ਅਹਿਮਦ ਨਦੀਮ ਕਾਸਮੀ
ਅਹਿਮਦ ਨਦੀਮ ਕਾਸਮੀ احمد ندیم قاسمی | |
---|---|
ਜਨਮ | ਅਹਿਮਦ ਸ਼ਾਹ ਅਵਾਨ 20 ਨਵੰਬਰ 1916 ਅੰਗਾਹ, ਖੁਸ਼ਾਬ ਜ਼ਿਲ੍ਹਾ, ਬਰਤਾਨਵੀ ਭਾਰਤ |
ਮੌਤ | 10 ਜੁਲਾਈ 2006 ਲਹੌਰ, ਪਾਕਿਸਤਾਨ | (ਉਮਰ 89)
ਕਿੱਤਾ | ਉਰਦੂ ਕਵੀ, ਪੱਤਰਕਾਰ, ਲੇਖਕ |
ਰਾਸ਼ਟਰੀਅਤਾ | ਪਾਕਿਸਤਾਨੀ ਲੋਕ |
ਸ਼ੈਲੀ | ਅਫਸਾਨਾ |
ਸਾਹਿਤਕ ਲਹਿਰ | ਪ੍ਰਗਤੀਸ਼ੀਲ ਲਿਖਾਰੀ ਲਹਿਰ |
ਪ੍ਰਮੁੱਖ ਅਵਾਰਡ | ਪ੍ਰਾਈਡ ਆਫ਼ ਪਰਫ਼ਾਰਮੈਂਸ (1968) ਸਿਤਾਰਾ-ਏ-ਇਮਤਿਆਜ਼ (1980) |
ਬੱਚੇ | ਨਦੀਮ ਕਾਸਮੀ ਨੌਮਾਨ ਕਾਸਮੀ |
ਦਸਤਖ਼ਤ | |
ਅਹਿਮਦ ਨਦੀਮ ਕਾਸਮੀ (Urdu: احمد ندیم قاسمی) ਜਨਮ ਸਮੇਂ ਅਹਿਮਦ ਸ਼ਾਹ ਅਵਾਨ(Urdu: احمد شاہ اعوان) ਜ. 20 ਨਵੰਬਰ 1916 – ਮ. 10 ਜੁਲਾਈ 2006,[1][2] ਉਰਦੂ ਅਤੇ ਅੰਗਰੇਜ਼ੀ ਕਵੀ, ਪੱਤਰਕਾਰ, ਲੇਖਕ, ਸਾਹਿਤ ਆਲੋਚਕ, ਨਾਟਕਕਾਰ ਅਤੇ ਕਹਾਣੀਕਾਰ ਸੀ।[1] ਉਸਨੇ ਕਵਿਤਾ, ਗਲਪ, ਆਲੋਚਨਾ, ਪੱਤਰਕਾਰੀ ਅਤੇ ਕਲਾ ਵਰਗੇ ਵਿਸ਼ਿਆਂ ਤੇ 50 ਤੋਂ ਵਧ ਕਿਤਾਬਾਂ ਲਿਖੀਆਂ।[1][2] ਅਤੇ ਸਮਕਾਲੀ ਉਰਦੂ ਸਾਹਿਤ ਦੀ ਵੱਡੀ ਹਸਤੀ ਸੀ।[2][3] ਮਾਨਵਵਾਦ ਉਹਦੀ ਕਵਿਤਾ ਦੀ ਵਿਲੱਖਣਤਾ ਸੀ,[1][3] ਅਤੇ ਉਹਦਾ ਉਰਦੂ ਅਫ਼ਸਾਨਾ ਯਾਨੀ (ਨਾਵਲ) ਰਚਨਾ ਕੁਝ ਵਿਦਵਾਨਾਂ ਅਨੁਸਾਰ ਪੇਂਡੂ ਸਭਿਆਚਾਰ ਦੇ ਚਿਤਰਣ ਪੱਖੋਂ ਪ੍ਰੇਮ ਚੰਦ ਤੋਂ ਬਾਅਦ ਸਿਖਰਲੇ ਸਥਾਨ ਤੇ ਆਉਂਦੀ ਹੈ।[1] ਲੱਗਪਗ ਅਧੀ ਸਦੀ ਉਹ ਸਾਹਿਤਕ ਮੈਗਜ਼ੀਨ ਫ਼ਨੂਨ ਦਾ ਸੰਪਾਦਕ ਅਤੇ ਪ੍ਰਕਾਸ਼ਕ ਰਿਹਾ।[1][2] ਉਸਨੇ ਪ੍ਰਾਈਡ ਆਫ਼ ਪਰਫ਼ਾਰਮੈਂਸ (1968) ਅਤੇ ਸਿਤਾਰਾ-ਏ-ਇਮਤਿਆਜ਼ (1980) ਵਰਗੇ ਵੱਡੇ ਇਨਾਮ ਹਾਸਲ ਕੀਤੇ।[1]
ਜੀਵਨ
[ਸੋਧੋ]ਜਨਮ
