ਸਮੱਗਰੀ 'ਤੇ ਜਾਓ

ਆਨੰਦ ਬਖਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਨੰਦ ਬਖਸ਼ੀ
ਜਨਮ
ਨੰਦੋ/ਨੰਦ (ਆਨੰਦ ਪ੍ਰਕਾਸ਼ ਬਖਸ਼ੀ)

(1930-07-21)21 ਜੁਲਾਈ 1930
ਮੌਤ30 ਮਾਰਚ 2002(2002-03-30) (ਉਮਰ 71)
ਮੁੰਬਈ, ਭਾਰਤ
ਪੇਸ਼ਾਗੀਤਕਾਰ
ਸਰਗਰਮੀ ਦੇ ਸਾਲ1945–2002
ਰਿਸ਼ਤੇਦਾਰਆਦਿਤਿਆ ਦੱਤ (ਪੋਤਰਾ)[1]

ਆਨੰਦ ਬਖਸ਼ੀ (21 ਜੁਲਾਈ 1930 - 30 ਮਾਰਚ, 2002) ਇੱਕ ਮਸ਼ਹੂਰ ਭਾਰਤੀ ਕਵੀ ਅਤੇ ਗੀਤਕਾਰ ਸੀ|

ਮੁੱਢਲਾ ਜੀਵਨ[ਸੋਧੋ]

ਆਨੰਦ ਬਖਸ਼ੀ (ਬਖਸ਼ੀ ਆਨੰਦ ਪ੍ਰਕਾਸ਼ ਵੇਦ) ਦਾ ਜਨਮ 21 ਜੁਲਾਈ, 1930 ਨੂੰ ਰਾਵਲੀਪਿੰਡੀ, (ਹੁਣ ਪਾਕਿਸਤਾਨ) ਵਿੱਚ ਹੋਇਆ|[2] ਉਸਦੇ ਵੱਡ-ਵਡੇਰੇ ਮੋਹਯਾਲ ਬ੍ਰਾਹਮਣ ਸਨ ਜੋ ਕਿ ਰਾਵਲਪਿੰਡੀ ਦੇ ਨੇੜੇੇ ਕੁੱਰੀ ਤੋਂ ਸਨ ਅਤੇ ਉਨ੍ਹਾਂ ਦਾ ਪਿਛੋਕੜ ਕਸ਼ਮੀਰ ਨਾਲ ਜੁੜਿਆ ਸੀ| ਉਹ ਅਜੇ 5 ਸਾਲਾਂ ਦਾ ਹੀ ਸੀ ਕਿ ਉਸਦੀ ਮਾਂ ਸੁਮਿਤਰਾ ਦੀ ਮੌਤ ਹੋ ਗਈ| ਉਹ 17 ਸਾਲਾਂ ਦਾ ਸੀ ਜਦੋਂ ਭਾਰਤ-ਵੰਡ ਕਾਰਣ 2 ਅਕਤੂਬਰ, 1947 ਨੂੰ ਬਖ਼ਸ਼ੀ ਪਰਿਵਾਰ ਨੂੰ ਭਾਰਤ ਆਉਣਾ ਪਿਆ| ਸਾਰਾ ਪਰਿਵਾਰ ਡਕੋਟਾ ਨਾਮ ਦੇ ਜਹਾਜ਼ ਰਾਹੀਂ ਦਿੱਲੀ ਆਇਆ, ਜਿੱਥੋਂ ਉਨ੍ਹਾਂ ਨੂੰ ਪੁਣੇ, ਫਿਰ ਮੇਰਠ ਅਤੇ ਆਖਿਰ ਨੂੰ ਦਿੱਲੀ ਵਸਾਇਆ ਗਿਆ|

