ਟਵਾਈਲਾਈਟ (ਨਾਵਲ)
![]() ਟਵਾਈਲਾਈਟ ਦੀ ਕਵਰ ਤਸਵੀਰ | |
ਲੇਖਕ | ਸਟੇਫਨੀ ਮੇਅਰ |
---|---|
ਮੁੱਖ ਪੰਨਾ ਡਿਜ਼ਾਈਨਰ | ਗੇਲ ਡੋਬਨਿਨ (ਡਿਜਾਇਨ) ਰਾਜਰ ਹੇਡਗਿਨ (ਚਿੱਤਰ) |
ਦੇਸ਼ | ਅਮਰੀਕਾ |
ਭਾਸ਼ਾ | ਅੰਗ੍ਰੇਜ਼ੀ |
ਲੜੀ | ਟਵਾਈਲਾਈਟ ਲੜੀ |
ਵਿਧਾ | ਯੁਵਾ-ਸਾਹਿਤ, ਫੈਂਟਸੀ, ਰੁਮਾਂਸ |
ਪ੍ਰਕਾਸ਼ਕ | ਲਿਟਲ ਬ੍ਰਾਉਨ |
ਪ੍ਰਕਾਸ਼ਨ ਦੀ ਮਿਤੀ | ਅਕਤੂਬਰ 5, 2005 |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ, ਪੇਪਰਬੈਕ) ਈ-ਬੁੱਕ (ਅਮੇਜਨ ਕਿੰਡਲ) ਧੁਨੀ-ਰੂਪ (ਸੀਡੀ) |
ਸਫ਼ੇ | 512[1] (ਹਾਰਡਕਵਰ) 544[2](ਪੇਪਰਬੈਕ) |
ਆਈ.ਐਸ.ਬੀ.ਐਨ. | ISBN 0-316-16017-2error |
ਤੋਂ ਬਾਅਦ | ਨਿਊ ਮੂਨ |
ਟਵਾਈਲਾਈਟ (English: Twilight) ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ। ਇਹ ਟਵਾਈਲਾਈਟ ਲੜੀ ਦਾ ਪਹਿਲਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ।[3][4] ਟਵਾਈਲਾਈਟ ਨੂੰ ਸ਼ੁਰੂ ਵਿੱਚ 14 ਪ੍ਰਕਾਸ਼ਨਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ[5] ਪਰ ਜਦ ਇਸਨੂੰ 2005 ਵਿੱਚ ਹਾਰਡਬੈਕ ਰੂਪ ਵਿੱਚ ਛਾਪਿਆ ਗਿਆ ਤਾਂ ਨਿਊਯੌਰਕ ਟਾਈਮਸ ਦੀ ਬੈਸਟਸੈਲਰ ਸੂਚੀ ਵਿੱਚ ਇਸਨੇ ਪੰਜਵੇਂ ਸਥਾਨ ਨਾਲ ਸ਼ੁਰੁਆਤ ਕੀਤੀ[6] ਅਤੇ ਛੇਤੀ ਹੀ ਇਹ ਪਹਿਲੇ ਨੰਬਰ ਤੇ ਵੀ ਆ ਗਿਆ|[7] ਉਸੇ ਸਾਲ ਇਸਨੂੰ ਸਰਵੋਤਮ ਬਾਲ ਪੁਸਤਕ ਸਨਮਾਨ ਵੀ ਮਿਲਿਆ|[8] ਇਹ ਨਾਵਲ 2008 ਦੀ ਸਭ ਤੋਂ ਵੱਧ ਬਿਕਨ ਵਾਲੀ ਪੁਸਤਕ ਵੀ ਸੀ|[9] ਅਤੇ 2009 ਦੀ ਦੂਜੀ ਸਭ ਤੋਂ ਵੱਧ ਬਿਕਨ ਵਾਲੀ ਪੁਸਤਕ ਸੀ| ਪਹਿਲੇ ਨੰਬਰ ਉੱਪਰ ਇਸ ਪੁਸਤਕ ਦਾ ਅਗਲਾ ਭਾਗ ਨਿਊ ਮੂਨ ਚੱਲ ਰਿਹਾ ਸੀ|[10] ਇਹ ਹੁਣ ਤੱਕ 37 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
ਪਲਾਟ
[ਸੋਧੋ]ਬੇਲਾ ਆਪਣੇ ਪਿਤਾ ਚਾਰਲੀ ਨਾਲ ਫੋਨਿਕਸ ਦੇ ਗਰਮ ਇਲਾਕੇ ਨੂੰ ਛੱਡ ਵਾਸ਼ਿੰਗਟਨ ਆ ਜਾਂਦੀ ਹੈ। ਇੱਕ ਬੇਹਦ ਸ਼ਰਮੀਲੀ ਕੁੜੀ ਹੋਣ ਕਾਰਨ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਹੈ ਕਿ ਨਵੇਂ ਕਾਲਜ ਵਿੱਚ ਬਹੁਤ ਸਾਰੇ ਮੁੰਡੇ ਉਸ ਦਾ ਧਿਆਨ ਖਿਚਣ ਲਈ ਸਾਰਾ ਦਿਨ ਪੁੱਠੀਆਂ-ਸਿਧੀਆਂ ਹਰਕਤਾਂ ਕਰਦੇ ਰਹਿੰਦੇ ਹਨ। ਉਹ ਐਡਵਰਡ ਦੇ ਨਾਲ ਬੈਠ ਜਾਂਦੀ ਹੈ ਜੋ ਉਸਨੂੰ ਲੱਗਦਾ ਹੈ ਕਿ ਉਸ ਉਸਨੂੰ ਬਿਲਕੁਲ ਨਹੀਂ ਪਸੰਦ ਕਰਦਾ ਪਰ ਬੇਲਾ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਐਡਵਰਡ ਦਿਖਣ ਵਿੱਚ ਬਹੁਤ ਅਜੀਬ ਹੈ ਤੇ ਬੇਲਾ ਦੇ ਮਨ ਵਿੱਚ ਉਸ ਬਾਰੇ ਜਾਣਨ ਲਈ ਉਤਸੁਕਤਾ ਪੈਦਾ ਹੋ ਜਾਂਦੀ ਹੈ। ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਜਦ ਇੱਕ ਐਕਸੀਡੈਂਟ ਦੌਰਾਨ ਐਡਵਰਡ ਬੇਲਾ ਨੂੰ ਬਚਾਉਣ ਲਈ ਇੱਕ ਹਥ ਨਾਲ ਕਰ ਰੋਕ ਦਿੰਦਾ ਹੈ। ਉਹ ਐਡਵਰਡ ਤੋਂ ਵਾਰ ਵਾਰ ਕਈ ਸੁਆਲ ਕਰਦੀ ਹੈ ਪਰ ਐਡਵਰਡ ਉਸਨੂੰ ਨੂੰ ਉਸਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ। ਇੱਕ ਪਰਿਵਾਰਕ ਮਿੱਤਰ ਜੈਕੋਬ ਤੋਂ ਉਹ ਜਾਣ ਲੈਂਦੀ ਹੈ ਕਿ ਐਡਵਰਡ ਇੱਕ ਪਿਸ਼ਾਚ ਹੈ ਅਤੇ ਪਿਸ਼ਾਚ ਉਹ ਮ੍ਰਿਤ-ਮਨੁੱਖ ਹੁੰਦੇ ਹਨ ਜੋ ਜਿਓੰਦੇ ਮਨੁੱਖਾਂ ਦਾ ਖੂਨ ਪੀ ਕੀ ਜਿੰਦਾ ਰਹਿੰਦੇ ਹਨ। ਬੇਲਾ ਉਸ ਦੀ ਇਹ ਸਚਾਈ ਪਤਾ ਲੱਗਣ ਤੋਂ ਬਾਅਦ ਵੀ ਉਸ ਦੇ ਨਾਲ ਰਹਿਣਾ ਚਾਹੁੰਦੀ ਹੈ ਤੇ ਇਸਤੋਂ ਬਾਅਦ ਅਗਲੀਆਂ ਮੁਸੀਬਤਾਂ ਇਸ ਨਾਵਲ ਦਾ ਆਕਰਸ਼ਣ ਹਨ।
ਟਵਾਈਲਾਈਟ ਲੜੀ
[ਸੋਧੋ]- ਟਵਾਈਲਾਈਟ (ਨਾਵਲ) (Twilight)
- ਨਿਊ ਮੂਨ (ਨਾਵਲ) (New Moon)
- ਇਕਲਿਪਸ (ਨਾਵਲ) (Eclipse)
- ਬ੍ਰੇਕਿੰਗ ਡਾਅਨ (ਨਾਵਲ) (Breaking Dawn)
ਫਿਲਮ
[ਸੋਧੋ]2008 ਵਿੱਚ ਇਸ ਨਾਵਲ ਦਾ ਫਿਲਮ ਰੂਪਾਂਤਰਨ ਵੀ ਕੀਤਾ ਗਿਆ ਜੋ ਕਿ ਇਸੇ ਨਾਂ ਤੇ ਸੀ| ਇਸ ਫਿਲਮ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਤੇ ਕਮਾਈ ਪੱਖੋਂ ਵੀ ਇਹ ਸਫਲ ਰਹੀ|
ਹਵਾਲੇ
[ਸੋਧੋ]- ↑ "Twilight (Hardcover)". Amazon.ca. Retrieved 2008-07-23.
- ↑ "Twilight (Paperback)". Amazon.ca. Retrieved 2008-07-23.
- ↑ Gregory Kirschling (2007-08-02). 20049578,00.html "Stephenie Meyer's 'Twilight' Zone". Entertainment Weekly. Retrieved 2009-04-12.
{{cite web}}
: Check|url=
value (help)[permanent dead link] - ↑ Mike Russell (2008-05-11). "'Twilight' taps teen-vampire romance". Los Angeles Times. Retrieved 2009-04-12.
- ↑ Rebecca Murray. "Interview with 'Twilight' Author Stephenie Meyer". About.com. Archived from the original on 2012-03-27. Retrieved 2009-07-23.
{{cite web}}
: Unknown parameter|dead-url=
ignored (|url-status=
suggested) (help) - ↑
- ↑
- ↑ Jennifer M. Brown and Diane Roback (2005-11-03). "Best Children's Books of 2005". Publishers Weekly. Archived from the original on 2008-11-23. Retrieved 2009-06-01.
{{cite web}}
: Unknown parameter|dead-url=
ignored (|url-status=
suggested) (help) - ↑
- ↑