ਸਮੱਗਰੀ 'ਤੇ ਜਾਓ

ਇਕਰਾ ਰਸੂਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਕਰਾ ਰਸੂਲ
ਨਿੱਜੀ ਜਾਣਕਾਰੀ
ਪੂਰਾ ਨਾਮ
ਇਕਰਾ ਰਸੂਲ
ਜਨਮ (2000-08-15) 15 ਅਗਸਤ 2000 (ਉਮਰ 24)
ਜੰਮੂ ਅਤੇ ਕਸ਼ਮੀਰ, ਭਾਰਤ
ਕੱਦ5 ft 8 in (1.73 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਤੇਜ਼ ਗੇਂਦਬਾਜ਼
ਭੂਮਿਕਾਤੇਜ਼ ਗੇਂਦਬਾਜ਼
ਨਵੀਂ ਦਿੱਲੀ ਵਿੱਚ ਯੂਥ ਸੰਮੇਲਨ ਵਿੱਚ ਬੋਲਦਿਆ ਇਕਰਾ ਰਸੂਲ।

ਇਕਰਾ ਰਸੂਲ (ਜਨਮ 15 ਅਗਸਤ 2000) ਇੱਕ ਭਾਰਤੀ ਕ੍ਰਿਕਟਰ ਹੈ ਅਤੇ ਇਸਨੂੰ 'ਬਾਰਾਮੂਲਾ ਦੀ ਸੁਪਰਗਰਲ' ਵਜੋਂ ਵੀ ਜਾਣਿਆ ਜਾਂਦਾ ਹੈ।[1] ਉਹ ਉੱਤਰੀ ਕਸ਼ਮੀਰ ਵਿਚ ਸਥਿਤ ਡਾਂਗੀਵਾਚਾ, ਰਫੀਆਬਾਦ ਦੀ ਰਹਿਣ ਵਾਲੀ ਹੈ ਅਤੇ ਅੰਡਰ -19 ਅਤੇ ਅੰਡਰ -23 ਪੱਧਰ 'ਤੇ ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ ਦੀ ਨੁਮਾਇੰਦਗੀ ਕਰਦੀ ਹੈ।[2]

2017 ਵਿੱਚ ਮੁੰਬਈ ਵਿੱਚ ‘ਵੀ ਦ ਵੂਮਨ’ [3] ਦੇ ਇੱਕ ਸੈਸ਼ਨ ਵਿੱਚ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇੱਕ ‘ਐਚ.ਈ.ਆਰ.’ (ਹੋਪ.ਇਮਪਾਵਰ.ਰਾਇਜ਼) ਪੇਸ਼ ਕੀਤਾ ਅਤੇ ਇਕਰਾ ਰਸੂਲ ਨੂੰ ਸਨਮਾਨਿਤ ਕੀਤਾ। ਇਹ ਪੁਰਸਕਾਰ ਉਨ੍ਹਾਂ ਦੇ ਸਨਮਾਨ ਲਈ ਸੀ, ਜਿਨ੍ਹਾਂ ਨੇ "ਆਪਣੇ ਖੇਤਰਾਂ ਵਿਚ ਕਮਾਲ ਦੀ ਉੱਤਮਤਾ ਦਿਖਾਈ ਹੈ ਅਤੇ ਅਕਸਰ ਜੋਖਮ ਲਏ ਹਨ, ਔਕੜਾਂ ਦਾ ਸਾਹਮਣਾ ਕੀਤਾ ਹੈ ਜਾਂ ਸਫ਼ਲਤਾ ਦੀ ਮੰਗ ਵਿਚ ਨਿਯਮਾਂ ਨੂੰ ਮੁੜ ਲਿਖਿਆ ਹੈ।"[4][5]

ਮੁੱਢਲਾ ਜੀਵਨ

[ਸੋਧੋ]

ਉਸ ਦਾ ਪਿਤਾ, ਗੁਲਾਮ ਰਸੂਲ ਲੋਨ, ਬੇਕਰੀ ਦਾ ਮਾਲਕ ਹੈ ਅਤੇ ਉਹ ਛੇ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ।[6][7]