ਬਖਸ਼ੀ ਨੂੰ ਲਿਖਣ ਦਾ ਸ਼ੌਂਕ ਜਵਾਨੀ ਤੋਂ ਹੀ ਸੀ, ਪਰੰਤੂ ਉਸਨੇ ਇਹ ਸਭ ਜ਼ਿਆਦਾਤਰ ਨਿੱਜੀ ਸ਼ੌਂਕ ਵਜੋਂ ਹੀ ਕੀਤਾ| 1983 ਦੇ ਦੂਰਦਰਸ਼ਨ ਨਾਲ ਇੰਟਰਵਿਊ ਵਿਚ,[3] ਬਖ਼ਸ਼ੀ ਆਪ ਦੱਸਦਾ ਹੈ ਕਿ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਉਹ ਭਾਰਤੀ ਫ਼ੌਜ ਵਿੱਚ ਭਰਤੀ ਹੋ ਗਿਆ, ਜਿੱਥੇ ਸਮੇਂ ਦੀ ਘਾਟ ਕਾਰਨ, ਉਹ ਕੇਵਲ ਖਾਸ ਮੌਕਿਆਂ 'ਤੇ ਹੀ ਲਿਖਦਾ ਸੀ|[3] ਉਸਨੂੰ ਜਦੋਂ ਵੀ ਵਿਹਲ ਮਿਲਦੀ ਉਹ ਕਵਿਤਾ ਲਿਖਦਾ ਅਤੇ ਆਪਣੇ ਗੀਤਾਂ ਨੂੰ ਆਪਣੀ ਫੌਜ ਦੇ ਸਥਾਨਿਕ ਕਾਰਜਾਂ ਉੱਤੇ ਪੇਸ਼ ਕਰਦਾ|[3] ਉਸਨੇ ਫੌਜ ਵਿੱਚ ਕਈ ਸਾਲ ਕੰਮ ਕੀਤਾ ਅਤੇ ਇਸਦੇ ਨਾਲ ਹੀ ਆਪਣੇ ਗੀਤਾਂ ਨੂੰ ਮੁੰਬਈ ਫਿਲਮੀ ਜਗਤ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕਰਦਾ ਰਿਹਾ|[3]

ਭਾਰਤੀ ਰੋਇਲ ਨੇਵੀ ਨਾਲ ਪਹਿਲੀ ਨੌਕਰੀ ਤੋਂ ਗੀਤਕਾਰੀ ਦਾ ਕਾਲਕ੍ਰਮ: ਆਨੰਦ ਪ੍ਰਕਾਸ਼ ਵਜੋਂ 14 ਸਾਲ ਦੀ ਉਮਰ ਵਿੱਚ ਕਰਾਚੀ ਵਿਖੇ ਭਾਰਤੀ ਰੋਇਲ ਨੈਵੀ ਵਿੱਚ ਭਰਤੀ ਹੋਇਆ (ਰੈਂਕ - ਮੁੰਡਾ 1) – 12-7-1944. ਸਮੁਦਰੀ ਜਹਾਜ - H.M.I.S. ਦਿਲਾਵਰ 1 12-7-1944 ਤੋਂ 4-4-1945 ਤੱਕ| ਭਾਰਤੀ ਰੋਇਲ ਜਲਸੇਨਾ 'ਚੋ ਬਰਖਾਸਤ – 5-4-1946. (H.M.I.S. ਬਹਾਦਰ ਤੇ 5-4-1945 ਤੋਂ 5-4-1946 ਤੱਕ ਸੇਵਾ ਨਿਭਾਈ) 2-10-1947 ਨੂੰ ਭਾਰਤ ਵੰਡ ਦੇ ਕਾਰਨ ਰਾਵਲਪਿੰਡੀ, ਪਾਕਿਸਤਾਨ ਨੂੰ ਛੱਡਕੇ ਦਿੱਲੀ ਆ ਵੱਸਦਾ ਹੈ| ਉਨ੍ਹਾਂ 14-10-1947 ਨੂੰ ਪੂਨਾ ਦੇ ਰਿਫ਼ਿਊਜ਼ੀ ਰਜਿਸਟ੍ਰੇਸ਼ਨ ਬ੍ਰਾਂਚ ਵਿੱਚ ਦਾਖਿਲਾ ਦਰਜ਼ ਕੀਤਾ| 20 ਸਾਲਾਂ ਦੀ ਉਮਰ ਵਿੱਚ 15-11-1947 ਨੂੰ ਆਨੰਦ ਪ੍ਰਕਾਸ਼ ਵਜੋਂ ਜਬਲਪੁਰ ਵਿੱਚ ਭਾਰਤੀ ਫ਼ੌਜ ਵਿੱਚ ਕਾਰਪਸ ਆਫ ਸਿਗਨਲਸ ਵਜੋਂ ਦਾਖਿਲ ਹੋਇਆ|

