ਆਭਾ ਮਹਾਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਭਾ ਮਹਾਤੋ
ਸੰਸਦ ਮੈਂਬਰ
ਸਾਬਕਾਨਿਤੀਸ਼ ਭਾਰਦਵਾਜ
ਉੱਤਰਾਧਿਕਾਰੀਸੁਮਨ ਮਹਾਤੋ
ਹਲਕਾਜਮਸ਼ੇਦਪੁਰ
ਨਿੱਜੀ ਜਾਣਕਾਰੀ
ਜਨਮ (1964-10-27) 27 ਅਕਤੂਬਰ 1964 (ਉਮਰ 55)
ਦਿਓਗੜ੍ਹ, ਝਾਰਖੰਡ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ (26 ਫਰਵਰੀ 2019 ਤੱਕ) ਭਾਰਤੀ ਰਾਸ਼ਟਰੀ ਕਾਂਗਰਸ (27 ਫਰਵਰੀ 2019 ਤੋਂ)
ਪਤੀ/ਪਤਨੀਸ਼ਿਲੇਂਦਰ ਮਹਾਤੋ (1988 'ਚ ਵਿਆਹ)
ਸੰਤਾਨਦੋ
ਰਿਹਾਇਸ਼ਨਵੀਂ ਦਿੱਲੀ

ਆਭਾ ਮਹਾਤੋ (ਜਨਮ 27 ਅਕਤੂਬਰ 1964) ਝਾਰਖੰਡ ਦੇ ਜਮਸ਼ੇਦਪੁਰ ਤੋਂ ਇੱਕ ਭਾਰਤੀ ਸੰਸਦ ਮੈਂਬਰ ਹੈ।[1]

ਨਿੱਜੀ ਜੀਵਨ[ਸੋਧੋ]

ਮਹਾਤੋ ਦਾ ਜਨਮ 1964 ਵਿਚ ਦਿਓਗੜ੍ਹ (ਫਿਰ ਬਿਹਾਰ ਰਾਜ ਵਿਚ) ਵਿਖੇ ਹੋਇਆ ਸੀ। ਉਸ ਨੇ ਦਿਓਘਰ ਕਾਲਜ (ਭਾਗਲਪੁਰ ਯੂਨੀਵਰਸਿਟੀ) ਤੋਂ ਸਿੱਖਿਆ ਪ੍ਰਾਪਤ ਕੀਤੀ ਸੀ, ਜਿਥੇ ਉਸ ਨੇ ਬੀ.ਏ. (ਆਨਰਜ਼) ਵਿੱਚ ਰਾਜਨੀਤਕ ਵਿਗਿਆਨ ਦਾ ਵਿਸ਼ਾ ਲੈ ਕੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।

ਉਸ ਨੇ ਸ਼ਿਲੇਂਦਰ ਮਹਾਤੋ ਨਾਲ ਵਿਆਹ ਕਰਵਾਇਆ, ਜੋ ਇਕ ਝਾਰਖੰਡ ਇਨਕਲਾਬੀ ਲੀਡਰ ਅਤੇ ਕਿਰਤ ਕਿਰਿਆਸ਼ੀਲ ਅਤੇ 27 ਜੂਨ 1989 ਅਤੇ 1991 ਤੱਕ ਜਮਸ਼ੇਦਪੁਰ ਦਾ ਸਾਬਕਾ ਲੋਕ ਸਭਾ ਮੈਂਬਰ ਰਿਹਾ ਹੈ। ਉਨ੍ਹਾਂ ਦੇ ਦੋ ਬੇਟੇ ਹਨ।

ਸਿਆਸੀ ਕੈਰੀਅਰ[ਸੋਧੋ]

ਮਹਾਤੋ ਭਾਰਤੀ ਜਨਤਾ ਪਾਰਟੀ ਮੈਂਬਰ ਦੇ ਤੌਰ 'ਤੇ ਜਮਸ਼ੇਦਪੁਰ ਤੋਂ 12ਵੀਂ ਅਤੇ 13ਵੀਂ ਲੋਕ ਸਭਾ ਲਈ ਚੁਣੀ ਗਈ ਸੀ। ਉਹ ਵਣਜ, ਕੋਲਾ, ਟੈਕਸਟਾਈਲ, ਔਰਤਾਂ ਦੀ ਸ਼ਕਤੀਕਰਨ ਅਤੇ ਔਰਤਾਂ ਨਾਲ ਸੰਬੰਧਿਤ ਕਾਨੂੰਨਾਂ ਬਾਰੇ ਵੱਖੋ-ਵੱਖ ਸੰਸਦੀ ਕਮੇਟੀਆਂ ਦੀ ਮੈਂਬਰ ਰਹੀ ਹੈ। ਉਹ ਭਾਰਤੀ ਜਨਤਾ ਪਾਰਟੀ ਛੱਡ ਕੇ 27 ਫਰਵਰੀ 2019 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋ ਗਈ।[2]

ਹਵਾਲੇ[ਸੋਧੋ]