[ਸੋਧੋ]ਅਹਮਦ ਨਦੀਮ ਕਾਸਮੀ ਪੱਛਮੀ ਪੰਜਾਬ ਦੀ ਸਵਾਨ ਘਾਟੀ ਦੇ ਪਿੰਡ ਅੰਗਾਹ ਜ਼ਿਲ੍ਹਾ ਖੁਸ਼ਾਬ, ਬਰਤਾਨਵੀ ਭਾਰਤ ਵਿੱਚ ਪੈਦਾ ਹੋਏ।[1][2] ਮੂਲ ਨਾਮ ਅਹਿਮਦ ਸ਼ਾਹ ਸੀ ਅਤੇ ਆਵਾਨ ਸਮੁਦਾਏ ਨਾਲ ਸੰਬੰਧ ਰੱਖਦਾ ਸੀ। ਕਾਸਮੀ ਉਸ ਦਾ ਤਖੱਲੁਸ ਸੀ।
ਸਿੱਖਿਆ
[ਸੋਧੋ]ਉਸਦੇ ਪਿਤਾ ਪੀਰ ਗੁਲਾਮ ਨਬੀ ਆਪਣੀ ਇਬਾਦਤ, ਜ਼ਿਹਦ ਤਕਵਾ ਕਰਕੇ ਅਹਿਲ ਅੱਲ੍ਹਾ ਵਿੱਚ ਸ਼ੁਮਾਰ ਹੁੰਦੇ ਸਨ। ਨਦੀਮ ਦੀ ਅਰੰਭਕ ਪੜ੍ਹਾਈ ਪਿੰਡ ਵਿੱਚ ਹੋਈ। 1920 ਵਿੱਚ ਅੰਗਾਹ ਦੀ ਮਸਜਦ ਵਿੱਚ ਕੁਰਾਨ ਦਾ ਪਾਠ ਪੜ੍ਹਿਆ। 1923 ਵਿੱਚ ਪਿਤਾ ਦੇ ਗੁਜਰ ਜਾਣ ਦੇ ਬਾਅਦ ਆਪਣੇ ਚਾਚਾ ਹੈਦਰ ਸ਼ਾਹ ਦੇ ਕੋਲ ਕੈਂਬਲਪੁਰ ਚਲੇ ਗਏ। ਉੱਥੋਂ ਦਾ ਧਾਰਮਿਕ, ਵਿਵਹਾਰਕ ਅਤੇ ਕਾਵਿਕ ਮਾਹੌਲ ਰਾਸ ਆਇਆ। 1921-25 ਵਿੱਚ ਸਰਕਾਰੀ ਮਿਡਲ ਐਂਡ ਨਾਰਮਲ ਸਕੂਲ ਕੈਂਬਲਪੁਰ (ਅਟਕ) ਵਿੱਚ ਸਿੱਖਿਆ ਪਾਈ। 1930-31 ਵਿੱਚ ਸਰਕਾਰੀ ਹਾਈ ਸਕੂਲ ਸੇਖੂਪੁਰਾ ਤੋਂ ਮੈਟਰਿਕ ਕੀਤੀ ਅਤੇ 1931 ਸਾਦਿਕ ਇਜਰਟਨ ਕਾਲਜ ਬਹਾਵਲਪੁਰ ਦਾਖਲ ਹੋਇਆ ਜਿੱਥੋਂ 1935 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਬੀ ਏ ਕੀਤੀ।[1][2]
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- چوپال (ਚੌਪਾਲ), 1939
- بگولے (ਬਿਗੋਲੇ), 1941
- طلوع و غروب (ਤਲੋ ਓ ਗ਼ੁਰੂਬ), 1942
- گرداب (ਗਿਰਦਾਬ), 1943
- سیلاب (ਸੈਲਾਬ), 1943
- آنچل (ਆਂਚਲ), 1944
- آبلے (ਆਬਲੇ), 1946
- آس پاس (ਆਸਪਾਸ), 1948
- درو دیوار (ਦ੍ਰਵ ਦੀਵਾਰ), 1948
- سناٹا (ਸੰਨਾਟਾ), 1952
- بازارِ حیات (ਬਾਜ਼ਾਰ-ਏ-ਹਯਾਤ), 1959
- برگِ حنا (ਬਰਗ-ਏ-ਹਿਨਾ), 1959
- سیلاب و گرداب (ਸੈਲਾਬ ਓ ਗਿਰਦਾਬ), 1961
- گھر سے گھر تک (ਘਰ ਸੇ ਘਰ ਤੱਕ), 1963
- کپاس کا پھول (ਕਪਾਸ ਕਾ ਫੂਲ), 1973
- نیلا پتھر (ਨੀਲਾ ਪੱਥਰ), 1980
