ਇਆਨ ਸਮਰਹਾਲਡਰ
ਇਆਨ ਸਮਰਹਾਲਡਰ | |
---|---|
![]() 2013 ਵਿੱਚ ਸਮਰਹਾਲਡਰ | |
ਜਨਮ | ਇਆਨ ਜੋਸਫ਼ ਸਮਰਹਾਲਡਰ ਦਸੰਬਰ 8, 1978 ਕੋਵਿੰਗਟਨ, ਲੂਸੀਆਨਾ, ਯੂ.ਐੱਸ. |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 1997–ਹੁਣ |
ਜੀਵਨ ਸਾਥੀ | |
ਬੱਚੇ | 1 |
ਇਆਨ ਜੋਸਫ਼ ਸਮਰਹਾਲਡਰ [1] (ਜਨਮ 8 ਦਸੰਬਰ, 1978)[2] ਇੱਕ ਅਮਰੀਕੀ ਅਭਿਨੇਤਾ, ਮਾਡਲ ਅਤੇ ਨਿਰਦੇਸ਼ਕ ਹੈ।[3] ਉਸਨੂੰ ਟੀ.ਵੀ ਡਰਾਮਾ ਲੋਸਟ ਵਿੱਚ ਬੂਨ ਕਾਰਲਾਇਲ ਅਤੇ ਦ ਵੈਮਪਾਇਰ ਡਾਇਰੀਜ ਵਿੱਚ ਡੈਮਨ ਸੇਲਵਾਟੋਰ ਵਜੋਂ ਜਾਣਿਆ ਜਾਂਦਾ ਹੈ।
ਮੁੱਢਲਾ ਜੀਵਨ
[ਸੋਧੋ]
ਸਮਰਹਾਲਡਰ ਦਾ ਜਨਮ ਕੋਵਿੰਗਟਨ, ਲੂਸੀਆਨਾ ਵਿੱਚ ਹੋਇਆ ਅਤੇ ਉਥੇ ਹੀ ਉਹ ਵੱਡਾ ਹੋਇਆ ਹੈ। ਉਸਦੀ ਮਾਂ ਏਡਨਾ ਇੱਕ ਮਸਾਜ ਥਿਰੈਪਿਸਟ ਹੈ ਤੇ ਪਿਤਾ ਰੋਬਰਟ ਸਮਰਹਾਲਡਰ ਇੱਕ ਬਿਲਡਿੰਗ ਠੇਕੇਦਾਰ ਹੈ।[4] ਉਹ ਆਪਣੇ ਦੋ ਭੈਣ ਭਰਾ ਵਿਚੋਂ ਵਿਚਕਾਰਲਾ ਹੈ, ਉਸਦਾ ਵੱਡਾ ਭਰਾ ਰੋਬਰਟ ਅਤੇ ਛੋਟੀ ਭੈਣ ਰੋਬਨ ਹੈ।[5] ਉਸ ਨੇ ਆਪਣੀ ਸਕੂਲੀ ਪੜ੍ਹਾਈ ਮੈਂਡਵਿਲੇ ਹਾਈ ਸਕੂਲ , ਲੂਸੀਆਨਾ ਵਿਚੋਂ ਕੀਤੀ।[6] ਉਸ ਨੇ ਆਪਣਾ ਮਾਡਲਿੰਗ ਕੈਰੀਅਰ 10-13 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ[7] ਅਤੇ 17 ਸਾਲ ਦੀ ਉਮਰ ਵਿੱਚ ਉਸਨੇ ਐਕਟਿੰਗ ਲਾਇਨ 'ਚ ਜਾਣ ਦਾ ਫੈਸਲਾ ਕੀਤਾ।
ਕੈਰੀਅਰ
[ਸੋਧੋ]2000 ਦੀਆਂ ਗਰਮੀਆਂ ਵਿਚ, ਸੋਮਰਹਲਡਰ ਨੇ ਥੋੜ੍ਹੇ ਸਮੇਂ ਦੀ ਡਬਲਯੂ.ਬੀ. ਸੀਰੀਜ਼ ਯੰਗ ਅਮਰੀਕਨਜ਼ ਵਿੱਚ ਕੰਮ ਕੀਤਾ, ਜੋ ਡਾਅਸਨਜ਼ ਕਰੀਕ ਨੇ ਬਣਾਈ ਸੀ। ਇਸ ਵਿੱਚ ਉਸਨੇ ਇੱਕ ਸ਼ਾਨਦਾਰ ਬੋਰਡਿੰਗ ਸਕੂਲ ਦੇ ਡੀਨ ਦੇ ਪੁੱਤਰ ਹੈਮਿਲਟਨ ਫਲੇਮਿੰਗ ਦੀ ਭੂਮਿਕਾ ਨਿਭਾਈ। 2002 ਵਿਚ, ਸੋਮਰਹਲਡਰ ਨੇ ਰੈਗਰ ਏਵਰੀ ਦੇ ਬ੍ਰੇਟ ਈਸਟਨ ਐਲਿਸ ਦੇ ਨਾਵਲ, ਦ ਰੁਲਜ਼ ਆਫ਼ ਐਟਰੇਕਸ਼ਨ, ਜੇਮਜ਼ ਵੈਨ ਡੇਰ ਬੀਕ, ਸ਼ੈਨਿਨ ਸੋਸਾਮੋਨ ਅਤੇ ਜੈਸਿਕਾ ਬੀਏਲ ਵਿੱਚ ਦੁਲਿੰਗੀ ਪਾਲ ਡੈਨਟਨ ਦੀ ਭੂਮਿਕਾ ਨਿਭਾਈ ਸੀ।[8]
ਨਿੱਜੀ ਜ਼ਿੰਦਗੀ
[ਸੋਧੋ]ਸਮਰਹਾਲਡਰ ਨੇ ਦ ਵੈਮਪਾਇਰ ਡਾਇਰੀਜ਼ ਦੀ ਸਹਿ-ਅਦਾਕਾਰਾ ਨੀਨਾ ਦੋਬਰੋਵ ਨੂੰ 2010 ਤੋਂ 2013 ਤੱਕ ਡੇਟ ਕੀਤਾ।[9] ਅੱਧ-2014 ਵਿੱਚ ਜਾ ਕੇ ਉਸਨੇ ਅਦਾਕਾਰਾ ਨਿੱਕੀ ਰੀਡ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।[10] ਫਿਰ ਉਹਨਾਂ ਨੇ ਫਰਵਰੀ 2015 ਵਿਚ ਕੁੜਮਾਈ[11] ਅਤੇ 26 ਅਪ੍ਰੈਲ, 2015 ਵਿੱਚ ਮੈਲਬੂ, ਕੈਲੀਫੋਰਨੀਆ ਵਿਆਹ ਹੋਣ ਬਾਰੇ ਸੱਪਸ਼ਟ ਕਰ ਦਿੱਤਾ।[12] 2 ਮਈ, 2017 ਨੂੰ ਜੋੜੇ ਨੇ ਇੱਕ ਬੱਚੇ ਲਈ ਉਡੀਕ ਦਾ ਐਲਾਨ ਕਰ ਦਿੱਤਾ ਸੀ।[13] 25 ਜੁਲਾਈ, 2017ਨੂੰ ਉਹਨਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ।[14]
