ਅੱਕਈ ਪਦਮਾਸ਼ਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੱਕਈ ਪਦਮਾਸ਼ਾਲੀ
Akkai Padmashali.jpg
ਜਨਮਬੰਗਲੌਰ, ਭਾਰਤ
ਪੇਸ਼ਾਪ੍ਰੇਰਣਾਤਮਕ ਬੁਲਾਰਾ, ਟਰਾਂਸਜੈਂਡਰ ਅਧਿਕਾਰ ਕਾਰਕੁੰਨ, ਸ਼ਾਸਤਰੀ ਸੰਗੀਤ ਗਾਇਕਾ
ਪੁਰਸਕਾਰਕਰਨਾਟਕਾ ਰਾਜਯੋਤਸਵਾ ਸਨਮਾਨ


ਅੱਕਈ ਪਦਮਾਸ਼ਾਲੀ ਭਾਰਤੀ ਟਰਾਂਸਜੈਂਡਰ ਕਾਰਕੁੰਨ, ਪ੍ਰੇਰਣਾਤਮਕ ਬੁਲਾਰਾ ਅਤੇ ਗਾਇਕਾ ਹੈ। ਉਸਨੂੰ ਰਾਜਯੋਤਸਵਾ ਪ੍ਰਸ਼ਾਸਤੀ ਮਿਲਣਾ, ਜੋ ਕਰਨਾਟਕ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਹੈ ਅਤੇ ਇੰਡੀਅਨ ਵਰਚੁਅਲ ਯੂਨੀਵਰਸਿਟੀ ਦੁਆਰਾ ਉਸਨੂੰ ਸ਼ਾਂਤੀ ਅਤੇ ਸਿੱਖਿਆ ਲਈ ਡਾਕਟਰੇਟ ਦੀ ਮਾਨਤ ਉਪਾਧੀ ਨਾਲ ਸਨਮਾਨਿਤ ਕਰਨਾ ਉਸਦੀਆਂ ਸਰਗਰਮੀਆਂ ਵਿਚ ਸ਼ਾਮਿਲ ਹੈ।[1][2][3] ਉਹ ਕਰਨਾਟਕ ਦੀ ਪਹਿਲੀ ਟਰਾਂਸਜੈਂਡਰ ਵਿਅਕਤੀ ਹੈ, ਜਿਸਨੇ ਆਪਣਾ ਵਿਆਹ ਰਜਿਸਟਰ ਕਰਵਾਇਆ।[4]

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

ਪਦਮਾਸ਼ਾਲੀ ਜਨਮ ਸਮੇਂ ਪੁਰਸ਼ ਸੀ, ਉਸਦਾ ਜਨਮ ਬੰਗਲੌਰ ਦੇ ਮੱਧ-ਸ਼੍ਰੇਣੀ ਪਰਿਵਾਰ ਵਿਚ ਹੋਇਆ।[5] ਉਸਦੇ ਪਿਤਾ ਏਅਰਫੋਰਸ ਵਿਚ ਸਨ ਅਤੇ ਮਾਂ ਹੋਮਮੇਕਰ ਹੈ। 12 ਸਾਲ ਦੀ ਉਮਰ ਵਿਚ ਜਦੋਂ ਖੁਦਕੁਸ਼ੀ ਕਰਨ ਤੋਂ ਅਸਫ਼ਲ ਰਹੀ, ਉਸਨੇ ਲਿੰਗ ਪਹਿਚਾਣ ਦੀ ਪੁਸ਼ਟੀ ਲਈ ਹਰ ਸੰਭਵ ਯਤਨ ਕੀਤਾ। ਹੌਲੀ ਹੌਲੀ ਉਸਨੇ ਆਪਣੇ ਭਰਾ ਨੂੰ ਆਪਣੀ ਲਿੰਗ ਪਛਾਣ ਬਾਰੇ ਦੱਸਿਆ। ਜਦੋਂ ਉਹ ਸਕੂਲ ਜਾਂਦੀ ਸੀ ਸੀ ਤਾਂ ਉਹ ਬੰਗਲੌਰ ਦੇ ਕਬਨ ਪਾਰਕ ਵਿਚ ਟਰਾਂਸ-ਔਰਤਾਂ ਨੂੰ ਵੇਖਦੀ ਸੀ ਅਤੇ ਉਨ੍ਹਾਂ ਜਿਹਾ ਬਣਨਾ ਚਾਹੁੰਦੀ ਸੀ।[6] ਉਸਨੇ ਆਪਣੀ ਇਕ ਇੰਟਰਵਿਊ ਵਿਚ ਦੱਸਿਆ ਕਿ ਉਸਦੇ ਮਾਂ-ਪਿਉ ਉਸਨੂੰ ਝਿੜਕਦੇ ਸਨ, ਜਦੋਂ ਉਹ ਆਪਣੀ ਭੈਣ ਦੇ ਕੱਪੜੇ ਪਹਿਨਦੀ ਸੀ ਅਤੇ ਕੁੜੀਆਂ ਵਿਚ ਖੇਡਣਾ ਪਸੰਦ ਕਰਦੀ ਸੀ, ਉਸਦੇ ਕਹਿਣ ਅਨੁਸਾਰ ਉਸਦਾ ਬਚਪਨ ਕਾਫੀ ਉਲਝਣਾਂ ਭਰਿਆ ਸੀ।[5] ਇਹ ਉਸਦਾ ਭਰਾ ਹੀ ਸੀ, ਜਿਸਨੇ ਮਾਂ-ਪਿਉ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਮਝਣ ਅਤੇ ਉਸਦੇ 'ਅਜਿਹਾ ਹੋਣ' ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਉਸਨੂੰ ਡਾਕਟਰ ਅਤੇ ਹੋਰ ਮਾਹਿਰਾਂ ਕੋਲ ਲੈ ਕੇ ਗਏ। ਪਦਮਾਸ਼ਾਲੀ ਨੇ ਦੱਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਬਾਅਦ ਵਿਚ ਉਸ ਨੂੰ ਸੈਕਸ ਵਰਕ ਵਿਚ ਜਾਣ ਲਈ ਮਜ਼ਬੂਰ ਕੀਤਾ ਗਿਆ, ਜੋ ਚਾਰ ਸਾਲ ਤੱਕ ਜਾਰੀ ਰਿਹਾ। ਉਦੋਂ ਹੀ ਉਹ ਦੂਜੇ ਟਰਾਂਸਜੈਂਡਰ ਲੋਕਾਂ ਦੇ ਸੰਪਰਕ ਵਿਚ ਆਈ ਅਤੇ ਉਹ ਆਪਣੇ ਅਨੁਭਵ ਨਾਲ ਹਮਦਰਦੀ ਕਰਨ ਯੋਗ ਹੋਈ।[1]

