ਸਮੱਗਰੀ 'ਤੇ ਜਾਓ

ਆਰ ਕੇ ਲਕਸ਼ਮਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰ ਕੇ ਲਕਸ਼ਮਣ
ਜਨਮ( 1921-10-23)23 ਅਕਤੂਬਰ 1921
ਮੌਤ26 ਜਨਵਰੀ 2015(2015-01-26) (ਉਮਰ 93)
ਰਾਸ਼ਟਰੀਅਤਾਭਾਰਤੀ
ਪੇਸ਼ਾਵਿਅੰਗ-ਚਿੱਤਰਕਾਰ
ਲਈ ਪ੍ਰਸਿੱਧਆਮ ਆਦਮੀ ਕਾਰਟੂਨ
ਜੀਵਨ ਸਾਥੀ
ਰਿਸ਼ਤੇਦਾਰਆਰ ਕੇ ਨਰਾਇਣ (ਭਰਾ)
ਪੁਰਸਕਾਰਪਦਮ ਭੂਸ਼ਣ, ਪਦਮ ਵਿਭੂਸ਼ਣ, ਰਮੋਨ ਮੈਗਸੇਸੇ ਅਵਾਰਡ
ਦਸਤਖ਼ਤ

ਰਾਸੀਪੁਰਮ ਕ੍ਰਿਸ਼ਣਸਵਾਮੀ ਲਕਸ਼ਮਣ (23 ਅਕਤੂਬਰ,1921 – 26 ਜਨਵਰੀ,2015]]), ਸੰਖੇਪ ਵਿੱਚ ਆਰ.ਕੇ. ਲਕਸ਼ਮਣ, ਭਾਰਤ ਦਾ ਇੱਕ ਪ੍ਰਮੁੱਖ ਵਿਅੰਗ-ਚਿੱਤਰਕਾਰ ਸੀ। ਆਪਣੇ ਚਿੱਤਰਾਂ ਨਾਲ ਆਪਣੀ ਕੂਚੀ ਨਾਲ ਆਮ ਆਦਮੀ ਦੀ ਪੀੜ੍ਹ ਨੂੰ ਉਲੀਕ ਕੇ ਤਾਂ ਉਹ ਪਿੱਛਲੀ ਅੱਧੀ ਸਦੀ ਤੋਂ ਲੋਕਾਂ ਨੂੰ ਦੱਸਦਾ ਆ ਰਿਹਾ ਸੀ; ਸਮਾਜ ਦੀਆਂ ਵਿਕ੍ਰਿਤੀਆਂ, ਰਾਜਨੀਤਕ ਵਿਦੂਸ਼ਕਾਂ ਅਤੇ ਉਹਨਾਂ ਦੀ ਵਿਚਾਰਧਾਰਾ ਦੀਆਂ ਵਿਖਮਤਾਵਾਂ ਬਾਰੇ ਵੀ ਉਹ ਤਿੱਖੀਆਂ ਬਰਸ਼ ਛੋਹਾਂ ਲਾਉਂਦਾ ਹੈ। ਲਕਸ਼ਮਣ ਸਭ ਤੋਂ ਜਿਆਦਾ ਆਪਣੇ ਕਾਮਿਕ ਸਟਰਿਪ ਦ ਕਾਮਨ ਮੈਨ ਜੋ ਉਸ ਨੇ ਦ ਟਾਈਮਸ ਆਫ ਇੰਡੀਆ[1] ਵਿੱਚ ਲਿਖਿਆ ਸੀ, ਲਈ ਪ੍ਰਸਿੱਧ ਹੈ।

ਜ਼ਿੰਦਗੀ

[ਸੋਧੋ]
ਕਾਰਟੂਨਿਸਟ ਸ਼ੇਖਰ ਗੁਰੇਰਾ ਦੀ ਆਰ.ਕੇ. ਲਕਸ਼ਮਣ ਨੂੰ ਸ਼ਰਧਾਜਲੀ

ਆਰ.ਕੇ. ਲਕਸ਼ਮਣ ਦਾ ਜਨਮ ਮੈਸੂਰ ਵਿੱਚ ਹੋਇਆ ਸੀ। ਉਸ ਦੇ ਪਿਤਾ ਇੱਕ ਸਕੂਲ ਦੇ ਸੰਚਾਲਕ ਸਨ ਅਤੇ ਲਕਸ਼ਮਣ ਉਸ ਦੇ ਛੇ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦਾ ਵੱਡਾ ਭਰਾ ਆਰ.ਕੇ. ਨਰਾਇਣ[2]' ਇੱਕ ਪ੍ਰਸਿੱਧ ਨਾਵਲਕਾਰ ਹੈ ਅਤੇ ਕੇਰਲ ਦੀ ਐਮ.ਜੇ. ਯੂਨੀਵਰਸਿਟੀ ਦਾ ਵਾਇਸ ਚਾਂਸਲਰ ਹੈ।

ਬਚਪਨ ਤੋਂ ਹੀ ਲਕਸ਼ਮਣ ਨੂੰ ਚਿਤਰਕਲਾ ਵਿੱਚ ਬਹੁਤ ਰੁੱਚੀ ਸੀ। ਉਹ ਫਰਸ਼, ਦਰਵਾਜ਼ਿਆਂ, ਦੀਵਾਰਾਂ ਆਦਿ ਤੇ ਚਿੱਤਰ ਬਣਾਉਂਦਾ ਰਹਿੰਦਾ। ਇੱਕ ਵਾਰ ਉਸਨੂੰ ਉਸਦੇ ਅਧਿਆਪਕ ਵਲੋਂ ਪਿੱਪਲ ਦੇ ਪੱਤੇ ਦੇ ਚਿੱਤਰ ਬਣਾਉਣ ਲਈ ਸ਼ਾਬਾਸ ਵੀ ਮਿਲੀ ਸੀ, ਉਦੋਂ ਤੋਂ ਉਸ ਅੰਦਰ ਇੱਕ ਚਿੱਤਰਕਾਰ ਬਨਣ ਦੀ ਲਗਨ ਲੱਗ ਗਈ। ਉਹ ਬਰਤਾਨੀਆ ਦੇ ਮਸ਼ਹੂਰ ਕਾਰਟੂਨਿਸਟ ਸਰ ਡੇਵਿਡ ਲੌ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।[3]

ਹਵਾਲੇ

[ਸੋਧੋ]