ਆਰ ਬੀ ਮੋਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਮਚੰਦਰ ਬਾਬਾਜੀ ਮੋਰੇ  (1 ਮਾਰਚ 1903 – 11 ਮਈ 1972) ਇਕ ਸਿਆਸੀ ਆਗੂ ਅਤੇ ਮੁਹਿੰਮਕਾਰ ਸੀ, ਜੋ ਭਾਰਤ ਵਿੱਚ ਜਾਤ ਪ੍ਰਣਾਲੀ ਅਤੇ ਭਾਰਤੀ ਉਪ-ਮਹਾਂਦੀਪ ਵਿੱਚ ਵਰਗ ਸ਼ੋਸ਼ਣ ਦੇ ਵਿਰੁੱਧ ਸੰਘਰਸ਼ ਵਿੱਚ ਖ਼ਾਸ ਤੌਰ ਇਕਾਗਰ ਹਿੱਸਾ ਲੈਂਦਾ ਸੀ। 

ਸ਼ੁਰੂ ਦਾ ਜੀਵਨ[ਸੋਧੋ]

ਉਹ 1 ਮਾਰਚ 1903 ਨੂੰ ਮਹਾਰਾਸ਼ਟਰ ਵਿੱਚ ਰਾਏਗੜ੍ਹ ਜ਼ਿਲ੍ਹਾ ਦੀ ਮਹਾੜ ਤਹਿਸੀਲ ਦੇ ਲਾਦਵਲੀ ਪਿੰਡ ਵਿੱਚ ਖੇਤੀਬਾੜੀ ਕਾਮਿਆਂ ਦੇ ਇੱਕ ਦਲਿਤ/ਅਨੁਸੂਚਿਤ ਜਾਤੀ ਪਰਿਵਾਰ ਵਿੱਚ ਪੈਦਾ ਹੋਇਆ ਸੀ।[1][2]

11 ਸਾਲ ਦੀ ਉਮਰ ਵਿੱਚ ਉਸ ਨੇ ਛੂਤਛਾਤ ਵਿਰੁੱਧ ਸੰਘਰਸ਼ ਕਰਨਾ ਸ਼ੁਰੂ ਕੀਤਾ। ਕੁਝ ਸਮਾਜਿਕ ਸੁਧਾਰਕਾਂ ਦੀ ਸਹਾਇਤਾ ਨਾਲ, ਉਸਨੇ ਆਪਣੀ ਪ੍ਰਾਇਮਰੀ ਸਿੱਖਿਆ ਮੁਕੰਮਲ ਕਰਨ ਤੇ ਸਕਾਲਰਸ਼ਿਪ ਹਾਸਲ ਕਰਨ ਦੇ ਬਾਵਜੂਦ ਮਹਾੜ ਹਾਈ ਸਕੂਲ ਵਿੱਚ ਦਾਖਲੇ ਤੋਂ ਇਨਕਾਰ ਕੀਤੇ ਜਾਣ ਕਾਰਨ ਬ੍ਰਿਟਿਸ਼ ਸਰਕਾਰ ਨੂੰ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਸੀ।[3][4]

ਸਿਆਸੀ ਕੈਰੀਅਰ [ਸੋਧੋ]

ਸਿਵਲ ਰਾਈਟਸ ਦੀ ਮੁਹਿੰਮ[ਸੋਧੋ]

