ਸਮੱਗਰੀ 'ਤੇ ਜਾਓ

ਇਲੀਅਸ ਕੈਨੇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਲੀਅਸ ਕੈਨੇਟੀ
ਜਨਮ(1905-07-25)25 ਜੁਲਾਈ 1905
ਰੂਸੇ, ਬਲਿਊਰੀਆ ਦੀ ਰਿਆਸਤ), ਬੁਲਗਾਰੀਆ
ਮੌਤ14 ਅਗਸਤ 1994(1994-08-14) (ਉਮਰ 89)
ਜ਼ਿਊਰਿਖ, ਸਵਿਟਜ਼ਰਲੈਂਡ
ਕਿੱਤਾਨਾਵਲਕਾਰ
ਭਾਸ਼ਾਜਰਮਨ
ਰਾਸ਼ਟਰੀਅਤਾਬਲਗੇਰੀਅਨ, ਬਰਤਾਨਵੀ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1981
ਜੀਵਨ ਸਾਥੀVeza Taubner-Calderon
(m. 1934–?)
Hera Buschor
(ਵਿ. 1971)

ਇਲੀਅਸ ਕੈਨੇਟੀ (/kəˈnɛti, kɑː-/;[1] ਬੁਲਗਾਰੀਆਈ: Елиас Канети; 25 ਜੁਲਾਈ 1905 – 14 ਅਗਸਤ 1994) ਇੱਕ ਜਰਮਨ ਭਾਸ਼ਾ ਦਾ ਲੇਖਕ ਸੀ, ਜੋ ਰੂਸੇ, ਬਲਗੇਰੀਆ ਦੇ ਇੱਕ ਵਪਾਰੀ ਪਰਿਵਾਰ ਵਿੱਚ ਪੈਦਾ ਹੋਇਆ। ਉਹ ਇੰਗਲੈਂਡ ਦੇ ਮੈਨਚੈੱਸਟਰ ਚਲੇ ਗਏ, ਪਰੰਤੂ 1912 ਵਿੱਚ ਉਸਦੇ ਪਿਤਾ ਦੀ ਮੌਤ ਹੋਈ, ਅਤੇ ਉਸਦੀ ਮਾਂ ਨੇ ਆਪਣੇ ਤਿੰਨ ਪੁੱਤਰਾਂ ਨੂੰ ਮਹਾਂਦੀਪ ਵਾਪਸ ਲੈ ਆਂਦਾ। ਉਹ ਵਿਆਨਾ ਵਿੱਚ ਵਸ ਗਏ। 

12 ਮਾਰਚ 1938 ਨੂੰ ਆਸਟ੍ਰੀਆ ਨੂੰ ਨਾਜ਼ੀ ਜਰਮਨੀ ਨਾਲ ਮਿਲਾਣ ਤੋਂ ਬਾਅਦ ਨਾਜ਼ੀ ਅਤਿਆਚਾਰ ਤੋਂ ਬਚਣ ਲਈ ਕਨੇਟੀ ਇੰਗਲੈਂਡ ਚਲੇ ਗਿਆ। ਉਹ 1952 ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਬਣ ਗਿਆ। ਉਹ ਇੱਕ ਆਧੁਨਿਕਵਾਦੀ ਨਾਵਲਕਾਰ, ਨਾਟਕਕਾਰ, ਯਾਦਾਂ ਲਿਖਣ ਵਾਲਾ ਅਤੇ ਗ਼ੈਰ-ਗਲਪ ਲੇਖਕ ਵਜੋਂ ਜਾਣਿਆ ਜਾਂਦਾ ਹੈ। [2] ਉਸ ਨੇ 1981 ਵਿੱਚ "ਵਿਆਪਕ ਦ੍ਰਿਸ਼ਟੀਕੋਣ, ਵਿਚਾਰਾਂ ਦੀ ਦੌਲਤ ਅਤੇ ਕਲਾਤਮਕ ਸ਼ਕਤੀ ਨਾਲ ਭਰਪੂਰ ਲਿਖਤਾਂ ਲਈ" ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ। [3] ਉਸਨੇ ਆਪਣੀ ਗੈਰ-ਗਲਪ ਕਿਤਾਬ 'ਕਰਾਊਡਜ਼ ਐਂਡ ਪਾਵਰ' ਦੇ ਲਈ ਮਸ਼ਹੂਰ ਹੈ।

ਜ਼ਿੰਦਗੀ ਅਤੇ ਕੰਮ [ਸੋਧੋ]

ਮੁਢਲੀ ਜ਼ਿੰਦਗੀ [ਸੋਧੋ]

