ਅਹਫ਼ਾਜ਼ ਅਲ-ਰਹਿਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਹਫ਼ਾਜ਼-ਅਲ-ਰਹਿਮਾਨ
احفاظ الرحمٰن
ਜਨਮ
ਅਹਫ਼ਾਜ਼-ਅਲ-ਰਹਿਮਾਨ

(1942-04-04) 4 ਅਪ੍ਰੈਲ 1942 (ਉਮਰ 82)
ਜੱਬਲਪੁਰ, ਭਾਰਤ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਪੱਤਰਕਾਰ

ਅਹਫ਼ਾਜ਼-ਅਲ-ਰਹਿਮਾਨ (Urdu: احفاظ الرحمٰن) (ਜਨਮ 4 ਅਪਰੈਲ 1942), ਇੱਕ ਪਾਕਿਸਤਾਨੀ ਪੱਤਰਕਾਰ, ਲੇਖਕ ਅਤੇ ਕਵੀ ਹੈ। ਉਸ ਨੇ ਪ੍ਰੈਸ ਦੀ ਆਜ਼ਾਦੀ ਦੇ ਲਈ ਅਤੇ ਕੰਮ ਕਰ ਪੱਤਰਕਾਰਾਂ ਅਤੇ ਹੋਰ ਮੀਡੀਆ ਵਰਕਰਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ, ਅਤੇ ਕਈ ਤਾਨਾਸ਼ਾਹੀ ਪਾਕਿਸਤਾਨੀ ਹਕੂਮਤਾਂ ਅਤੇ ਕਾਰਪੋਰੇਟ ਮੀਡੀਆ ਘਰਾਣਿਆਂ, ਜੋ ਪੱਤਰਕਾਰਾਂ ਅਤੇ ਹੋਰ ਪ੍ਰੈਸ ਉਦਯੋਗ ਦੇ ਹੋਰ ਵਰਕਰਾਂ ਨੂੰ ਉਹਨਾਂ ਦਾ ਹੱਕ ਦੇਣ ਤੋਂ ਇਨਕਾਰੀ ਹਨ, ਦੇ ਖਿਲਾਫ ਆਪਣੀ ਆਵਾਜ਼ ਉਠਾਈ।

ਰਹਿਮਾਨ ਨੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਅਨੁਵਾਦ ਕੀਤੇ ਹਨ।[1] ਇਹ ਲਿਖਤਾਂ ਪ੍ਰੈਸ ਦੀ ਆਜ਼ਾਦੀ ਅਤੇ ਤਨਖ਼ਾਹ ਬੋਰਡ ਪੁਰਸਕਾਰ ਦੇ ਲਾਗੂ ਕਰਨ ਲਈ ਉਸ ਦੇ ਯਤਨ ਦੇ ਲਈ ਪ੍ਰੇਰਨਾ ਹਨ। ਪਾਕਿਸਤਾਨੀ ਮੀਡੀਆ ਦਾਇਰਿਆਂ ਵਿੱਚ ਉਸ ਨੂੰ "ਇੱਕ ਬਹੁਤ ਹੀ ਦੁਰਲੱਭ ਨਸਲ" ਦੇ ਤੌਰ 'ਤੇ ਨਿਵਾਜਿਆ ਜਾਂਦਾ ਹੈ।[2]

ਨਿੱਜੀ ਜ਼ਿੰਦਗੀ[ਸੋਧੋ]

ਪਿਛੋਕੜ[ਸੋਧੋ]

ਰਹਿਮਾਨ ਫੈਜ਼ ਅਹਿਮਦ ਫੈਜ਼ ਤੋਂ ਫੈਜ਼ ਬਾਰੇ ਇੱਕ ਭਾਰਤ-ਪਾਕਿ ਯੂਥ ਲੇਖ ਲਿਖਣ ਮੁਕਾਬਲੇ ਦਾ ਪਹਿਲਾ ਇਨਾਮ ਪ੍ਰਾਪਤ ਕਰਦੇ ਹੋਏ