ਉਹ 19-20 ਮਾਰਚ 1927 ਦੇ ਮਹਾੜ ਸੱਤਿਆਗ੍ਰਹਿ ਦਾ ਮੁੱਖ ਜਥੇਦਾਰ ਸੀ, ਜਿਸ ਦੀ ਅਗਵਾਈ ਡਾ ਬੀ ਆਰ ਅੰਬੇਦਕਰ ਨੇ ਕੀਤੀ ਸੀ। [5][6][7][8][9][10] ਉਸਨੇ ਮਹਾੜ ਸੱਤਿਆਗ੍ਰਹਿ ਦਾ ਮਰਾਠੀ ਵਿੱਚ ਵਿਸਥਾਰਪੂਰਵਕ ਅਤੇ ਵਧੇਰੇ ਮੌਲਿਕ ਵਰਣਨ ਲਿਖਿਆ। [11] ਮਹਾੜ ਵਿਖੇ ਜਨਤਕ ਤਲਾਬ,ਚਵਦਾਰ ਤਲਾਬ ਨੂੰ ਵਰਤਣ ਦੇ ਆਪਣੇ ਹੱਕਾਂ ਨੂੰ ਜਤਲਾਉਣ ਲਈ ਦਲਿਤਾਂ ਦਾ ਸੰਘਰਸ਼, ਇਤਿਹਾਸ ਵਿੱਚ ਪਹਿਲਾ ਸਿਵਲ ਅਧਿਕਾਰ ਸੰਘਰਸ਼ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਆਰ.ਬੀ. ਮੋਰਾ ਨੇ ਮਹਾੜ, ਮਨੂਸਿਮਰਤੀ ਦਾਹਨ ਦਿਨ (ਮਨੂਸਸਿਮਰਤੀ ਫੂਕੋ ਦਿਵਸ) ਤੇ ਇੱਕ ਹੋਰ ਸੰਮੇਲਨ ਦਾ ਜਥੇਬੰਦਕ ਵੀ ਬਣਾਇਆ ਸੀ, ਇਸ ਦੀ ਵੀ ਬਾਬਾ ਸਾਹਿਬ ਅੰਬੇਦਕਰ ਨੇ ਅਗਵਾਈ ਕੀਤੀ ਸੀ। ਇਹ ਸੰਮੇਲਨ 25-26 ਦਸੰਬਰ 1927 ਨੂੰ ਹੋਇਆ, ਜਿਸ ਵਿੱਚ ਹਜ਼ਾਰਾਂ ਦਲਿਤ ਇਕੱਠੇ ਕੀਤੇ ਗਏ ਸਨ ਤਾਂ ਕਿ ਜਨਤਕ ਤੌਰ 'ਤੇ ਮਨੂਸਿਮਰਤੀ ਦੀ ਇੱਕ ਕਾਪੀ ਜਲਾਈ ਜਾ ਸਕੇ। ਅੰਬੇਦਕਰ ਨੇ ਮਹਾੜ ਵਿਖੇ ਇੱਕ ਸੰਮੇਲਨ ਦੇ ਹਿਸੇ ਦੇ ਤੌਰ 'ਤੇ ਦਲਿਤ ਔਰਤਾਂ ਦੀ ਇੱਕ ਵੱਖਰੀ ਮੀਟਿੰਗ ਨੂੰ ਸੰਬੋਧਿਤ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਸਮਾਜਿਕ ਪ੍ਰਥਾਵਾਂ ਨੂੰ ਤਿਆਗ ਦੇਣ ਜੋ ਨਾ-ਬਰਾਬਰੀ ਨੂੰ ਕਾਇਮ ਰੱਖਦੀਆਂ ਹਨ। [12]

ਕਮਿਊਨਿਸਟ ਪਾਰਟੀ[ਸੋਧੋ]

ਇਸ ਤੱਥ ਦੇ ਬਾਵਜੂਦ ਕਿ 1930 ਵਿੱਚ ਮਾਰਕਸਵਾਦ-ਲੈਨਿਨਵਾਦ ਦੇ ਪ੍ਰਭਾਵ ਅਧੀਨ ਹੋਰੇ ਉਦੋਂ ਅਣਵੰਡੀ ਕਮਿਊਨਿਸਟ ਪਾਰਟੀ ਆਫ ਇੰਡੀਆ ਵਿੱਚ ਸ਼ਾਮਲ ਹੋ ਗਿਆ ਸੀ  ਉਸ ਨੇ ਅਤੇ ਡਾ ਅੰਬੇਦਕਰ ਨੇ ਇਕ-ਦੂਜੇ ਦੇ ਕੰਮ ਲਈ ਪਰਸਪਰ ਸਤਿਕਾਰ ਬਣਾਈ ਰੱਖਿਆ। ਕਮਿਊਨਿਸਟ ਪਾਰਟੀ ਦੇ ਵੱਖ ਵੱਖ ਫੋਰਮਾਂ ਤੇ ਭਾਰਤੀ ਸਮਾਜ ਵਿੱਚ ਪ੍ਰਚਲਿਤ ਜਾਤ-ਪਾਤ ਦੇ ਭੇਦਭਾਵ ਦਾ ਮੁੱਦਾ ਹੋਰੇ ਨੇ ਨਿਰੰਤਰ ਉਠਾਇਆ। ਉਸ ਨੇ 1953 ਵਿੱਚ ਤੀਜੀ ਪਾਰਟੀ ਕਾਂਗਰਸ ਤੋਂ ਪਹਿਲਾਂ ਪਾਰਟੀ ਦੀ ਲੀਡਰਸ਼ਿਪ ਦੇ ਵਿਚਾਰਨ ਲਈ "ਅਛੂਤ ਦੀ ਸਮਸਿਆ ਅਤੇ ਜਾਤ ਪ੍ਰਣਾਲੀ ਬਾਰੇ" ਇੱਕ ਖਾਸ ਨੋਟ ਭੇਜਿਆ ਸੀ।[13] [14] ਕਾਮਰੇਡ ਮੋਰੇ ਨੇ 23 ਦਸੰਬਰ 1953 ਨੂੰ ਪੋਲਿਟਬਿਉਰੋ ਨੂੰ ਇਹ ਨੋਟ ਇਸ ਬੇਨਤੀ ਨਾਲ ਸੌਂਪਿਆ ਕਿ ਉਹ ਇਸ ਨੂੰ ਪਾਰਟੀ ਕਾਂਗਰਸ ਦੇ ਸਾਹਮਣੇ ਰੱਖੇਗੀ। ਇਸ ਨੋਟ ਨੂੰ ਬਾਅਦ ਵਿੱਚ ਸੋਧਿਆ ਗਿਆ ਅਤੇ ਫਿਰ 1957 ਅਤੇ 1964 ਵਿੱਚ ਦੁਬਾਰਾ ਭੇਜਿਆ ਗਿਆ, ਜਿਸ ਵਿੱਚ ਜਾਤੀ ਅਤੇ ਸਮਾਜਿਕ ਵਿਤਕਰੇ ਦੇ ਮੁੱਦਿਆਂ ਨੂੰ ਸਮਾਜਕ ਨਿਆਂ ਦੇ ਸੰਘਰਸ਼ ਵਿੱਚ ਡਾ. ਬਾਬਾ ਸਾਹਿਬ ਅੰਬੇਡਕਰ ਦੇ ਯੋਗਦਾਨ ਦੀ ਸਹੀ ਮੁਲਾਂਕਣ ਨਾਲ ਕਲਾਸ ਦੇ ਸੰਘਰਸ਼ ਦੇ ਇੱਕ ਜ਼ਰੂਰੀ ਅੰਗ ਵਜੋਂ ਚੁੱਕਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ।   ਉਸਨੇ ਬ੍ਰਿਟਿਸ਼ ਵਿਰੁੱਧ ਆਜ਼ਾਦੀ ਸੰਗਰਾਮ ਅਤੇ ਮਜ਼ਦੂਰ ਜਮਾਤ ਦੇ ਅੰਦੋਲਨ ਵਿੱਚ ਬਹੁਤ ਜੋਸ਼ ਨਾਲ ਹਿੱਸਾ ਲਿਆ ਅਤੇ 11 ਮਈ 1972 ਨੂੰ ਆਪਣੀ ਮੌਤ ਤੱਕ ਸੀ.ਪੀ.ਆਈ. (ਐਮ) ਦੇ ਸਭ ਤੋਂ ਸਤਿਕਾਰਤ ਨੇਤਾਵਾਂ ਵਿੱਚੋਂ ਇੱਕ ਰਿਹਾ। ਉਹ 1964 ਵਿੱਚ ਸੀ.ਪੀ.ਆਈ. (ਐੱਮ) ਦੀ ਸਟੇਟ ਕਮੇਟੀ ਲਈ ਚੁਣਿਆ ਗਿਆ ਸੀ। 14 ਅਪ੍ਰੈਲ 1965 ਨੂੰ ਅੰਬੇਡਕਰ ਦੇ ਜਨਮ ਦੀ ਵਰ੍ਹੇਗੰਢ ਮੌਕੇ ਸੀ.ਪੀ.ਆਈ. (ਐਮ.) ਮਹਾਰਾਸ਼ਟਰ ਰਾਜ ਕਮੇਟੀ ਦੇ ਦਾ ਤਰਜਮਾਨ ਹਫਤਾਵਾਰ ਜੀਵਨਮਾਰਗ ਉਸਨੇ ਸ਼ੁਰੂ ਕੀਤਾ ਸੀ। 

