ਸਮੱਗਰੀ 'ਤੇ ਜਾਓ

ਇਕਲਿਪਸ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਕਲਿਪਸ
ਇਕਲਿਪਸ ਦੀ ਕਵਰ ਤਸਵੀਰ
ਲੇਖਕਸਟੇਫਨੀ ਮੇਅਰ
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਲੜੀਟਵਾਈਲਾਈਟ ਲੜੀ
ਵਿਧਾਯੁਵਾ-ਸਾਹਿਤ, ਫੈਂਟਸੀ, ਰੁਮਾਂਸ
ਪ੍ਰਕਾਸ਼ਕਲਿਟਲ ਬ੍ਰਾਉਨ
ਪ੍ਰਕਾਸ਼ਨ ਦੀ ਮਿਤੀ
ਅਗਸਤ 7, 2007
ਮੀਡੀਆ ਕਿਸਮਪ੍ਰਿੰਟ (ਹਾਰਡਕਵਰ, ਪੇਪਰਬੈਕ)
ਈ-ਬੁੱਕ (ਅਮੇਜਨ ਕਿੰਡਲ)
ਧੁਨੀ-ਰੂਪ (ਸੀਡੀ)
ਸਫ਼ੇ629
ਆਈ.ਐਸ.ਬੀ.ਐਨ.978-0-316-16020-9
ਓ.ਸੀ.ਐਲ.ਸੀ.124031725
ਐੱਲ ਸੀ ਕਲਾਸPZ7.M5717515 Ec 2007
ਤੋਂ ਪਹਿਲਾਂਨਿਊ ਮੂਨ 
ਤੋਂ ਬਾਅਦਬ੍ਰੇਕਿੰਗ ਡਾਅਨ 

ਇਕਲਿਪਸ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ। ਇਹ ਟਵਾਈਲਾਈਟ ਲੜੀ ਦਾ ਤੀਜਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ। 2010 ਵਿੱਚ ਇਸ ਨਾਵਲ ਦਾ ਫਿਲਮ ਰੂਪਾਂਤਰਨ ਵੀ ਕੀਤਾ ਗਿਆ ਜੋ ਕਿ ਦਾ ਟਵਾਈਲਾਈਟ ਸਾਗਾ: ਇਕਲਿਪਸ ਸੀ| ਇਸ ਫਿਲਮ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਤੇ ਕਮਾਈ ਪੱਖੋਂ ਵੀ ਇਹ ਸਫਲ ਰਹੀ|

ਕਹਾਣੀ

[ਸੋਧੋ]

ਇਕਲਿਪਸ ਸ਼ੁਰੂ ਹੁੰਦਾ ਹੈ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਅਚਾਨਕ ਵਧ ਰਹੇ ਕੁਝ ਅਜੀਬ ਹਮਲਿਆਂ ਨਾਲ| ਇਹ ਹਮਲੇ ਨਾ ਤਾਂ ਪਿਸ਼ਾਚਾਂ ਦੁਆਰਾ ਹੋ ਰਹੇ ਹਨ ਅਤੇ ਨਾ ਹੀ ਨਰ-ਭੇੜੀਆਂ ਦੁਆਰਾ| ਐਡਵਰਡ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਹਿਰ ਕਿਸੇ ਅਜਿਹੀ ਤੀਜੀ ਖਤਰਨਾਕ ਸ਼ੈਅ ਦੀ ਗ੍ਰਿਫਤ ਵਿੱਚ ਹੈ ਜੋ ਮਨੁੱਖੀ ਖੂਨ ਦੀ ਬੁਰੀ ਤਰ੍ਹਾਂ ਪਿਆਸੀ ਹੈ ਤੇ ਹੁਣ ਉਸਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਵਾਰੀ ਸਦੀਆਂ ਦੇ ਦੁਸ਼ਮਨ ਮੰਨੇ ਜਾਂਦੇ ਪਿਸ਼ਾਚ ਅਤੇ ਨਰ-ਭੇੜੀਏ ਮਿਲ ਕੇ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਨ। ਪਤਾ ਲੱਗਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਜਿੰਮੇਵਾਰ ਵਿਕਟੋਰਿਆ ਹੈ ਜੋ ਆਪਣੇ ਮਰਹੂਮ ਸਾਥੀ ਜੇਮਸ ਦਾ ਬਦਲਾ ਲੈ ਰਹੀ ਹੈ।ਐਡਵਰਡ ਉਸਨੂੰ ਅਤੇ ਉਸ ਦੇ ਸਾਥੀਆਂ ਨੂੰ ਖਤਮ ਕਰ ਦਿੰਦਾ ਹੈ। ਇਸੇ ਦੌਰਾਨ ਜੈਕੋਬ ਬੇਲਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਪਰ ਬੇਲਾ ਉਸਨੂੰ ਇਨਕਾਰ ਕਰ ਦਿੰਦੀ ਹੈ। ਜੈਕੋਬ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੇਲਾ ਤੇ ਐਡਵਰਡ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਉਹ ਜਲਦ ਹੀ ਵਿਆਹ ਕਰਾਉਣ ਵਾਲੇ ਹਨ। ਜੈਕੋਬ ਅੰਤ ਵਿੱਚ ਕਿਧਰੇ ਗੁੰਮਨਾਮ ਥਾਂ ਤੇ ਚਲਾ ਜਾਂਦਾ ਹੈ।

ਟਵਾਈਲਾਈਟ ਲੜੀ

[ਸੋਧੋ]