1905 ਵਿੱਚ ਬੁਲਗਾਰੀਆ ਦੇ ਡੈਨਿਊਬ ਦਰਿਆ ਦੇ ਕਿਨਾਰੇ ਤੇ ਵਸੇ ਇੱਕ ਸ਼ਹਿਰ ਰੁਸੇ ਵਿੱਚ ਵਪਾਰੀ ਜੈਕਸ ਕੈਨਟੀ ਅਤੇ ਮੈਥੀਲਡ (ਪਹਿਲਾਂ ਅਰਡੀਟੀ) ਤੋਂ ਪੈਦਾ ਹੋਇਆ, ਕੈਨਟੀ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ।[4] ਰੂਸੇ ਵਿੱਚ ਵਸੇ ਉਸ ਦੇ ਪੂਰਵਜ ਸੇਫਾਰਦੀ ਯਹੂਦੀ ਸਨ। ਉਸ ਦੇ ਦਾਦੇ ਪੜਦਾਦੇ ਓਟੋਮਾਨ ਐਡਰੀਅਨੋਪਲੇ ਦੇ ਰਾਸੋ ਵਿੱਚ ਸੈਟਲ ਹੋ ਗਏ।  ਮੂਲ ਪਰਵਾਰਕ ਦਾ ਨਾਮ ਕਨੇਟ ਸੀ, ਜਿਸਦਾ ਨਾਮ ਸਪੇਨ ਵਿੱਚ ਇੱਕ ਪਿੰਡ ਕਾਨੇਟੇ, ਕੁਐਂਕਾ, ਤੇ ਰੱਖਿਆ ਗਿਆ ਸੀ।

ਰੂਸੇ ਵਿਚ, ਕੈਨੇਟੀ ਦੇ ਪਿਤਾ ਅਤੇ ਦਾਦਾ ਸਫ਼ਲ ਵਪਾਰੀ ਸਨ ਅਤੇ ਉਹ 1898 ਵਿੱਚ ਉਸਾਰੀ ਇੱਕ ਵਪਾਰਕ ਇਮਾਰਤ ਵਿੱਚੋਂ ਆਪਣਾ ਕੰਮ ਕਰਦੇ ਸੀ।[5] ਕੈਨੇਟੀ ਦੀ ਮਾਂ ਆਰਡੀਟੀ ਪਰਿਵਾਰ ਤੋਂ ਆਈ ਸੀ, ਜਿਹੜੀ ਬੁਲਗਾਰੀਆ ਦੇ ਸਭ ਤੋਂ ਪੁਰਾਣੇ ਸੇਫਾਰਡੀ ਪਰਿਵਾਰਾਂ ਵਿਚੋਂ ਇੱਕ ਸੀ, ਜੋ ਕਿ ਅਠਾਰਵੀਂ ਸਦੀ ਦੇ ਅਖੀਰ ਵਿੱਚ ਬਲਗਾਰੀਆ ਵਿੱਚ ਰੂਸੇ ਯਹੂਦੀ ਬਸਤੀ ਵਸਾਉਣ ਵਾਲੇ ਬਾਨੀਆਂ ਵਿੱਚੋ ਇੱਕ ਸੀ। ਆਰਡੀਟੀਆਂ ਦੀਆਂ ਜੜ੍ਹਾਂ 14 ਵੀਂ ਸਦੀ ਤੱਕ ਪਤਾ ਕੀਤੀਆਂ ਜਾ ਸਕਦੀਆਂ ਹਨ, ਜਦੋਂ ਉਹ ਅਲਫੋਂਸੋ ਚੌਥੇ ਅਤੇ ਪੇਡਰੋ ਚੌਥੇ ਦੇ ਸ਼ਾਹੀ ਦਰਬਾਰ ਵਿੱਚ ਕੋਰਟ ਫਿਜ਼ੀਸ਼ੀਅਨ ਅਤੇ ਖਗੋਲ ਵਿਗਿਆਨੀ ਸਨ। ਰੁਸੇ ਵਿੱਚ ਵੱਸਣ ਤੋਂ ਪਹਿਲਾਂ ਉਹ ਇਟਲੀ ਵਿੱਚ ਆ ਕੇ ਵਸੇ ਸਨ ਅਤੇ 17 ਵੀਂ ਸਦੀ ਵਿੱਚ ਲਿਵੋਰਨੋ ਵਿੱਚ ਰਹੇ।[6]

