ਦਾ ਟਵਾਈਲਾਈਟ ਸਾਗਾ: ਇਕਲਿਪਸ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾ ਟਵਾਈਲਾਈਟ ਸਾਗਾ: ਇਕਲਿਪਸ
ਦਾ ਟਵਾਈਲਾਈਟ ਸਾਗਾ: ਇਕਲਿਪਸ ਦਾ ਪੋਸਟਰ
ਨਿਰਦੇਸ਼ਕਡੇਵਿਡ ਸਲੇਡ
ਸਕਰੀਨਪਲੇਅਮੇਲਿਸਾ ਰੋਸਨਬਰਗ
ਨਿਰਮਾਤਾ
  • ਵਿਕ ਗੌਡਫ੍ਰੇਅ
  • ਕੈਰਨ ਰੋਸਫੈਲਟ
ਸਿਤਾਰੇਕ੍ਰਿਸਟਨ ਸਟੇਵਰਟ
ਰੌਬਰਟ ਪੈਟਿਨਸਨ
ਬਿਲੀ ਬਰੁੱਕ
ਪੀਟਰ ਫੈਸੀਨਲ
ਸਿਨੇਮਾਕਾਰਜੇਵਿਯਰ ਅਗੁਇਰੇਸਰੋਬੇ
ਸੰਪਾਦਕਨੈਨਸੀ ਰਿਚਰਡਸਨ[1]
Art Jones
ਸੰਗੀਤਕਾਰਹੋਵਰਡ ਸ਼ੋਰ
ਪ੍ਰੋਡਕਸ਼ਨ
ਕੰਪਨੀਆਂ
Temple Hill Entertainment
Maverick Films
Imprint Entertainment
Sunswept Entertainment
ਡਿਸਟ੍ਰੀਬਿਊਟਰSummit Entertainment
ਰਿਲੀਜ਼ ਮਿਤੀਆਂ
  • ਜੂਨ 24, 2010 (2010-06-24) (Los Angeles premiere)
  • ਜੂਨ 30, 2010 (2010-06-30) (United States)
ਮਿਆਦ
123 ਮਿੰਟ[2]
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਬਜ਼ਟ$68 million[3]
ਬਾਕਸ ਆਫ਼ਿਸ$698,491,347

ਦਾ ਟਵਾਈਲਾਈਟ ਸਾਗਾ: ਇਕਲਿਪਸ 2010 ਵਿੱਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਇਕਲਿਪਸ ਨਾਵਲ ਉੱਪਰ ਆਧਾਰਿਤ ਹੈ। ਇਹ ਟਵਾਈਲਾਈਟ ਲੜੀ ਦੀ ਤੀਜੀ ਫਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ।

ਕਹਾਣੀ[ਸੋਧੋ]

ਫਿਲਮ ਸ਼ੁਰੂ ਹੁੰਦੀ ਹੈ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਅਚਾਨਕ ਵਧ ਰਹੇ ਕੁਝ ਅਜੀਬ ਹਮਲਿਆਂ ਨਾਲ| ਇਹ ਹਮਲੇ ਨਾ ਤਾਂ ਪਿਸ਼ਾਚਾਂ ਦੁਆਰਾ ਹੋ ਰਹੇ ਹਨ ਅਤੇ ਨਾ ਹੀ ਨਰ-ਭੇੜੀਆਂ ਦੁਆਰਾ| ਐਡਵਰਡ ਨੂੰ ਅਹਿਸਾਸ ਹੁੰਦਾ ਹੈ ਕਿ ਸ਼ਹਿਰ ਕਿਸੇ ਅਜਿਹੀ ਤੀਜੀ ਖਤਰਨਾਕ ਸ਼ੈਅ ਦੀ ਗ੍ਰਿਫਤ ਵਿੱਚ ਹੈ ਜੋ ਮਨੁੱਖੀ ਖੂਨ ਦੀ ਬੁਰੀ ਤਰ੍ਹਾਂ ਪਿਆਸੀ ਹੈ ਤੇ ਹੁਣ ਉਸਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਵਾਰੀ ਸਦੀਆਂ ਦੇ ਦੁਸ਼ਮਨ ਮੰਨੇ ਜਾਂਦੇ ਪਿਸ਼ਾਚ ਅਤੇ ਨਰ-ਭੇੜੀਏ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਨ। ਪਤਾ ਲੱਗਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਜਿੰਮੇਵਾਰ ਵਿਕਟੋਰਿਆ ਹੈ ਜੋ ਆਪਣੇ ਮਰਹੂਮ ਸਾਥੀ ਜੇਮਸ ਦਾ ਬਦਲਾ ਲੈ ਰਹੀ ਹੈ।ਐਡਵਰਡ ਉਸਨੂੰ ਅਤੇ ਉਸ ਦੇ ਸਾਥੀਆਂ ਨੂੰ ਖਤਮ ਕਰ ਦਿੰਦਾ ਹੈ। ਇਸੇ ਦੌਰਾਨ ਜੈਕੋਬ ਬੇਲਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਪਰ ਬੇਲਾ ਉਸਨੂੰ ਇਨਕਾਰ ਕਰ ਦਿੰਦੀ ਹੈ। ਜੈਕੋਬ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬੇਲਾ ਤੇ ਐਡਵਰਡ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤੇ ਉਹ ਜਲਦ ਹੀ ਵਿਆਹ ਕਰਾਉਣ ਵਾਲੇ ਹਨ। ਜੈਕੋਬ ਅੰਤ ਵਿੱਚ ਕਿਧਰੇ ਗੁੰਮਨਾਮ ਥਾਂ ਤੇ ਚਲਾ ਜਾਂਦਾ ਹੈ। ਐਡਵਰਡ ਅਤੇ ਬੇਲਾ ਫੈਂਸਲਾ ਕਰਦੇ ਹਨ ਕਿ ਉਹ ਬੇਲਾ ਦੇ ਪਿਤਾ ਚਾਰਲੀ ਨੂੰ ਆਪਣੀ ਸਗਾਈ ਬਾਰੇ ਜਲਦ ਈ ਦੱਸ ਦੇਣਗੇ|

ਟਵਾਈਲਾਈਟ ਫਿਲਮ ਲੜੀ[ਸੋਧੋ]

ਹਵਾਲੇ[ਸੋਧੋ]

  1. Nicole Sperling (2010-03-02). "Summit replaces editor on 'The Twilight Saga: Eclipse'". Entertainment Weekly. Archived from the original on 2010-03-03. Retrieved 2010-03-02. {{cite web}}: Unknown parameter |dead-url= ignored (help)
  2. http://www.bbfc.co.uk/releases/eclipse-2010
  3. "The Twilight Saga: Eclipse (2010)". Box Office Mojo. Amazon.com. Retrieved 2010-07-12.