ਅੰਬਾਲਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਬਾਲਿਕਾ ਮਹਾਂਭਾਰਤ ਵਿੱਚ ਕਾਸ਼ੀਰਾਜ ਦੀ ਪੁਤਰੀ ਦੱਸੀ ਗਈ ਹੈ।[1] ਅੰਬਾਲਿਕਾ ਦੀਆਂ ਦੋ ਵੱਡੀਆਂ ਭੈਣਾਂ ਸਨ, ਅੰਬਾ ਅਤੇ ਅੰਬਿਕਾ। ਅੰਬਾ, ਅੰਬਿਕਾ ਅਤੇ ਅੰਬਾਲਿਕਾ ਦਾ ਸਵੰਬਰ ਹੋਣ ਵਾਲਾ ਸੀ। ਉਨ੍ਹਾਂ ਦੇ ਸਵੰਬਰ ਵਿੱਚ ਇਕੱਲੇ ਹੀ ਭੀਸ਼ਮ ਨੇ ਉੱਥੇ ਆਏ ਕੁਲ ਰਾਜਿਆਂ ਨੂੰ ਹਰਾ ਦਿੱਤਾ ਅਤੇ ਤਿੰਨਾਂ ਕੰਨਿਆਵਾਂ ਦਾ ਹਰਣ ਕਰ ਕੇ ਹਸਤਨਾਪੁਰ ਲੈ ਆਇਆ ਅਤੇ ਉਸ ਨੇ ਤਿੰਨਾਂ ਭੈਣਾਂ ਨੂੰ ਸਤਿਆਵਤੀ ਦੇ ਸਾਹਮਣੇ ਪੇਸ਼ ਕੀਤਾ ਤਾਂ ਕਿ ਉਨ੍ਹਾਂ ਦਾ ਵਿਆਹ ਹਸਤਨਾਪੁਰ ਦੇ ਰਾਜੇ ਅਤੇ ਸਤਿਆਵਤੀ ਦੇ ਪੁੱਤਰ ਵਿਚਿਤ੍ਰਵੀਰਯ ਦੇ ਨਾਲ ਹੋ ਜਾਵੇ। ਅੰਬਿਕਾ ਅਤੇ ਅੰਬਾਲਿਕਾ ਵਿਚਿਤ੍ਰਵੀਰਯ ਦੀ ਪਤਨੀਆਂ ਬਣੀਆਂ।[2] ਲੇਕਿਨ ਵਿਚਿਤ੍ਰਵੀਰਯ ਦੀ ਤਪਦਿਕ ਨਾਲ ਜਲਦ ਮੌਤ ਹੋ ਗਈ।[3] ਅਤੇ ਉਹ ਦੋਨੋਂ ਨਿਰਸੰਤਾਨ ਰਹਿ ਗਈਆਂ। ਭੀਸ਼ਮ ਨੇ ਪਹਿਲਾਂ ਹੀ ਬ੍ਰਹਮਚਾਰੀ ਵਰਤ ਦੀ ਸਹੁੰ ਲੈ ਰੱਖੀ ਸੀ ਅਤੇ ਹੁਣ ਦੋਨਾਂ ਪੁੱਤਰਾਂ, ਚਿਤਰਾਂਗਦ ਅਤੇ ਵਿਚਿਤ੍ਰਵੀਰਯ ਦੀ ਅਕਾਲ ਮੌਤ ਦੇ ਕਾਰਨ ਕੁਰੂਵੰਸ਼ ਖਤਰੇ ਵਿੱਚ ਸੀ। ਅਜਿਹੇ ਵਿੱਚ ਸਤਿਆਵਤੀ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਵੇਦ ਵਿਆਸ ਨੂੰ ਯਾਦ ਕੀਤਾ ਅਤੇ ਨਯੋਗ ਦੀ ਵਿਧੀ ਨਾਲ ਅੰਬਿਕਾ ਅਤੇ ਅੰਬਾਲਿਕਾ ਦਾ ਗਰਭਧਾਰਨ ਕਰਵਾਇਆ। ਜਦੋਂ ਵੇਦ ਵਿਆਸ ਅੰਬਾਲਿਕਾ ਦੇ ਸਨਮੁਖ ਪੇਸ਼ ਹੋਏ ਤਾਂ ਅੰਬਾਲਿਕਾ ਸ਼ਰਮ ਦੇ ਕਾਰਨ ਪੀਲੀ ਪੈ ਗਈ ਅਤੇ ਇਸ ਕਾਰਨ ਜਦੋਂ ਉਸ ਦੀ ਕੁੱਖ ਤੋਂ ਪਾਂਡੂ ਦਾ ਜਨਮ ਹੋਇਆ ਤਾਂ ਉਹ ਜਨਮ ਤੋਂ ਹੀ ਰੋਗਗਰਸਤ ਸੀ । [4][5]

ਹਵਾਲੇ[ਸੋਧੋ]

  1. "ਅੰਬਾ ਦਾ ਉਦੈ". Star of Mysore (Highbeam). 
  2. Law, B.C. (1973). Tribes in Ancient India, Poona: Bhandarkar Oriental Research Institute, p.105
  3. "The Mahabharata, Book 1: Adi Parva: Sambhava Parva: Section CII". Sacred-texts.com. 
  4. "The Mahabharata, Book 1: Adi Parva: Sambhava Parva: Section CV". Sacred-texts.com. 
  5. "The Mahabharata, Book 1: Adi Parva: Sambhava Parva: Section CVI". Sacred-texts.com.