ਅਹੀਰ ਭੈਰਵ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਅਹੀਰ ਭੈਰਵ, ਭੈਰਵ ਥਾਟ ਦਾ ਰਾਗ ਹੈ।
ਇਸ ਦਾ ਵਿਸਤਾਰ ਸਹਿਤ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਥਾਟ | ਭੈਰਵ |
---|---|
ਸੁਰ | ਰੇ ਅਤੇ ਨੀ ਕੋਮਲ ਸੁਰ ਲਗਦੇ ਹਨ ਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ |
ਸਮਾਂ | ਦਿਨ ਦਾ ਪਹਿਲਾ ਪਹਿਰ |
ਜਾਤੀ | ਸੰਪੂਰਨ-ਸੰਪੂਰਨ |
ਅਰੋਹ | ਸ ਰੇ,ਗ ਮ ਪ ਧ ਨੀ ਸੰ |
ਅਵਾਰੋਹ | ਸੰ ਨੀ ਧ ਪ ਮ ਗ ਰੇ ਰੇ ਸ |
ਪਕੜ | ਗ ਮ ਰੇ ਰੇ ਸ ਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ |
ਵਾਦੀ | ਮ |
ਸੰਵਾਦੀ | ਸ |
ਅਹੀਰ ਭੈਰਵ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ।
ਇਹਦੇ ਨਾਂ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਭੈਰਵ ਦੀ ਹੀ ਇੱਕ ਕਿਸਮ ਹੈ। ਇਹ ਬਹੁਤ ਪੁਰਾਣਾ ਰਾਗ ਨਹੀਂ ਹੈ ਪਰ ਇਹ ਪ੍ਰਚਲਿਤ ਬਹੁਤ ਹੈ। ਕੁਛ ਸੰਗੀਤਕਾਰ ਮੰਨਦੇ ਹਨ ਕਿ ਇਹ ਪ੍ਰਾਚੀਨ, ਦੁਰਲੱਭ ਰਾਗ ਅਹਿਰੀ ਜਾਂ ਅਭਿਰੀ ਦਾ ਮਿਸ਼ਰਣ ਹੈ, ਜਾਂ ਸ਼ਾਇਦ ਭੈਰਵ ਅਤੇ ਕਾਫੀ ਦਾ ਮਿਸ਼ਰਣ ਹੈ।[1][2]
ਭੈਰਵ ਅੰਗ ਇਸ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਕਰਕੇ ਇਸ ਦਾ ਹਰ ਅਲਾਪ ਭੈਰਵ ਅੰਗ ਤੇ ਹੀ ਸਮਾਪਤ ਕੀਤਾ ਜਾਂਦਾ ਹੈ।
ਮਹੱਤਵਪੂਰਨ ਰਵਾਇਤੀ ਰਚਨਾਵਾਂ
ਰਾਗ ਅਹੀਰ ਭੈਰਵ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਰਵਾਇਤੀ ਰਚਨਾਵਾਂ ਹਨਃ
- ਮਨ ਰੰਗੀਲੇ (ਤੀਨ ਤਾਲ,ਵਿਲਮਬਿਤ ਲਯ)
- ਸ਼ੰਕਰਾ ਮ੍ਹਾਰੇ ( ਦ੍ਰੁਤ ਲਯ) ਇਹ ਦੋਵੇਂ ਬੰਦਿਸ਼ਾਂ ਨਾਗਰਾਜਾਰਾਓ ਹਵਲਦਾਰ ਦੁਆਰਾ ਪ੍ਰਚਲਿਤ ਕੀਤੀਆਂ ਗਈਆਂ ਹਨ।