ਉਹ ਅੰਮ੍ਰਿਤਸਰ, ਹਰਿਆਣਾ, ਗੋਆ, ਹਿਮਾਚਲ ਅਤੇ ਜੰਮੂ ਵਿਖੇ ਕੌਮੀ ਪੱਧਰ 'ਤੇ ਆਪਣੇ ਰਾਜ ਲਈ ਚਾਰ ਵਾਰ ਖੇਡ ਚੁੱਕੀ ਹੈ, ਇਸ ਤੋਂ ਪਹਿਲਾਂ ਉਹ ਸਕੂਲ ਵਿਚ ਆਪਣੀਆਂ ਕੁੜੀਆਂ ਦੀ ਟੀਮ ਵਿਚ ਸ਼ਾਮਿਲ ਸੀ। 2013 ਵਿੱਚ ਉਸਨੂੰ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇ.ਕੇ.ਸੀ.ਏ) ਨੇ ਅੰਤਰ-ਜ਼ਿਲ੍ਹਾ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਚੁਣਿਆ ਸੀ।[8] ਉਸਨੇ ਅੰਡਰ -19 ਅਤੇ ਅੰਡਰ -23 ਪੱਧਰ 'ਤੇ ਜੰਮੂ-ਕਸ਼ਮੀਰ ਦੀ ਪ੍ਰਤੀਨਿਧਤਾ ਕੀਤੀ ਹੈ। ਰਸੂਲ ਦਾ ਕਹਿਣਾ ਹੈ ਕਿ ਉਹ ਵਿਰਾਟ ਕੋਹਲੀ ਅਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਪ੍ਰਸ਼ੰਸਕ ਹੈ।[2][9]

ਕ੍ਰਿਕਟ ਕਰੀਅਰ

[ਸੋਧੋ]

ਰਸੂਲ ਕੌਮੀ ਪੱਧਰ 'ਤੇ ਅੰਮ੍ਰਿਤਸਰ, ਹਰਿਆਣਾ, ਗੋਆ, ਹਿਮਾਚਲ ਅਤੇ ਜੰਮੂ ਵਿਖੇ ਚਾਰ ਵਾਰ ਆਪਣੇ ਰਾਜ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ।  2015 ਵਿੱਚ ਉਸਨੇ ਤੇਲੰਗਾਨਾ ਦੇ ਇੱਕ ਟੂਰਨਾਮੈਂਟ ਵਿਚ ਖੇਡਿਆ ਅਤੇ ਅੰਡਰ -17 ਟੀਮ ਵਿੱਚ ਖੇਡਦਿਆਂ ਫਾਈਨਲ ਵਿੱਚ ਤਿੰਨ ਵਿਕਟਾਂ ਲਈਆਂ।[10]

ਮਈ 2017 ਵਿਚ ਉਹ ਪੱਛਮੀ ਬੰਗਾਲ ਚਲੀ ਗਈ ਅਤੇ ਬੰਗਾਲ ਲਈ ਖੇਡਣ ਲਈ ਆਦਿਤਿਆ ਸਕੂਲ ਆਫ਼ ਸਪੋਰਟਸ ਵਿਚ ਸ਼ਾਮਿਲ ਹੋ ਗਈ। ਇਸ ਤੋਂ ਇਲਾਵਾ, ਉਹ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਤੋਂ ਕੋਈ ਇਤਰਾਜ਼ ਸਰਟੀਫਿਕੇਟ (ਐਨ.ਓ.ਸੀ) ਪ੍ਰਾਪਤ ਕਰਨ ਤੋਂ ਬਾਅਦ ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਣਾ ਚਾਹੁੰਦੀ ਹੈ। ਅਬਦੁੱਲ ਮੋਨੈਮ ਦੁਆਰਾ ਕੋਚਿੰਗ ਪ੍ਰਾਪਤ, ਉਹ ਇਸ ਸਮੇਂ ਘਰੇਲੂ ਪੱਧਰ 'ਤੇ ਬੰਗਾਲ ਦੀ ਨੁਮਾਇੰਦਗੀ ਕਰਦੀ ਹੈ।[8] ਅਗਸਤ 2017 ਤਕ, ਇਕਰਾ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ.ਏ.ਬੀ.) ਦੇ ਅਧੀਨ ਈਡਨ ਗਾਰਡਨ ਦੀਆਂ ਇਨਡੋਰ ਸਹੂਲਤਾਂ 'ਤੇ ਸਿਖਲਾਈ ਦੇ ਰਹੀ ਹੈ।[11]