ਸਰਗਰਮੀ[ਸੋਧੋ]

ਪਦਮਾਸ਼ਾਲੀ ਨੇ ਸਰਗਰਮੀਆਂ ਵਿਚ ਬੰਗਲੌਰਦੇ ਐਲ.ਜੀ.ਬੀ.ਟੀ ਸਮੂਹ ਅਧਾਰਿਤ ਸੰਗਮਾ ਵਿਚ ਸ਼ਾਮਿਲ ਹੋ ਕੇ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਵਿਚ ਉਹ ਬਹੁਤ ਸਾਰੇ ਮਨਾਂ ਨੂੰ ਪ੍ਰੇਰਿਤ ਕਰਦੀ ਸੀ1 ਉਦੋਂ ਤੋਂ ਹੀ ਉਹ ਘੱਟ ਗਿਣਤੀ ਵਜੋਂ ਟਰਾਂਸਜੈਂਡਰ ਲੋਕਾਂ ਦੇ ਹੱਕਾਂ ਅਤੇ ਸਨਮਾਨ ਦੀ ਲੜ੍ਹਾਈ ਲੜ ਰਹੀ ਹੈ।[5][7]

ਹਵਾਲੇ[ਸੋਧੋ]

  1. 1.0 1.1 Ralph Alex Arakal (2017-11-04). "Urban Legend: 'Gender is about the right to choose'". Deccan Chronicle. Archived from the original on 2018-04-24. Retrieved 2018-04-21. 
  2. "In a First, Karnataka Govt to Honour a Transgender with the Rajyotsava Award". The Better India (in ਅੰਗਰੇਜ਼ੀ). 2015-10-31. Retrieved 2019-06-11. 
  3. R, Shilpa Sebastian (2019-01-16). "A moment of pride". The Hindu (in ਅੰਗਰੇਜ਼ੀ). ISSN 0971-751X. Retrieved 2019-06-11. 
  4. "Akkai Padmashali is 1st transgender to register for marriage in Karnataka". The Times of India. Retrieved 2018-04-21. 
  5. 5.0 5.1 5.2 "At 12 She Wanted To Die. Today She Is Inspiring Hundreds To Fight For Transgender Rights & Justice.". The Better India. 2015-04-14. Retrieved 2018-04-21. 
  6. "I Am A Transgender, I Am A Proud Woman Born Without Vagina, Breasts And Uterus : Akkai Padmashali". 2015-07-31. Retrieved 2018-04-21. 
  7. Prarthana, Ruth (2019-01-23). "Pride against prejudice". Deccan Chronicle (in ਅੰਗਰੇਜ਼ੀ). Retrieved 2019-06-11.