- ਮੋਹੇ ਛੇਡੋ ਨਾ ਗਿਰੀਧਾਰੀ (ਦ੍ਰੁਤ ਲਯ) ਇਹ ਬੰਦਿਸ਼ ਪਰਵੀਨ ਸੁਲਤਾਨਾ ਦੁਆਰਾ ਪ੍ਰਚਲਿਤ ਕੀਤੀ ਗਈ ਹੈ।
ਸਿਧਾਂਤ
[ਸੋਧੋ]ਅਰੋਹ ਅਤੇ ਅਵਰੋਹ
[ਸੋਧੋ]ਅਰੋਹ- ਸ ਰੇ ਗ ਮ ਪ ਧ ਨੀ ਸੰ
ਅਵਰੋਹ-ਸੰ ਨੀ ਧ ਪ ਮ ਗ ਰੇ ਸ
ਪਕੜ - ਗ ਮ ਰੇ ਰੇ ਸ ਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ
ਅਰੋਹ(ਚੜਾਅ) ਵਿੱਚ ਕਈ ਵਾਰ ਪ(ਪੰਚਮ) ਅਤੇ ਸ(ਸ਼ਡਜ) ਤੋਂ ਪਰਹੇਜ਼ ਕੀਤਾ ਜਾਂਦਾ ਹੈ। ਅਵਰੋਹ(ਉਤਾਰ) ਸਿੱਧਾ ਹੋ ਸਕਦਾ ਹੈ, ਪਰੰਤੂ ਭੈਰਵ ਦੇ ਚਰਿੱਤਰ ਨੂੰ ਦਰਸਾਉਣ ਲਈ ਕੋਮਲ ਰੇ ਉੱਤੇ ਮਾਮੂਲੀ ਅੰਦੋਲਨ ਦੇ ਕੇ ਅਕਸਰ ਸੰ ਨੀ ਧ ਪ ਮ,ਗ ਮ ਗ ਰੇ ਸ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ।[1]
ਵਾਦੀ ਅਤੇ ਸਮਵਾਦੀ
[ਸੋਧੋ]ਵਾਦੀ -ਮ
ਸੰਵਾਦੀ-ਸ
ਪਕੜ ਜਾਂ ਚਲਨ
[ਸੋਧੋ]ਗ ਮ ਰੇ ਰੇ ਸ ਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ
ਕੋਮਲ ਨੀ, ਸ਼ੁੱਧ ਧਾ, ਕੋਮਲ ਰੇ, ਸਾ ਦਾ ਚਲਨ ਵਿਸ਼ੇਸ਼ ਤੌਰ ਤੇ ਹੁੰਦਾ ਹੈ।
ਸੰਗਠਨ ਅਤੇ ਸੰਬੰਧ
[ਸੋਧੋ]ਇਸ ਵਿੱਚ ਕਾਫੀ ਦੇ ਪ੍ਰਭਾਵ ਸ਼ਾਮਲ ਹੋ ਸਕਦੇ ਹਨ।
ਇਸ ਰਾਗ ਦੇ ਬਰਾਬਰ ਕਰਨਾਟਕ ਸੰਗੀਤ 'ਚ ਰਾਗ ਚੱਕਰਵਾਕਮ ਹੈ।
ਸੰਬੰਧਿਤ ਰਾਗ-
- ਭੈਰਵ
- ਨਟ ਭੈਰਵ
ਥਾਟ -ਭੈਰਵ
ਵਿਵਹਾਰ
[ਸੋਧੋ]ਅਹੀਰ ਭੈਰਵ ਇੱਕ ਉੱਤਰਾਂਗਵਾਦੀਰਾਗ ਹੈ।
ਪ੍ਰਦਰਸ਼ਨ
[ਸੋਧੋ]ਆਮ ਤੌਰ ਤੇ ਇਹ ਰਾਗ ਸਵੇਰੇ ਦੇ ਪਹਿਲੇ ਪਹਿਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਗਾਇਆ ਜਾਂਦਾ ਹੈ।
ਮਹੱਤਵਪੂਰਨ ਰਿਕਾਰਡ
[ਸੋਧੋ]ਰਵੀ ਸ਼ੰਕਰ, ਤਿੰਨ ਕਲਾਸੀਕਲ ਰਾਗ ਐੱਚ.ਐੱਮ.ਵੀ. ਐੱਲ.ਪੀ., 1957. ਅਤੇ ਐਂਜਲ ਰਿਕਾਰਡਜ਼ ਸੀਡੀ, 2000.
ਹਰਿਪ੍ਰਸਾਦ ਚੌਰਸੀਆ, ਰਾਗ ਅਹੀਰ ਭੈਰਵ ਅਤੇ ਉੱਤਰ ਪ੍ਰਦੇਸ਼ ਦੇ ਵਿਆਹ ਗੀਤ। ਨਿੰਬਸ ਰਿਕਾਰਡਜ਼ ਸੀਡੀ, 1987.
