਿੱਚ ਉਸਦਾ ਪਹਿਲਾ ਲੇਖ ‘Eros ਇਨ Plato’ ਛਪਿਆ। ਜਦੋਂ ਰੂਸ 1917 ਦੇ ਫ਼ਰਵਰੀ ਅਤੇ ਅਕਤੂਬਰ ਦੇ ਇਨਕਲਾਬਾਂ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਲੋਸੇਵ ਸ਼ਾਂਤ ਰਿਹਾ ਅਤੇ ਲਿਖਣ ਅਤੇ ਪੜ੍ਹਨ ਵਿੱਚ ਸਮਾਂ ਬਿਤਾਉਂਦਾ ਰਿਹਾ। 1919 ਵਿੱਚ ਟਾਈਫ਼ਸ ਬੁਖਾਰ ਨੇ ਉਸਦੀ ਮਾਂ ਦੀ ਜਾਨ ਲੈ ਲਈ। ਉਸੇ ਸਾਲ ਲੋਸੇਵ ਦੀ ਲਿਖਤ ‘ਰੂਸੀ ਫਲਸਫਾ’ ਜਰਮਨ ਭਾਸ਼ਾ ਵਿੱਚ ਛਪੀ, ਇਸ ਵਿੱਚ ਰੂਸੀ ਸੱਭਿਆਚਾਰਕ ਵਿਕਾਸ ਬਾਰੇ ਬਹੁਤ ਲੇਖ ਸਨ। ਲੋਸੇਵ ਨੂੰ 1983 ਤਕ ਇਸ ਪ੍ਰਕਾਸ਼ਨਾ ਬਾਰੇ ਨਹੀਂ ਪਤਾ ਸੀ। ਆਖਰਕਾਰ ਇਹ ਲੋਸੇਵ ਦੀ ਮੌਤ ਤੋਂ ਬਾਅਦ ਰੂਸੀ ਵਿੱਚ ਛਪੀ।
ਕ੍ਰਾਂਤੀ ਤੋਂ ਬਾਅਦ, ਬਲਸ਼ਵਿਕਾਂ ਨੇ ਮਾਸਕੋ ਯੂਨੀਵਰਸਿਟੀ ਵਿੱਚ ਕਲਾਸਿਕ ਦੀ ਪੜ੍ਹਾਈ ਬੰਦ ਕਰ ਦਿੱਤੀ ਸੀ। 1919 ਵਿੱਚ, ਲੋਸੇਵ ਨਵੀਂ ਬਣੀ ਯੂਨੀਵਰਸਿਟੀ ਆੱਫ਼ ਨੀਜ਼ਹਨੀ ਨੋਵੋਗਰਾਦ ਵਿੱਚ ਕਲਾਸਕੀ ਭਾਸ਼ਾ ਵਿਗਿਆਨ ਦਾ ਪ੍ਰੋਫੈਸਰ ਬਣ ਗਿਆ। ਉਸਨੂੰ ਸਟੇਟ ਅਕੈਡਮੀ ਆੱਫ਼ ਆਰਟਿਸਟਿਕ ਸਾਇੰਸ ਦੇ ਸੰਗੀਤ ਸ਼ਾਸਤਰ ਵਿਭਾਗ ਅਤੇ ਮਾਸਕੋ ਕੰਜ਼ਰਵੇਟਰੀ ਵਿੱਚ ਸੁਹਜ ਸ਼ਾਸਤਰ ਪੜ੍ਹਾਉਣ ਦਾ ਕੰਮ ਵੀ ਮਿਲਿਆ ਜਿੱਥੇ ਉਹ ਇੱਕ ਨਾਮਵਰ ਪ੍ਰੋਫੈਸਰ ਸੀ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedMarchenkov2003
<ref>
tag defined in <references>
has no name attribute.