ਮਾਈਕਲ ਕਲਾਰਕ ਕ੍ਰਿਕਟ ਅਕੈਡਮੀ ਅਤੇ ਨਵੇਂ ਖੁੱਲ੍ਹੇ ਆਦਿਤਿਆ ਸਕੂਲ ਆਫ ਸਪੋਰਟਸ ਵਿਚਕਾਰ ਸਮਝੌਤੇ ਦੇ ਤੌਰ 'ਤੇ, ਕ੍ਰਿਕਟਰ ਮਾਈਕਲ ਕਲਾਰਕ ਨੇ ਐਲਾਨ ਕੀਤਾ ਕਿ 12 ਦਿਨਾਂ ਦੇ ਪ੍ਰੋਗਰਾਮ 'ਤੇ ਸਿਡਨੀ ਜਾਣ ਵਾਲੇ ਨੌਜਵਾਨ ਪ੍ਰਤਿਭਾਵਾਨ ਕ੍ਰਿਕਟਰ ਹੋਣਗੇ। ਇਸ ਟੀਮ ਵਿਚ ਇਕਰਾ ਰਸੂਲ ਵੀ ਸ਼ਾਮਿਲ ਹੈ।[12][13]

ਇਹ ਵੀ ਵੇਖੋ

[ਸੋਧੋ]
  • ਭਾਰਤ ਵਿਚ ਖੇਡਾਂ
  • ਜੰਮੂ ਕਸ਼ਮੀਰ ਵਿਚ ਖੇਡਾਂ
  • ਜੰਮੂ ਕਸ਼ਮੀਰ ਕ੍ਰਿਕਟ ਟੀਮ
  • ਜੰਮੂ ਕਸ਼ਮੀਰ ਮਹਿਲਾ ਕ੍ਰਿਕਟ ਟੀਮ

ਹਵਾਲੇ

[ਸੋਧੋ]

 

  1. "'Why Should Boys Have All the Fun?': Iqra Rasool at YKA Summit".
  2. 2.0 2.1 "Meet Iqra Rasool: The Young Pace Bowler From Kashmir With Big Dreams". Feminism In India. 24 Feb 2017. Retrieved 24 Aug 2017.
  3. "We The Women". www.wethewomen.asia. Archived from the original on 2018-02-20. Retrieved 2018-02-20. {{cite web}}: Unknown parameter |dead-url= ignored (|url-status= suggested) (help)
  4. "WHERE DREAMS MEET; MITHALI RAJ HONOURS 'BOWLER FROM BARAMULLA'". Archived from the original on 2018-02-20. Retrieved 2018-02-20. {{cite news}}: Unknown parameter |dead-url= ignored (|url-status= suggested) (help)
  5. "Everything you need to know about 'We The Women' festival". Mumbai Live (in ਅੰਗਰੇਜ਼ੀ). Retrieved 2018-02-20.
  6. "Breaking stereotypes, this schoolgirl from J-K's Baramullah is quite a match for boys in cricket dangal, wants to meet Virat Kohli". indiatoday. 21 Mar 2017. Retrieved 24 Aug 2017.
  7. Sheikh Zaffar Iqbal (30 Mar 2017). "17-Year-Old Girl is Kashmir's New Cricket Sensation". NDTV. Retrieved 24 Aug 2017.
  8. 8.0 8.1 "Meet Iqra Rasool - 17-Year-Old Girl From Jammu & Kashmir Who Is Fighting The Odds To Play For Team India". India Times. 24 Aug 2017. Retrieved 24 Aug 2017.
  9. CricShots (2017-08-26). "Beating stereotypes, this 17 years old Kashimir girl grabbed everyone's attention". Cricket Shots (in ਅੰਗਰੇਜ਼ੀ (ਅਮਰੀਕੀ)). Retrieved 2018-02-20.
  10. "Cricketing Dream". Kashmir Life (in ਅੰਗਰੇਜ਼ੀ (ਬਰਤਾਨਵੀ)). 2017-03-30. Retrieved 2017-12-19.
  11. "Cleared by J&K cricket body, woman pacer Iqra wants to play for Bengal". IANS Live. 23 Aug 2017. Archived from the original on 24 ਅਗਸਤ 2017. Retrieved 24 Aug 2017.
  12. "Kashmir girl clean bowls hurdles". The Telegraph. Retrieved 2017-09-24.
  13. "Australian cricketers won't keep away from IPL: Clarke". Cricbuzz (in ਅੰਗਰੇਜ਼ੀ). Retrieved 2017-09-24.