ਨਿਖਿਲ ਬੈਨਰਜੀ, ਰਾਗ ਅਹੀਰ ਭੈਰਵ ਮਲਟੀਟੋਨ ਰਿਕਾਰਡਜ਼, ਯੂ. ਕੇ. ਲਿਮਟਿਡ, 1995. ਐਲ.ਪੀ. (Tunes 'ਤੇ ਉਪਲਬਧ)
ਵਸੀਫ਼-ਉਦ-ਦੀਨ ਡਾਗਰ,"ਚਲੋ ਸਖੀ ਬ੍ਰਜ ਰਾਜੇ " ਦਵਾਰਾ ਧਮਾਰ ਦੀ ਪੇਸ਼ਕਾਰੀ ਦੇ ਦੌਰਾਨ ਲਿਤਾ ਗਿਆ ਆਲਾਪ। ਮਯੂਜਿਕ ਟੂਡੇ A97015. ਕੈਸਟੈ. [3]
ਰਾਗ ਅਹੀਰ ਭੈਰਵ ਵਿੱਚ ਫ਼ਿਲਮੀ ਗੀਤ
[ਸੋਧੋ]ਗੀਤ | ਸੰਗੀਤਕਾਰ | ਗੀਤਕਾਰ | ਗਾਇਕ | ਫਿਲਮ
ਸਾਲ |
---|---|---|---|---|
ਅਪਣੇ ਜੀਵਨ ਕੀ ਉਲਝਣ ਕੋ | ਕਲਯਾਣ ਜੀ ਆਨੰਦ ਜੀ | ਏਮ ਜੀ.
ਹਸ਼ਮਤ |
ਕਿਸ਼ੋਰ ਕੁਮਾਰ ,ਸੂਲਕਸ਼ਣਾ ਪੰਡਿਤ | ਉਲਝਣ
1975 |
ਅਬ ਤੇਰੇ ਬਿਨ ਜੀ ਲੇਂਗੇ ਹਮ | ਨਦੀਮ- ਸ਼੍ਰਵਣ | ਸਮੀਰ,ਰਾਨੀ ਮਲਿਕ | ਕੁਮਾਰ ਸ਼ਾਣੂ,ਅਨੁਰਾਧਾ ਪੌਡਵਾਲ | ਆਸ਼ਿਕੀ
1990 |
ਅਲਬੇਲਾ ਸਜਣ ਆਯੋ ਰੇ | ਮਹਬੂਬ | ਇਸਮਾਇਲ ਦਰਬਾਰ | ਕਵਿਤਾ ਕ੍ਰਿਸ਼ਣਾਮੂਰਤਿ
ਸ਼ੰਕਰ ਮਹਾਦੇਵਨ ਸੁਲਤਾਨ ਖਾਨ |
ਹਮ ਦਿਲ ਦੇ ਚੁਕੇ ਸਨਮ
1999 |
ਚਲੋ ਮਨ ਘਰ ਜਾਏਂ ਅਪਣੇ | ਸਲਿਲ ਚੌਧਰੀ | ਗੁਲਜ਼ਾਰ | ਯੇਸੁਦਾਸ | ਸਵਾਮੀ ਵਿਵੇਕਨੰਦ
1994 |
ਧੀਰੇ ਧੀਰੇ ਸੁਬਹ ਹੁਈ | ਭੱਪੀ ਲਹਰੀ | ਇੰਦੀਵਰ | ਯੇਸੁਦਾਸ | ਹੈਸੀਅਤ
1984 |
ਹਮੇਂ ਕੋਈ ਗ਼ਮ ਨਹੀਂ ਥਾ | --- | ਫਯਾਜ਼ ਹਾਸ਼ੀ | ਮੇਹੰਦੀ ਹਸਨ | ਗ਼ੈਰ ਫਿਲਮੀ ਗ਼ਜ਼ਲ |
ਮਾਈ ਰੀ ਮੈਂ ਕਾਸੇ ਕਹੂੰ | ਮਦਨ ਮੋਹਨ | ਮਜਰੂਹ ਸੁਲਤਾਨਪੁਰੀ | ਲਤਾ ਮੰਗੇਸ਼ਕਰ | ਦਸਤਕ
1970 |
ਮੈਂ ਤੋਂ ਕਬ ਸੇ ਤੇਰੀ ਸ਼ਰਣ ਮੇਂ ਹੂੰ | ਜਯਦੇਵ | ਨਕਸ਼ ਲਯਲਪੁਰੀ | ਅਨੁਰਾਧਾ ਪੌਡਵਾਲ
ਏ ਹਰੀਹਰਨ |
ਰਏਐਮ ਨਗਰੀ
