ਅੰਮ੍ਰਿਤਾ ਸ਼ੇਰਗਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮ੍ਰਿਤਾ
Amrita Sher-Gil, painter, (1913-1941).jpg
ਜਨਮ 30 ਜਨਵਰੀ 1913
ਬੁਡਾਪੈਸਟ, ਹੰਗਰੀ
ਮੌਤ 5 ਦਸੰਬਰ 1941(1941-12-05) (ਉਮਰ 28)
ਲਾਹੌਰ, ਹੁਣ ਪਾਕਿਸਤਾਨ
ਰਾਸ਼ਟਰੀਅਤਾ ਭਾਰਤੀ
ਸਿੱਖਿਆ ਗਰਾਨਡੇ ਚੋਉਮੀਅਰੇ
ਈਕੋਲ ਦੇਸ ਬੀਈਕਸ ਆਰਟ (1930–34)
ਪ੍ਰਸਿੱਧੀ  ਪੇਂਟਿੰਗ

ਅੰਮ੍ਰਿਤਾ ਸ਼ੇਰਗਿਲ (30 ਜਨਵਰੀ 1913[1]- 5 ਦਸੰਬਰ 1941) ਭਾਰਤ ਦੇ ਪ੍ਰਸਿੱਧ ਚਿੱਤਰਕਾਰਾਂ ਵਿੱਚੋਂ ਇੱਕ ਸੀ ਅਤੇ ਉਸਨੂੰ ਭਾਰਤ ਦੀ ਫਰੀਦਾ ਕਾਹਲੋ ਵੀ ਕਿਹਾ ਜਾਂਦਾ ਹੈ।[2] ਉਸ ਦਾ ਜਨਮ ਬੁਡਾਪੈਸਟ (ਹੰਗਰੀ) ਵਿੱਚ ਹੋਇਆ ਸੀ।

ਬਚਪਨ[ਸੋਧੋ]

ਜੁਆਨ ਕੁੜੀਆਂ, 1932, ਕੈਨਵਸ ਤੇ ਤੇਲ-ਚਿੱਤਰ, 133×164 cm, National Gallery of Modern Art, Delhi

ਕਲਾ, ਸੰਗੀਤ ਅਤੇ ਅਭਿਨੇ ਬਚਪਨ ਤੋਂ ਹੀ ਉਨ੍ਹਾਂ ਦੇ ਸਾਥੀ ਬਣ ਗਏ। 20ਵੀਂ ਸਦੀ ਦੀ ਇਸ ਪ੍ਰਤਿਭਾਸ਼ੀਲ ਕਲਾਕਾਰ ਨੂੰ ਭਾਰਤੀ ਪੁਰਾਸਾਰੀ ਸਰਵੇਖਣ ਨੇ 1976 ਅਤੇ 1979 ਵਿੱਚ ਭਾਰਤ ਦੇ ਨੌਂ ਸਭ ਤੋਂ ਉੱਤਮ ਕਲਾਕਾਰਾਂ ਵਿੱਚ ਸ਼ਾਮਿਲ ਕੀਤਾ ਹੈ। ਸੰਸਕ੍ਰਿਤ - ਫਾਰਸੀ ਦੇ ਵਿਦਵਾਨ ਅਤੇ ਨੌਕਰਸ਼ਾਹ ਪਿਤਾ ਉਮਰਾਉ ਸਿੰਘ ਸ਼ੇਰਗਿਲ ਅਤੇ ਹੰਗਰੀ ਮੂਲ ਦੀ ਯਹੂਦੀ ਓਪੇਰਾ ਗਾਇਕਾ ਮਾਂ ਮੇਰੀ ਐਂਟੋਨੀ ਗੋਟਸਮਨ ਦੀ ਇਹ ਧੀ 8 ਸਾਲ ਦੀ ਉਮਰ ਵਿੱਚ ਪਿਆਨੋ ਅਤੇ ਵਾਇਲਿਨ ਵਜਾਉਣ ਦੇ ਨਾਲ-ਨਾਲ ਕੈਨਵਸ ਉੱਤੇ ਵੀ ਹੱਥ ਆਜਮਾਉਣ ਲੱਗੀ ਸੀ ।

