ਅੱਜ ਆਖਾਂ ਵਾਰਿਸ ਸ਼ਾਹ ਨੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੱਜ ਆਖਾਂ ਵਾਰਿਸ ਸ਼ਾਹ ਨੂੰ 
ਅੰਮ੍ਰਿਤਾ ਪ੍ਰੀਤਮ
ਰੂਪਾਕਾਰਅੱਜ ਆਖਾਂ ਵਾਰਸ ਸ਼ਾਹ ਨੂੰ
ਭਾਸ਼ਾਪੰਜਾਬੀ

ਅੱਜ ਆਖਾਂ ਵਾਰਿਸ ਸ਼ਾਹ ਨੂੰ ਪੰਜਾਬ ਦੀ ਔਰਤ ਦੀ ਆਵਾਜ਼ ਮੰਨੀ ਜਾਂਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਸੋਗੀ ਮਾਹੌਲ ਦੀ ਕਵਿਤਾ ਹੈ। ਇਸ ਕਵਿਤਾ ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ।[1] 1947 ਦੇ ਫਿਰਕੂ ਫਸਾਦਾਂ ਨੂੰ ਦੇਖ ਕੇ ਉਸ ਦੀ ਆਤਮਾ ਕੁਰਲਾ ਉਠੀ। ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿੱਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿੱਚ ਹਿਲਦੀ ਅਤੇ ਕੰਬਦੀ ਕਲਮ ਨਾਲ ਸੰਨ 1948 ਵਿੱਚ "ਅੱਜ ਆਖਾਂ ਵਾਰਿਸ ਸ਼ਾਹ ਨੂੰ" ਨਜ਼ਮ ਲਿਖੀ:

ਗੁਰਮੁਖੀ ਲਿਪੀ ਸ਼ਾਹਮੁਖੀ ਲਿਪੀ

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱੱਕ ਰੋਈ ਸੀ ਧੀ ਪੰਜਾਬ ਦੀ ਤੂੰੰ ਲਿਖ ਲਿਖ ਮਾਰੇ ਵੈਣ
ਅੱੱਜ ਲੱਖਾਂ ਧੀਆਂ ਰੌਂਦੀਆਂ ਤੈਨੂੰ ਵਾਰਸਸ਼ਾਹ ਨੂੰ ਕਹਿਣ
ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ।
ਅੱੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ

اج آکھاں وارث شاہ نوں، کتھوں قبراں وچوں بول
تے اج کتابِ عشق دا کوئی اگلا ورقہ پَھول
اک روئی سی دھی پنجاب دی، تُوں لکھ لکھ مارے بین
اج لکھاں دھیاں روندیاں، تینوں وارث شاہ نوں کہن
اُٹھ درد منداں دیا دردیا، اُٹھ ویکھ اپنا پنجاب
اج بیلے لاشاں وچھیاں تے لہو دی بھری چناب

ਹਵਾਲੇ[ਸੋਧੋ]

  1. Fakhar Zaman (November 14, 2005). "Amrita Pritam—A great wordsmith in Punjab's literary history". Daily Times. Archived from the original on July 24, 2012.