ਹਵਾਲੇ[ਸੋਧੋ]

 1. "RB More- Intro (Eng) - Dalit - Politics". Scribd. [ਮੁਰਦਾ ਕੜੀ]
 2. "Comrade R B More: A Red Star In Blue Sky - The Social Science Collective". Socialsciencecollective.org. 30 November 2013. Retrieved 2017-05-23. 
 3. "The story of India's caste blues – Hamara Bharat". jaibhimji.in. Archived from the original on 2017-12-05. Retrieved 2018-05-29. 
 4. "From Mahad to Mumbai to Hyderabad, the story of India's caste blues". Hindustantimes.com. 26 March 2016. 
 5. "From Mahad to 5 Kalidas Marg – 90 Years Apart, Tales of 2 Purification". Velivada.com. Retrieved 2017-05-23. 
 6. Siddhartha Chabukswar (28 March 2013). "17 Dr. Ambedkar launches Mahad Satyagraha in 1927". YouTube. 
 7. "About - Samata Sainik Dal". Ssdindia.org. 
 8. Dipak (20 March 2016). "Mahad Satyagraha – A clip from Dr Babasaheb Ambedkar Movie". Drambedkarbooks.com. 
 9. "MAHAD: The Making of the First Dalit Revolt - Aakar Books". aakarbooks.com. Archived from the original on 2017-03-14. Retrieved 2018-05-29. 
 10. "Mahad relives BR Ambedkar's water satyagraha for Dalits". Hindustantimes.com. 20 March 2016. 
 11. "The Other Satyagraha". Indianexpress.com. 14 May 2016. 
 12. "WOMEN LIBERATION IN THE VISION OF DR. B.R. AMBEDKAR in Proceedings of the One-Day Faculty Development Programme on "Dr. B.R. Ambedkar, Indian Constitution and Indian Society"; Compiler: Dr. Desh Raj Sirswal". philarchive.org. 20 January 2016. 
 13. "print : Cast Away Caste: Breaking New Grounds …". Sacw.net. 
 14. "a red star in the sky-More". Archives.peoplesdemocracy.in. Archived from the original on 2017-08-07. Retrieved 2017-05-23.