ਸਿੱਖਿਆ[ਸੋਧੋ]

1921 ਵਿੱਚ ਅੰਮ੍ਰਿਤਾ ਦਾ ਪਰਵਾਰ ਸਮਰ ਹਿੱਲ ਸ਼ਿਮਲਾ ਵਿੱਚ ਆ ਬਸਿਆ। ਬਾਅਦ ਵਿੱਚ ਅੰਮ੍ਰਿਤਾ ਦੀ ਮਾਂ ਉਸ ਨੂੰ ਲੈ ਕੇ ਇਟਲੀ ਚੱਲੀ ਗਈ ਅਤੇ ਫਲੋਰੇਂਸ ਦੇ ਸਾਂਤਾ ਅਨੁੰਜਿਆਤਾ ਆਰਟ ਸਕੂਲ ਵਿੱਚ ਉਸ ਦਾ ਦਾਖਲਾ ਕਰਾ ਦਿੱਤਾ। ਪਹਿਲਾਂ ਉਸ ਨੇ ਗਰੈਂਡ ਚਾਊਮੀਅਰ ਵਿੱਚ ਪੀਅਰੇ ਵੇਲੰਟ ਦੇ ਅਤੇ ਇਕੋਲ ਡੇਸ ਬੀਉਕਸ-ਆਰਟਸ ਵਿੱਚ ਲਿਊਸਿਅਨ ਸਾਇਮਨ ਦੇ ਮਾਰਗਦਰਸ਼ਨ ਵਿੱਚ ਅਭਿਆਸ ਕੀਤਾ।

ਭਾਗਸ਼ਾਲੀ ਕਲਾਕਾਰ[ਸੋਧੋ]