Elias Canetti's native house in Ruse, Bulgaria

ਕੈਨੇਟੀ ਨੇ ਆਪਣੇ ਬਚਪਨ ਦੇ ਸਾਲ, 1905 ਤੋਂ 1911 ਵਿਚਕਾਰ ਰੂਸੇ ਵਿੱਚ ਬਿਤਾਏ ਜਦੋਂ ਤਕ ਪਰਿਵਾਰ ਇੰਗਲੈਂਡ ਦੇ ਮੈਨਚੈੱਸਟਰ ਵਿੱਚ ਨਹੀਂ ਚਲਾ ਗਿਆ ਜਿੱਥੇ ਕੈਨੇਟੀ ਦੇ ਪਿਤਾ ਨੇ ਆਪਣੀ ਪਤਨੀ ਦੇ ਭਰਾਵਾਂ ਦੁਆਰਾ ਸਥਾਪਿਤ ਵਪਾਰ ਵਿੱਚ ਹਿੱਸਾ ਲਿਆ। 1912 ਵਿੱਚ, ਉਸਦੇ ਪਿਤਾ ਦੀ ਅਚਾਨਕ ਮੌਤ ਹੋ ਗਈ, ਅਤੇ ਉਸਦੀ ਮਾਤਾ ਪਹਿਲਾਂ ਆਪਣੇ ਬੱਚਿਆਂ ਨੂੰ ਲੁਸੈਨ ਵਿੱਚ ਲੈ ਗਈ, ਅਤੇ ਫਿਰ ਉਸੇ ਸਾਲ ਵਿਆਨਾ। ਜਦੋਂ ਕੈਨੇਟੀ ਸੱਤ ਸਾਲ ਦੀ ਉਮਰ ਦਾ ਸੀ, ਉਹ ਉਸ ਸਮੇਂ ਤੋਂ ਵਿਆਨਾ ਵਿੱਚ ਰਹਿੰਦੇ ਸਨ। ਉਸ ਦੀ ਮਾਤਾ ਨੇ ਜ਼ੋਰ ਦਿੱਤਾ ਕਿ ਉਹ ਜਰਮਨ ਬੋਲੇ, ਅਤੇ ਉਸਨੂੰ ਇਹ ਸਿਖਾਈ। ਇਸ ਸਮੇਂ ਤੱਕ ਕੈਨੇਟੀ ਨੇ ਪਹਿਲਾਂ ਲਿੱਦੀਨੋ (ਉਸਦੀ ਮੂਲ ਭਾਸ਼ਾ), ਬਲਗੇਰੀਅਨ, ਅੰਗਰੇਜ਼ੀ ਅਤੇ ਕੁਝ ਫ੍ਰੈਂਚ ਬੋਲ ਲੈਂਦਾ ਸੀ; ਮਗਰਲੀਆਂ ਭਾਸ਼ਾਵਾਂਦੋ ਉਸਨੇ ਉਦੋਂ ਪੜ੍ਹੀਆਂ ਸਨ ਜਦ ਉਹ ਇੱਕ ਸਾਲ ਬਰਤਾਨੀਆ ਵਿੱਚ ਪੜ੍ਹਦਾ ਸੀ। ਇਸ ਤੋਂ ਬਾਅਦ ਪਰਿਵਾਰ ਪਹਿਲਾਂ (1916 ਤੋਂ 1921 ਤੱਕ) ਜ਼ਿਊਰਿਖ ਅਤੇ ਫਿਰ (1924 ਤੱਕ) ਫ਼ਰਾਂਕਫ਼ੁਰਟ ਗਿਆ, ਜਿੱਥੇ ਕੈਨੇਟੀ ਨੇ ਹਾਈ ਸਕੂਲ ਤੋਂ ਗ੍ਰੈਜੁਏਸ਼ਨ ਕੀਤੀ। 

ਜ਼ਿਊਰਿਖ, ਸਵਿਟਜ਼ਰਲੈਂਡ ਵਿੱਚ ਕੈਨੇਟੀ ਦਾ ਮਕਬਰਾ

ਨਿਜੀ ਜ਼ਿੰਦਗੀ [ਸੋਧੋ]

ਕੈਨੇਟੀ ਪੀਕ, ਅੰਟਾਰਕਟਿਕਾ, ਜਿਸਦਾ ਨਾਂ ਇਲੀਅਸ ਕੈਨੇਟੀ ਦੇ ਨਾਮ ਤੇ ਰੱਖਿਆ ਗਿਆ ਹੈ

ਕੈਰੀਅਰ [ਸੋਧੋ]

ਇਨਾਮ ਸਨਮਾਨ [ਸੋਧੋ]

ਹਵਾਲੇ [ਸੋਧੋ]

  1. "Canetti". Random House Webster's Unabridged Dictionary.
  2. Lorenz, Dagmar C.G. (2009). "Introduction". A Companion to the Works of Elias Canetti. p. 350. ISBN 978-080-578-276-9.
  3. nobelprize.org. "The Nobel Prize in Literature 1981". Retrieved 8 April 2014.
  4. Lorenz, Dagmar C. G. (17 April 2004). "Elias Canetti". Literary Encyclopedia. The Literary Dictionary Company Limited. ISSN 1747-678X. Retrieved 2009-10-13.
  5. "The Canetti House– a forum for alternative culture". Internationale Elias Canetti Gesellschaft. Archived from the original on 24 March 2010. Retrieved 2009-10-13. {{cite web}}: Unknown parameter |dead-url= ignored (|url-status= suggested) (help)
  6. Angelova, Penka (2006). "Die Geburtsstadt von Elias Canetti". Elias Canetti: Der Ohrenzeuge des Jahrhunderts (PDF) (in German). Internationale Elias-Canetti-Gesellschaft Rousse. Archived from the original (PDF) on 2018-09-21. Retrieved 2018-04-23.{{cite book}}: CS1 maint: unrecognized language (link) CS1 maint: Unrecognized language (link)