1982 |
ਮਨ ਆਨੰਦ ਆਨੰਦ ਛਾਯੋ | ਅਜੀਤ ਵਰਮਣ | ਵਸੰਤ ਦੇਵ | ਆਸ਼ਾ ਭੋਂਸਲੇ
ਸਤਯਾਸ਼ੀਲ ਪਾਂਡੇ |
ਵਿਜੇਤਾ
1983 |
ਮੇਰੀ ਬੀਣਾ ਤੁਮ ਬਿਨ ਰੋਏ | ਮਦਨ ਮੋਹਨ | ਰਜਿੰਦਰ ਕ੍ਰਿਸ਼ਣ | ਲਤਾ ਮੰਗੇਸ਼ਕਰ
ਆਸ਼ਾ ਭੋਂਸਲੇ |
ਦੇਖ ਕਬੀਰਾ
ਰੋਯਾ 1957 |
ਪੂਛੋ ਨਾ ਕੈਸੇ ਮੈਂਨੇ ਰੈਣ ਬਿਤਾਈ | ਏਸ ਡੀ ਬਰਮਨ | ਸ਼ੇਲੇਂਦ੍ਰ | ਮੰਨਾਂ ਡੇ | ਮੇਰੀ ਸੂਰਤ ਤੇਰੀ ਆਂਖੇਂ
1963 |
ਰਾਮ ਕਾ ਗੁਣ ਗਾਨ ਕਰੀਏ | ਸ਼੍ਰੀਨਿਵਾਸ
ਖਲੇ ਅਨਿਲ ਮੋਹਲੇ |
ਪੰਡਿਤ ਨਰੇਂਦਰ ਸ਼ਰਮਾ | ਭੀਮ ਸੇਨ ਜੋਸ਼ੀ ਲਤਾ ਮੰਗੇਸ਼ਕਰ | ਗ਼ੈਰ ਫਿਲਮੀ |
ਰਾਮ ਤੇਰੀ ਗੰਗਾ ਮੈਲੀ ਹੋ ਗਈ | ਰਵਿੰਦਰ ਜੈਨ | ਰਵਿੰਦਰ ਜੈਨ | ਲਤਾ ਮੰਗੇਸ਼ਕਰ | ਰਾਮ ਤੇਰੀ ਗੰਗਾ ਮੈਲੀ
1985 |
ਸੋਲਹ ਬਰਸ ਕੀ ਬਾਲੀ ਉਮਰ ਕੋ ਸਲਾਮ | ਲਕਸ਼ਮੀ ਕਾਂਤ ਪਯਾਰੇ ਲਾਲ | ਆਨੰਦ bakshi | ਲਤਾ ਮੰਗੇਸ਼ਕਰ | ਏਕ ਦੂਜੇ ਕੇ ਲਿਯੇ
1981 |
ਵਵਕਤ ਕਰਤਾ ਜੋ ਵਫਾ | ਕਲਯਾਣ ਜੀ ਆਨੰਦ ਜੀ | ਇੰਦੀਵਰ | ਮੁਕੇਸ਼ | ਦਿਲ ਨੇ ਪੁਕਾਰਾ 1967 |
ਜ਼ਿੰਦਗੀ ਕੋ ਸੰਵਾਰਨਾ ਹੋਗਾ | ਜਯਦੇਵ | ਡਾੱ ਰਾਹੀ ਮਾਸੂਮ ਰਜ਼ਾ | ਯੇਸੁਦਾਸ | ਆਲਾਪ
1977 |
ਕਰਨਾਟਕ ਸੰਗੀਤ
[ਸੋਧੋ]ਕਰਨਾਟਕ ਸੰਗੀਤ ਦੇ 16ਵਾਂ ਮੇਲਾਕਾਰਤਾ ਰਾਗ ਚੱਕਰਵਾਕਮ, ਜੋ ਕਿ ਇੱਕ ਸੰਪੂਰਨਾ ਜਾਤੀ ਦਾ ਰਾਗ ਹੈ,ਅਹੀਰ ਭੈਰਵ ਨਾਲ ਮਿਲਦਾ-ਜੁਲਦਾ ਰਾਗ ਹੈ।[4] ਹਾਲਾਂਕਿ, ਆਧੁਨਿਕ ਸਮੇਂ ਵਿੱਚ ਅਹੀਰ ਭੈਰਵ ਰਾਗ ਦੀ ਵਰਤੋਂ ਕੁਝ ਕਰਨਾਟਕ ਸੰਗੀਤ ਰਚਨਾਵਾਂ ਅਤੇ ਕਈ ਦੱਖਣੀ ਭਾਰਤੀ ਗੀਤਾਂ ਵਿੱਚ ਵੀ ਕੀਤੀ ਗਈ ਹੈ।