ਆਸਟਰੋਨੇਸ਼ੀਆਈ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਟਰੋਨੇਸ਼ੀਆਈ
ਭੂਗੋਲਿਕ
ਵੰਡ:
ਸਮੁੰਦਰੀ ਦੱਖਣੀਪੂਰਬੀ ਏਸ਼ੀਆ, ਓਸ਼ੇਆਨੀਆ, ਮਾਦਾਗਾਸਕਰ, ਤਾਈਵਾਨ, ਸ੍ਰੀ ਲੰਕਾ, ਅੰਡੇਮਾਨ ਟਾਪੂ
ਭਾਸ਼ਾਈ ਵਰਗੀਕਰਨ:ਦੁਨੀਆ ਦੇ ਪ੍ਰਮੁੱਖ ਭਾਸ਼ਾ ਪਰਿਵਾਰਾਂ ਵਿੱਚੋਂ ਇੱਕ
ਪਰੋਟੋ-ਭਾਸ਼ਾ :ਪਰੋਟੋ-ਆਸਟਰੋਨੇਸ਼ੀਆਈ
ਉਪਭਾਗ: •
ਆਈ.ਐਸ.ਓ 639-2 / 5:map
Glottolog:aust1307[1]
{{{mapalt}}}
Distribution of Austronesian languages

ਆਸਟਰੋਨੇਸ਼ੀਆਈ ਭਾਸ਼ਾਵਾਂ (ਅੰਗਰੇਜ਼ੀ: Austronesian languages) ਇੱਕ ਭਾਸ਼ਾ ਪਰਿਵਾਰ ਜੋ ਸਮੁੰਦਰੀ ਦੱਖਣੀਪੂਰਬੀ ਏਸ਼ੀਆ, ਮਾਦਾਗਾਸਕਰ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਉੱਤੇ ਵੱਡੇ ਪੱਧਰ ਉੱਤੇ ਬੋਲੀਆਂ ਜਾਂਦੀ ਹੈ। ਮਹਾਂਦੀਪੀ ਏਸ਼ੀਆ ਉੱਤੇ ਵੀ ਇਹਨਾਂ ਦੇ ਕੁਝ ਬੁਲਾਰੇ ਮੌਜੂਦ ਹਨ। ਇਸ ਭਾਸ਼ਾ ਪਰਿਵਾਰ ਦੇ ਦੁਨੀਆਂਭਰ ਵਿੱਚ ਕਰੀਬ 38.6 ਕਰੋੜ ਬੁਲਾਰੇ ਹਨ ਜਿਸਦੇ ਨਾਲ ਇਹ ਹਿੰਦ-ਯੂਰਪੀ ਭਾਸ਼ਾਵਾਂ, ਸੀਨੋ-ਤਿੱਬਤੀ ਭਾਸ਼ਾਵਾਂ, ਨਾਈਗਰ-ਕਾਂਗੋ ਭਾਸ਼ਾਵਾਂ, ਅਤੇ ਐਫ਼ਰੋਏਸ਼ੀਆਈ ਭਾਸ਼ਾਵਾਂ ਤੋਂ ਬਾਅਦ ਦੁਨੀਆ ਦਾ 5ਵਾਂ ਭਾਸ਼ਾ ਪਰਿਵਾਰ ਹੈ। ਮਲਾਏ (ਇੰਡੋਨੇਸ਼ੀਆਈ ਅਤੇ ਮਲੇਸ਼ੀਆਈ), ਜਾਵਾਨੀ, ਅਤੇ ਫਿਲੀਪੀਨੋ (ਤਗਾਲੋਗ) ਪ੍ਰਮੁੱਖ ਆਸਟਰੋਏਸ਼ੀਆਈ ਭਾਸ਼ਾਵਾਂ ਹਨ।

