ਇੰਡੀਅਨ ਕੌਫ਼ੀ ਹਾਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਡੀਅਨ ਕਾਫ਼ੀ ਹਾਊਸ
ਕਿਸਮਸਹਿਕਾਰੀ ਸੋਸਾਇਟੀ
ਉਦਯੋਗਰੈਸਟੋਰੈਂਟ
Retail beverages
ਸਥਾਪਨਾ1936
ਮੁੱਖ ਦਫ਼ਤਰ
ਜਗ੍ਹਾ ਦੀ ਗਿਣਤੀ
400
ਵੈੱਬਸਾਈਟwww.indiancoffeehouse.com Edit on Wikidata
ਇੰਡੀਅਨ ਕੌਫ਼ੀ ਹਾਊਸ, ਬੰਗਲੌਰ ਵਿੱਚ ਪਗੜੀ ਵਾਲਾ ਇੱਕ ਵੇਟਰ

ਇੰਡੀਅਨ ਕੌਫ਼ੀ ਹਾਊਸ ਭਾਰਤ ਵਿੱਚ ਰੈਸਟੋਰੈਂਟਾਂ ਦਾ ਇੱਕ ਸਿਲਸਲਾ ਹੈ। ਇਨ੍ਹਾਂ ਨੂੰ ਮਜ਼ਦੂਰਾਂ ਦੀਆਂ ਸਹਿਕਾਰੀ ਸੋਸਾਇਟੀਆਂ ਚਲਾਉਂਦੀਆਂ ਹਨ। ਇਸ ਸਮੇਂ ਭਾਰਤ ਵਿੱਚ ਲਗਪਗ 400 ਕੌਫ਼ੀ ਹਾਊਸ ਚੱਲ ਰਹੇ ਹਨ।[1][2]

ਇਤਿਹਾਸ[ਸੋਧੋ]

ਭਾਰਤ ਵਿੱਚ ਕੌਫ਼ੀ ਹਾਊਸ ਸਿਲਸਿਲਾ 1936 ਵਿੱਚ ਕੌਫ਼ੀ ਸੈੱਸ ਕਮੇਟੀ ਨੇ ਸ਼ੁਰੂ ਕੀਤੀ ਸੀ, ਜਦ ਪਹਿਲੀ ਆਊਟਲੈੱਟ ਬੰਬਈ ਵਿੱਚ ਖੋਲ੍ਹੀ ਗਈ ਸੀ। 1940 ਦੇ ਦੌਰਾਨ ਸਾਰੇ ਬਰਤਾਨਵੀ ਭਾਰਤ ਵਿੱਚ ਕਰੀਬ 50 ਕਾਫੀ ਹਾਊਸ ਖੋਲ੍ਹੇ ਜਾ ਚੁੱਕੇ ਸਨ। ਮੱਧ 1950ਵਿਆਂ ਵਿੱਚ ਨੀਤੀ ਵਿੱਚ ਕਿਸੇ ਤਬਦੀਲੀ ਦੇ ਕਾਰਨ, ਬੋਰਡ ਨੇ ਕੌਫ਼ੀ ਹਾਊਸ ਬੰਦ ਕਰਨ ਦਾ ਫੈਸਲਾ ਕੀਤਾ। ਮਲਿਆਲਮ ਕਮਿਊਨਿਸਟ ਆਗੂ ਏ ਕੇ ਗੋਪਾਲਨ (ਏਕੇਜੀ) ਦੀ ਹੱਲਾਸੇਰੀ ਨਾਲ, ਕੌਫ਼ੀ ਬੋਰਡ ਦੇ ਵਰਕਰਾਂ ਨੇ ਅੰਦੋਲਨ ਸ਼ੁਰੂ ਕੀਤਾ ਅਤੇ ਕੌਫ਼ੀ ਬੋਰਡ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਾਰੇ ਆਊਟਲੈੱਟ ਵਰਕਰਾਂ ਨੂੰ ਸੰਭਾਲ ਦੇਵੇ। ਅਤੇ ਫਿਰ ਉਹਨਾਂ ਨੇ ਭਾਰਤੀ ਕਾਫੀ ਵਰਕਰਾਂ ਦੀ ਕੋ-ਆਪਰੇਟਿਵ ਬਣਾ ਲਈ ਅਤੇ ਨੈੱਟਵਰਕ ਦਾ ਨਾਮ ਬਦਲ ਕੇ ਇੰਡੀਅਨ ਕੌਫ਼ੀ ਹਾਊਸ ਕਰ ਦਿੱਤਾ। ਇੱਕ ਕੋ-ਆਪਰੇਟਿਵ 19 ਅਗਸਤ 1957 ਨੂੰ ਬੰਗਲੌਰ ਵਿੱਚ ਸ਼ੁਰੂ ਕੀਤੀ, ਅਤੇ ਇੱਕ 27 ਦਸੰਬਰ 1957 ਨੂੰ ਦਿੱਲੀ ਚ ਸਥਾਪਤ ਕੀਤੀ ਗਈ।[1][3] ਬਾਅਦ ਨੂੰ ਬੇਲਾਰੀ ਅਤੇ ਮਦਰਾਸ (ਚੇਨਈ) ਸੋਸਾਇਟੀਆਂ ਨੂੰ ਉਹਨਾਂ ਦੀਆਂ ਮਾਂ ਸੋਸਾਇਟੀਆਂ ਤੋਂ ਵੱਖ ਕਰ ਦਿੱਤਾ ਗਿਆ ਸੀ।

ਹਵਾਲੇ[ਸੋਧੋ]

  1. 1.0 1.1 "More than just coffee 'n snacks". Metro Plus Kochi. The Hindu. 27 ਸਤੰਬਰ 2002. Archived from the original on 2009-05-02. Retrieved 13 ਮਈ 2007. {{cite web}}: Unknown parameter |dead-url= ignored (help) Archived 2009-05-02 at the Wayback Machine.
  2. Vibhor Mohan (27 ਸਤੰਬਰ 2006). "Crisis in a coffee cup". The Tribune. Retrieved 13 ਮਈ 2007.
  3. "History". Indian Coffee House Kannur. Archived from the original on ?. Retrieved 12 January 2014. {{cite web}}: Check date values in: |archivedate= (help)