ਫਿਰ ਆਪਣੀ ਹੀ ਬੇਨਤੀ ਉੱਤੇ 10-4-1950 ਨੂੰ ਕਾਰਪਸ ਆਫ ਸਿਗਨਲ ਫੌਜ ਵਿਚੋਂ ਸੇਵਾ ਮੁਕਤ ਹੋਇਆ| ਉਸਨੇ ਫੌਜ ਵਿੱਚ 2 ਸਾਲ, 4 ਮਹੀਨੇ, 12 ਦਿਨ ਸੇਵਾ ਨਿਭਾਈ| ਫੌਜੀ ਤਿਜ਼ਾਰਤ ਅਤੇ ਯੋਗਤਾ – Switch Board Operator Class III. 12-4-1950 ਨੂੰ ਫੌਜ ਦੀ ਨੌਕਰੀ ਛੱਡੀ| ਉਹ 27-8-1956 ਨੂੰ ਜੱਬਲਪੁਰ, ਲਖਨਊ ਵਿਖੇ ਆਪਣੀ ਇੱਛਾ ਅਨੁਸਾਰ ਦੂਜੀ ਵਾਰੀ ਈ.ਐੱਮ.ਈ. (ਬਿਜਲੀ ਤੇ ਮਕੈਨਿਕਲ ਇੰਜਿਨੀਅਰਾਂ ਦਾ ਫੌਜੀ ਦਲ) ਫੌਜ ਤੋਂ ਸੇਵਾਮੁਕਤ ਹੋਇਆ| ਇਸ ਉਪਰੰਤ ਉਸਨੇ ਅਕਤੂਬਰ 1956 ਨੂੰ ਬੰਬਈ ਵੱਲ ਰੁੱਖ ਕੀਤਾ ਅਤੇ ਬਤੌਰ ਗਾਇਕ, ਗੀਤਕਾਰ ਅਤੇ ਸੰਗੀਤਕਾਰ ਵਜੋਂ ਫਿਲਮੀ ਜਗਤ ਵਿੱਚ ਕੰਮ ਕੀਤਾ|

ਸਫਲਤਾ[ਸੋਧੋ]

ਆਨੰਦ ਬਖਸ਼ੀ ਹਿੰਦੀ ਸਿਨੇਮਾ ਜਗਤ ਵਿੱਚ ਬਤੌਰ ਗੀਤਕਾਰ ਅਤੇ ਗਾਇਕ ਵਜੋਂ ਨਾਮ ਕਮਾਉਣ ਆਇਆ, ਪਰੰਤੂ ਉਸਨੂੰ ਜ਼ਿਆਦਾ ਪ੍ਰਸਿੱਧੀ ਗੀਤਕਾਰੀ ਵਜੋਂ ਪ੍ਰਾਪਤ ਹੋਈ| ਉਸਨੂੰ ਸਭ ਤੋਂ ਪਹਿਲਾਂ ਬ੍ਰਿਜ ਮੋਹਨ ਦੀ ਭਲਾ ਆਦਮੀ (1958) ਨਾਮ ਦੀ ਫ਼ਿਲਮ ਲਈ ਗੀਤ ਲਿਖਣ ਦਾ ਮੌਕਾ ਮਿਲਿਆ ਜਿਸ ਵਿੱਚ ਭਗਵਾਨ ਦਾਦਾ ਨੇ ਅਦਾਕਾਰੀ ਕੀਤੀ| ਉਸਨੇ ਇਸ ਫ਼ਿਲਮ ਲਈ ਚਾਰ ਗੀਤ ਲਿਖੇ| ਉਸਦਾ ਇਸ ਫ਼ਿਲਮ ਵਿੱਚ ਪਹਿਲਾ ਗੀਤ ਧਰਤੀ ਕੇ ਲਾਲ ਨਾ ਕਰ ਇਤਨਾ ਮਲਾਲ ਹੈ ਜੋ ਕਿ 9 ਨਵੰਬਰ, 1956 ਨੂੰ ਰਿਕਾਰਡ ਹੋਇਆ| (ਉਸਦੀ ਆਪਣੀ ਆਵਾਜ਼ ਵਿੱਚ ਆਲ ਇੰਡੀਆ ਰੇਡੀਉ ਦਾ ਇੰਟਰਵੀਊ)[4]