- کوہ پیما (ਕੋਹ ਪੀਮਾ), 1995
ਸ਼ਾਇਰੀ
[ਸੋਧੋ]- دھڑکنیں (ਧੜਕਨੇਂ) - ਕਤਆਤ, 1942
- رِم جھم (ਰਿਮਝਿਮ - ਕਤਆਤ ਅਤੇ ਰੁਬਾਈਆਤ, 1944
- جلال و جمال (ਜਲਾਲ ਓ ਜਮਾਲ) - ਸ਼ਾਇਰੀ, 1946
- شعلۂ گُل (ਸ਼ੋਹਲਾ-ਏ-ਗੁਲ), 1953
- دشتِ وفا (ਦਸ਼ਤ-ਏ-ਵਫ਼ਾ), 1963
- محیط (ਮਹੀਤ), 1976
- دوام (ਦਵਾਮ), 1979
- لوح و خاک (ਲੋਹ ਓ ਖ਼ਾਕ), 1988
ਆਲੋਚਨਾ ਅਤੇ ਵਿਆਖਿਆ
[ਸੋਧੋ]- تہذیب و فن (ਤਹਿਜ਼ੀਬ ਓ ਫ਼ਨ), 1975
- ادب اور تعلیم کے رشتے (ਅਦਬ ਔਰ ਤਾਲੀਮ ਕੇ ਰਿਸ਼ਤੇ), 1974
- علامہ محمد اقبال (ਅੱਲਾਮਾ ਮੁਹੰਮਦ ਇਕਬਾਲ)
ਸੰਪਾਦਨ ਅਤੇ ਤਰਜਮਾ
[ਸੋਧੋ]- ਅੰਗੜਾਈਆਂ (ਮਰਦ ਅਫ਼ਸਾਨਾਨਿਗਾਰਾਂ ਦਾ ਇੰਤਖ਼ਾਬ, 1944)
- ਨਕੋਸ਼-ਏ-ਲਤੀਫ਼ (ਖ਼ਵਾਤੀਨ ਅਫ਼ਸਾਨਾਨਿਗਾਰਾਂ ਦਾ ਇੰਤਖ਼ਾਬ,1944)
- ਪਾਕਿਸਤਾਨ ਕੀ ਲੋਕ ਕਹਾਣੀਆਂ (ਇਜ਼ ਮੀਰੀਲਨ ਸਰਚ,ਤਰਜਮਾ)
- ਕੇਸਰ ਕਿਆਰੀ (ਮਜ਼ਾਮੀਨ, ਡਰਾਮੇ, ਤਰਜਮੇ, 1944)
- ਮੰਟੋ ਕੇ ਖ਼ਤੂਤ ਬਨਾਮ ਅਹਿਮਦ ਨਦੀਮ ਕਾਸਮੀ (ਸੰਪਾਦਨ, 1966)
- ਨਜ਼ੀਰ ਹਮੀਦ ਅਹਿਮਦ ਖ਼ਾਂ (ਸੰਪਾਦਨ, 1977) ਮੇਰੇ ਹਮਸਫ਼ਰ
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 1.6 1.7 1.8 "A Tribute: Ahmed Nadeem Qasmi (1916-2006)". Pakistaniat.com. 2006-08-16. Retrieved 2012-04-12.
- ↑ 2.0 2.1 2.2 2.3 2.4 2.5 "Ahmad Nadeem Qasmi". Mazhar.dk. 2006. Archived from the original on 2012-04-02. Retrieved 2012-04-12.
- ↑ 3.0 3.1 "Ahmad Nadeem Qasmi remembered". Pakistan Today.com.pk. 2011-12-16. Retrieved 2012-04-12.