ਗੁਲਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਲਜ਼ਾਰ
ਜਨਮ (1936-08-18) 18 ਅਗਸਤ 1936 (ਉਮਰ 87)
ਦੀਨਾ, ਜਿਹਲਮ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
(ਹੁਣ ਪਾਕਿਸਤਾਨ)
ਕਿੱਤਾਫਿਲਮ ਨਿਰਦੇਸ਼ਕ, ਗੀਤਕਾਰ, ਸਕਰੀਨਲੇਖਕ, ਫ਼ਿਲਮ ਨਿਰਮਾਤਾ, ਕਵੀ
ਸਰਗਰਮੀ ਦੇ ਸਾਲ1971-1999 (ਫਿਲਮ ਨਿਰਦੇਸ਼ਕ ਦੇ ਤੌਰ ਤੇ) 1956–ਅੱਜ (ਗੀਤਕਾਰ ਦੇ ਤੌਰ ਤੇ)
ਜੀਵਨ ਸਾਥੀਰਾਖੀ
ਬੱਚੇਮੇਘਨਾ ਗੁਲਜ਼ਾਰ
ਮਾਪੇਮੱਖਣ ਸਿੰਘ ਕਾਲਰਾ ਅਤੇ ਸੁਜਾਨ ਕੌਰ

ਗੁਲਜ਼ਾਰ ਦਾ ਜਨਮ 18 ਅਗਸਤ 1934 ਨੂ ਹੋਇਆ। ਓਹ ਇੱਕ ਫਿਲਮ ਨਿਰਦੇਸ਼ਕ, ਗੀਤਕਾਰ ਅਤੇ ਕਵੀ ਹੈ।[1] ਇਸ ਦੇ ਇਲਾਵਾ ਉਹ ਇੱਕ ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਾਟਕਕਾਰ ਹੈ। ਉਸ ਦੀਆਂ ਰਚਨਾਵਾਂ ਮੁੱਖ ਤੌਰ ਤੇ ਹਿੰਦੀ, ਉਰਦੂ ਅਤੇ ਪੰਜਾਬੀ ਵਿੱਚ ਹਨ, ਪਰ ਬ੍ਰਜ ਭਾਸ਼ਾ, ਖੜੀਬੋਲੀ, ਮਾਰਵਾੜੀ ਅਤੇ ਹਰਿਆਣਵੀ ਵਿੱਚ ਵੀ ਉਸ ਨੇ ਰਚਨਾ ਕੀਤੀਹੈ। ਗੁਲਜਾਰ ਨੂੰ ਸਾਲ 2002 ਵਿੱਚ ਸਾਹਿਤ ਅਕਾਦਮੀ ਇਨਾਮ ਅਤੇ 2004 ਵਿੱਚ ਭਾਰਤ ਸਰਕਾਰ ਦਾ ਤੀਸਰਾ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਨ ਵੀ ਮਿਲ ਚੁੱਕਿਆ ਹੈ। 2009 ਵਿੱਚ ਡੈਨੀ ਬਾਯਲ ਨਿਰਦੇਸ਼ਤ ਫ਼ਿਲਮ ਸਲੰਮਡਾਗ ਮਿਲਿਓਨੀਅਰ ਵਿੱਚ ਉਸ ਦੇ ਲਿਖੇ ਗੀਤ ਜੈ ਹੋ ਲਈ ਉਨ੍ਹਾਂ ਨੂੰ ਸਭ ਤੋਂ ਵਧੀਆ ਗੀਤ ਦਾ ਆਸਕਰ ਇਨਾਮ ਮਿਲ ਚੁੱਕਿਆ ਹੈ। ਇਸ ਗੀਤ ਲਈ ਉਨ੍ਹਾਂ ਨੂੰ ਗਰੈਮੀ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਭਾਰਤੀ ਸਿਨਮੇ ਦਾ ਸਭ ਤੋਂ ਵੱਡਾ ਸਨਮਾਨ 2013 ਦਾ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ ਹੈ।[2][3][4]

ਜ਼ਿੰਦਗੀ[ਸੋਧੋ]