1956 ਤੋਂ ਬਾਅਦ ਕਈ ਫ਼ਿਲਮਾ ਲਈ ਗੀਤ ਲਿਖਣ ਤੋਂ ਬਾਅਦ, ਉਸਨੂੰ 1962 ਵਿੱਚ ਲਾਈਮਲਾਈਟ ਵੱਲੋਂ ਪ੍ਰਦਰਸ਼ਿਤ ਫ਼ਿਲਨ ਮਹਿੰਦੀ ਲਗੀ ਮੇਰੇ ਹਾਥ ਨਾਲ ਸਫ਼ਲਤਾ ਪ੍ਰਾਪਤ ਹੋਈ, ਜਿਸਦਾ ਸੰਗੀਤ ਕਲਿਆਣ ਜੀ ਅਤੇ ਆਨੰਦ ਜੀ, Music Pub-ਐਚ ਐਮ ਵੀ/ਸਾਰੇਗਾਮਾ ਨੇ ਦਿੱਤਾ| ਇਸ ਤੋਂ ਬਾਅਦ ਬਖ਼ਸ਼ੀ ਨੇ 1962 ਵਿੱਚ ਹੀ ਫ਼ਿਲਮ ਕਾਲਾ ਸਮੁੰਦਰ ਲਈ ਮੇਰੀ ਤਸਵੀਰ ਲੇਕਰ ਕਯਾ ਕਰੋਗੇ ਤੁਮ ਨਾਮਕ ਕਵਾਲੀ ਲਿਖਕੇ ਇੱਕ ਹੋਰ ਸਫ਼ਲਤਾ ਦਰਜ ਕੀਤੀ| ਉਸਨੂੰ ਅਸਲੀ ਤੇ ਵੱਡੀ ਸਫ਼ਲਤਾ 1965 ਵਿੱਚ ਹਿਮਾਲਿਆ ਦੀ ਗੋਦ ਮੇਂ ਨਾਲ ਮਿਲੀ ਤੇ ਇੱਕ ਹੋਰ ਭਾਰੀ ਸਫ਼ਲਤਾ ਦੁਬਾਰਾ ਫੇਰ 1965 ਵਿੱਚ ਸਫ਼ਲ ਫ਼ਿਲਮ ਜਬ ਜਬ ਫ਼ੂਲ ਖਿਲੇ ਅਦਾਕਾਰੀ ਸ਼ਸ਼ੀ ਕਪੂਰ ਨਾਲ ਮਿਲੀ| ਅਤੇ ਇੱਕ ਵਾਰ ਫੇਰ 1967 ਵਿੱਚ ਹਿਟ ਫ਼ਿਲਮ ਮਿਲਨ ਨਾਲ ਮਿਲੀ ਜਿਸ ਵਿੱਚ ਮੁੱਖ ਕਿਰਦਾਰ ਸੁਨਿਲ ਦੱਤ ਨੇ ਨਿਭਾਇਆ| ਫਿਲਮੀ ਜਰਤ ਵਿੱਚ ਦਾਖਿਲ ਹੋਣ ਤੇ ਪਹਿਲੇ ਦਹਾਕੇ ਦਰਮਿਆਨ ਸਫ਼ਲ ਹੋਈਆਂ ਇਨ੍ਹਾਂ ਛੇ ਫ਼ਿਲਮਾਂ ਨੇ ਉਸਦੀ ਫਿਲਮੀ ਜਗਤ ਵਿੱਚ ਗੀਤਕਾਰ ਵਜੋਂ ਥਾਂ ਪੱਕੀ ਕੀਤੀ| ਉਸਨੇ ਆਪਣਾ ਕਾਰਜ ਸ਼ਿੱਦਤ ਨਾਲ ਨਿਭਾਇਆ ਅਤੇ ਕੁੱਲ 638 ਫ਼ਿਲਮਾਂ ਲਈ 3500 ਤੋਂ ਵੱਧ ਗੀਤ ਲਿਖੇ|[5][ਹਵਾਲਾ ਲੋੜੀਂਦਾ]

