ਆਰਾਚਾਰ
ਲੇਖਕ | ਕੇ. ਆਰ. ਮੀਰਾ |
---|---|
ਅਨੁਵਾਦਕ | ਜੇ. ਦੇਵਿਕਾ |
ਦੇਸ਼ | ਭਾਰਤ |
ਭਾਸ਼ਾ | ਮਲਿਆਲਮ |
ਵਿਧਾ | ਨਾਵਲ |
ਪ੍ਰਕਾਸ਼ਕ | ਡੀਸੀ ਬੁੱਕਸ (ਮਲਿਆਲਮ), ਹੇਮਿਸ਼ ਹਮਿਲਟਨ (ਅੰਗਰੇਜ਼ੀ) |
ਪ੍ਰਕਾਸ਼ਨ ਦੀ ਮਿਤੀ | ਦਸੰਬਰ 2012 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | |
ਸਫ਼ੇ | 552 |
ਅਵਾਰਡ | ਸਾਹਿਤ ਅਕਾਦਮੀ ਅਵਾਰਡ, ਕੇਰਲ ਸਾਹਿਤ ਅਕਾਦਮੀ ਪੁਰਸਕਾਰ, ਓਡਕੁਝਲ ਅਵਾਰਡ, ਵਯਾਲਰ ਅਵਾਰਡ, |
ਆਈ.ਐਸ.ਬੀ.ਐਨ. | 9788126439362 |
ਆਰਾਚਾਰ ਕੇਆਰ ਮੀਰਾ ਦੁਆਰਾ ਲਿਖਿਆ ਇੱਕ ਮਲਿਆਲਮ ਨਾਵਲ ਹੈ।[1] ਮੂਲ ਰੂਪ ਵਿੱਚ ਇਹ ਮੱਧਯਮ ਵੀਕਲੀ ਵਿੱਚ ਲਗਾਤਾਰ 53 ਜਿਲਦਾਂ ਵਿੱਚ ਛਪਿਆ, ਨਾਵਲ ਨੂੰ 2012 ਵਿੱਚ ਡੀ.ਸੀ. ਬੁਕਸ ਦੁਆਰਾ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦਾ ਅਨੁਵਾਦ ਜੇ. ਦੇਵਿਕਾ ਦੁਆਰਾ ਹੈਂਗਵੂਮਨ: ਏਵਰੀਵਨ ਲਵਜ਼ ਏ ਗੁੱਡ ਹੈਂਗਿੰਗ (ਹੈਮਿਸ਼ ਹੈਮਿਲਟਨ, 2014) ਦੇ ਸਿਰਲੇਖ ਹੇਠ ਅੰਗਰੇਜ਼ੀ ਵਿੱਚ ਕੀਤਾ ਗਿਆ ਸੀ।
ਇਸ ਦੀ ਕਹਾਣੀ ਬੰਗਾਲ ਅਧਾਰਿਤ ਚੌਥੀ ਸਦੀ ਈਸਾ ਪੂਰਵ ਸਮੇਂ ਦੀ ਹੈ ਜਿਸ ਵਿਚ ਖ਼ਾਨਦਾਨੀ ਫਾਂਸੀ ਦੇਣ ਵਾਲਿਆਂ ਦੇ ਇੱਕ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਨਾਵਲ ਦੀ ਪਾਤਰ, ਚੇਤਨਾ, ਇੱਕ ਮਜ਼ਬੂਤ ਅਤੇ ਦ੍ਰਿੜ੍ਹ ਔਰਤ ਹੈ ਜੋ ਇਸ ਪੇਸ਼ੇ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ ਸੰਘਰਸ਼ ਕਰਦੀ ਹੈ।
ਪ੍ਰਸਿੱਧ ਸਾਹਿਤਕ ਆਲੋਚਕ ਐੱਮ. ਲੀਲਾਵਤੀ ਅਨੁਸਾਰ, ਆਰਾਚਾਰ ਮਲਿਆਲਮ ਦੀਆਂ ਸਭ ਤੋਂ ਵਧੀਆ ਸਾਹਿਤਕ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਓ.ਵੀ. ਵਿਜਯਨ ਦੀ ਕਲਾਸਿਕ ਰਚਨਾ ਖਾਸਕਿੰਤੇ ਇਤਿਹਾਸਮ ਦੀ ਵਿਰਾਸਤ ਦਾ ਅਨੁਸਰਣ ਕਰਦੀ ਹੈ।[2] ਇਸ ਨਾਵਲ ਨੂੰ 2013 ਦਾ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[3][4] ਇਸਨੂੰ 2013 ਵਿੱਚ ਓਡਕੁਝਲ ਅਵਾਰਡ,[5] 2014 ਵਿੱਚ ਵਯਾਲਰ ਅਵਾਰਡ,[6][7] 2015 ਵਿੱਚ ਸਾਹਿਤ ਅਕਾਦਮੀ ਅਵਾਰਡ ਅਤੇ 2018 ਵਿੱਚ ਮੁਤਾਥੂ ਵਾਰਕੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸਨੂੰ ਦੱਖਣੀ ਏਸ਼ੀਆਈ ਸਾਹਿਤ ਲਈ 2016 ਦੇ ਡੀ.ਐਸ.ਸੀ. ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।[8]
ਕਥਾਨਕ