ਰਹਿਮਾਨ ਦਾ ਜਨਮ ਜਬਲਪੁਰ, ਭਾਰਤ ਵਿੱਚ ਹੋਇਆ ਅਤੇ 1947 ਵਿੱਚ ਉਹ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾ ਵਸੇ।[2] ਆਪਣੀ ਸੈਕੰਡਰੀ ਸਿੱਖਿਆ ਦੇ ਦੌਰਾਨ ਉਸ ਨੇ ਪਹਿਲਾ ਇਨਾਮ ਜਿੱਤਿਆ।[2] ਉਸ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਸਾਹਿਰ ਲੁਧਿਆਣਵੀ, ਕ੍ਰਿਸ਼ਨ ਚੰਦਰ ਅਤੇ ਪ੍ਰਗਤੀਸ਼ੀਲ ਲੇਖਕ ਲਹਿਰ ਦੇ ਹੋਰ ਵੱਡੇ ਲੇਖਕਾਂ ਤੋਂ ਪ੍ਰੇਰਨਾ ਲਈ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਉਹ ਖੱਬੇ-ਪੱਖੀ ਵਿਦਿਆਰਥੀ ਸੰਗਠਨ, ਨੈਸ਼ਨਲ ਵਿਦਿਆਰਥੀ ਫੈਡਰੇਸ਼ਨ (ਐਨ.ਐਸ.ਐਫ.) ਦੇ ਇੱਕ ਵਿਦਿਆਰਥੀ ਨੇਤਾ ਦੇ ਤੌਰ 'ਤੇ ਆਏ, ਅਤੇ ਜਨਰਲ ਅਯੂਬ ਖ਼ਾਨ ਦੀ ਹਕੂਮਤ ਦੇ ਵਿਰੁੱਧ 1962 ਅਤੇ 1964 ਵਿਦਿਆਰਥੀ ਸੰਘਰਸ਼ਾਂ ਵਿੱਚ ਜੋਸ਼ ਨਾਲ ਹਿੱਸਾ ਲਿਆ।[2]

ਸੰਘਰਸ਼[ਸੋਧੋ]

ਮੁਸ਼ੱਰਫ ਸਰਕਾਰ ਦੇ 2007 ਵਿੱਚ ਮੀਡੀਆ ਚੈਨਲਾਂ ਤੇ ਪਾਬੰਦੀ ਦੇ ਫੈਸਲੇ ਦੇ ਖਿਲਾਫ ਰੋਸ ਦੇ ਦੌਰਾਨ ਥੱਲੇ ਬੈਠਾ ਰਹਿਮਾਨ

ਰਹਿਮਾਨ ਨੇ 1972 ਦੇ ਅੰਤ ਵਿੱਚ ਚੀਨ ਤੋਂ ਪਾਕਿਸਤਾਨ ਵਾਪਸ ਆ ਕੇ ਆਪਣੀ ਸਰਗਰਮੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ। 1977-78 ਵਿੱਚ ਵਿਰੁੱਧ ਜ਼ਿਆ-ਉਲ-ਹੱਕ ਦੇ ਰਾਜ ਵਿੱਚ ਇਤਿਹਾਸਕ ਪੱਤਰਕਾਰ ਲਹਿਰ ਦੌਰਾਨ ਰਹਿਮਾਨ ਰੂਪੋਸ਼ ਹੋ ਗਿਆ ਅਤੇ ਇਸ ਲਹਿਰ ਨੂੰ ਸੰਗਠਿਤ ਕਰਦਾ ਰਿਹਾ ਅਤੇ ਇਸ ਅਰਸੇ ਦੌਰਾਨ ਗ੍ਰਿਫਤਾਰੀ ਤੋਂ ਬਚਦਾ ਰਿਹਾ। ਇਹ ਲਹਿਰ 1977 ਵਿੱਚ ਸ਼ੁਰੂ ਕੀਤੀ ਗਈ ਸੀ, ਜਦ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਪ੍ਰਤੀ ਝੁਕਾਅ ਰੱਖਣ ਵਾਲੇ ਰੋਜ਼ਾਨਾ ਅਖਬਾਰ ਮੁਸਾਵਤ, ਕਰਾਚੀ, ਤੇ ਜਨਰਲ ਜ਼ਿਆ ਦੀ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਸੀ।[2]