ਗੁਲਜ਼ਾਰ ਜਨਮ ਅਵੰਡ ਭਾਰਤ ਦੇ ਜਿਹਲਮ ਜ਼ਿਲ੍ਹਾ, ਪੰਜਾਬ (ਹੁਣ ਪਾਕਿਸਤਾਨ) ਦੇ ਦੀਨਾ ਪਿੰਡ ਵਿੱਚ 18 ਅਗਸਤ 1936 ਨੂੰ ਹੋਇਆ ਸੀ। ਉਹ ਆਪਣੇ ਪਿਤਾ ਦੀ ਦੂਜੀ ਪਤਨੀ ਦੀ ਇਕਲੌਤੀ ਔਲਾਦ ਹਨ। ਉਸ ਦੀ ਮਾਂ ਉਸ ਨੂੰ ਬਚਪਨ ਵਿੱਚ ਹੀ ਛੱਡ ਕੇ ਚੱਲ ਵੱਸੀ। ਮਾਂ ਦੇ ਆਂਚਲ ਦੀ ਛਾਉਂ ਅਤੇ ਪਿਤਾ ਦਾ ਦੁਲਾਰ ਵੀ ਨਹੀਂ ਮਿਲਿਆ। ਉਹ ਨੌਂ ਭੈਣ-ਭਰਾਵਾਂ ਵਿੱਚ ਚੌਥੇ ਨੰਬਰ ਉੱਤੇ ਸੀ। ਬਟਵਾਰੇ ਦੇ ਬਾਅਦ ਉਸ ਦਾ ਪਰਵਾਰ ਅੰਮ੍ਰਿਤਸਰ (ਪੰਜਾਬ, ਭਾਰਤ) ਆਕੇ ਬਸ ਗਿਆ। ਉਥੋਂ ਗੁਲਜ਼ਾਰ ਸਾਹਿਬ ਮੁੰਬਈ ਚਲੇ ਗਏ। ਵਰਲੀ ਦੇ ਇੱਕ ਗੈਰੇਜ ਵਿੱਚ ਉਹ ਬਤੌਰ ਮਕੈਨਿਕ ਕੰਮ ਕਰਨ ਲੱਗਿਆ[5] ਅਤੇ ਖਾਲੀ ਸਮੇਂ ਵਿੱਚ ਕਵਿਤਾਵਾਂ ਲਿਖਦਾ। ਫਿਲਮ ਇੰਡਸਟਰੀ ਵਿੱਚ ਉਸ ਨੇ ਬਿਮਲ ਰਾਏ, ਰਿਸ਼ੀਕੇਸ਼ ਮੁਖਰਜੀ, ਅਤੇ ਹੇਮੰਤ ਕੁਮਾਰ ਦੇ ਨਾਲ ਸਹਾਇਕ ਦੇ ਤੌਰ ਉੱਤੇ ਕੰਮ ਸ਼ੁਰੂ ਕੀਤਾ। ਬਿਮਲ ਰਾਏ ਦੀ ਫਿਲਮ ਬੰਦਨੀ ਲਈ ਗੁਲਜ਼ਾਰ ਨੇ ਆਪਣਾ ਪਹਿਲਾ ਗੀਤ ਲਿਖਿਆ। ਗੁਲਜ਼ਾਰ ਤ੍ਰਿਵੇਣੀ ਛੰਦ ਦਾ ਸਿਰਜਕ ਹੈ।

ਰਚਨਾਵਾਂ[ਸੋਧੋ]

 • ਚੌਰਸ ਰਾਤ (ਲਘੂ ਕਥਾਵਾਂ, 1962)
 • ਜਾਨਮ (ਕਵਿਤਾ ਸੰਗ੍ਰਹਿ, 1963)
 • ਏਕ ਬੂੰਦ ਚਾਂਦ (ਕਵਿਤਾਵਾਂ, 1972)
 • ਰਾਵੀ ਪਾਰ (ਕਥਾ ਸੰਗ੍ਰਹ, 1997)
 • ਰਾਤ, ਚਾਂਦ ਔਰ ਮੈਂ (2002)
 • ਰਾਤ ਪਸ਼ਮੀਨੇ ਕੀ
 • ਖਰਾਸ਼ੇਂ (2003)

ਫ਼ਿਲਮਕਾਰੀ[ਸੋਧੋ]

ਨਿਰਦੇਸ਼ਨ[ਸੋਧੋ]

ਗੁਲਜਾਰ ਨੇ ਬਤੌਰ ਨਿਰਦੇਸ਼ਕ ਆਪਣਾ ਸਫਰ 1971 ਵਿੱਚ ਮੇਰੇ ਅਪਨੇ ਨਾਲ ਸ਼ੁਰੂ ਕੀਤਾ। 1972 ਵਿੱਚ ਆਈ ਸੰਜੀਵ ਕੁਮਾਰ ਅਤੇ ਜਯਾ ਭਾਦੁੜੀ ਅਭਿਨੀਤ ਫ਼ਿਲਮ ਕੋਸ਼ਿਸ਼ ਜੋ ਇੱਕ ਗੂੰਗੇ ਬਹਰੇ ਜੋੜੇ ਦੇ ਜੀਵਨ ਉੱਤੇ ਆਧਾਰਿਤ ਕਹਾਣੀ ਸੀ, ਨੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਇਸ ਦੇ ਬਾਅਦ ਗੁਲਜਾਰ ਨੇ ਸੰਜੀਵ ਕੁਮਾਰ ਨਾਲ ਆਂਧੀ (1975), ਮੌਸਮ(1975), ਅੰਗੂਰ(1981) ਅਤੇ ਨਮਕੀਨ(1982) ਵਰਗੀਆਂ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ।

ਨਿਰਦੇਸ਼ਿਤ ਫ਼ਿਲਮਾਂ ਦੀ ਸੂਚੀ[ਸੋਧੋ]