ਜਰਮਨ ਭਾਸ਼ਾ ਵਿਗਿਆਨੀ ਓਟੋ ਡੈਂਪਵੋਲਫ਼ ਪਹਿਲਾ ਖੋਜੀ ਸੀ ਜਿਸਨੇ ਤੁਲਨਾਤਮਕ ਤਰੀਕੇ ਦੀ ਵਰਤੋਂ ਨਾਲ ਆਸਟਰੋਨੇਸ਼ੀਆਈ ਭਾਸ਼ਾਵਾਂ ਦਾ ਅਧਿਐਨ ਕੀਤਾ। ਇੱਕ ਹੋਰ ਜਰਮਨ ਭਾਸ਼ਾ ਵਿਗਿਆਨੀ ਵਿਲਹੇਲਮ ਸ਼ਮਿਡਟ ਨੇ ਲਾਤੀਨੀ ਸ਼ਬਦ "auster" (ਦੱਖਣੀ ਹਵਾ) ਅਤੇ ਯੂਨਾਨੀ ਸ਼ਬਦ "nêsos" (ਟਾਪੂ) ਤੋਂ ਜਰਮਨ ਸ਼ਬਦ "austronesisch"[2] (ਆਸਟਰੋਨੇਸੀਸ਼) ਬਣਾਇਆ। ਇਹ ਨਾਂ ਉਚਿਤ ਵੀ ਹੈ ਕਿਉਂਕਿ ਜ਼ਿਆਦਾਤਰ ਆਸਟਰੋਨੇਸ਼ੀਆਈ ਭਾਸ਼ਾਵਾਂ ਟਾਪੂਆਂ ਉੱਤੇ ਹੀ ਬੋਲੀਆਂ ਜਾਂਦੀਆਂ ਹਨ।

ਜ਼ਿਆਦਾਤਰ ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚ ਲਿਖਤਾਂ ਦੀ ਬਹੁਤ ਪੁਰਾਣੀ ਇਤਿਹਾਸਕ ਪਰੰਪਰਾ ਪ੍ਰਾਪਤ ਨਹੀਂ ਹੁੰਦੀ ਅਤੇ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਵਿਗਿਆਨਕ ਪੁਨਰਸਿਰਜਣਾ ਦੀ ਤਕਨੀਕ ਦੇ ਨਾਲ ਹੀ ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ ਬਾਰੇ ਅਨੁਮਾਨ ਲਗਾਇਆ ਹੈ।

ਇਤਿਹਾਸ[ਸੋਧੋ]

ਆਸਟਰੋਨੇਸ਼ੀਆਈ ਭਾਸ਼ਾਵਾਂ ਦਾ ਇਤਿਹਾਸ ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ ਤੱਕ ਦੇਖਿਆ ਜਾਂਦਾ ਹੈ। ਇਤਿਹਾਸਕ ਭਾਸ਼ਾ ਵਿਗਿਆਨ ਦੀ ਵਰਤੋਂ ਨਾਲ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹਨਾਂ ਭਾਸ਼ਾਵਾਂ ਦੀ ਸ਼ੁਰੂਆਤ ਤਾਈਵਾਨ ਵਿੱਚ ਹੋਈ।

ਲਿਪੀਆਂ[ਸੋਧੋ]

ਬਹੁਤੀਆਂ ਆਸਟਰੋਨੇਸ਼ੀਆਈ ਭਾਸ਼ਾਵਾਂ ਲਾਤੀਨੀ ਲਿਪੀ ਉੱਤੇ ਆਧਾਰਿਤ ਲਿਪੀਆਂ ਵਿੱਚ ਲਿਖੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

  1. Nordhoff, Sebastian; Hammarström, Harald; Forkel, Robert; Haspelmath, Martin, eds. (2013). "Austronesian". Glottolog 2.2. Leipzig: Max Planck Institute for Evolutionary Anthropology. 
  2. John Simpson; Edmund Weiner, eds. (1989). Official Oxford English Dictionary (OED2) (Dictionary). Oxford University Press. p. 22000.