ਹਸਤਨਾਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਸਤਨਾਪੁਰ ਦਾ ਮੰਦਿਰ

ਹਸਤਨਾਪੁਰ ਜਾਂ ਹਾਸਤਿਨਪੁਰ ( ਅੱਜ ਕੱਲ ਹਾਥੀਪੁਰ) ਕੌਰਵ-ਰਾਜਧਾਨੀ ਸੀ।

ਇਤਿਹਾਸ[ਸੋਧੋ]

ਹਸਤਨਾਪੁਰ ਕੁਰੁ ਵੰਸ਼ ਦੇ ਰਾਜਿਆਂ ਦੀ ਰਾਜਧਾਨੀ ਸੀ। ਹਿੰਦੂ ਇਤਿਹਾਸ ਵਿਚ ਹਸਤਨਾਪੁਰ ਦੇ ਲਈ ਪਹਿਲਾ ਸੰਦਰਭ ਸਮਰਾਟ ਭਰਤ ਦੀ ਰਾਜਧਾਨੀ ਦੇ ਰੂਪ ਵਿਚ ਆਉਂਦਾ ਹੈ। ਮਹਾ ਕਾਵਿ ਮਹਾਭਾਰਤ ਵਿਚ ਵਰਣਿਤ ਘਟਨਾਵਾਂ ਹਸਤਨਾਪੁਰ ਵਿਚ ਘਟੀਆਂ ਘਟਨਾਵਾਂ ਤੇ ਅਧਾਰਿਤ ਹੈ।

 ਮੁਗਲ ਸ਼ਾਸਕ ਬਾਬਰ ਨੇ ਭਾਰਤ ੳੁੱਤੇ ਕੀਤੇ ਹਮਲਿਆਂ ਦੌਰਾਨ ਹਸਤਨਾਪੁਰ ਤੇ ੳੁਸਦੇ ਮੰਦਰਾਂ ੳੁੱਤੇ ਤੋਪਾਂ ਨਾਲ ਬੰਬਾਰੀ ਕੀਤੀ ਸੀ। ਮੁਗਲ ਕਾਲ ਵਿਚ ਹਸਤਨਾਪੁਰ ਉੱਤੇ ਗੁੱਜਰ ਰਾਜਾ ਨੈਨ ਸਿੰਘ ਦਾ ਰਾਜ ਸੀ ਜਿਸਨੇ ਹਸਤਨਾਪੁਰ ਦੇ ਚਾਰੇ ਪਾਸੇ ਮੰਦਰਾਂ ਦਾ ਨਿਰਮਾਣ ਕੀਤਾ।

ਵਰਤਮਾਨ ਸਥਿਤੀ[ਸੋਧੋ]

ਵਰਤਮਾਨ ਵਿਚ ਹਸਤਨਾਪੁਰ ਉੱਤਰ ਪ੍ਰਦੇਸ਼ ਦੇ ਦੋਆਬ ਖੇਤਰ ਵਿਚ ਸਥਿਤ ਇਕ ਸ਼ਹਿਰ ਹੈ,ਜੋ ਮੇਰਠ ਤੋਂ 37 ਕਿਲੋਮੀਟਰ ਅਤੇ ਦਿੱਲੀ ਤੋਂ 110 ਕਿਲੋਮੀਟਰ ਦੂਰ ਹੈ। ਹਸਤਨਾਪੁਰ ਦਿੱਲੀ ਤੋਂ 106 ਕਿਲੋਮੀਟਰ ਦਿੱਲੀ-ਮੇਰਠ-ਪੌੜੀ (ਗੜ੍ਹਵਾਲ) ਰਾਸ਼ਟਰੀ ਰਾਜਮਾਰਗ 119 ਉਪਰ ਸਥਿਤ ਹੈ। 

ਸੰਖੇਪ ਇਤਿਹਾਸ[ਸੋਧੋ]

ਇਤਿਹਾਸਕ ਵੇਰਵਾ : ਹਸਤਨਾਪੁਰ = ਹਸਤਨ (ਹਾਥੀ) + ਪੁਰਾ (ਸ਼ਹਿਰ) =ਹਾਥੀਆਂ ਦਾ ਸ਼ਹਿਰ। ਇਸ ਥਾਂ ਦਾ ਇਤਿਹਾਸ ਮਹਾਭਾਰਤ ਕਾਲ ਤੋਂ ਸ਼ੁਰੂ ਹੁੰਦਾ ਹੈ। ਇਹ ਵੀ ਸ਼ਾਸ਼ਤਰਾਂ ਵਿਚ ਗਜਪੁਰ, ਹਸਤਨਾਪੁਰ, ਨਾਗਪੁਰ, ਅਸੰਦਿਵਤ, ਬ੍ਰਹਮਸਥਲ, ਸ਼ਾਂਤੀ ਨਗਰ ਅਤੇ ਕੁੰਜਪੁਰਾ ਆਦਿ ਦੇ ਰੂਪ ਵਿਚ ਵਰਣਿਤ ਹੈ। ਹਸਤਨਾਪੁਰ ਸ਼ਹਿਰ ਪਵਿਤਰ ਗੰਗਾ ਨਦੀ ਦੇ ਕੰਢੇ ਉੱਤੇ ਸਥਿਤ ਸੀ।

ਹਸਤਨਾਪੁਰ ਵਿਚ ਖੁਦਾਈ 1950 ਦੇ ਦਸ਼ਕ ਵਿਚ ਭਾਰਤੀ ਪੁਰਾਤਤ ਸਰਵੇਖਣ ਦੇ ਬੀ.ਬੀ. ਲਾਲ ਦੁਆਰਾ ਕਰਵਾਈ ਗਈ।

ਪ੍ਰਮੁੱਖ ਰਾਜਿਆਂ ਦੀ ਸੂਚੀ:

  • ਸ਼ਾਂਨਤਨੂ
  • ਭੀਸ਼ਮ 
  • ਚਿਤ੍ਰਾਡਗਦ
  • ਵਚਿਤ੍ਰਵੀਰਯ,ਚਿਤ੍ਰਾਡਗਦ ਦਾ ਛੋਟਾ ਭਰਾ
  • ਪਾਂਡੁ - ਅੰਬਾਲਿਕਾ (ਵਚਿਤ੍ਰਵੀਰਯ ਦੀ ਛੋਟੀ ਰਾਣੀ) ਦਾ ਪੁੱਤਰ
  • ਧ੍ਰਿਤਰਾਸ਼ਟਰ- ਅੰਬਿਕਾ (ਵਚਿਤ੍ਰਵੀਰਯ ਦੀ ਵੱਡੀ ਰਾਣੀ ) ਦਾ ਪੁੱਤਰ
  • ਯੁਧਿਸ਼ਟਰ- ਕੁੰਤੀਪੁੱਤਰ
  • ਪਰੀਕਸ਼ਿਤ - ਅਭਿਮਨੂ ਦਾ ਪੁੱਤਰ (ਅਰਜੁਨ ਅਤੇ ਸੁਭੱਦਰਾ ਦਾ ਪੁੱਤਰ) 
  • ਜਨਮੇਜਯ- ਪਰੀਕਸ਼ਿਤ ਦਾ ਪੁੱਤਰ