ਅੱਬਾਸ ਕਿਆਰੋਸਤਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
عباس کیارستمی
ਅੱਬਾਸ ਕਿਆਰੋਸਤਾਮੀ

ਅੱਬਾਸ ਕਿਆਰੋਸਤਾਮੀ 65ਵੇਂ ਵੀਨਸ ਫਿਲਮ ਫੈਸਟੀਵਲ ਵਿਖੇ, 2008
ਜਨਮ 22 ਜੂਨ 1940
ਤਹਿਰਾਨ, ਇਰਾਨ
ਮੌਤ 4 ਜੁਲਾਈ 2016 (76 ਸਾਲ)
ਕੌਮੀਅਤ ਇਰਾਨੀ
ਕਿੱਤਾ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ 1962–ਹੁਣ

ਅੱਬਾਸ ਕਿਆਰੋਸਤਾਮੀ (ਫ਼ਾਰਸੀ: عباس کیارستمی ਅੱਬਾਸ ਕਿਆਰੋਸਤਾਮੀ; ਜਨਮ 22 ਜੂਨ 1940 - 4 ਜੁਲਾਈ 2016) ਕੌਮਾਂਤਰੀ ਤੌਰ ਤੇ ਪ੍ਰਸਿੱਧ ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਫੋਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਹੈ।[1][2][3] 1970 ਤੋਂ ਸਰਗਰਮ ਫਿਲਮ ਨਿਰਮਾਤਾ, ਕਿਆਰੋਸਤਾਮੀ ਛੋਟੀਆਂ ਅਤੇ ਦਸਤਾਵੇਜ਼ੀ ਸਮੇਤ ਚਾਲੀ ਤੋਂ ਵੱਧ ਫਿਲਮਾਂ ਵਿੱਚ ਸ਼ਾਮਲ ਹਨ। ਕਿਆਰੋਸਤਾਮੀ ਨੂੰ ਕੋਕਰ ਟ੍ਰਿਲੋਗੀ (1987–94), ਕਲੋਜ-ਅਪ (1990), ਟੇਸਟ ਆਫ਼ ਚੈਰੀ (1997), ਅਤੇ ਦ ਵਿੰਡ ਵਿਲ ਕੈਰੀ ਅਸ (1999) ਦੇ ਨਿਰਦੇਸ਼ਨ ਲਈ ਆਲੋਚਨਾਤਮਕ ਹੁੰਗਾਰਾ ਮਿਲਿਆ।

ਜ਼ਿੰਦਗੀ[ਸੋਧੋ]

ਕਿਆਰੋਸਤਾਮੀ ਤੇਹਰਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਪਹਿਲੀ ਕਲਾਤਮਕ ਅਨੁਭਵ ਪੇਟਿੰਗ ਸੀ, ਜਿਸ ਨੂੰ ਉਸ ਨੇ ਆਪਣੇ ਦੇਰ ਕਿਸ਼ੋਰ ਉਮਰ ਤੱਕ ਜਾਰੀ ਰੱਖਿਆ। 18 ਸਾਲ ਦੀ ਉਮਰ ਚ ਉਸਨੇ ਇੱਕ ਪੇਟਿੰਗ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਸੀ। ਉਹ ਤੇਹਰਾਨ ਯੂਨੀਵਰਸਿਟੀ ਦੇ ਫਾਈਨ ਆਰਟਸ ਦੇ ਸਕੂਲ ਵਿਚ ਪੜ੍ਹਿਆ ਸੀ। ਗ੍ਰੈਜੂਏਸ਼ਨ ਦੇ ਬਾਅਦ, ਉਸ ਨੇ ਇੱਕ ਡਿਜ਼ਾਇਨਰ ਦੇ ਰੂਪ ਵਿੱਚ ਕੰਮ ਕੀਤਾ। [4]

ਪ੍ਰਸ਼ੰਸ਼ਾ ਅਤੇ ਆਲੋਚਨਾ[ਸੋਧੋ]

