ਇਰਾਜ ਬਸ਼ੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਰਾਜ ਬਸ਼ੀਰੀ
Iraj Bashiri.jpg
ਜਨਮ31 ਜੁਲਾਈ 1940
ਬੇਹਬਾਹਨ, ਇਰਾਨ
ਸਿੱਖਿਆਪੀਐਚਡੀ, ਮਿਸ਼ੀਗਨ ਯੂਨੀਵਰਸਿਟੀ, 1972
ਪੇਸ਼ਾਪ੍ਰੋਫੈਸਰ
ਸਾਥੀਕੈਰੋਲ (ਸੇਅਰਜ) ਬਸ਼ੀਰੀ
ਬੱਚੇਮਰੀਅਮ, ਮੈਨੂਚੇਹਰ, ਮਿਹਰਦਾਦ
ਮਾਤਾ-ਪਿਤਾਮੁਹੰਮਦ ਅਤੇ ਰਬਾਬ ਬਸ਼ੀਰੀ

ਇਰਾਜ ਬਸ਼ੀਰੀ (ਜਨਮ 31 ਜੁਲਾਈ 1940) ਮਿੰਨੇਸੋਟਾ ਯੂਨੀਵਰਸਿਟੀ, ਯੂ ਐਸ ਏ ਵਿੱਚ ਇਤਹਾਸ ਦੇ ਪ੍ਰੋਫੈਸਰ ਹਨ। ਅਤੇ ਕੇਂਦਰੀ ਏਸ਼ੀਆਈ ਅਧਿਅਨਾਂ ਅਤੇ ਇਰਾਨੀ ਅਧਿਅਨਾਂ ਦੇ ਖੇਤਰਾਂ ਵਿੱਚ ਅਹਿਮ ਵਿਦਵਾਨ ਹਨ। ਉਹ ਅੰਗਰੇਜ਼ੀ, ਫ਼ਾਰਸੀ/ਤਾਜਿਕ ਅਤੇ ਹੋਰ ਅਨੇਕ ਤੁਰਕ ਭਾਸ਼ਾਵਾਂ ਵਿੱਚ ਚੰਗੇ ਰਵਾਂ ਹਨ, ਇਸ ਲਈ ਉਹ ਰਚਨਾਵਾਂ ਪੜ੍ਹ ਤੇ ਅਨੁਵਾਦ ਕਰ ਸਕੇ ਹਨ ਜਿਹੜੀਆਂ ਵੈਸੇ ਆਮ ਤੌਰ 'ਤੇ ਰੂਸੀ ਬੋਲਣ ਵਾਲੀ ਕੇਂਦਰੀ ਏਸ਼ਿਆਈ ਅਧਿਅਨਾਂ ਦੀ ਬਰਾਦਰੀ ਲਈ ਅਪਹੁੰਚ ਸਨ।

ਜੀਵਨੀ[ਸੋਧੋ]

ਇਰਾਜ ਬਸ਼ੀਰੀ 31 ਜੁਲਾਈ 1940 ਨੂੰ ਬੇਹਬਾਹਨ, ਇਰਾਨ ਵਿੱਚ ਪੈਦਾ ਹੋਇਆ ਸੀ। ਉਸ ਨੇ ਆਪਣੀ ਮੁਢਲੀ ਸਿੱਖਿਆ ਫੇਰੇਦਾਨ ਦੇ ਦਾਮਨੇ ਅਤੇ ਦਾਰਾਂ ਦੇ ਕਸਬਿਆਂ ਤੋਂ ਅਤੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਇਸਫਾਹਨ ਅਤੇ ਸ਼ਿਰਾਜ਼ ਤੋਂ ਪੂਰੀ ਕੀਤੀ।