ਗਾਇਕ ਵਜੋਂ ਉਸਨੂੰ ਪਹਿਲਾ ਮੌਕਾ 1972 ਵਿੱਚ ਮੋਹਨ ਕੁਮਾਰ ਦੀ ਨਿਰਦੇਸ਼ਿਤ ਫ਼ਿਲਮ ਮੋਮ ਕੀ ਗੁੜੀਆ ਵਿੱਚ ਮਿਲਿਆ| ਉਸਦਾ ਗਾਇਆ ਪਹਿਲਾ ਗੀਤ ਬਾਗੋਂ ਮੇਂ ਬਹਾਰ ਆਈ ਹੋਟੋਂ ਪੇ ਪੁਕਾਰ ਆਈ ਦੋਗਾਣਾ ਸੀ ਜੋ ਉਸਨੇ ਲਤਾ ਮੰਗੇਸ਼ਕਰ ਨਾਲ ਗਾਇਆ ਤੇ ਜਿਸਦਾ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਨੇ ਦਿੱਤਾ| ਉਸਨੇ ਇਸੇ ਫ਼ਿਲਮ ਲਈ ਹੀ ਮੈਂ ਢੂੰਡ ਰਹਾ ਥਾ ਸਪਨੋਂ ਮੇਂ ਸੋਲੋ ਗੀਤ ਗਾਇਆ| ਉਸਨੇ ਚਾਰ ਹੋਰ ਫ਼ਿਲਮਾਂ ਲਈ ਵੀ ਗੀਤ ਗਾਏ: ਸ਼ੋਲੇ(1975), ਜਿਸ ਵਿੱਚ ਉਸਨੇ ਮੰਨਾ ਦੇਅ, ਕਿਸ਼ੋਰ ਕੁਮਾਰ ਅਤੇ ਭੁਪਿੰਦਰ ਨਾਲ ਚਾਂਦ ਸਾ ਕੋਈ ਚਿਹਰਾ ਨਾਮ ਦੀ ਕ਼ਵਾਲੀ ਗਾਈ,(ਇਹ ਗੀਤ ਕੇਵਲ ਪੋਸਟਰ 'ਤੇ ਸ਼ਾਮਿਲ ਕੀਤਾ ਗਿਆ ਫ਼ਿਲਮ ਵਿੱਚ ਨਹੀਂ ਸੀ); ਮਹਾ ਚੋਰ (1976); ਚਰਸ (1976); ਅਤੇ ਬਾਲਿਕਾ ਬਧੂ (1976)