 • ਮੇਰੇ ਅਪਨੇ (1971)
 • ਪਰਿਚਯ (1972)
 • ਕੋਸ਼ਿਸ਼ (1972)
 • ਅਚਾਨਕ (1973)
 • ਖੁਸ਼ਬੂ (1974)
 • ਆਂਧੀ (1975)
 • ਮੌਸਮ (1976)
 • ਕਿਨਾਰਾ (1977)
 • ਕਿਤਾਬ (1978)
 • ਅੰਗੂਰ (1980)
 • ਨਮਕੀਨ (1981)
 • ਮੀਰਾ
 • ਇਜਾਜਤ (1986)
 • ਲੇਕਿਨ (1990)
 • ਲਿਬਾਸ (1993)
 • ਮਾਚਿਸ (1996)
 • ਹੁ ਤੂ ਤੂ (1999)

ਗੀਤਕਾਰੀ[ਸੋਧੋ]

ਪਿਛਲੇ ਕਰੀਬ ਪੰਜਾਹ ਵਰ੍ਹਿਆਂ ਤੋਂ ਫਿਲਮੀ ਗੀਤ ਲਿਖਣ ਵਾਲੇ ਤੇ ਸ਼ਾਇਰ ਗੁਲਜ਼ਾਰ ਭਾਵੇਂ ਨਵੀਂ ਪੀਡ਼੍ਹੀ ਅਤੇ ਨਵੇਂ ਤਰੀਕਿਆਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਗਜ਼ ’ਤੇ ਲਿਖਣ ਦੀ ਪੁਰਾਣੀ ਆਦਤ ਨਹੀਂ ਛੱਡ ਸਕਦੇ। ਗੁਲਜ਼ਾਰ ਨੇ ਸੱਠਵੇਂ ਦਹਾਕੇ ਵਿੱਚ ਇੱਕ ਹਿੰਦੀ ਫਿਲਮ ਦੇ ਗੀਤਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਮੇਂ ਦੇ ਨਾਲ ਉਨ੍ਹਾਂ ਨੇ ਗੀਤਕਾਰ ਵਜੋਂ ਨਵੇਂ ਤੌਰ-ਤਰੀਕਿਆਂ ਤੇ ਨਵੀਂ ਪੀਡ਼੍ਹੀ ਦੀ ਪਸੰਦ ਦਾ ਵੀ ਖਿਆਲ ਰੱਖਿਆ। ਬਾਲੀਵੁਡ ਵਿੱਚ ਆਈਟਮ ਗੀਤ ਜਿਵੇਂ ‘ਕਜਰਾਰੇ’ ਤੇ ‘ਬੀਡ਼ੀ ਜਲਾਈ ਲੇ’ ਆਦਿ ਵੀ ਉਨ੍ਹਾਂ ਦੇ ਲਿਖੇ ਹੋਏ ਹਨ। ਉਨ੍ਹਾਂ ਨੇ ਹਾਲੀਵੁਡ ਫਿਲਮ ਸਲੱਮਡੌਗ ਮਿਲੇਨਿਅਰ ਲਈ ਗੀਤ ‘ਜੈ ਹੋ’ ਲਿਖਿਆ, ਜਿਸਨੇ ਏ. ਆਰ. ਰਹਿਮਾਨ ਨੂੰ ਆਸਕਰ ਦਿਵਾਇਆ।[6] ਗੁਲਜਾਰ ਦੇ ਲਿਖੇ ਗੀਤਾਂ ਵਾਲੀਆਂ ਫ਼ਿਲਮਾਂ ਦੀ ਸੂਚੀ-

ਪਟਕਥਾ ਲੇਖਣ[ਸੋਧੋ]

ਹਵਾਲੇ[ਸੋਧੋ]

 1. Amar Chandel (4 January 2004). "The poet as the father". Spectrum. The Tribune. Retrieved 23 December 2011. {{cite news}}: Italic or bold markup not allowed in: |publisher= (help)
 2. "Gulzar receives Dadasaheb Phalke Award, overwhelmed". Zee News. 3 May 2014. Archived from the original on 3 ਮਈ 2014. Retrieved 21 ਮਈ 2014. {{cite news}}: Unknown parameter |dead-url= ignored (|url-status= suggested) (help)
 3. Joshua, Anita (12 April 2014). "Gulzar to receive Dadasaheb Phalke Award". The Hindu. Chennai, India. Retrieved 12 April 2014.
 4. "Lyricist Gulzar to receive Dadasaheb Phalke award". Business Standard. 12 April 2014. Retrieved 12 April 2014.
 5. Meghna Gulzar (2004). Because he is. Rupa & Co. p. 24.
 6. ਕਲਮ ਦੇ ਨਾਲ ਹੀ ਸ਼ੁੁਰੂ ਹੁੰਦੀ ਹੈ ਮੇਰੀ ਸੋਚ: ਗੁਲਜ਼ਾਰ

ਫਰਮਾ:ਨਾਗਰਿਕ ਸਨਮਾਨ