1934 ਦੇ ਅੰਤ ਵਿੱਚ ਉਹ ਭਾਰਤ ਪਰਤੀ। ਬਾਈ ਸਾਲ ਤੋਂ ਵੀ ਘੱਟ ਉਮਰ ਵਿੱਚ ਉਹ ਤਕਨੀਕੀ ਤੌਰ ਉੱਤੇ ਚਿੱਤਰਕਾਰ ਬਣ ਚੁੱਕੀ ਸੀ ਅਤੇ ਗ਼ੈਰ-ਮਾਮੂਲੀ ਭਾਗਸ਼ਾਲੀ ਕਲਾਕਾਰ ਲਈ ਜ਼ਰੂਰੀ ਸਾਰੇ ਗੁਣ ਉਸ ਵਿੱਚ ਆ ਚੁੱਕੇ ਸਨ। ਪੂਰੀ ਤਰ੍ਹਾਂ ਭਾਰਤੀ ਨਾ ਹੋਣ ਦੇ ਬਾਵਜੂਦ ਉਹ ਭਾਰਤੀ ਸੰਸਕ੍ਰਿਤੀ ਨੂੰ ਜਾਣਨ ਲਈ ਬਹੁਤ ਵਿਆਕੁਲ ਸੀ। ਉਸ ਦੀਆਂ ਅਰੰਭਕ ਕਲਾਕ੍ਰਿਤੀਆਂ ਵਿੱਚ ਪੈਰਿਸ ਦੇ ਕੁੱਝ ਕਲਾਕਾਰਾਂ ਦਾ ਪੱਛਮੀ ਪ੍ਰਭਾਵ ਸਾਫ਼ ਝਲਕਦਾ ਹੈ। ਜਲਦੀ ਹੀ ਉਹ ਭਾਰਤ ਪਰਤੀ ਅਤੇ ਆਪਣੀ ਮੌਤ ਤੱਕ ਭਾਰਤੀ ਕਲਾ ਪਰੰਪਰਾ ਦੀ ਮੁੜ ਖੋਜ ਵਿੱਚ ਜੁਟੀ ਰਹੀ। ਉਸ ਨੂੰ ਮੁਗਲ ਅਤੇ ਪਹਾੜੀ ਕਲਾ ਸਹਿਤ ਅਜੰਤਾ ਦੀ ਵਿਸ਼ਵ ਪ੍ਰਸਿੱਧ ਕਲਾ ਨੇ ਵੀ ਪ੍ਰੇਰਿਤ-ਪ੍ਰਭਾਵਿਤ ਕੀਤਾ। ਭਲੇ ਹੀ ਉਸਦੀ ਸਿੱਖਿਆ ਪੈਰਿਸ ਵਿੱਚ ਹੋਈ ਪਰ ਓੜਕ ਉਨ੍ਹਾਂ ਦੀ ਤੂਲਿਕਾ ਭਾਰਤੀ ਰੰਗ ਵਿੱਚ ਹੀ ਰੰਗੀ ਗਈ। ਉਸ ਵਿੱਚ ਲੁਕੀ ਭਾਰਤੀਅਤਾ ਦਾ ਜੀਵੰਤ ਰੰਗ ਹਨ ਉਸ ਦੇ ਚਿੱਤਰ। 1937 ਵਿੱਚ ਲਾਹੌਰ ਵਿੱਚ ਉਸਨੇ ਆਪਣੀ ਪਹਿਲੀ ਵੱਡੀ ਸੋਲੋ ਨੁਮਾਇਸ਼ ਲਾਈ ਜਿਸ ਵਿੱਚ ਉਸਦੇ 30 ਚਿੱਤਰ ਪ੍ਰਦਰਸ਼ਿਤ ਕੀਤੇ ਗਏ ਸਨ। ਉਸ ਦੇ ਖ਼ਤਾਂ, ਡਾਇਰੀ ਨੂੰ ਉਸ ਦੀਆਂ ਰਚੀਆਂ ਪੇਂਟਿੰਗਾਂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਸ ਦਾ ਲਿਖਿਆ ਉਸ ਦੀਆਂ ਪੇਂਟਿੰਗਾਂ ਦੇ ਲੁਕਵੇਂ ਤੱਤਾਂ ਨੂੰ ਜਗਮਗ ਕਰਨੇ ਲਾ ਦਿੰਦਾ ਹੈ। ਕਈ ਵਾਰ, ਇਸ ਪੱਖੋਂ, ਉਹ ਵਾੱਲ ਗੌਗ ਦੇ ਨੇੜੇ-ਤੇੜੇ ਵਿਚਰਦੀ ਲਗਦੀ ਹੈ।

ਵਿਆਹ[ਸੋਧੋ]

1938 ਵਿੱਚ ਅੰਮ੍ਰਿਤਾ ਨੇ ਆਪਣੇ ਹੰਗੇਰੀ ਚਚੇਰੇ ਭਰਾ ਨਾਲ ਵਿਆਹ ਕੀਤਾ, ਫਿਰ ਉਹ ਆਪਣੇ ਪੁਸ਼ਤੈਨੀ ਘਰ ਗੋਰਖਪੁਰ ਵਿੱਚ ਆ ਵਸੀ।

ਸਿਰਫ 28 ਸਾਲ ਦੀ ਉਮਰ[ਸੋਧੋ]

1941 ਵਿੱਚ ਅੰਮ੍ਰਿਤਾ ਆਪਣੇ ਪਤੀ ਦੇ ਨਾਲ ਲਾਹੌਰ ਚੱਲੀ ਗਈ ਪਰ ਅਚਾਨਕ ਉਹ ਗੰਭੀਰ ਬੀਮਾਰ ਹੋ ਗਈ ਅਤੇ ਸਿਰਫ 28 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।

ਫੋਟੋ ਗੈਲਰੀ[ਸੋਧੋ]


ਹਵਾਲੇ[ਸੋਧੋ]

  1. Great Minds, The Tribune, 12 March 2000.
  2. Amrita Sher-Gill at. Mapsofindia.com.

{