ਆਨੰਦ ਬਖ਼ਸ਼ੀ ਵਿਆਪਕ ਰੂਪ ਵਿੱਚ ਸੰਗੀਤਕਾਰੀ ਨਾਲ ਜੁੜਿਆ ਰਿਹਾ ਜਿਵੇਂ ਕਿ ਲਕਸ਼ਮੀਕਾਂਤ-ਪਿਆਰੇਲਾਲ, ਆਰ. ਡੀ. ਬਰਮਨ, ਕਲਿਆਣਜੀ ਆਨੰਦਜੀ, ਐੱਸ. ਡੀ. ਬਰਮਨ, ਅਨੂ ਮਲਿਕ, ਰਾਜੇਸ਼ ਰੋਸ਼ਨ ਅਤੇ ਆਨੰਦ-ਮਿਲਿੰਦ, ਅਤੇ ਉਸਦੇ ਗੀਤ ਲਗਭਗ ਹਰ ਮਸ਼ਹੂਰ ਗਾਇਕ ਅਤੇ ਨਾਲ ਹੀ ਦੂਜੇ ਗਾਇਕਾਂ ਦਵਾਰਾ ਗਾਏ ਗਏ ਜਿਵੇਂ ਕਿ ਸ਼ਮਸ਼ਾਦ ਬੇਗਮ, ਇਲਾ ਅਰੁਣ, ਖੁਰਸ਼਼ੀਦ ਬਾਵਰਾ, ਆਮਿਰਬਾਈ ਕਰਨਾਟਕੀ, ਸੁਧਾ ਮਲਹੋਤਰਾ ਅਤੇ ਹੋਰ| ਉਸਨੂੰ ਇੱਕ ਤੋਂ ਵਧੀਕ ਪੀੜ੍ਹੀ ਦੇ ਸੰਗੀਤਕਾਰਾਂ ਨਾਲ ਕੰਮ ਕਰਨ ਵਜੋਂ ਵੀ ਜਾਣਿਆ ਜਾਂਦਾ ਹੈ| ਜਿਵੇਂ ਕਿ ਸ਼ੈਲੇਂਦਰ ਸਿੰਘ, ਕੁਮਾਰ ਸਾਨੂ, ਕਵਿਤਾ ਕਰਿਸ਼ਨਾਮੂਰਤੀ ਆਦਿ, ਅਤੇ ਉਸਨੇ ਆਪਣੇ ਆਪ ਨੂੰ ਫ਼ਿਲਮ "ਹਰੇ ਰਾਮਾ ਹਰੇ ਕ੍ਰਿਸ਼ਨਾ (1971) ਵਿਚਲੇ "ਗੀਤ "ਦਮ ਮਾਰੋ ਦਮ" ਰਾਹੀਂ ਵਰਸੇਟਾਈਲ ਗੀਤਕਾਰ ਵਜੋਂ ਸਥਾਪਿਤ ਕੀਤਾ|

ਫਿਲਮੋਗ੍ਰਾਫੀ[ਸੋਧੋ]

ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਲਈ ਯਾਦਗਾਰੀ ਗੀਤ ਲਿਖੇ ਜਿਨ੍ਹਾਂ ਵਿੱਚ

*ਬੋਬੀ,

*ਅਮਰ ਪ੍ਰੇਮ (1971),

* ਅਰਾਧਨਾ (1970),

*ਜੀਨੇ ਕੀ ਰਾਹ,

*ਮੇਰਾ ਗਾਉਂ ਮੇਰਾ ਦੇਸ਼,

*ਆਏ ਦਿਨ ਬਹਾਰ ਕੇ,

*ਆਇਆ ਸਾਵਨ ਝੂਮ ਕੇ,

*ਸੀਤਾ ਔਰ ਗੀਤਾ,

*ਸ਼ੋਲੇ (1975),

*ਧਰਮ ਵੀਰ,

*ਨਗੀਨਾ,

*ਲਮਹੇ,

* ਹਮ (1991),

*ਮੋਹਰਾ (1994),

*ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ (1995),

*ਪਰਦੇਸ (1997),

*ਹੀਰ ਰਾਂਝਾ,

*ਦੁਸ਼ਮਨ (1998),

*ਤਾਲ (1998),

*ਮੋਹੱਬ

ਤੇਂ (2000),

*ਗਦਰ: ਇੱਕ ਪ੍ਰੇਮ ਕਥਾ (2001),

*ਯਾਦੇਂ (2001)

ਅਕਾਲ ਚਲਾਣਾ[ਸੋਧੋ]

