ਇਲੈਕਟ੍ਰੋਮੈਗਨੈਟਿਕ ਇੰਡਕਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਲੈਕਟ੍ਰੋਮੈਗਨੈਟਿਕ ਜਾਂ ਮੈਗਨੈਟਿਕ ਇੰਡਕਸ਼ਨ ਕਿਸੇ ਬਿਜਲਈ ਚਾਲਕ ਵਿੱਚ ਬਦਲਵੀਂ ਮੈਗਨੈਟਿਕ ਫ਼ੀਲਡ ਦੇ ਦੁਆਰਾ ਈ.ਐਮ.ਐਫ. ਦੇ ਨਿਰਮਾਣ ਨੂੰ ਕਿਹਾ ਜਾਂਦਾ ਹੈ।

ਕਿਸੇ ਬਿਜਲਈ ਚਾਲਕ ਵਿੱਚ ਪੈਦਾ ਹੋਈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਹੇਠ ਲਿਖੀ ਸਮੀਕਰਨ ਦੁਆਰਾ ਦਰਸਾਇਆ ਜਾ ਸਕਦਾ ਹੈ,

,

ਜਿੱਥੇ

ਪੈਦਾ ਹੋਈ ਈ.ਐਮ.ਐਫ਼. (ਵੋਲਟਾਂ ਵਿੱਚ)
ΦB ਚਾਲਕ ਦੁਆਰਾ ਘੇਰੇ ਗਏ ਖੇਤਰ ਦਾ ਪੂਰਾ ਚੁੰਬਕੀ ਫ਼ਲਕਸ।

ਇੰਡਕਸ਼ਨ ਦੀ ਖੋਜ ਦਾ ਸਿਹਰਾ ਆਮ ਤੌਰ 'ਤੇ ਮਾਈਕਲ ਫ਼ੈਰਾਡੇ ਨੂੰ ਦਿੱਤਾ ਜਾਂਦਾ ਹੈ। ਜਿਹਨਾਂ ਨੇੇ 1831 ਵਿੱਚ ਇਸਦੀ ਖੋਜ ਕੀਤੀ ਸੀ।[1] ਇਸ ਤੋਂ ਇਲਾਵਾ ਜੇਮਸ ਕਲਰਕ ਮੈਕਸਵੈਲ ਦੀ ਗਣਿਤਿਕ ਤਰੀਕਿਆਂ ਨਾਲ ਫ਼ੈਰਾਡੇ ਦੇ ਇੰਡਕਸ਼ਨ ਦੇ ਨਿਯਮ ਦੀ ਵਿਆਖਿਆ ਕੀਤੀ ਸੀ। ਲੈਂਜ਼ ਦਾ ਨਿਯਮ ਪੈਦਾ ਹੋਈ ਮੈਗਨੈਟਿਕ ਫ਼ੀਲਡ ਦਾ ਵਰਣਨ ਕਰਦਾ ਹੈ। ਫ਼ੈਰਾਡੇ ਦੇ ਨਿਯਮ ਦਾ ਮਗਰੋਂ ਸਧਾਰਨੀਕਰਨ ਕਰਕੇ ਇਸਨੂੰ ਮੈਕਸਵੈਲ-ਫ਼ੈਰਾਡੇ ਸਮੀਕਰਨ ਕਿਹਾ ਜਾਣ ਲੱਗਾ, ਜੋ ਕਿ ਜੇਮਸ ਕਲਰਕ ਮੈਕਸਵੈਲ ਦੇ ਇਲੈਕਟ੍ਰੋਮੈਗਨੈਟਿਜ਼ਮ ਦੇ ਸਿਧਾਂਤ ਵਿਚਲੀਆਂ ਚਾਰ ਮੈਕਸਵੈਲ ਸਮੀਕਰਨਾਂ ਵਿੱਚੋਂ ਇੱਕ ਹੈ।

ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਤਕਨਾਲੋਜੀ ਵਿੱਚ ਬਹੁਤ ਵਰਤੋਂ ਹੁੰਦੀ ਹੈ, ਜਿਸ ਵਿੱਚ ਬਿਜਲੀ ਦੇ ਯੰਤਰ ਜਿਵੇਂ ਕਿ ਇੰਡਕਟਰ, ਅਤੇ ਮਸ਼ੀਨਾਂ ਜਿਵੇਂ ਕਿ ਟਰਾਂਸਫ਼ਾਰਮਰ, ਬਿਜਲਈ ਮੋਟਰਾਂ ਅਤੇ ਜਨਰੇਟਰ ਆਦਿ ਸ਼ਾਮਿਲ ਹਨ।

ਹਵਾਲੇ[ਸੋਧੋ]

  1. Giancoli, Douglas C. (1998). Physics: Principles with Applications (Fifth ed.). pp. 623–624.