ਕਿਆਰੋਸਤਾਮੀ ਨੂੰ ਦੋਨੋ ਦਰਸ਼ਕਾਂ ਅਤੇ ਆਲੋਚਕਾਂ ਤੋਂ ਉਸ ਦੇ ਕੰਮ ਲਈ ਸੰਸਾਰ ਭਰ ਵਿੱਚ ਪ੍ਰਸ਼ੰਸਾ ਪ੍ਰਾਪਤ ਮਿਲੀ ਹੈ, ਅਤੇ 1999 ਵਿੱਚ ਉਸ ਨੂੰ ਅੰਤਰਰਾਸ਼ਟਰੀ ਆਲੋਚਕਾਂ ਨੇ ਦੋ ਵਾਰ 1990ਵਿਆਂ ਦਾ ਸਭ ਤੋਂ ਮਹੱਤਵਪੂਰਨ ਫਿਲਮ ਨਿਰਦੇਸ਼ਕ ਚੁਣਿਆ ਸੀ।[5] ਸਿਨੇਮਾਥੇਕੂ ਓਨਟਾਰੀਓ ਦੀਆਂ ਚੁਣੀਆਂ 90ਵਿਆਂ ਦੀਆਂ ਛੇ ਵਧੀਆ ਫ਼ਿਲਮਾਂ ਵਿੱਚੋਂ ਚਾਰ ਉਸ ਦੀਆਂ ਸੀ।[6]ਉਸ ਨੂੰ ਜੀਨ-ਲਕ ਗੋਡਾਰਡ, ਨੈਨੀ ਮੋਰੇਟੀ (ਜਿਸ ਨੇ ਰੋਮ ਵਿਚ ਉਸ ਦੇ ਥੀਏਟਰ ਵਿਚ ਕਿਆਰੋਸਤਾਮੀ ਦੀ ਫਿਲਮ ਦੇ ਇੱਕ ਸ਼ੋ ਬਾਰੇ ਇੱਕ ਛੋਟੀ ਫਿਲਮ ਬਣਾਈ), ਕ੍ਰਿਸ ਮਾਰਕਰ, ਅਤੇ ਰੇ ਕਾਰਨੇ ਵਰਗੇ ਫਿਲਮ ਸਿਧਾਂਤਕਾਰਾਂ, ਆਲੋਚਕਾਂ, ਦੇ ਨਾਲ ਨਾਲ ਆਪਣੇ ਸਮਕਾਲੀਆਂ ਤੋਂ ਮਾਨਤਾ ਹਾਸਲ ਹੋਈ। ਅਕੀਰਾ ਕੁਰੋਸਾਵਾ ਨੇ ਕਿਆਰੋਸਤਾਮੀ ਦੀਆਂ ਫਿਲਮਾਂ ਬਾਰੇ ਕਿਹਾ: "ਉਨ੍ਹਾਂ ਬਾਰੇ ਮੇਰੇ ਜਜ਼ਬਾਤ ਦਾ ਵਰਣਨ ਸ਼ਬਦ ਨਹੀ ਕਰ ਸਕਦੇ ... ਜਦ ਸੱਤਿਆਜੀਤ ਰੇ ਦੀ ਮੌਤ ਹੋਈ, ਮੈਂ ਬਹੁਤ ਹੀ ਉਦਾਸ ਹੋ ਗਿਆ ਸੀ, ਪਰ ਕਿਆਰੋਸਤਾਮੀ ਦੀਆਂ ਫਿਲਮਾਂ ਦੇਖਣ ਦੇ ਬਾਅਦ, ਮੈਂ ਉਸ ਦੀ ਜਗ੍ਹਾ ਲੈਣ ਲਈ ਸਹੀ ਵਿਅਕਤੀ ਦੇਣ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ।"[4][7]

ਹਵਾਲੇ[ਸੋਧੋ]