ਲਹਿੰਦੀ ਉਮਰ ਵਿੱਚ ਉਹ ਉਮਰਭਰ ਸਿਗਰਟਨੋਸ਼ੀ ਕਰਨ ਕਾਰਨ ਦਿਲ ਅਤੇ ਫੇਫੜੇਆਂ ਦੇ ਰੋਗਾਂ ਦਾ ਸ਼ਿਕਾਰ ਹੋ ਗਿਆ| ਮਾਰਚ 2002 ਵਿੱਚ ਨਾਨਾਵਤੀ ਹਸਪਤਾਲ ਵਿੱਚ ਦਿਲ ਦੀ ਛੋਟੀ ਸਰਜਰੀ ਦੇ ਦੌਰਾਨ ਉਸਨੂੰ ਸੰਕ੍ਰਮਣ ਫੈਲ ਗਿਆ| ਆਖਿਰ ਵਿੱਚ 30 ਮਾਰਚ 2002 ਨੂੰ ਰਾਤ ਅੱਠ ਵਜੇ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਖੇ 72 ਸਾਲ ਦੀ ਉਮਰ ਵਿੱਚ ਸ਼ਰੀਰ ਦੇ ਕਈ ਅੰਗਾਂ ਦੇ ਫੇਲ ਹੋ ਜਾਣ ਕਾਰਨ ਉਸਦੀ ਮੌਤ ਹੋ ਗਈ|[ਹਵਾਲਾ ਲੋੜੀਂਦਾ] ਮੌਤ ਤੋਂ ਬਾਅਦ ਆਨੰਦ ਦੀ ਗੀਤਕਾਰੀ ਹੇਠ 2008 ਵਿੱਚ ਮਹਿਬੂਬਾ ਫਿਲਮ ਰਿਲੀਜ਼ ਹੋਈ|

2002 ਵਿੱਚ ਆਪਣੀ ਮੌਤ ਸਮੇਂ ਉਸ ਨਾਲ ਉਸਦੀ ਪਤਨੀ ਕਮਲਾ ਮੋਹਨ ਬਖ਼ਸ਼ੀ, ਸਪੁੱਤਰੀ ਸੁਮਤ ਦੱਤ(ਵਿਆਹੁਤਾ), ਸਪੁੱਤਰ ਰਾਜੇਸ਼ ਬਖ਼ਸ਼ੀ, ਰਾਕੇਸ਼ ਬਖ਼ਸ਼ੀ ਅਤੇ ਸਪੁੱਤਰੀ ਕਵੁਤਾ ਬਾਲੀ (ਵਿਆਹੁਤਾ) ਮੌਜੂਦ ਸਨ| ਉਸਦਾ ਪੁਤਰਾ ਆਦਿਤਿਆ ਦੱਤ ਇੱਕ ਫਿਲਮ ਨਿਰਦੇਸ਼ਕ ਹੈ| ਉਸਦਾ ਪੁੱਤਰ ਰਾਕੇਸ਼ ਆਨੰਦ ਬਖ਼ਸ਼ੀ ਡਾਇਰੈਕਟਰ ਡਾਇਰੀ - ਦਾ ਰੋਡ ਟੂ ਦੇਅਰ ਫਸ਼ਟ ਫ਼ਿਲਮ ਦਾ ਲੇਖਕ ਹੈ|[6]

ਫ਼ਿਲਮੋਗ੍ਰਾਫ਼ੀ[ਸੋਧੋ]

ਬਾਹਰੀ ਕੜੀਆਂ[ਸੋਧੋ]

  1. Taran Adarsh (26 May 2005). "Anand Bakshi's grand-son turns director". BH News Network. Bollywood Hungama. Retrieved 8 February 2016.
  2. "Anand Bakshi on TOTAL RECALL Part 1 (@Times Now)". Retrieved 2012-01-29.
  3. 3.0 3.1 3.2 3.3 "Interview with Anand Bakshi – Phool khile hain gulshan gulshan". You Tube. Doordarshan. Retrieved 5 July 2016. {{cite web}}: |first1= missing |last1= (help)
  4. https://www.youtube.com/watch?v=zz0vZndMPvA
  5. https://www.youtube.com/watch?v=IgWXFLorxTw
  6. https://harpercollins.co.in/author-details/rakesh-bakshi/