ਆਬਿਦ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਬਿਦ ਹੁਸੈਨ
ਤਸਵੀਰ:Ambassador Abid Hussain.jpg
ਆਬਿਦ ਹੁਸੈਨ
ਜਨਮਆਬਿਦ ਹੁਸੈਨ
26 ਦਸੰਬਰ 1926
ਹੈਦਰਾਬਾਦ, ਭਾਰਤ
ਮੌਤ21 ਜੂਨ 2012 (ਉਮਰ 85 ਸਾਲ)
ਲੰਡਨ, ਇੰਗਲੈਂਡ
ਪੇਸ਼ਾਭਾਰਤੀ ਅਰਥਸ਼ਾਸਤਰੀ, ਸਿਵਲ ਸੇਵਕ ਅਤੇ ਡਿਪਲੋਮੈਟ
ਸਾਥੀਤ੍ਰਿਲੋਕ ਕਾਰਕੀ ਹੁਸੈਨ

ਡਾ. ਆਬਿਦ ਹੁਸੈਨ (26 ਦਸੰਬਰ 1926 – 21 ਜੂਨ 2012) ਇੱਕ ਭਾਰਤੀ ਅਰਥਸ਼ਾਸਤਰੀ, ਸਿਵਲ ਸੇਵਕ ਅਤੇ ਡਿਪਲੋਮੈਟ ਸੀ। ਉਹ 1992 ਤੋਂ 1990 ਤੱਕ ਯੂਨਾਈਟਡ ਸਟੇਟਸ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਸੀ ਅਤੇ 1985 ਤੋਂ 1990 ਤੱਕ ਯੋਜਨਾ ਕਮਿਸ਼ਨ ਦਾ ਇੱਕ ਮੈਂਬਰ ਸੀ।

ਨਿੱਜੀ ਜ਼ਿੰਦਗੀ[ਸੋਧੋ]

ਉਸ ਨੇ "ਹਿੰਦ-ਚੀਨ ਝਗੜਾ ਅਤੇ ਭਾਰਤੀ ਉਪ ਮਹਾਦੀਪ ਚ ਅੰਤਰ-ਰਾਸ਼ਟਰੀ ਰਾਜਨੀਤੀ', (1977) ਦੀ ਲੇਖਕ ਤ੍ਰਿਲੋਕ ਕਾਰਕੀ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਉਸ ਦਾ ਭਰਾ ਇਰਸ਼ਾਦ ਪੰਜਾਤਨ ਅਭਿਨੇਤਾ ਅਤੇ ਮਾਈਮ ਕਲਾਕਾਰ ਹੈ, ਜਿਸਨੇ ਜਰਮਨ ਫਿਲਮ Der Schuh des Manitu 'ਚ ਅਭਿਨੈ ਕੀਤਾ ਹੈ। ਡਾ. ਹੁਸੈਨ, ਆਪਣੇ ਜੱਦੀ ਸ਼ਹਿਰ ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿੱਚ ਵੱਡਾ ਹੋਇਆ ਅਤੇ 1942 ਵਿੱਚ ਉਥੋਂ ਦੇ ਨਿਜ਼ਾਮ ਕਾਲਜ ਤੋਂ ਉਸਨੇ ਮੁਢਲੀ ਪੜ੍ਹਾਈ ਮੁਕੰਮਲ ਕੀਤੀ।[1]

ਆਬਿਦ ਹੁਸੈਨ ਸਿਵਲ ਸੁਸਾਇਟੀ डा ਇੱਕ ਸਰਗਰਮ ਮੈਂਬਰ ਸੀ ਅਤੇ ਉਸਨੇ ਵਿਸ਼ਵੀਕਰਨ, ਇੰਟਰਨੈੱਟ ਸੈਂਸਰਿਸ਼ਪ, ਲਿੰਗ ਮੁੱਦੇ, ਪ੍ਰਗਟਾਵੇ ਦੀ ਆਜ਼ਾਦੀ, ਅਤੇ ਸਭਿਆਚਾਰਕ ਸਾਪੇਖਵਾਦ ਸਮੇਤ ਅਨੇਕ ਮੁੱਦਿਆਂ ਬਾਰੇ ਚਲੀ ਸਮਕਾਲੀ ਬਹਿਸ ਵਿੱਚ ਤਕੜਾ ਯੋਗਦਾਨ ਪਾਇਆ।[2][3][4][5][6][7]

21 ਜੂਨ 2012 ਨੂੰ, ਆਬਿਦ ਹੁਸੈਨ ਦੀ ਦਿਲ ਦੇ ਵੱਡੇ ਦੌਰੇ ਨਾਲ ਲੰਡਨ ਵਿੱਚ ਮੌਤ ਹੋ ਗਈ।[8]

ਹਵਾਲੇ[ਸੋਧੋ]