ਜ਼ਿਆ-ਉਲ-ਹੱਕ ਦੇ ਰਾਜ ਦੌਰਾਨ, ਦਸੰਬਰ 1977 ਤੋਂ ਜੁਲਾਈ 1978 ਤੱਕ, ਰਹਿਮਾਨ ਨੇ ਪ੍ਰੈਸ ਦੀ ਆਜ਼ਾਦੀ ਦੇ ਲਈ ਅੰਦੋਲਨ ਖੜਾ ਕੀਤਾ ਸੀ।

ਪੱਤਰਕਾਰੀ ਕਰੀਅਰ[ਸੋਧੋ]

1993 ਵਿੱਚ ਪਾਕਿਸਤਾਨ ਪਰਤਣ ਤੋਂ ਬਾਅਦ, ਜ਼ਿਆ ਯੁੱਗ ਖਤਮ ਹੋਣ ਦੇ ਨਾਲ, ਰਹਿਮਾਨ ਪਾਕਿਸਤਾਨ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਉਰਦੂ ਅਖਬਾਰ ਡੇਲੀ ਜੰਗ ਵਿੱਚ ਮੈਗਜ਼ੀਨ ਸੰਪਾਦਕ ਵਜੋਂ ਸ਼ਾਮਲ ਹੋ ਗਿਆ। 2002 ਵਿੱਚ, ਉਹ ਪਾਕਿਸਤਾਨ ਫੈਡਰਲ ਯੂਨੀਅਨ ਆਫ਼ ਜਰਨਲਿਸਟ (PFUJ) ਦਾ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ ਸੀ, ਜੋ ਕਿ ਪਾਕਿਸਤਾਨੀ ਪੱਤਰਕਾਰਾਂ ਦੀ ਇੱਕੋ ਇੱਕ ਪ੍ਰਤੀਨਿਧ ਸੰਸਥਾ ਹੈ।

PFUJ[3] ਦੇ ਪ੍ਰਧਾਨ ਹੋਣ ਦੇ ਨਾਤੇ ਉਸਨੇ ਅਖਬਾਰਾਂ ਅਤੇ ਮੀਡੀਆ ਹਾਊਸ ਮਾਲਕਾਂ ਵਿਰੁੱਧ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਾ ਦੇਣ ਅਤੇ ਵੇਜ ਬੋਰਡ ਅਵਾਰਡ[4] ਨੂੰ ਸਰਕਾਰ ਦੁਆਰਾ ਨਿਰਦੇਸ਼ਿਤ ਕੀਤੇ ਅਨੁਸਾਰ ਲਾਗੂ ਨਾ ਕਰਨ ਲਈ ਵਿਰੋਧ ਕੀਤਾ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "'Zinda Hai Zindagi': Ahfazur Rahman's poems hide messages of misfortunes in an optimistic title – The Express Tribune". Tribune.com.pk. Retrieved 2013-12-03.
  2. 2.0 2.1 2.2 2.3 2.4 "Dialogue, NOS, The News International". Jang.com.pk. Retrieved 2013-06-04.
  3. "Detained French journalists announce hunger strike, Pakistani journalist's whereabouts remain unknown". IFEX. Archived from the original on 4 August 2012. Retrieved 2013-06-04.
  4. "Wage Board Award". Pakistan Press Foundation.org. Retrieved 2015-07-29.[permanent dead link][permanent dead link]