ਫਰੀਡਾ ਕਾਹਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਰੀਦਾ ਕਾਹਲੋ ਤੋਂ ਰੀਡਿਰੈਕਟ)
Jump to navigation Jump to search
ਫਰੀਡਾ ਕਾਹਲੋ
Frida Kahlo (self portrait).jpg
ਫਰੀਡਾ ਕਾਹਲੋ, ਕੰਡਿਆਂ ਦੇ ਹਾਰ ਅਤੇ ਪਿੱਦੀ ਚਿੜੀ ਵਾਲਾ ਸਵੈ-ਚਿੱਤਰ, ਨਿਕੋਲਸ ਮੂਰੇ ਸੰਗ੍ਰਹਿ, ਹੈਰੀ ਰੈਨਸਮ ਸੈਂਟਰ, ਔਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ[1]
ਜਨਮਮਾਗਦਾਲੇਨਾ ਕਾਰਮੇਨ ਫਰਿਏਡਾ[2] ਕਾਹਲੋ ਵਾਈ ਕਾਲਦੇਰੋਨ
(1907-07-06)6 ਜੁਲਾਈ 1907
ਕੋਯੋਆਕਾਨ, ਮੈਕਸੀਕੋ
ਮੌਤ13 ਜੁਲਾਈ 1954(1954-07-13) (ਉਮਰ 47)
ਕੋਯੋਆਕਾਨ, ਮੈਕਸੀਕੋ
ਰਾਸ਼ਟਰੀਅਤਾਮੈਕਸੀਕਨ
ਸਿੱਖਿਆਸਵੈ-ਅਧਿਅਨ
ਪ੍ਰਸਿੱਧੀ ਚਿੱਤਰਕਲਾ
ਮਿਊਜ਼ੀਅਮਾਂ ਵਿੱਚ:
ਲਹਿਰਪੜਯਥਾਰਥਵਾਦ, ਜਾਦੂਈ ਯਥਾਰਥਵਾਦ

ਫਰੀਡਾ ਕਾਹਲੋ ਦੇ ਰਿਵੇਰਾ (ਮਾਗਦਾਲੇਨਾ ਕਾਰਮੇਨ ਫਰਿਏਡਾ ਕਾਹਲੋ ਵਾਈ ਕਾਲਦੇਰੋਨ ਵਜੋਂ ਜਨਮੀ, 6 ਜੁਲਾਈ, 1907 - 13 ਜੁਲਾਈ, 1954) ਕੋਯੋਆਕਾਨ ਵਿੱਚ ਪੈਦਾ ਹੋਈ, ਇੱਕ ਮੈਕਸੀਕਨ ਚਿੱਤਰਕਾਰ ਸੀ ਜੋ ਆਪਣੇ ਆਤਮ ਚਿਤਰਾਂ ਲਈ ਪ੍ਰਸਿਧ ਸੀ। ਫਰੀਡਾ ਕਾਹਲੋ ਦੇ ਪਿਤਾ ਜਰਮਨ ਅਤੇ ਮਾਤਾ ਮੈਕਸੀਕਨ ਸਨ। ਜਨਮ ਤੋਂ ਹੀ ਰੀੜ ਦੀ ਹੱਡੀ ਵਿੱਚ ਨੁਕਸ ਕਾਰਨ ਇਹ ਸਿਧੀ ਖੜੀ ਨਹੀਂ ਸੀ ਹੋ ਸਕਦੀ। ਛੇ ਸਾਲ ਦੀ ਓਮਰ ਵਿੱਚ ਪੋਲੀਓ ਦੀ ਸ਼ਿਕਾਰ ਹੋ ਗਈ ਜਿਸ ਕਾਰਨ ਉਸ ਦੀ ਇੱਕ ਲੱਤ ਦੂਸਰੀ ਦੇ ਮੁਕਾਬਲੇ ਜ਼ਿਆਦਾ ਪਤਲੀ ਹੋ ਗਈ। ਜਵਾਨੀ ਵੇਲੇ ਫੇਰ ਇੱਕ ਭਿਆਨਕ ਸੜਕ ਹਾਦਸੇ ਵਿੱਚ ਉਸ ਦੀਆਂ ਹੱਥ, ਪੈਰ,ਕਮਰ ਦੀਆਂ ਹੱਡੀਆਂ ਅਤੇ ਕਈ ਪਸਲੀਆਂ ਟੁੱਟ ਗਈਆਂ। ਲੰਮਾਂ ਸਮਾ ਬਿਸਤਰੇ ਤੇ ਓਸਨੇ ਅਸਿਹ ਪੀੜਾ ਸਹੀ। ਉਹ ਕਿਹਾ ਕਰਦੀ ਸੀ, ਮੈ ਕੇਵਲ ਆਪਣੇ ਆਪ ਨੂੰ ਦੇਖ ਸਕਦੀ ਹਾਂ ਇਸ ਲਈ ਆਪਣੇ ਹੀ ਚਿਤਰ ਬਣਾਉਂਦੀ ਹਾਂ। ਫਰੀਡਾ ਕਾਹਲੋ ਨੇ ਅਪਣੇ ਸਪੈਨਿਸ਼ ਮਹਿਬੁਬ ਚਿਤਰਕਾਰ ਜੋਸ਼ ਬਾਰਤੋਲੀ ਨੂੰ ਪ੍ਰੇਮ ਪੱਤਰ ਲਿਖੇ[3]

ਹਵਾਲੇ[ਸੋਧੋ]

  1. Image—full description and credit: Frida Kahlo, Self-Portrait with Thorn Necklace and Hummingbird, 1940, oil on canvas on Masonite, 24½ × 19 inches, Nikolas Muray Collection, Harry Ransom Center, The University of Texas at Austin, ©2007 Banco de México Diego Rivera & Frida Kahlo Museums Trust, Av. Cinco de Mayo No. 2, Col. Centro, Del. Cuauhtémoc 06059, México, D.F.
  2. ਫਰਿਏਡਾ, ਸ਼ਾਂਤੀ ਲਈ ਜਰਮਨ ਸ਼ਬਦ ਹੈ (Friede/Frieden); ਕਾਹਲੋ ਨੇ ਆਪਣੇ ਨਾਮ ਵਿੱਚੋਂ "e" 1935 ਦੇ ਲਾਗੇ ਚਾਗੇ ਛੱਡ ਦਿੱਤੀ ਸੀ। [1]
  3. http://www.doylenewyork.com/pdfs/Herrera-Kahlo.pdf

ਹਵਾਲੇ[ਸੋਧੋ]