[ਸੋਧੋ]ਕਹਾਣੀ ਜਲਾਦ ਫਣੀਭੂਸ਼ਣ ਗਰਧਾ ਮੂਲਿਕ ਦੀ ਧੀ ਚੇਤਨਾ ਗਰਧਾ ਮੂਲਿਕ ਦੇ ਦ੍ਰਿਸ਼ਟੀਕੋਣ ਤੋਂ ਬਿਆਨ ਕੀਤੀ ਗਈ ਹੈ, ਜਿਸਦਾ ਪਰਿਵਾਰ ਕੋਲਕਾਤਾ ਦੇ ਚਿਤਪੁਰ ਵਿੱਚ ਨਿਮਤਲਾ ਘਾਟ ਦੇ ਨੇੜੇ ਰਹਿੰਦਾ ਹੈ। ਚੇਤਨਾ ਆਪਣੇ ਪਿਤਾ, ਮਾਂ, ਭਰਾ (ਰਾਮੂ ਦਾ), ਦਾਦੀ (ਠਾਕੁਮਾ) ਪਿਤਾ ਦੇ ਭਰਾ (ਜਿਸ ਨੂੰ ਉਹ ਕਾਕੂ ਕਹਿੰਦੀ ਹੈ) ਅਤੇ ਉਸਦੀ ਪਤਨੀ (ਕਾਕੀਮਾ) ਨਾਲ ਰਹਿੰਦੀ ਹੈ। ਉਹ 22 ਸਾਲਾਂ ਦੀ ਇੱਕ ਹੁਸ਼ਿਆਰ ਵਿਦਿਆਰਥੀ ਹੈ, ਉਸਨੇ ਆਪਣੇ ਪਲੱਸ ਟੂ ਵਿੱਚ ਚੰਗੇ ਨੰਬਰ ਪ੍ਰਾਪਤ ਕੀਤੇ। ਹਾਲਾਂਕਿ, ਆਰਥਿਕ ਤੰਗੀ ਕਾਰਨ, ਉਸਨੇ ਅੱਗੇ ਦੀ ਪੜ੍ਹਾਈ ਨਹੀਂ ਕੀਤੀ। ਉਸ ਦੀ ਮਾਂ ਅਤੇ ਕਾਕੀਮਾ ਘਰ ਦਾ ਪੇਟ ਭਰਨ ਲਈ ਚਾਹ ਵੇਚਦੇ ਹਨ। ਉਹ ਗਰੀਬੀ ਵਿੱਚ ਰਹਿੰਦੇ ਹਨ ਕਿਉਂਕਿ ਪਿਛਲੇ ਕੁਝ ਦਹਾਕਿਆਂ ਵਿੱਚ ਫਾਂਸੀ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦੌਰਾਨ, ਫਣੀਭੂਸ਼ਣ ਆਪਣੀ ਨੌਕਰੀ ਦੇ ਕਾਰਨ ਮਹੱਤਵਪੂਰਨ ਮੀਡੀਆ ਜਾਂਚ ਵਿੱਚ ਰਹਿੰਦਾ ਹੈ, ਪਰ ਉਹ ਚੇਤਨਾ ਦੀ ਫੋਟੋ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣ ਨਹੀਂ ਦਿੰਦਾ। ਕਹਾਣੀ ਇਸੇ ਤਰ੍ਹਾਂ ਪਾਠਕਾਂ ਦਾ ਧਿਆਨ ਖਿਚਦੀ ਹੋਈ ਤੁਰਦੀ ਹੈ।
ਹਵਾਲੇ
[ਸੋਧੋ]- ↑ Meena T. Pillai (30 August 2013). "Goddess of Death". The Hindu. Retrieved 23 March 2014.
- ↑ "ആരാച്ചാര് മലയാളത്തിലെ ഏറ്റവും നല്ല നോവലുകളിലൊന്ന് : ഡോ. എം ലീലാവതി" Archived 2014-03-23 at the Wayback Machine.. DC Books. 3 February 2014. Retrieved 23 March 2014.
- ↑ "2013-ലെ കേരള സാഹിത്യ അക്കാദമി അവാർഡുകൾ പ്രഖ്യാപിച്ചു" (PDF). Kerala Sahitya Akademi. December 2014. Archived from the original (PDF) on 13 June 2018. Retrieved 28 December 2014.
- ↑ "Sahitya Akademi award for Meera's 'Aarachar'". The Times of India. 20 December 2014. Retrieved 23 December 2014.
- ↑ "കെ ആര് മീരയുടെ ആരാച്ചാറിന് ഓടക്കുഴല് പുരസ്കാരം" Archived 2014-01-14 at the Wayback Machine.. DC books. 12 January 2014. Retrieved 23 March 2014.
- ↑ "Vayalar Award for Meera". The Hindu. 12 October 2014. Retrieved 14 October 2014.
- ↑ "K R Meera gets Vayalar award". Business Standard. 11 October 2014. Retrieved 11 October 2014.
- ↑ "Meera's Hangwoman in DSC prize shortlist". The Hindu. 28 November 2015. Retrieved 5 December 2015.
ਬਾਹਰੀ ਲਿੰਕ
[ਸੋਧੋ]- ਡੀਸੀ ਬੁੱਕਸ ਦੀ ਅਧਿਕਾਰਤ ਵੈੱਬਸਾਈਟ 'ਤੇ ਅਰਾਚਾਰ Archived 2019-03-31 at the Wayback Machine.