ਫ਼ਿਲਮੋਗ੍ਰਾਫੀ
[ਸੋਧੋ]ਫ਼ਿਲਮ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਸੂਚਨਾ |
---|---|---|---|
1998 | ਸੇਲਿਬ੍ਰਿਟੀ | ਅਸਪਸ਼ਟ | |
2001 | ਲਾਇਫ਼ ਐਜ ਏ ਹਾਊਸ | ਜੋਸ਼ | |
2002 | ਚੇਂਜਿੰਗ ਹਰਟਸ | ਜੇਸਨ ਕੇਲੀ | |
2002 | ਦ ਰੂਲਜ ਆਫ਼ ਏਟਰੇਕਸ਼ਨ | ਪੌਲੁਸ ਡੈਨਟਨ | |
2004 | ਇਨ ਏਨੀਮੀ ਹੈਂਡਸ | ਯੂ. ਐਸ. ਐਸ. ਸਵੋਰਡਫਿਸ਼ ਡੈਨੀ ਮਿੱਲਰ | |
2004 | ਦ ਓਲਡ ਮੈਂਨ ਐਂਡ ਸਟੂਡੀਓ | ਮੈਟ | ਲਘੂ ਫ਼ਿਲਮ |
2006 | ਨੈਸ਼ਨਲ ਲੈਮਪੂਜ ਟੀ. ਵੀ.: ਮੂਵੀ | ਅਸਪਸ਼ਟ | |
2006 | ਪਲਸ | ਡੇਕਸਟਰ ਮੈਕਰਥੀ | |
2006 | ਦ ਸੈਨਸੇਸ਼ਨ ਆਫ਼ ਸਾਇਟ | ਡ੍ਰਿਫਟਰ | |
2008 | ਦ ਲੋਸਟ ਸਮਾਰੀਟਨ | ਵਿਲੀਅਮ ਆਰਕਰ | |
2009 | ਵੇਕ | ਟਾਇਲਰ | |
2009 | ਦ ਟੂਰਨਾਮੈਂਟ | ਮੀਲ ਸਲੇਡ | |
2010 | ਹਾਓ ਟੂ ਮੇਕ ਲਵ ਟੂ ਏ ਵੀਮਨ | ਡੇਨੀਅਲ ਮੇਲਟਜਰ | |
2013 | ਕੱਟ ਓਨ ਟੇਪ | ਅਧਿਕਾਰੀ ਲੇਵਿਸ | |
2013 | ਟਾਈਮ ਫਰੇਮਡ | ਏਜੰਟ ਬਲੇਕ | ਲਘੂ ਫ਼ਿਲਮ |
2014 | ਦ ਅਨੋਮਲੇ | ਹਰਕਿਨ ਲਘਮ |
ਹਵਾਲੇ
[ਸੋਧੋ]- ↑
- ↑ "Ian Somerhalder Biography". TVGuide.com. Retrieved May 9, 2013.
- ↑ "'The Vampire Diaries': Ian Somerhalder to Direct Season 6 Episode - TVLine". TVLine. Archived from the original on 14 ਫ਼ਰਵਰੀ 2015. Retrieved 6 February 2015.
- ↑
- ↑ "Ten Things About... Ian Somerhalder". Digital Spy. Retrieved 6 February 2015.
- ↑ "'Vampire Diaries' actor Ian Somerhalder hopes to buy Lacombe tract now slated for industrial park". Nola.com. Retrieved 9 September 2016.
- ↑ Interview with Jay Leno, The Tonight Show, 2010-12-02.
- ↑ Maggie Pehanick. "Ian Somerhalder in The Rules of Attraction". POPSUGAR Entertainment.
- ↑
- ↑
- ↑
- ↑
- ↑
- ↑ Fisher, Kendall (August 10, 2017). "Nikki Reed Gives Birth To Baby Girl With Ian Somerhalder". Eonline.com. Retrieved August 25, 2017.
{{cite web}}
: Italic or bold markup not allowed in:|publisher=
(help)