ਅਲ ਨੀਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
1997–98 ਦਾ ਅਲ ਨੀਨੋ

ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਭੂ-ਮੱਧ ਇਲਾਕੇ ਦੇ ਸਮੁੰਦਰੀ ਤਾਪਮਾਨ ਅਤੇ ਵਾਯੂਮੰਡਲੀ ਹਲਾਤਾਂ ਵਿੱਚ ਆਈਆਂ ਤਬਦੀਲੀਆਂ ਲਈ ਜ਼ਿੰਮੇਵਾਰ ਸਮੁੰਦਰੀ ਘਟਨਾ ਨੂੰ ਅਲ ਨੀਨੋ ਜਾਂ ਅਲ ਨੀਞੋ ਕਿਹਾ ਜਾਂਦਾ ਹੈ। ਇਹ ਘਟਨਾ ਦੱਖਣੀ ਅਮਰੀਕਾ ਦੇ ਪੱਛਮੀ ਤਟ ਉੱਤੇ ਪੈਂਦੇ ਏਕੁਆਦੋਰ ਅਤੇ ਪੇਰੂ ਦੇਸ਼ਾਂ ਦੇ ਤੱਟੀ ਸਮੁੰਦਰੀ ਪਾਣੀ ਵਿੱਚ ਕੁਝ ਸਾਲਾਂ ਦੀ ਵਿੱਥ ਨਾਲ ਵਾਪਰਦੀ ਹੈ। ਇਸ ਦੇ ਨਤੀਜੇ ਵਜੋਂ ਸਮੁੰਦਰ ਦੇ ਸਤਹੀ ਪਾਣੀ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਜਾਂਦਾ ਹੈ।[1] ਇਸ ਦੀ ਵਜ੍ਹਾ ਨਾਲ ਮੌਸਮ ਦਾ ਆਮ ਚੱਕਰ ਗੜਬੜਾ ਜਾਂਦਾ ਹੈ ਅਤੇ ਹੜ੍ਹ ਅਤੇ ਸੋਕੇ ਵਰਗੀਆਂ ਕੁਦਰਤੀ ਤਬਾਹੀਆਂ ਆਉਂਦੀਆਂ ਹਨ। ਖੇਤੀਬਾੜੀ ਅਤੇ ਮੱਛੀ ਫੜਨ ਉੱਤੇ ਨਿਰਭਰ ਵਿਕਾਸਸ਼ੀਲ ਦੇਸ਼, ਖਾਸ ਤੌਰ ਤੇ ਪੈਸਿਫਿਕ ਓਸ਼ਨ ਨਾਲ ਲੱਗਣ ਵਾਲੇ, ਸਭ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ। ਅਮਰੀਕੀ ਸਪੇਨੀ ਭਾਸ਼ਾ ਵਿੱਚ "ਅਲ ਨੀਨੋ" ਦਾ ਮਤਲਬ "ਮੁੰਡਾ" ਹੈ, ਕਿਉਕਿ ਦੱਖਣੀ ਅਮਰੀਕਾ ਦੇ ਨੇੜੇ ਪੈਸਿਫਿਕ ਵਿੱਚ ਗਰਮ ਪਾਣੀ ਦਾ ਪੂਲ ਕ੍ਰਿਸਮਸ ਦੇ ਦੁਆਲੇ ਅਕਸਰ ਹੱਦ ਦਰਜੇ ਤੱਕ ਗਰਮ ਹੁੰਦਾ ਹੈ।[2] "ਅਲ ਨੀਨੋ" ਦਾ ਵਿਰੋਧੀ ਸ਼ਬਦ "ਲਾ ਨੀਨੋ" ਹੈ ਜਿਸਦਾ ਮਤਲਬ "ਕੁੜੀ" ਹੈ।

ਹਵਾਲੇ[ਸੋਧੋ]